Gyani Gurpreet Singh California

Gyani Gurpreet Singh California

Share

Living on a very moment is a real art of living

08/15/2020

ਕਮਾਲ ਦਾ ਗਾਇਕ ਹੈ” ਖਾਨ ਸਾਬ “ ਪਹਿਲੀ ਵਾਰ ਸੁਣਿਆ ਹੈ । ਮੇਰੇ ਹਿਸਾਬ ਨਾਲ ਨੁਸਰਤ ਸਾਬ ਨੂੰ ਇਸ ਤੋ ਵਧੀਆ ਕੋਈ ਨਹੀਂ ਗਾ ਸਕਦਾ ।

07/18/2020

#ਨੀਤੀ
ਜਦੋਂ ਸਿੰਘਾਂ ਸ਼ਾਹ ਨਿਵਾਜ਼ ਸੋਧਿਆ
ਸ਼ਾਹਬਾਜ਼ ਖ਼ਾਕੀ ਨੂੰ ਰੂਹ ਚਿਰਾਗ ਨੇ ਸਵਾਲ ਕੀਤਾ,” ਸਾਈਂ ਜੀ, ਜ਼ਰਾ ਸਮਝਾਓ ਕਿ ਨੀਤੀ ਕੀ ਹੈ ?”
ਸਾਈਂ ਜੀ ਬੋਲੇ,”ਕਿਸੇ ਮਕਸਦ ਪ੍ਰਤੀ ਉਪਜੇ ਵਿਚਾਰ ਨੂੰ ਅਮਲੀ ਜਾਮਾ ਪਹਿਨਾਉਣ ਦੀ ਵਿਧੀ ਅਤੇ ਕ੍ਰਿਆ ਨੀਤੀ ਹੈ?”
ਰੂਹ ਚਿਰਾਗ,” ਇਸ ਦੀ ਲੋੜ ਕੀ... ਕਿਉਂ ਜ਼ਰੂਰੀ ਹੈ ?”
ਸਾਈਂ ਜੀ,” ਬਹੁਤ ਜ਼ਰੂਰੀ ਹੈ.... ਕਹਾਣੀ ਸੁਣੀ ਹੋਵੇਗੀ ਸ਼ੇਰ ਤੇ ਖਰਗੋਸ਼ ਵਾਲੀ.... ਨੀਤੀ ਵਰਤ ਕੇ ਛੋਟਾ ਜਿਹਾ ਖਰਗੋਸ਼ ਵੀ ਵਿਚਾਰ ਤੋਂ ਹੀਣੇ ਸ਼ੇਰ ਨੂੰ ਮਾਰ ਦਿੰਦਾ ਏ।”
ਰੂਹ ਚਿਰਾਗ,” ਕੋਈ ਪ੍ਰਮਾਣ ਦੇ ਕੇ ਸਮਝਾਓ।”
ਸਾਈਂ ਜੀ ਬੋਲੇ,” ਸੁਣੋ ਫਿਰ... ਅਠਾਰਵੀਂ ਸਦੀ ਵਿੱਚ ਸਿੱਖਾਂ ਨੇ ਵਿਚਾਰ ਅਤੇ ਨੀਤੀ ਨਾਲ ਹੀ ਵੱਡੇ ਵੱਡੇ ਖੱਬੀ ਖਾਨਾਂ ਦੇ ਪੈਰ ਪੰਜਾਬ ਵਿੱਚ ਨਹੀਂ ਲੱਗਣ ਦਿੱਤੇ... ਫੁੱਲ ਨੂੰ ਕੰਡੇ ਤੋਂ ਕਿਵੇਂ ਬਚਾਉਣਾ ਅਤੇ ਕੰਡੇ ਨਾਲ ਕੰਡਾ ਕਿਵੇਂ ਕੱਢਣਾ ਸਿੰਘ ਬਾਖੂਬੀ ਜਾਣਦੇ ਸਨ। ਖ਼ਾਨ ਬਹਾਦਰ ਜ਼ਕਰੀਆ ਖ਼ਾਨ ਦੀ ਮੌਤ ਤੋਂ ਬਾਅਦ ਪਹਿਲਾਂ ਉਸ ਦਾ ਪੁੱਤਰ ਯਾਹੀਆ ਖ਼ਾਨ ਅਤੇ ਫਿਰ ਸ਼ਾਹ ਨਿਵਾਜ਼ ਲਾਹੌਰ ਦਾ ਸੂਬਾ ਬਣਿਆ।
ਇਸ ਨੇ ਵੀ ਸਿੱਖਾਂ ਉਪਰ ਬਹੁਤ ਜ਼ੁਲਮ ਕੀਤੇ। ਸਿੱਖ ਨੌਜਵਾਨ ਗ੍ਰਿਫ਼ਤਾਰ ਕਰਕੇ ਇਹਦੇ ਸਾਹਮਣੇ ਪੇਸ਼ ਕੀਤੇ ਜਾਂਦੇ ਤਾਂ ਉਹਨਾਂ ਦੇ ਸਾਹਮਣੇ ਖਲੋ ਕੇ ਪੇਟ ਚਾਕ ਕਰਵਾਉਂਦਾ ਅਤੇ ਆਂਦਰਾਂ ਹੱਥਾਂ ਨਾਲ ਖਿੱਚ ਖਿੱਚ ਕੇ ਹੱਸਦਾ... ਸਿਰ ਵਿੱਚ ਮੋਟੇ ਲੋਹੇ ਦੇ ਕਿਲ ਠੋਕ ਕੇ ਦਿਮਾਗ ਬਾਹਰ ਕੱਢਦਾ ਤੇ ਕਈ ਵਾਰ ਤਾਂ ਆਪਣੀ ਖਾਣੇ ਵਾਲੀ ਤਸ਼ਤਰੀ ਵਿੱਚ ਸਿੰਘਾਂ ਦੇ ਜਿਸਮਾਂ ਦੇ ਅੰਗ ਸਜਾ ਕੇ ਰੋਟੀ ਖਾਂਦਾ।
ਕੁੱਝ ਸਮੇਂ ਬਾਅਦ ਲਾਹੌਰ ਦਾ ਸੂਬਾ ਮੀਰ ਮੰਨੂ ਬਣ ਗਿਆ ਅਤੇ ਇਹ ਮੁਲਤਾਨ ਦਾ ਸੂਬਾ ਬਣ ਗਿਆ। ਮੀਰ ਮੰਨੂ ਇਸ ਤੋਂ ਮੁਲਤਾਨ ਖੋਹਣਾ ਚਾਹੁੰਦਾ ਸੀ ਪਰ ਏਨੀ ਬਹਾਦਰ ਫ਼ੌਜ ਨਹੀਂ ਸੀ ਉਸ ਕੋਲ ਕਿ ਇਸ ਦਾ ਮੁਕਾਬਲਾ ਕਰ ਸਕੇ। ਬਲੋਚ ਅਤੇ ਪਠਾਣ ਸ਼ਾਹ ਨਿਵਾਜ਼ ਦਾ ਸਾਥ ਦੇ ਰਹੇ ਸਨ। ਮੀਰ ਮੰਨੂ ਨੇ ਇਸ ਬਾਰੇ ਦੀਵਾਨ ਕੌੜਾ ਮੱਲ ਨਾਲ ਮਸ਼ਵਰਾ ਕੀਤਾ ਅਤੇ ਮਦਦ ਮੰਗੀ ਕਿ ਜੇਕਰ ਤੁਸੀਂ ਖ਼ਾਲਸੇ ਦੀ ਮਦਦ ਲੈ ਦੇਵੋ ਤਾਂ ਮੈਂ ਸ਼ਾਹ ਨਿਵਾਜ਼ ਨੂੰ ਹਰਾ ਸਕਦਾ ਹਾਂ।
ਦੀਵਾਨ ਕੌੜਾ ਮੱਲ ਜਾ ਕੇ ਸ: ਜੱਸਾ ਸਿੰਘ ਆਹਲੂਵਾਲੀਏ ਨੂੰ ਮਿਲੇ ਅਤੇ ਸਭ ਦੱਸਿਆ। ਬੇਸ਼ਕ ਵੈਰੀ ਤਾਂ ਮੀਰ ਮੰਨੂ ਵੀ ਪਰ ਜੱਸਾ ਸਿੰਘ ਦੀਆਂ ਅੱਖਾਂ ਸਾਹਮਣੇ ਸ਼ਾਹ ਨਿਵਾਜ਼ ਦੇ ਜ਼ੁਲਮਾਂ ਦੀ ਤਸਵੀਰ ਘੁੰਮਣ ਲੱਗੀ... ਮਧੋਲੇ ਫੁੱਲਾਂ ਦਾ ਬਦਲਾ ਲੈਣ ਅਤੇ ਕੰਡੇ ਨਾਲ ਕੰਡਾ ਕੱਢਣ ਦਾ ਵਕਤ ਸੀ...ਸੋ ਉਹਨਾਂ ਨੇ ਤਜਵੀਜ਼ ਪ੍ਰਵਾਨ ਕਰਕੇ ਖਾਲਸਾ ਫ਼ੌਜ ਦਾ ਜਥਾ ਮੁਲਤਾਨ ਤੌਰ ਦਿੱਤਾ।
ਅਕਤੂਬਰ 1749 ਈ: ਨੂੰ ਸਿੰਘਾਂ ਨੇ ਦੀਵਾਨ ਕੌੜਾ ਮੱਲ ਦਾ ਸਾਥ ਦਿੰਦਿਆ ਜਾ ਮੁਲਤਾਨ ਘੇਰਿਆ। ਸ਼ਾਹ ਨਿਵਾਜ਼ ਦੇ ਮਹਾਨ ਜਰਨੈਲ ਜ਼ਾਹਦ ਖ਼ਾਨ ਅਤੇ ਉਸ ਦੇ ਪੁੱਤਰ ਸ਼ੁਜਾਹ ਖ਼ਾਨ ਨੇ ਹੋਰ ਚੋਣਵੇ ਜਰਨੈਲ ਲੈ ਕੇ ਮੁਕਾਬਲਾ ਤਾਂ ਕੀਤਾ ਪਰ ਸਿੰਘਾਂ ਅੱਗੇ ਟਿੱਕ ਨਾ ਸਕੇ। ਅਖੀਰ ਦੁਰਾਨਾ ਪਿੰਡ ਦੇ ਬਾਹਰ ਘਮਸਾਣ ਦਾ ਜੰਗ ਹੋਇਆ। ਇੰਝ ਲੱਗਦਾ ਸੀ ਕਿ ਸ਼ਾਇਦ ਸ਼ਾਹ ਨਿਵਾਜ਼ ਜਿੱਤ ਜਾਵੇ ਪਰ ਸਿੰਘਾਂ ਇਕ ਪਾਸਿਓਂ ਐਸਾ ਤਾਬੜ ਤੋੜ ਹੱਲਾ ਕੀਤਾ ਕਿ ਸਭ ਦੇ ਹੋਸ਼ ਭੁੱਲ ਗਏ ਅਤੇ ਭਾਈ ਭੀਮ ਸਿੰਘ ਹਾਥੀ ਦੇ ਹਉਦੇ ‘ਤੇ ਬੈਠੇ ਸ਼ਾਹ ਨਿਵਾਜ਼ ਦਾ ਸਿਰ ਵੱਢ ਕੇ ਫ਼ਤਹ ਦਾ ਜੈਕਾਰਾ ਛੱਡ ਦਿੱਤਾ। ਜ਼ਾਹਦ ਖ਼ਾਨ ਸ਼ਰਮਿੰਦਗੀ ਨਾਲ ਜ਼ਹਿਰ ਖਾ ਕੇ ਮਰ ਗਿਆ।
ਭੀਮ ਸਿੰਘ ਨੇ ਸ਼ਾਹ ਨਿਵਾਜ਼ ਦਾ ਸਿਰ ਦੀਵਾਨ ਕੌੜਾ ਮੱਲ ਦੇ ਪੈਰਾਂ ਵਿੱਚ ਲਿਆ ਸੁੱਟਿਆ ਤੇ ਜੋਸ਼ ਵਿੱਚ ਆ ਕੇ ਕਿਹਾ,” ਲਓ ਮਿੱਠਾ ਮੱਲ ਜੀ...ਇਹਦੇ ਨਾਪਾਕ ਸਿਰ ਨੂੰ ਹੱਥ ਲਾਉਣਾ ਵੀ ਗੁਨਾਹ ਹੈ।”
ਸਾਹ ਰੋਕੀ ਬੈਠਾ ਰੂਹ ਚਿਰਾਗ ਬੋਲਿਆ,” ਸਿੰਘਾਂ ਨੇ ਫਿਰ ਕੰਡੇ ਨਾਲ ਕੰਡਾ ਕੱਢ ਈ ਦਿੱਤਾ।”
ਡਾ: ਸੁਖਪ੍ਰੀਤ ਸਿੰਘ ਉਦੋਕੇ #ਨੀਤੀ

ਡਾ: ਸੁਖਪ੍ਰੀਤ ਸਿੰਘ ਉਦੋਕੇ

07/17/2020

#ਕਰਮ
ਜੈਸੇ ਕੋ ਤੈਸਾ
ਰੂਹ ਚਿਰਾਗ ਨੇ ਸ਼ਾਹਬਾਜ਼ ਖ਼ਾਕੀ ਨੂੰ ਸਵਾਲ ਕੀਤਾ,” ਕੀ ਇਹ ਸੱਚ ਹੈ ਕਿ ਜਿਹਾ ਕੋਈ ਬੀਜਦਾ ਹੈ ਤਿਹਾ ਈ ਵੱਢਦਾ ਹੈ?”
ਸਾਈਂ ਜੀ ਨੇ ਇਤਿਹਾਸ ਦਾ ਹਵਾਲਾ ਦੇ ਕੇ ਜਵਾਬ ਦਿੱਤਾ,” ਮੀਰ ਮੰਨੂ (ਪੂਰਾ ਨਾਮ ਤੇ ਵਲਦੀਅਤ:-ਮੋਇਨ ਉੱਲ ਮੁਲਕ ਵਲਦ ਕਮਰੂਦੀਨ ਵਲਦ ਅਮੀਨ ਖਾਨ) ਨੇ ਸਿੱਖਾਂ ਉਪਰ ਜ਼ੁਲਮ ਅਤੇ ਜ਼ਿਆਦਤੀ ਕਰਨ ਵਿੱਚ ਕੋਈ ਕਸਰ ਨਾ ਛੱਡੀ। ਬੱਚੇ,ਬਜ਼ੁਰਗ ਅਤੇ ਬੀਬੀਆਂ ਚੁਣ ਚੁਣ ਕੇ ਮਾਰੇ। ਜੁਝਾਰੂ ਸਿੰਘ ਤਾਂ ਜੰਗਲਾਂ ਵਿੱਚ ਰਹਿੰਦੇ ਸਨ ਅਤੇ ਦਾਅ ਲੱਗੇ ‘ਤੇ ਗੁਰੀਲਾ ਯੁੱਧ ਨਾਲ ਕਈ ਦੁਸ਼ਮਣਾਂ ਨੂੰ ਸੋਧ ਕੇ ਫਿਰ ਜੰਗਲਾਂ ਵਿੱਚ ਵੜ੍ਹ ਜਾਂਦੇ।
ਲਾਹੌਰ ਦੀ ਘੋੜਾ ਮੰਡੀ ਵਿੱਚ ਰੋਜ਼ ਬੱਚਿਆਂ, ਬੀਬੀਆਂ, ਬਜ਼ੁਰਗਾਂ ਦੀਆਂ ਲਾਸ਼ਾਂ ਦੇ ਢੇਰ ਲੱਗਦੇ। ਇਕ ਦਿਨ ਖ਼ਵਾਜ਼ਾ ਉਬੈਦ ਉੱਲਾ ਨੇ ਮੀਰ ਮੰਨੂ ਨੂੰ ਕਿਹਾ ਕਿ ਇਹਨਾਂ ਕਾਫ਼ਰਾਂ ਦੀਆਂ ਲਾਸ਼ਾਂ ਦਾ ਕੀ ਕਰੀਏ?
ਮੀਰ ਮੰਨੂ ਨੇ ਹੰਕਾਰ ਨਾਲ ਕਿਹਾ ਕਿ ਕੀੜੇ ਪੈਣ ਦਿਓ... ਇਹਨਾਂ ਨੂੰ ਮੌਤ ਤੋਂ ਬਾਅਦ ਵੀ ਸੁਖ ਨਸੀਬ ਨਹੀਂ ਹੋਣਾ ਚਾਹੀਦਾ।
ਵਕਤ ਬੀਤਿਆ ਮੀਰ ਮੰਨੂ ਨੂੰ ਖਬਰ ਮਿਲੀ ਕਿ ਬਾਗੀ ਸਿੰਘ ਤਿਲਕਪੁਰੇ ਦੇ ਇਲਾਕੇ ਵਿੱਚ ਲੁਕੇ ਹੋਏ ਹਨ। ਗਸ਼ਤੀ ਫ਼ੌਜ਼ ਲੈ ਕੇ ਨਿਕਲਿਆ।ਸਰਦੀਆਂ ਦੇ ਦਿਨ ਸਨ।ਕਮਾਦ ਦੀ ਫਸਲ ਪੂਰੇ ਜੋਬਨ ਉਪਰ ਸੀ।ਮੱਲਾਂਪੁਰ ਪਿੰਡ ਦੇ ਬਾਹਰ ਜਦੋਂ ਘੋੜੇ ਸਮੇਤ ਕਮਾਦ ਵਿੱਚ ਵੜ੍ਹਨ ਲੱਗਾ ਤਾਂ ਅੰਦਰੋਂ ਸਿੰਘਾਂ ਨੇ ਪਲੀਤੇਦਾਰ ਬੰਦੂਕਾਂ ਦਾਗ ਦਿੱਤੀਆਂ। ਮੀਰ ਮੰਨੂ ਦਾ ਘੋੜਾ ਡਰ ਗਿਆ ਅਤੇ ਸੀਖਪਾਉ ਹੋ ਗਿਆ। ਮੀਰ ਮੰਨੂ ਘੋੜੇ ਤੋਂ ਹੇਠਾਂ ਡਿੱਗ ਪਿਆ ਅਤੇ ਪੈਰ ਰਕਾਬ ਵਿੱਚ ਫਸ ਗਿਆ। ਘੋੜਾ ਦੋੜਦਾ ਜਾ ਰਿਹਾ ਸੀ ਅਤੇ ਮੀਰ ਮੰਨੂ ਪਿਛੇ ਪਿਛੇ ਘੜੀਸਦਾ ਜਾ ਰਿਹਾ ਸੀ। ਸਿਰ ਪੱਥਰਾਂ ਤੇ ਵੱਜ ਵੱਜ ਕੇ ਖੱਖੜੀ ਹੋ ਗਿਆ... ਸਾਰੇ ਸਰੀਰ ਦੀ ਚਮੜੀ ਲਹਿ ਗਈ। ਘੋੜਾ ਮੱਲਾਂਪੁਰ ਦੇ ਕੱਚੇ ਕਿਲ੍ਹੇ ਕੋਲ ਜਾ ਕੇ ਰੋਕਿਆ ਗਿਆ।
ਸਿੰਘਾਂ ਕਮਾਦ ਵਿੱਚੋਂ ਨਿਕਲ ਕੇ ਕਿਲ੍ਹਾ ਜਾ ਘੇਰਿਆ ਤੇ ਕੁੱਝ ਨੇ ਲਾਹੌਰ ਜਾ ਕੇ ਕੈਦ ਵਿੱਚੋਂ ਬੀਬੀਆਂ ਬੱਚੇ ਮੁਕਤ ਕਰਵਾ ਲਏ।
ਮੀਰ ਮੰਨੂ ਦੀ ਲਾਸ਼ ਉਸ ਦੇ ਸਿਪਾਹੀਆਂ ਨੇ ਕਬਜੇ ਹੇਠ ਲੈ ਲਈ ਅਤੇ ਉਸ ਦੀ ਪਤਨੀ ਮੁਰਾਦ ਬੇਗਮ ( ਮੁਗਲਾਣੀ ਬੇਗਮ) ਨੂੰ ਪੈਗ਼ਾਮ ਭੇਜਿਆ ਕਿ ਸਾਡੀ ਤਿੰਨ ਮਹੀਨੇ ਦੀ ਤਨਖਾਹ ਬਕਾਇਆ ਹੈ, ਅਦਾ ਕਰਕੇ ਪਤੀ ਦੀ ਲਾਸ਼ ਲੈ ਜਾਵੋ। ਲਾਸ਼ ਪੰਜ ਦਿਨ ਉਹਨਾਂ ਨੇ ਰੱਖੀ, ਬੁਰਾ ਹਾਲ ਤਾਂ ਪਹਿਲਾਂ ਈ ਸੀ ,ਪਰ ਕੀੜੇ ਪੈ ਕੇ ਹੋਰ ਬੁਰਾ ਹਾਲ ਹੋ ਗਿਆ।
ਬੇਦੋਸ਼ਿਆਂ ਨੂੰ ਕੀੜੇ ਪੈਣ ਦਾ ਸੁਪਨੇ ਵੇਖਣ ਵਾਲੇ ਦਾ ਸਾਰਾ ਜਿਸਮ ਕੀੜਿਆ ਖਾ ਲਿਆ।ਮੌਤ ਤੋਂ ਪੰਜ ਦਿਨ ਬਾਅਦ ਬੇਗਮ ਨੇ ਤਿੰਨ ਲੱਖ ਰੁਪਿਆ ਅਦਾ ਕਰਕੇ ਲਾਸ਼ ਲਈ ਅਤੇ ਲਾਹੌਰ ਲਿਆ ਕੇ ਅਬਦੁੱਲ ਰਹੀਮ ਖਾਨ ( ਜਵਾਈ ਅਬਦੁੱਸ ਸਮੱਦ ਖਾਨ) ਦੇ ਅਹਾਤੇ ਦਫ਼ਨ ਕੀਤੀ।”
ਰੂਹ ਚਿਰਾਗ ਸਾਰੀ ਵਾਰਤਾ ਵਿੱਚ ਗਵਾਚਾ ਪਿਆ ਸੀ, ਵਾਰਤਾ ਖ਼ਤਮ ਹੋਈ ਤਾਂ ਅਚਨਚੇਤ ਬੋਲਿਆ,” ਸੱਚ,...ਸਾਈਂ ਜੀ ਜੈਸੇ ਕੋ ਤੈਸਾ ਤਾਂ ਈ ਕਹਿੰਦੇ ਨੇ।”
(ਮੀਰ ਮੰਨੂ ਦੀ ਮੌਤ 4 ਨਵੰਬਰ 1753 ਨੂੰ ਹੋਈ ਤੇ 9 ਨਵੰਬਰ ਨੂੰ ਦਫ਼ਨ ਕੀਤਾ ਗਿਆ)
ਡਾ:ਸੁਖਪ੍ਰੀਤ ਸਿੰਘ ਉਦੋਕੇ
Sukhpreet Singh Udhoke #ਕਰਮ

Sukhpreet Singh Udhoke

07/16/2020

#ਧੜਾ
ਨੱਕ ਕੱਟੇ ਫ਼ਕੀਰ
ਸ਼ਾਹਬਾਜ਼ ਖ਼ਾਕੀ ਅਨੰਦ ਚਿੱਤ ਅਵਸਥਾ ਵਿੱਚ ਬੈਠਾ ਇੰਝ ਲੱਗ ਰਿਹਾ ਸੀ ਜਿਵੇਂ ਗਹਿਰੇ ਆਤਮ ਚਿੰਤਨ ਵਿੱਚ ਗਵਾਚਿਆ ਹੋਵੇ,ਕਿ ਯਕਦਮ ਰੂਹ ਚਿਰਾਗ ਨੇ ਆਣ ਹਿਲਾਇਆ। ਸ਼ਾਹਬਾਜ਼ ਖ਼ਾਕੀ ਇਕ ਦਮ ਤ੍ਰਬਕਿਆ। ਇੰਝ ਲੱਗਾ ਜਿਵੇਂ ਸੁਪਨ ਤੋਂ ਜਾਗਰਿਤ ਅਵਸਥਾ ਵੱਲ ਮੁੜਿਆ ਹੋਵੇ।
ਰੂਹ ਚਿਰਾਗ ਨੇ ਆਉਂਦਿਆਂ ਹੀ ਸਵਾਲ ਕੀਤਾ,” ਸਾਈਂ ਜੀ,ਹਉਮੈਂ ਸ਼ਾਹ ਦੇ ਮੁਰੀਦ ਸਭ ਜਾਣਦੇ ਨੇ ਕਿ ਡੇਰੇ ਵਿੱਚ ਕਿੰਨੇ ਕੁਕਰਮ ਹੁੰਦੇ ਹਨ ਪਰ ਉਸ ਦਾ ਖਹਿੜਾ ਕਿਉਂ ਨਹੀਂ ਛੱਡਦੇ?”
ਸਾਈਂ ਜੀ ਬੋਲੇ,”ਮੇਰੇ ਅਜ਼ੀਜ਼, ਕੁਕਰਮ ਤਾਂ ਉਸ ਨੂੰ ਦਿੱਸੇ ਜੋ ਭਾਗੀਦਾਰ ਨਾ ਹੋਵੇ?”
ਰੂਹ ਚਿਰਾਗ,”ਮੈਂ ਸਮਝਿਆ ਨਹੀਂ।”
ਸਾਈਂ ਜੀ ਬੋਲੇ,” ਠੀਕ ਏ ਸੁਣ ਫਿਰ...ਇਕ ਪਾਖੰਡੀ ਫ਼ਕੀਰੀ ਦੇ ਲਿਬਾਸ ਵਿੱਚ ਰੋਜ਼ ਕੁਕਰਮ ਕਰਦਾ ਸੀ। ਅਖੀਰ ਫੜਿਆ ਗਿਆ ਤਾਂ ਨਗਰ ਦੇ ਮੋਹਤਬਾਰਾਂ ਨੇ ਨੱਕ ਵੱਢ ਕੇ ਨਗਰ ਨਿਕਾਲਾ ਦੇ ਦਿੱਤਾ। ਸੀ ਤਾਂ ਪੂਰਾ ਚਾਲਾਕ, ਜਦੋਂ ਦੂਜੇ ਨਗਰ ਗਿਆ ਤਾਂ ਲੋਕ ਉਸ ਨੱਕ ਵੱਢੇ ਫ਼ਕੀਰ ਨੂੰ ਦੇਖ ਬੜੇ ਹੈਰਾਨ ਹੋਏ।
ਕਾਰਨ ਪੁੱਛਣ ਉਪਰ ਉਸ ਨੇ ਜਵਾਬ ਦਿੱਤਾ,”ਇਹ ਨੱਕ ਹੀ ਸਭ ਤੋਂ ਵੱਡੀ ਸਮੱਸਿਆ ਹੈ ਖ਼ੁਦਾ ਦੇ ਦੀਦਾਰ ਵਿੱਚ... ਇਸੇ ਕਰਕੇ ਹੀ ਦੀਦਾਰ ਨਹੀਂ ਹੁੰਦੇ... ਇਹ ਹੀ ਰੱਬ ਅਤੇ ਇਨਸਾਨ ਵਿੱਚ ਆ ਜਾਂਦਾ ਏ...ਬੱਸ ਇਸਨੂੰ ਕਟਾ ਦਿਓ ਮਿਲਾਪ ਆਪਣੇ ਆਪ ਹੋ ਜਾਵੇਗਾ।”
ਪਹਿਲਾਂ ਤਾਂ ਲੋਕ ਇਹ ਨਜ਼ਰੀਆ ਸੁਣ ਕੇ ਹੱਸੇ ਪਰ ਰੋਜ਼ ਰੋਜ਼ ਇਕੋ ਉਪਦੇਸ਼ ਨੇ ਇਕ ਵਿਆਕਤੀ ਨੂੰ ਭਰਮਾ ਹੀ ਲਿਆ।ਜਦੋਂ ਉਹ ਨੱਕ ਕਟਵਾ ਕੇ ਫ਼ਕੀਰ ਕੋਲ ਗਿਆ ਤਾਂ ਜਾਂਦਿਆਂ ਸ਼ਿਕਾਇਤ ਕੀਤੀ ਕਿ ਮੈਂ ਤਾਂ ਤੁਹਾਡੇ ਕਹਿਣ ਉਪਰ ਨੱਕ ਕਟਵਾ ਤਾਂ ਲਿਆ ਪਰ ਖ਼ੁਦਾ ਦੇ ਦੀਦਾਰ ਫਿਰ ਵੀ ਨਹੀਂ ਹੋਏ। ਫ਼ਕੀਰ ਨੇ ਕਿਹਾ,” ਮੈਨੂੰ ਵੀ ਕਿਹੜੇ ਹੋਏ ਸੀ.... ਹੁਣ ਨੱਕ ਤਾਂ ਕੱਟਿਆ ਈ ਗਿਆ ਆ... ਦੁਬਾਰਾ ਤਾਂ ਜੁੜਨਾ ਨਹੀਂ ਫਿਰ ਝੂਠ ਬੋਲਣ ਵਿੱਚ ਕੀ ਹਰਜ਼... ਸ਼ਰਮਿੰਦਗੀ ਤੇ ਬੇਇੱਜਤੀ ਤੋਂ ਬਚਣਾ ਹੈ ਤਾਂ ਤੂੰ ਵੀ ਕਹਿ ਕੇ ਦੀਦਾਰ ਹੋ ਗਏ ਨੇ।”
ਬੱਸ ਅਗਲੇ ਦਿਨ ਦੂਜੇ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਦੀਦਾਰ ਹੋ ਗਏ ਨੇ ਖ਼ੁਦਾ ਨੇ... ਇਕ ਤੋਂ ਬਾਅਦ ਦੋ, ਫਿਰ ਤਿੰਨ ਤੇ ਫਿਰ ਅਨੇਕਾਂ ਹੀ ਨੱਕ ਕੱਟੇ ਫ਼ਕੀਰ ਬਣ ਗਏ ਅਤੇ ਨੱਕ ਕੱਟੇ ਜਾਣ ਤੋਂ ਬਾਅਦ ਹਰੇਕ ਕਹਿੰਦਾ ਸੀ ਕਿ ਹੁਣ ਦੀਦਾਰ ਹੋ ਗਏ ਹਨ। ਬੱਸ ਫਿਰ ਕੀ ਸੀ ਇਸੇ ਆਧਾਰ ਉਪਰ ਨੱਕ ਕੱਟੇ ਸਾਧਾਂ ਦਾ ਡੇਰਾ ਬਣ ਗਿਆ।”
ਰੂਹ ਚਿਰਾਗ ਸਾਰੀ ਕਹਾਣੀ ਸੁਣ ਕੇ ਬੋਲਿਆ,” ਠੀਕ ਆ ਸਾਈਂ ਜੀ, ਹੁਣ ਸਮਝ ਗਿਆ ਜੀ ਕਿ ਜਦੋਂ ਬੰਦਾ ਆਪ ਦੁਸ਼ਕਰਮ ਵਿੱਚ ਭਾਗੀਦਾਰ ਹੁੰਦਾ ਫਿਰ ਉਹ ਦੁਸ਼ਕਰਮਾਂ ਨੂੰ ਵੀ ਸ਼ੁਭਕਰਮ ਹੀ ਦੱਸਦਾ ਏ ਤੇ ਧਰਮ ਛੱਡ ਧੜੇ ਪਾਲਦੇ ਹਨ”
( ਸਵਾਲ ਜਵਾਬ ਦੀ ਲੜੀ ਵਿੱਚ ਸ਼ਾਹਬਾਜ਼ ਖ਼ਾਕੀ ,ਜੋ ਉੱਚ ਚਿੰਤਨ ਅਵਸਥਾ ਵਿੱਚ ਹੈ ਅਤੇ ਰੂਹ ਚਿਰਾਗ ,ਜਿਸ ਅੰਦਰ ਗਿਆਨ ਦੀ ਜਗਿਆਸਾ ਹੈ,ਕਲਪਿਤ ਪਾਤਰ ਹਨ)
ਡਾ:ਸੁਖਪ੍ਰੀਤ ਸਿੰਘ ਉਦੋਕੇ #ਧੜਾ

07/10/2020

ਹਰਨਾਮ ਸਿੰਘ ਧੁੰਮੇ ਦੀ ਸੱਚਾਈ ਗਿਆਨੀ ਲੱਖਵਿੰਦਰ ਸਿੰਘ ਦਮਦਮੀ ਟਕਸਾਲ ਦੀ ਜੁਬਾਨੀ ।

Photos from Gyani Gurpreet Singh California's post 07/07/2020

ਸ਼ਹੀਦ ਜਥੇਦਾਰ ਭਾਈ ਗੁਰਦੇਵ ਸਿੰਘ ਜੀ ਕਾਉਂਕੇ ਦੇ ਪਰਿਵਾਰ ਉੱਤੇ ਹੋਏ ਪੁਲਿਸ ਜਬਰ ਦੀ ਦਾਸਤਾਨ - 19ਦਸੰਬਰ 1995,
ਤਸਵੀਰ ਅੰਦਰ ਪੇਸ਼ੀ ਦੌਰਾਨ ਭਾਈ ਹਰੀ ਸਿੰਘ ਆਪਣੇ ਮਾਤਾ ਜੀ ਅਤੇ ਭਰਾ ਦੇ ਨਾਲ,

ਪਿੰਡਾਂ ਦੇ ਪੰਚਾਂ ਸਰਪੰਚਾਂ ਅਤੇ ਪੰਚਾਇਤਾਂ ਦੀ ਮੌਜੂਦਗੀ ਵਿੱਚ ਅੱਜ ਦੁਪਹਿਰ ਦੋ ਵੱਜੇ ਸਾਬਕਾ ਜਥੇਦਾਰ ਭਾਈ ਗੁਰਦੇਵ ਸਿੰਘ ਜੀ ਕਾਉਂਕੇ ਦੇ ਸਪੁੱਤਰ ਭਾਈ ਹਰੀ ਸਿੰਘ ਨੂੰ ਇੱਕ ਦਿਨ ਦੇ ਪੁਲਿਸ ਰਿਮਾਂਡ ਦੇ ਬਾਅਦ ਜੱਜ ਐਸ ਕੇ ਗਰਗ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਜੱਜ ਨੇ ਮੁੜ ਗਿਆਰਾਂ ਦਿਨ ਦਾ ਜੁਡੀਸ਼ਲ ਰਿਮਾਂਡ ਦੇ ਦਿੱਤਾ,

ਇਸ ਸਬੰਧ ਵਿੱਚ ਭਾਈ ਹਰੀ ਸਿੰਘ ਦੇ ਮਾਤਾ ਗੁਰਮੇਲ ਕੌਰ ਜੀ ਦਾ ਕਹਿਣਾ ਹੈ ਕਿ ਪਤਾ ਨਹੀਂ ਪੁਲਿਸ ਸਾਡੇ ਕੋਲੋਂ ਕਿਹੜੇ ਜਨਮ ਦੇ ਬਦਲੇ ਲੈ ਰਹੀ ਹੈ ਕਿਉਂਕਿ ਇਹਨਾਂ ਨੇ ਪਹਿਲਾਂ ਮੇਰੇ ਪਤੀ ਨੂੰ ਬਹੁਤ ਬੁਰੀ ਤਰ੍ਹਾਂ ਮਾਰ ਮਾਰ ਕੇ ਸ਼ਹੀਦ ਕਰ ਦਿੱਤਾ ਤੇ ਹੁਣ ਮੇਰੇ ਮਾਸੂਮ ਪੁੱਤਰ ਝੂਠੇ ਕੇਸ ਵਿੱਚ ਫਸਾ ਲਿਆ ਹੈ ਅਤੇ ਉਸ ਦੀ ਹਾਲਤ ਵੀ ਉਸ ਦੇ ਪਿਤਾ ਵਾਂਗਰ ਹੀ ਕਰ ਦਿੱਤੀ ਹੈ ਗਈ ਹੈ ਉਸ ਦੀ ਹਾਲਤ ਬਹੁਤ ਤਰਸਯੋਗ ਹੋ ਗਈ ਹੈ ਕਿਉਂਕਿ ਉਸ ਕੋਲੋਂ ਇਕੱਲਿਆਂ ਚੱਲ ਵੀ ਨੀ ਹੁੰਦਾ ਹਰੀ ਸਿੰਘ ਦੇ ਪਿਤਾ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਅੱਜ ਤੋਂ ਤਕਰੀਬਨ ਤਿੰਨ ਸਾਲ ਪਹਿਲਾਂ ਜਗਰਾਉਂ ਪੁਲਿਸ ਨੇ ਹਰੀ ਸਿੰਘ ਵਾਂਗੂ ਹੀ ਪਕੜ ਲਿਆ ਸੀ ਉਨ੍ਹਾਂ ਨੂੰ ਇੰਨੇ ਤਸੀਹੇ ਦਿੱਤੇ ਗਏ ਸਨ ਕਿ ਆਖਰ ਉਹ ਨੂੰ ਸ਼ਹੀਦ ਹੋ ਗਏ ਤੇ ਪੁਲਿਸ ਨੇ ਉਨਾਂ ਉਪਰ ਹਿਰਾਸਤ ਚੋਂ ਗਾਇਬ ਹੋਣ ਦਾ ਇਲਜ਼ਾਮ ਲਗਾ ਦਿੱਤਾ ਸੀ,

ਭਾਈ ਹਰੀ ਸਿੰਘ ਦੇ ਮਾਤਾ ਜੀ ਨੇ ਦੱਸਿਆ ਕਿ ਬੰਬ ਕਾਂਡ ਦੇ ਹਾਦਸੇ ਵਾਲੀ ਰਾਤ ਉਸ ਸਾਰੇ ਆਪਣੇ ਘਰ ਅੰਦਰ ਅਰਾਮ ਨਾਲ ਸੌ ਰਹੇ ਸੀ ਕਿ ਅਚਾਨਕ ਦਰਵਾਜ਼ਾ ਜ਼ੋਰ ਜ਼ੋਰ ਦੀ ਖੜਕਣ ਲਗਾ ਕਿਉਂਕਿ ਅੰਦਰੋਂ ਬੰਦ ਸੀ ਮੇਰੇ ਕੁੱਝ ਪੁੱਛਣ ਤੇ ਬਾਹਰੋਂ ਆਵਾਜ਼ ਆਈ ਕਿ ਜਲਦੀ ਬੁਹਾ ਖੋਲੋ ਜਦੋਂ ਖੋਲਿਆ ਤਾਂ ਵੀਹ ਕੂ ਬੰਦੇ ਚਿੱਟੇ ਕਪੜਿਆਂ ਵਿੱਚ ਸਨ ਉਹਨਾਂ ਪੁੱਛਿਆ ਕਿ ਨਾਲ ਦੇ ਕਮਰੇ ਵਿੱਚ ਕੌਣ ਐ ਮੈ ਕਿਹਾ ਮੇਰੇ ਲੜਕੇ ਹਨ ਅਤੇ ਉਨ੍ਹਾਂ ਨੇ ਬੱਤੀ ਜਗਾਦਿਆਂ ਹੀ ਹਰੀ ਸਿੰਘ ਤੇ ਰਾਮ ਸਿੰਘ ਨੂੰ ਕੇਸਾਂ ਤੋਂ ਪਕੜ ਲਿਆ ਤੇ ਧੂਹ ਕੇ ਬਾਹਰ ਲੈ ਗਏ,

ਮਾਤਾ ਜੀ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਘਟਨਾ ਦੀ ਖਬਰ ਤੁਰੰਤ ਪਿੰਡ ਦੇ ਸਰਪੰਚ ਸਰਦਾਰ ਜੁਗਿੰਦਰ ਸਿੰਘ ਨੂੰ ਦਿੱਤੀ ਭਾਈ ਹਰੀ ਸਿੰਘ ਦੇ ਭਰਾ ਨੇ ਦੱਸਿਆ ਕਿ ਉਸ ਨੂੰ ਤਾਂ ਛੱਡ ਦਿੱਤਾ ਗਿਆ ਹੈ ਪਰ ਭਾਈ ਹਰੀ ਸਿੰਘ ਨੂੰ ਬੰਬ ਕਾਂਡ ਦੇ ਮਾਮਲੇ ਵਿੱਚ ਪੂਰੀ ਤਰ੍ਹਾਂ ਫਸਾ ਲਿਆ ਗਿਆ ਹੈ ਅਤੇ ਪੁਲਿਸ ਉਸ ਉਪਰ ਬਹੁਤ ਜ਼ੁਲਮ ਢਾਹ ਰਹੀ ਹੈ ਉਸ ਨੂੰ ਬਹੁਤ ਜਿਆਦਾ ਮਾਰਿਆ ਕੁੱਟਿਆ ਗਿਆ ਹੈ ਪੁਲਿਸ ਨੇ ਉਸ ਦੇ ਬਿਜਲੀ ਦੇ ਕਰੰਟ ਵੀ ਲਗਾਏ ਹਨ,

ਪੁਲਿਸ ਵਾਲਿਆਂ ਨੇ ਭਾਈ ਹਰੀ ਸਿੰਘ ਉਪਰ ਬੱਬਰ ਖਾਲਸਾ ਦਾ ਖਾੜਕੂ ਹੋਣ ਅਤੇ ਪਾਕਿਸਤਾਨ ਜਾਕੇ ਆਉਣ ਵਰਗੇ ਹੋਰ ਵੀ ਕਈਂ ਇਲਜ਼ਾਮ ਲਗਾਏ ਹਨ ਅਤੇ ਪੁਲਿਸ ਵੱਲੋਂ ਭਾਈ ਹਰੀ ਸਿੰਘ ਦੇ ਕੇਸ ਦੀ ਧਾਰਾ ਐਫ ਆਰ ਆਈ ਨੰਬਰ 133 ਤਾਰੀਖ 6 12 95, 6 -7, 307, 427 ਆਈ ਪੀ ਐਸ 4 - 5 ਐਕਰੋਪਰ ਐਕਟ ਪੀ ਐਸ ਕੋਤਵਾਲੀ ਲੁਧਿਆਣਾ ਰਾਹੀਂ ਕੀਤੀ ਗਈ ਹੈ ਪਰ ਭਾਈ ਹਰੀ ਸਿੰਘ ਦੇ ਮਾਤਾ ਜੀ ਦਾ ਕਹਿਣਾ ਹੈ ਕਿ ਇਹ ਸਾਰੇ ਇਲਜ਼ਾਮ ਝੂਠੇ ਹਨ ਕਿਉਂਕਿ ਮੇਰਾ ਲੜਕਾ ਤਾਂ ਕਦੀ ਸਕੂਲੋਂ ਇੱਕ ਦਿਨ ਵੀ ਛੁੱਟੀ ਨਹੀਂ ਕਰਦਾ ਫਿਰ ਉਹ ਪਾਕਿਸਤਾਨ ਕਿਸ ਵੇਲੇ ਜਾ ਆਇਆ,

ਭਾਈ ਹਰੀ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਵਾਲਿਆਂ ਨੇ ਉਸ ਤੋਂ ਕਈਂ ਕੋਰੇ ਕਾਗਜ਼ਾਂ ਉੱਪਰ ਦਸਤਖਤ ਕਰਵਾਏ ਹਨ ਤੇ ਉਸ ਨੇ ਆਪਣੀਆਂ ਅੱਖਾਂ ਵਿੱਚ ਅੱਥਰੂ ਕੇਰਦੇ ਹੋਏ ਕਿਹਾ ਕਿ ਪੁਲਿਸ ਵਾਲਿਆਂ ਮੇਰੇ ਨਾਲ ਜਲਾਦਾਂ ਨਾਲੋਂ ਘੱਟ ਨੀ ਕੀਤੀ ਹੈ, ਭਾਈ ਹਰੀ ਸਿੰਘ ਵੱਲੋਂ ਕੇਸ ਲੜ ਰਹੇ ਐਡਵੋਕੇਟ ਗੁਰਚਰਨ ਸਿੰਘ ਬਲ ਨੇ ਇਸ ਮਾਮਲੇ ਬਾਰੇ ਐਸ ਕੇ ਗਰਗ ਦੀ ਅਦਾਲਤ ਵਿੱਚ ਇੱਕ ਦਰਖਾਸਤ ਵੀ ਪੇਸ਼ ਕੀਤੀ ਹੈ ਅਤੇ ਸੀਨੀਅਰ ਸਬ ਜੱਜ ਐਮ ਐਲ ਸਿੰਗਲਾ ਨੂੰ ਜਮਾਨਤ ਲਈ ਇੱਕ ਦਰਖਾਸਤ ਰਾਹੀਂ ਅਪੀਲ ਕਰਨ ਲਈ ਵੀ ਕਿਹਾ ਹੈ ਭਾਈ ਹਰੀ ਸਿੰਘ ਦੀ ਅਗਲੀ ਪੇਸ਼ੀ 23ਦਸੰਬਰ 95 ਦੀ ਪਾ ਦਿੱਤੀ ਗਈ।
- ਗਗਨ ਦੀਪ ਸਿੰਘ (ਬਾਗੀ ਕਲਮ)

07/01/2020

ਭਾਈ ਕਾਲਖ ਦੀਆਂ ਅਸਥੀਆਂ ਲਿਜਾ ਰਹੇ ਜਲੂਸ ਨੂੰ ਰੋਕਣ ਦੀ ਸਖਤ ਨਿੰਦਾ।
ਖਾਲਿਸਤਾਨ ਲਿਬਰੇਸ਼ਨ ਫੋਰਸ

ਚੰਡੀਗੜ੍ਹ 3ਜੁਲਾਈ 1991 - ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸ ਅਜਮੇਰ ਸਿੰਘ ਲੱਖੋਵਾਲ ਸੀਨੀਅਰ ਮੀਤ ਪ੍ਰਧਾਨ ਪਿਸ਼ੋਰਾ ਸਿੰਘ ਅਤੇ ਹਰਪਾਲ ਸਿੰਘ ਬਰਾੜ ਜਥੇਬੰਦਕ ਸਕੱਤਰ ਪੰਜਾਬ ਨੇ ਇੱਕ ਸਾਂਝੇ ਬਿਆਨ ਰਾਹੀ ਖਾੜਕੂ ਨੌਜਵਾਨ ਜਗਰੂਪ ਸਿੰਘ ਜੂਪਾ ਨੂੰ ਜੋ ਕਿ ਪਿੱਛਲੇ ਦਿਨੀਂ ਪੁਲਿਸ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ ਸੀ ਦੀਆਂ ਅਸਥੀਆਂ ਲਿਜਾ ਰਹੇ ਲੋਕਾਂ ਦੇ ਰਾਹ ਵਿੱਚ ਪੁਲਿਸ ਵੱਲੋਂ ਰੁਕਾਵਟਾਂ ਖੜੀਆਂ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ਤੇ ਪੁਲਿਸ ਦੀ ਇਸ ਧਕੜ ਕਾਰਵਾਈ ਨੂੰ ਸਿੱਖ ਧਰਮ ਦੀਆਂ ਪ੍ਰੰਪਰਾਵਾਂ ਵਿੱਚ ਸਿੱਧੀ ਦਖਲਅੰਦਾਜ਼ੀ ਦਸਦਿਆਂ ਕਿਹਾ ਕਿ ਸਿੱਖ ਕੌਮ ਕਦੇ ਵੀ ਪੁਲਿਸ ਵਧੀਕੀਆਂ ਅੱਗੇ ਝੁਕੇਗੀ ਨਹੀਂ,

ਕਿਸਾਨ ਆਗੂਆਂ ਨੇ ਕਿਹਾ ਕਿ ਭਾਈ ਜਗਰੂਪ ਸਿੰਘ ਸਿੱਖੀ ਅਸੂਲਾਂ ਮੁਤਾਬਿਕ ਸਿੱਖ ਸੰਘਰਸ਼ ਨੂੰ ਅੱਗੇ ਤੋਰਨ ਲਈ ਅਤੇ ਸਿੱਖੀ ਅਸੂਲਾਂ ਤੋਂ ਥਿੜਕੇ ਲੋਕਾਂ ਦੇ ਖਿਲਾਫ ਵੀ ਡੱਟ ਕੇ ਪਹਿਰਾ ਦਿੰਦਾ ਸੀ, ਇਹੀ ਕਾਰਨ ਸੀ ਕਿ ਭਾਈ ਜਗਰੂਪ ਸਿੰਘ ਭਾਈ ਜੁਗਰਾਜ ਸਿੰਘ ਉਰਫ ਤੂਫਾਨ ਦੀ ਤਰਾਂ ਹਿੰਦੂਆਂ ਅਤੇ ਸਿੱਖਾਂ ਵਿੱਚ ਬੇਹੱਦ ਸਤਿਕਾਰਯੋਗ ਨੌਜਵਾਨ ਤੇ ਜਾਣਿਆ ਜਾਂਦਾ ਸੀ,

ਭਾਈ ਜੂਪਾ ਲੁੱਟਾਂ ਖੋਹਾਂ ਕਰਨ ਵਾਲੇ ਗ੍ਰੋਹਾਂ ਦਾ ਸਖਤ ਵਿਰੋਧੀ ਸੀ ਸਮਾਜਿਕ ਕੁਰੀਤੀਆਂ ਦੂਰ ਕਰਨ ਲਈ ਵੀ ਭਾਈ ਜੂਪਾ ਦਾ ਅਹਿਮ ਰੋਲ ਸੀ ਪਰ ਲੋਕਾਂ ਦੀ ਦ੍ਰਿੜਤਾ ਇਸ ਗੱਲ ਸੀ ਗਵਾਹੀ ਭਰਦੀ ਹੈ ਕਿ ਜੇਕਰ ਲੋਕ ਹੱਕ ਸੱਚ ਤੇ ਇਨਸਾਫ਼ ਦੀ ਖਾਤਰ ਮੈਦਾਨ ਵਿੱਚ ਨਿੱਤਰ ਆਉਣ ਤਾਂ ਦੁਨੀਆਂ ਦੀ ਕੋਈ ਤਾਕਤ ਉਨ੍ਹਾਂ ਦੇ ਏਕੇ ਦੇ ਹੜ੍ਹ ਨੂੰ ਰੋਕ ਨੀ ਸਕਦੀ।
- ਗਗਨ ਦੀਪ ਸਿੰਘ (ਬਾਗੀ ਕਲਮ)

Want your school to be the top-listed School/college in Los Angeles?

Click here to claim your Sponsored Listing.

Location

Category

Website

Address

Los Angeles, CA