Sikh Heritage School Takanini, Auckland

Sikh Heritage School Takanini, Auckland Sikh heritage school has been running successfully since 1989 with currently 950+ students enrolled.

28/08/2026
ਸਿੱਖ ਹੈਰੀਟੇਜ ਸਕੂਲ ਵਿੱਚ ਬੱਚਿਆਂ ਦੀ ਗਿਣਤੀ 1,350 ਤੱਕ ਪਹੁੰਚ ਚੁੱਕੀ ਹੈ ।  ਸਾਡੇ ਮਿਹਨਤੀ ਸਟਾਫ ਦਾ ਧੰਨਵਾਦ 🙏 ॥
17/08/2026

ਸਿੱਖ ਹੈਰੀਟੇਜ ਸਕੂਲ ਵਿੱਚ ਬੱਚਿਆਂ ਦੀ ਗਿਣਤੀ 1,350 ਤੱਕ ਪਹੁੰਚ ਚੁੱਕੀ ਹੈ । ਸਾਡੇ ਮਿਹਨਤੀ ਸਟਾਫ ਦਾ ਧੰਨਵਾਦ 🙏 ॥

ਹਰ ਮਾਈ ਭਾਈ ਸ਼ੇਅਰ ਕਰਿਉ ਗੁਰੂ ਪਿਤਾ ਦੇ ਸਰੂਪ ਅਤੇ ਅੰਗ ਸੜੇ ਹਨ ਅਤੇ ਉਹ ਵੀ ਸਾਡੇ ਗੁਆਢੀ ਮੁਲਕ ਵਿੱਚ ਸੋ ਬਹੁਤ ਕੁਝ ਸੇਅਰ ਕਰਦੇ ਆਪਾਂ ਸਿੱਖ ਹੋ...
31/07/2026

ਹਰ ਮਾਈ ਭਾਈ ਸ਼ੇਅਰ ਕਰਿਉ ਗੁਰੂ ਪਿਤਾ ਦੇ ਸਰੂਪ ਅਤੇ ਅੰਗ ਸੜੇ ਹਨ ਅਤੇ ਉਹ ਵੀ ਸਾਡੇ ਗੁਆਢੀ ਮੁਲਕ ਵਿੱਚ ਸੋ ਬਹੁਤ ਕੁਝ ਸੇਅਰ ਕਰਦੇ ਆਪਾਂ ਸਿੱਖ ਹੋਣ ਨਾਤੇ ਧਾਰਮਿਕ ਫਰਜ਼ ਹੀ ਅਦਾ ਕਰ ਲਈਏ ਸ਼ਾਇਦ ਗੁਰੂ ਪਿਤਾ ਬਖਸ਼ ਦੇਣ । ਬਹੁਤ ਸੰਗਤ ਰੋਅ ਰਹੀਆਂ ਸਨ ਜੋ ਲਿਖਣ ਵਿੱਚ ਅੱਖਰ ਨਹੀ ਲੱਭ ਸਕਦੇ ।

24/07/2026
02/07/2026

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ॥

📢 ਜਰੂਰੀ ਸੂਚਨਾ

ਆਪ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸੁਪਰੀਮ ਸਿੱਖ ਸੁਸਾਇਟੀ ਅਤੇ ਸਿੱਖ ਹੈਰੀਟੇਜ ਸਕੂਲ ਵਲੋਂ ਮੌਜੂਦਾ ਚਲ ਰਹੇ ਸਮੇਂ ਦੇ ਹਾਣੀ ਬਣਨ ਲਈ ਬੱਚਿਆਂ ਅਤੇ ਸੰਗਤ ਲਈ ਆਉਣ ਵਾਲੇ ਸ਼ਨਿੱਚਰਵਾਰ ਤੋ ਗੁਰੂਘਰ ਅਤੇ ਸਕੂਲ ਵਿਚ ਸੁਰੱਖਿਆ ਦਾ ਪ੍ਰਬੰਧ ਪ੍ਰੋਫੈਸਨਲ ਸਕਿਊਰਟੀ ਗਾਰਡਾਂ ਰਾਹੀ ਕੀਤਾ ਜਾ ਰਿਹਾ ਹੈ ਜੋ ਵੱਖ ਵੱਖ ਜਗਾਹ ਤਾਇਨਾਤ ਹੋਣਗੇ ਤਾ ਜੋ ਸੁਰੱਖਿਆ, ਟ੍ਰੈਫਿਕ ਅਤੇ ਪਾਰਕਿੰਗ ਨੂੰ ਸੁਚੱਜੇ ਤਰੀਕੇ ਨਾਲ ਚਲਾਇਆ ਜਾ ਸਕੇ । ਹਰ ਸ਼ਨਿੱਚਰਵਾਰ ਅਤੇ ਐਤਵਾਰ ਸਕਿਊਰਟੀ ਗੇਟ 1 ਰਾਹੀਂ ਗੱਡੀ ਅੰਦਰ ਆਉਣ ਲਈ ਗੱਡੀ ਬਾਹਰ ਜਾਣ ਲਈ
ਗੇਟ ਨੰਬਰ 3 ਨੂੰ ਹੀ ਵਰਤਿਆ ਜਾਵੇਗਾ। ਅਗਰ ਕਿਸੇ ਕਾਰਨ ਸਕਿਊਰਟੀ ਗੱਡੀ ਰੋਕੇ, ਕਿਸੇ ਖਾਸ ਕਾਰਨ ਕਰਕੇ ਮੈਟਲ ਡਟੈਕਟਰ ਰਾਹੀ ਜਾਂ ਕਾਰ ਦੀ ਤਲਾਸ਼ੀ ਲਵੇ ਕ੍ਰਿਪਾ ਕਰਕੇ ਗੁੱਸਾ ਨਾ ਕੀਤਾ ਜਾਵੇ ਸਗੋਂ ਸਹਿਯੋਗ ਦਿਉ ਤਾਂ ਕਿ ਤੁਹਾਡੇ ਪਰਿਵਾਰ ਅਤੇ ਬੱਚੇ ਬਿਨਾਂ ਝਿਜਕ ਲੰਗਰ, ਦਰਬਾਰ ਹਾਲ, ਸਕੂਲ ਅਤੇ ਗਰਾਊਡਾਂ ਵਿੱਚ ਅਨੰਦ ਮਾਨਣ ।
ਸਕੂਲ ਸਮੇ
👮🏻ਸ਼ਨੀਵਾਰ 1pm ਤੋ 5:30pmਵਜੇ ਤੱਕ)
ਅਤੇ
👮🏻ਐਤਵਾਰ 10am ਤੋ 2:30pm ਦੁਪਿਹਰ ਤੱਕ
ਇੱਕ ਪਾਸੜ ਵਾਹਨ ਸਿਸਟਮ ਲਾਗੂ ਰਹੇਗਾ ।

ਬੱਚਿਆ ਨੂੰ ਛੁੱਟੀ ਸਮੇ ਲੈਣ ਲਈ 5 ਵਜੇ ਕਲਾਸ ਅੱਗੇ ਜਾਇਆ ਜਾ ਸਕੇਗਾ ਅਤੇ ਉਸ ਤੋ ਪਹਿਲਾ ਗੇਟ ਲਵਾ ਦਿੱਤਾ ਗਿਆ ਜੋ ਬੰਦ ਰਹੇਗਾ ।

ਆਸ ਹੈ ਪ੍ਰਬੰਧ ਨੂੰ ਸਹੀ ਤਰੀਕੇ ਨਾਲ ਚਲਾਉਣ ਲਈ ਆਪ ਸਬ ਸਾਥ ਦੇਵੋਂਗੇ । ਇਹ ਤੁਹਾਡੀ ਸਹੂਲਤ ਲਈ ਸੰਸਥਾ ਵਲੋ ਵੱਡਾ ਫੈਸਲਾ ਲਿਆ ਗਿਆ ਹੈ ।
ਵਧੇਰੀ ਜਾਣਕਾਰੀ ਲਈ ਸੁਸਾਇਟੀ ਅਤੇ ਸਕੂਲ ਦਫ਼ਤਰ ਵਿੱਚ ਸੰਪਰਕ ਕੀਤਾ ਜਾ ਸਕਦਾ ਹੈ ।

ਜਾਰੀ ਕਰਤਾ:
ਸੁਪਰੀਮ ਸਿੱਖ ਸੁਸਾਇਟੀ
ਸਿੱਖ ਹੈਰੀਟੇਜ ਸਕੂਲ
ਸਿੱਖ ਸਪੋਰਟਸ ਕੰਮਪਲੈਕਸ
ਚਾਇਲਡ ਚੋਇਸ ਟਰੱਸਟ ।

20 ਅਤੇ 21 ਜੂਨ ਨੂੰ ਪੰਚਮ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ  ਅਰਜੁਨ ਦੇਵ ਜੀ ਦੀ ਸ਼ਹੀਦੀ ਅਤੇ ਜੂਨ 1984 ਦੇ ਘੱਲੂਘਾਰੇ ਦੇ ਸ਼ਹੀਦਾ ਨੂੰ ਸਮਰਪਿਤ ਸ...
24/06/2026

20 ਅਤੇ 21 ਜੂਨ ਨੂੰ ਪੰਚਮ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜੁਨ ਦੇਵ ਜੀ ਦੀ ਸ਼ਹੀਦੀ ਅਤੇ ਜੂਨ 1984 ਦੇ ਘੱਲੂਘਾਰੇ ਦੇ ਸ਼ਹੀਦਾ ਨੂੰ ਸਮਰਪਿਤ ਸਮਾਗਮ ਬੜੇ ਹੀ ਪਿਆਰ ਸਤਿਕਾਰ ਅਤੇ ਸ਼ਰਧਾ ਪੂਰਬਕ ਮਨਾਇਆ ਗਿਆ ਜਿਸ ਵਿੱਚ ਸਿੱਖ ਹੈਰੀਟੇਜ ਸਕੂਲ ਦੇ ਬੱਚਿਆਂ ਨੇ ਕੀਰਤਨ, ਕਵਿਤਾਵਾਂ, ਕਵੀਸ਼ਰੀ ਅਤੇ ਭਾਸ਼ਣ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਲਾਇਬ੍ਰੇਰੀ ਵਿੱਚ ਬੱਚਿਆਂ ਵੱਲੋਂ ਪੇਸ਼ਕਾਰੀਆਂ ਕੀਤੀਆਂ ਗਈਆਂ ਅਤੇ ਬੱਚਿਆਂ ਦੇ ਦਸਤਾਰਾਂ ਵੀ ਸਜਾਈਆਂ ਗਈਆਂ | ਬੱਚਿਆਂ ਵਲੋਂ ਗਤਕੇ ਦੇ ਜੌਹਰ ਵੀ ਦਿਖਾਏ ਗਏ।
ਢਾਡੀ ਜੱਥੇ ਨੇ ਜੋਸ਼ੀਲੀਆਂ ਵਾਰਾਂ ਰਾਹੀਂ ਸੰਗਤਾਂ ਨੂੰ ਇਤਿਹਾਸ ਤੋਂ ਜਾਣੂ ਕਰਵਾਇਆ। ਬੱਚਿਆਂ ਦੇ ਖੇਡ ਮੁਕਾਬਲੇ ਕਰਵਾਏ ਗਏ।ਅਤੇ ਸਮਾਗਮ ਦੇ ਅਖੀਰ ਵਿੱਚ ਬੱਚਿਆਂ ਦੀ ਹੌਂਸਲਾ ਅਫ਼ਜਾਈ ਲਈ ਇਨਾਮ ਵੀ ਵੰਡੇ ਗਏ। ਅੰਤ ਵਿੱਚ ਸਿੱਖ ਹੈਰੀਟੇਜ ਸਕੂਲ ਦੀਆਂ ਅਧਿਆਪਕਾਵਾਂ ਦੀ ਸੰਗੀਤਿਕ ਕੁਰਸੀਆਂ ਦੌੜ ਕਰਵਾਈ ਗਈ ਅਤੇ ਜੇਤੂਆਂ ਨੂੰ ਇਨਾਮ ਵੀ ਦਿੱਤੇ ਗਏ।ਇਸ ਤਰ੍ਹਾ ਸਮਾਗਮ ਦਾ ਪਹਿਲਾ ਦਿਨ ਸਮਾਪਤ ਹੋਇਆ।ਇਸ ਵਿੱਚ ਸੁਪਰੀਮ ਸਿੱਖ ਸੁਸਾਇਟੀ ਅਤੇ ਸਿੱਖ ਹੈਰੀਟੇਜ ਸਕੂਲ ਦੇ ਸਮੂਹ ਅਧਿਆਪਕ ਅਤੇ ਅਧਿਆਪਕਾਵਾਂ ਸਕੂਲ ਦੇ ਬੋਰਡ ਮੈਂਬਰਾਂ ਨੇ ਅਤੇ ਸੰਗੀਤ ਟੀਮ ਨੇ ਬੜੇ ਉਤਸ਼ਾਹ ਨਾਲ ਆਪਣਾ ਯੋਗਦਾਨ ਪਾਇਆ।ਪ੍ਰਬੰਧਕਾਂ ਅਤੇ ਲੰਗਰ ਦੇ ਸੇਵਾਦਾਰਾਂ ਨੇ ਪੂਰੀ ਸ਼ਰਧਾ ਨਾਲ ਸੇਵਾ ਨਿਭਾਈ। ਮੀਡੀਆ ਅਤੇ ਫ਼ੋਟੋਗਰਾਫ਼ਰਾਂ ਨੇ ਵੀ ਪੂਰਾ ਪੂਰਾ ਸਾਥ ਨਿਭਾਇਆ।
ਬੱਚਿਆਂ ਦੇ ਮਾਤਾ ਪਿਤਾ ਅਤੇ ਸਰਪ੍ਰਸਤਾਂ ਨੇ ਬੱਚਿਆਂ ਨੂੰ ਸਟੇਜ ਉੱਤੇ ਬੋਲਣ ਦੀ ਤਿਆਰੀ ਕਰਵਾ ਕੇ ਆਪਣਾ ਰੋਲ ਅਦਾ ਕੀਤਾ।
ਸੋ ਸਭਨਾ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ।
ਵਾਹਿਗੁਰੂ ਸਭਨਾ ਦੀ ਕੀਤੀ ਸੇਵਾ ਥਾਂਇ ਪਾਉਣ ਅਤੇ ਚੜ੍ਹਦੀ ਕਲਾ ਬਖਸ਼ਣ।

Live..ਸ਼ਹੀਦੀ ਜੋੜ ਮੇਲਾ
20/06/2026

Live..
ਸ਼ਹੀਦੀ ਜੋੜ ਮੇਲਾ

ਤੁਸੀ ਦੇਖ ਰਹੇ ਹੋ ਸਿੱਖ ਸਪੋਰਟਸ ਕੰਪਲੈਕਸ ਤੋਂ ਸ਼ਹੀਦੀ ਜੋੜ ਮੇਲੇ ਦਾ ਸਿੱਧਾ ਪ...

Address

70 Takanini School Road
Takanini
2112

Opening Hours

1:45pm - 5pm

Telephone

+64212898410

Alerts

Be the first to know and let us send you an email when Sikh Heritage School Takanini, Auckland posts news and promotions. Your email address will not be used for any other purpose, and you can unsubscribe at any time.

Contact The School

Send a message to Sikh Heritage School Takanini, Auckland:

Shortcuts

Share

Category