GHS Shihan pari

GHS Shihan pari Contact information, map and directions, contact form, opening hours, services, ratings, photos, videos and announcements from GHS Shihan pari, School, VPO Shian pari, Zira.

ਅੱਜ ਸਰਕਾਰੀ ਹਾਈ ਸਕੂਲ ਸ਼ੀਹਾਂ ਪਾੜੀ ਵਿਖੇ ਸਮਰ ਕੈਂਪ ਦਾ ਪਹਿਲਾ ਦਿਨ ਸੀ। ਸਮਰ ਕੈਂਪ  ਬਹੁਤ ਹੀ ਉਤਸਾਹ ਨਾਲ ਮਨਾਇਆ ਗਿਆ ਤੇ ਸਾਰੇ ਬੱਚਿਆਂ ਨੇ ਦ...
26/05/2025

ਅੱਜ ਸਰਕਾਰੀ ਹਾਈ ਸਕੂਲ ਸ਼ੀਹਾਂ ਪਾੜੀ ਵਿਖੇ ਸਮਰ ਕੈਂਪ ਦਾ ਪਹਿਲਾ ਦਿਨ ਸੀ। ਸਮਰ ਕੈਂਪ ਬਹੁਤ ਹੀ ਉਤਸਾਹ ਨਾਲ ਮਨਾਇਆ ਗਿਆ ਤੇ ਸਾਰੇ ਬੱਚਿਆਂ ਨੇ ਦਿਲਚਸਪੀ ਨਾਲ ਭਾਗ ਲਿਆ ਤੇ ਬੱਚਿਆਂ ਨੂੰ ਤੇਲਗੂ ਵਿੱਚ 1 ਤੋਂ 10 ਤੱਕ ਗਿਣਤੀ ਸਖਾਈ ਗਈ।

30/12/2024

ਜਰੂਰੀ ਸੂਚਨਾ:-
ਸਮੂਹ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਰਕਾਰੀ ਹਾਈ ਸਕੂਲ ਸ਼ੀਹਾਂ ਪਾੜੀ ਸਕੂਲ ਵਿੱਚ ਬੀਤੀ ਰਾਤ ਮਿਤੀ 29 ਦਸੰਬਰ 2024 ਨੂੰ ਚੋਰਾਂ ਦੁਆਰਾ ਚੋਰੀ ਨੂੰ ਅੰਜਾਮ ਦਿੱਤਾ ਗਿਆ ਜਿਸ ਵਿੱਚ ਬੱਚਿਆਂ ਨੂੰ ਪੜਾਉਣ ਵਾਲੀਆਂ ਦੋ LED TV ਤੇ ਇੱਕ ਇਨਵਰਟਰ ਅਤੇ ਵੱਡਾ ਬੇਂਟਰਾ ਅਤੇ ਦੋ ਗੈਸ ਸਿਲੰਡਰ lock ਤੋੜ ਕੇ ਚੋਰੀ ਕਰ ਲਏ ਗਏ ਹਨ ਜੋ ਕਿ ਬਹੁਤ ਹੀ ਮੰਦਭਾਗੀ ਘਟਨਾ ਹੈ ਇਹਨਾਂ ਚੋਰਾਂ ਦੁਆਰਾ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਗਿਆ ਹੈ ਤੇ ਅਜਿਹੀ ਵਾਰਦਾਤ ਕੀਤੀ ਗਈ ਹੈ ਜੋ ਕਿ ਬਹੁਤ ਹੀ ਨਿੰਦਨਯੋਗ ਹੈ ਸੋ ਸਮੂਹ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਇਸ ਸਬੰਧੀ ਕਿਸੇ ਕੋਲ ਕੋਈ ਸੂਚਨਾ ਹੈ ਤਾਂ ਉਸ ਨੂੰ 98772-25592 ਨੰਬਰ ਤੇ ਦੱਸਿਆ ਜਾਵੇ ਤਾਂ ਜੋ ਇਹਨਾਂ ਚੋਰਾਂ ਤੱਕ ਪਹੁੰਚ ਕੀਤੀ ਜਾ ਸਕੇ ਜੇਕਰ ਕਿਸੇ ਦੇ ਨੇੜੇ ਘਰ ਦੇ ਕੋਲ ਕਿਸੇ ਨੇ ਨਵੀਂ LED ਲੈ ਕੇ ਆਂਦੀ ਹੈ ਜਾਂ ਕੋਈ ਇਨਵਰਟਰ ਅਤੇ ਵੱਡਾ ਬੈਟਰਾ , ਗੈਸ ਸਲੰਡਰ ਘਰ ਲੈ ਕੇ ਆਇਆ ਹੈ ਜਾਂ ਕੋਈ ਬਾਜ਼ਾਰ ਵਿੱਚ ਵੇਚ ਰਿਹਾ ਹੈ ਤਾਂ ਇਹ ਚੋਰੀ ਦਾ ਹੋ ਸਕਦਾ ਹੈ ਤਾਂ ਇਸ ਸਬੰਧੀ ਸੂਚਨਾ ਤੁਰੰਤ ਦਿੱਤੀ ਜਾਵੇ ਉਸ ਵਿਅਕਤੀ ਦਾ ਨਾਮ ਗੁਪਤ ਰੱਖਿਆ ਜਾਵੇਗਾ ਅਤੇ ਸੂਚਨਾ ਦੇਣ ਵਾਲੇ ਨੂੰ ਨਗਦ 10 ਹਜਾਰ ਇਨਾਮ ਵਜੋਂ ਦਿੱਤਾ ਜਾਵੇ।
ਇਸ ਮੈਸੇਜ ਨੂੰ ਵੱਧ ਤੋਂ ਵੱਧ ਗਰੁੱਪਾਂ ਵਿੱਚ ਸ਼ੇਅਰ ਕੀਤਾ ਜਾਵੇ ਅਤੇ ਆਪਣੇ ਆਪਣੇ ਫੇਸਬੁੱਕ ਪੇਜ ਵਿੱਚ ਵੀ ਸ਼ੇਅਰ ਕੀਤਾ ਜਾਵੇ ਤਾਂ ਜੋ ਚੋਰਾਂ ਤੱਕ ਪਹੁੰਚਿਆ ਜਾ ਸਕੇ ਧੰਨਵਾਦ

ਅੱਜ ਸਰਕਾਰੀ ਹਾਈ ਸ਼ੀਹਾਂ ਪਾੜੀ ਵਿਖੇ ਹਰ ਸਾਲ ਦੀ ਤਰ੍ਹਾਂ ਦੋ ਦਿਨਾਂ ਸਲਾਨਾ ਅੰਤਰ ਹਾਊਸ ਖੇਡ ਮੁਕਾਬਲੇ ਸਾਡੇ ਬਹੁਤ ਹੀ ਸਤਿਕਾਰਯੋਗ ਮੁੱਖ ਅਧਿਆਪਕ...
22/12/2024

ਅੱਜ ਸਰਕਾਰੀ ਹਾਈ ਸ਼ੀਹਾਂ ਪਾੜੀ ਵਿਖੇ ਹਰ ਸਾਲ ਦੀ ਤਰ੍ਹਾਂ ਦੋ ਦਿਨਾਂ ਸਲਾਨਾ ਅੰਤਰ ਹਾਊਸ ਖੇਡ ਮੁਕਾਬਲੇ ਸਾਡੇ ਬਹੁਤ ਹੀ ਸਤਿਕਾਰਯੋਗ ਮੁੱਖ ਅਧਿਆਪਕ ਸ. ਕੰਵਲਜੀਤ ਸਿੰਘ ਜੀ ਦੀ ਅਗਵਾਹੀ ਵਿਚ ਸਮੂਹ ਸਟਾਫ਼ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਸਹਿਯੋਗ ਨਾਲ ਕਰਵਾਏ ਗਏ ਜਿਸ ਵਿੱਚ ਵਿਦਿਆਰਥੀਆਂ ਵੱਲੋਂ ਅਨੁਸ਼ਾਸਨ ਵਿੱਚ ਰਹਿ ਕੇ ਬੜੇ ਹੀ ਉਤਸ਼ਾਹ ਨਾਲ ਹਰ ਖੇਡ ਵਿੱਚ ਭਾਗ ਲਿਆ ਗਿਆ । ਇਸ ਸਾਲ ਰੋਜ਼ ਹਾਊਸ ਓਵਰਆਲ ਜੇਤੂ ਰਿਹਾ ਜਿਸ ਦੇ ਇੰਚਾਰਜ ਸ. ਸਤਨਾਮ ਸਿੰਘ ਕੰਪਿਊਟਰ ਅਧਿਆਪਕ ਅਤੇ ਵਿਦਿਆਰਥੀਆਂ ਨੂੰ ਓਵਰਆਲ ਹਾਊਸ ਜੇਤੂ ਟਰਾਫੀ ਦੇ ਕੇ ਰੋਜ ਹਾਊਸ ਦੇ ਖਿਡਾਰੀਆਂ ਦਾ ਮਾਣ ਵਧਾਇਆ ਗਿਆ। ਬੱਚਿਆਂ ਲਈ ਰਿਫਰੈਸ਼ਮੈਂਟ ਦਾ ਉਚੇਚੇ ਤੌਰ ਤੇ ਸਮੂਹ ਸਟਾਫ ਵੱਲੋਂ ਪ੍ਰਬੰਧ ਕੀਤਾ ਗਿਆ ਅਤੇ ਸਮੂਹ ਸਟਾਫ਼ ਸਰਕਾਰੀ ਹਾਈ ਸਕੂਲ ਸ਼ੀਹਾਂ ਪਾੜੀ ਵੱਲੋਂ ਜੇਤੂ ਟੀਮਾਂ ਨੂੰ ਜੇਤੂ ਚਿੰਨ ਭੇਟ ਕਰਕੇ ਖਿਡਾਰੀਆਂ ਦਾ ਮਾਣ ਵਧਾਇਆ ਗਿਆ। ਇਹ ਖੇਡਾਂ ਹਰ ਸਾਲ ਪੜਾਈ ਦੇ ਨਾਲ ਨਾਲ ਬੱਚਿਆਂ ਨੂੰ ਸਿਹਤ ਸੰਭਾਲ ਅਤੇ ਖੇਡਾਂ ਵਿੱਚ ਰੁਚੀ ਪੈਦਾ ਕਰਨ ਲਈ ਹਰ ਸਾਲ ਕਰਵਾਈਆਂ ਜਾਂਦੀਆਂ ਹਨ। ਹਰ ਸਾਲ ਦੀ ਤਰ੍ਹਾਂ ਇਸ ਕਾਰਜ ਨੂੰ ਪੂਰਾ ਕਰਨ ਲਈ ਸਮੂਹ ਸਟਾਫ ਦਾ ਪੂਰਨ ਸਹਿਯੋਗ ਰਿਹਾ ਜਿਸ ਵਿੱਚ ਰਾਜਬੀਰ ਸਿੰਘ, ਸਤਨਾਮ ਸਿੰਘ ,ਕੁਲਦੀਪ ਕੌਰ, ਅਮਿਤ ਕੁਮਾਰ, ਪ੍ਰਭਜੋਤ ਕੌਰ ਅਤੇ ਸੇਵਾਦਾਰ ਗੁਰਜੀਤ ਸਿੰਘ, ਗੁਰਮੀਤ ਕੌਰ ਨੇ ਹਾਜ਼ਰ ਰਹਿ ਕੇ ਇਸ ਕੰਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜਿਆ।

ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਅੱਜ ਸਰਕਾਰੀ ਹਾਈ ਸਕੂਲ ਸ਼ੀਹਾਪਾੜੀ ਦੇ ਵਿਦਿਆਰਥੀਆਂ ਨੇ ਰਾਸ਼ਟਰੀ ਅਵਿਸ਼ਕਾਰ ਅਭਿਆਨ ਦੇ ਅੰਤਰਗਤ ਕਰਵਾਏ ਗਏ ਜ਼ਿਲਾ ਪ...
13/12/2024

ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਅੱਜ ਸਰਕਾਰੀ ਹਾਈ ਸਕੂਲ ਸ਼ੀਹਾਪਾੜੀ ਦੇ ਵਿਦਿਆਰਥੀਆਂ ਨੇ ਰਾਸ਼ਟਰੀ ਅਵਿਸ਼ਕਾਰ ਅਭਿਆਨ ਦੇ ਅੰਤਰਗਤ ਕਰਵਾਏ ਗਏ ਜ਼ਿਲਾ ਪੱਧਰੀ ਕੁਇਜ਼ ਮੁਕਾਬਲੇ ਵਿੱਚ ਜ਼ਿਲੇ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ।

ਅੱਜ ਅਧਿਆਪਕ ਦਿਵਸ  ਮੌਕੇ ਸਰਕਾਰੀ ਹਾਈ ਸਕੂਲ ਸ਼ੀਹਾਂ ਪਾੜੀ ਵਿਖੇ ਵਿਦਿਆਰਥੀਆਂ ਵੱਲੋਂ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ ਜਿਸ ਵਿੱਚ ਬੱਚਿਆਂ ਵੱਲੋ...
05/09/2024

ਅੱਜ ਅਧਿਆਪਕ ਦਿਵਸ ਮੌਕੇ ਸਰਕਾਰੀ ਹਾਈ ਸਕੂਲ ਸ਼ੀਹਾਂ ਪਾੜੀ ਵਿਖੇ ਵਿਦਿਆਰਥੀਆਂ ਵੱਲੋਂ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ ਜਿਸ ਵਿੱਚ ਬੱਚਿਆਂ ਵੱਲੋਂ ਸਕੂਲ ਲੱਗਣ ਸਮੇਂ ਆਪਣੇ ਅਧਿਆਪਕਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਹ ਸਾਰਾ ਪ੍ਰੋਗਰਾਮ ਸਕੂਲ ਦੇ ਵਿਦਿਆਰਥੀਆਂ ਵੱਲੋਂ ਹੀ ਉਲੀਕਿਆ ਗਿਆ ਅਤੇ ਵਿਦਿਆਰਥੀਆਂ ਵੱਲੋਂ ਇਸ ਦਾ ਸੰਚਾਲਨ ਕੀਤਾ ਗਿਆ।ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਉਚੇਚੇ ਤੌਰ ਤੇ ਸ਼ਾਮਿਲ ਹੋ ਕੇ ਅਧਿਆਪਕਾਂ ਦਾ ਮਾਣ ਵਧਾਇਆ ਗਿਆ । ਇਸ ਮੌਕੇ ਸਰਦਾਰ ਕੰਵਲਜੀਤ ਸਿੰਘ ਮੁੱਖ ਅਧਿਆਪਕ ਜੀ ਵੱਲੋਂ ਉਚੇਚੇ ਤੌਰ ਸ਼ਾਨਦਾਰ ਸੇਵਾਵਾਂ ਨਿਭਾ ਰਹੇ ਮਿਹਨਤੀ ਅਧਿਆਪਕਾਂ ਨੂੰ ਸਨਮਾਨਿਤ ਕੀਤਾ...
ਅਧਿਆਪਕ ਪੀੜ੍ਹੀਆਂ ਦੇ ਨਿਰਮਾਤਾ ਹੁੰਦੇ ਨੇ... ਮਾਪਿਆਂ ਤੋਂ ਬਾਅਦ ਇੱਕ ਬੱਚੇ ਦੀ ਜ਼ਿੰਦਗੀ ‘ਚ ਸਭ ਤੋਂ ਅਹਿਮ ਰੋਲ ਅਧਿਆਪਕ ਹੀ ਅਦਾ ਕਰਦੇ ਹਨ… ਦੇਸ਼ ਦਾ ਭਵਿੱਖ ਬਣਾਉਣ ਵਾਲੇ ਸਾਰੇ ਮਿਹਨਤੀ ਅਧਿਆਪਕਾਂ ਨੂੰ ਵਿਸ਼ੇਸ਼ ਦਿਨ ਦੀਆਂ ਬਹੁਤ ਬਹੁਤ ਵਧਾਈਆਂ…

ਚਮਕਦੇ ਸਿਤਾਰੇ ਸਰਕਾਰੀ ਹਾਈ ਸਕੂਲ ਸ਼ੀਹਾਂ ਪਾੜੀ ਦੇ  ਦੱਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਮਾਰਚ 2024-25 ਦੌਰਾਨ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ...
04/05/2024

ਚਮਕਦੇ ਸਿਤਾਰੇ
ਸਰਕਾਰੀ ਹਾਈ ਸਕੂਲ ਸ਼ੀਹਾਂ ਪਾੜੀ ਦੇ ਦੱਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਮਾਰਚ 2024-25 ਦੌਰਾਨ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪ੍ਰੀਖਿਆਵਾਂ ਵਧੀਆ ਅੰਕ ਹਾਸਿਲ ਕਰ ਕੇ ਸਕੂਲ ਦੇ ਅਧਿਆਪਕਾ ਅਤੇ ਆਪਣੇ ਮਾਪਿਆਂ ਦਾ ਮਾਣ ਵਧਾਇਆ ।

ਚਮਕਦੇ ਸਿਤਾਰੇ ਸਰਕਾਰੀ ਹਾਈ ਸਕੂਲ ਸ਼ੀਹਾਂ ਪਾੜੀ ਦੇ  ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਮਾਰਚ 2024-25 ਦੌਰਾਨ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ...
04/05/2024

ਚਮਕਦੇ ਸਿਤਾਰੇ
ਸਰਕਾਰੀ ਹਾਈ ਸਕੂਲ ਸ਼ੀਹਾਂ ਪਾੜੀ ਦੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਮਾਰਚ 2024-25 ਦੌਰਾਨ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪ੍ਰੀਖਿਆਵਾਂ ਵਿਚ 90% ਤੋਂ ਵੱਧ ਨੰਬਰ ਹਾਸਿਲ ਕਰ ਕੇ ਸਕੂਲ ਦੇ ਅਧਿਆਪਕਾ ਅਤੇ ਆਪਣੇ ਮਾਪਿਆਂ ਦਾ ਮਾਣ ਵਧਾਇਆ ।

ਅੱਜ ਸਰਕਾਰੀ ਹਾਈ ਸਕੂਲ ਸ਼ੀਹਾਂ ਪਾੜੀ  ਵਿਖੇ ਬਲਾਕ ਪੱਧਰ ਦੇ ਕਰਾਟੇ ਮੁਕਾਬਲੇ ਮੁੱਖ ਅਧਿਆਪਕ ਸਰਦਾਰ ਕੰਵਲਜੀਤ ਸਿੰਘ ਜੀ ਦੀ ਅਗਵਾਹੀ ਵਿਚ ਕਰਵਾਏ ਗ...
03/02/2024

ਅੱਜ ਸਰਕਾਰੀ ਹਾਈ ਸਕੂਲ ਸ਼ੀਹਾਂ ਪਾੜੀ ਵਿਖੇ ਬਲਾਕ ਪੱਧਰ ਦੇ ਕਰਾਟੇ ਮੁਕਾਬਲੇ ਮੁੱਖ ਅਧਿਆਪਕ ਸਰਦਾਰ ਕੰਵਲਜੀਤ ਸਿੰਘ ਜੀ ਦੀ ਅਗਵਾਹੀ ਵਿਚ ਕਰਵਾਏ ਗਏ ਜਿਸ ਵਿਚ ਬਲਾਕ ਮੱਖੂ ਦੇ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਜਿਸ ਵਿਚ ਸਰਕਾਰੀ ਹਾਈ ਸਕੂਲ ਸ਼ੀਹਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਜਿਸ ਵਿਚ ਜੈਸਮੀਨ ਕੌਰ,ਰੇਸ਼ਮਾ,ਪਵਨਦੀਪ ਕੌਰ,ਸ਼ਹਿਨਾਜ਼ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ । ਮੁੱਖ ਅਧਿਆਪਕ ਸਰਕਾਰੀ ਹਾਈ ਸਕੂਲ ਸਰਦਾਰ ਕੰਵਲਜੀਤ ਸਿੰਘ ਜੀ ਅਤੇ ਸਮੂਹ ਸਟਾਫ਼ ਵੱਲੋ ਪਹਿਲਾ ਦੂਜਾ ਅਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਸਕੂਲ ਵੱਲੋ ਜੇਤੂ ਚਿੰਨ ਭੇਟ ਕਰਕੇ ਮਾਣ ਸਨਮਾਨ ਕੀਤਾ ਗਿਆ

‘ਮਾਪੇ ਅਧਿਆਪਕ ਮਿਲਣੀ’
16/12/2023

‘ਮਾਪੇ ਅਧਿਆਪਕ ਮਿਲਣੀ’


ਅੱਜ ਸਰਕਾਰੀ ਹਾਈ ਸ਼ੀਹਾਂ ਪਾੜੀ ਵਿਖੇ ਹਰ ਸਾਲ ਦੀ ਤਰ੍ਹਾਂ ਸਲਾਨਾ ਅੰਤਰ ਹਾਊਸ ਖੇਡ ਮੁਕਾਬਲੇ ਮੁੱਖ ਅਧਿਆਪਕ ਸ ਕੰਵਲਜੀਤ ਸਿੰਘ ਜੀ ਦੀ ਅਗਵਾਹੀ ਵਿਚ...
08/12/2023

ਅੱਜ ਸਰਕਾਰੀ ਹਾਈ ਸ਼ੀਹਾਂ ਪਾੜੀ ਵਿਖੇ ਹਰ ਸਾਲ ਦੀ ਤਰ੍ਹਾਂ ਸਲਾਨਾ ਅੰਤਰ ਹਾਊਸ ਖੇਡ ਮੁਕਾਬਲੇ ਮੁੱਖ ਅਧਿਆਪਕ ਸ ਕੰਵਲਜੀਤ ਸਿੰਘ ਜੀ ਦੀ ਅਗਵਾਹੀ ਵਿਚ ਸਮੂਹ ਸਟਾਫ਼ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਸਹਿਯੋਗ ਨਾਲ ਕਰਵਾਏ ਗਏ ਜਿਸ ਵਿੱਚ ਰਿਟਾਇਰਡ ਮੁੱਖ ਅਧਿਆਪਕ ਸਰਦਾਰ ਸੁਰਜੀਤ ਸਿੰਘ ਜੀ ਉਚੇਚੇ ਤੌਰ ਤੇ ਸ਼ਾਮਿਲ ਹੋਏ ਅਤੇ ਉਹਨਾਂ ਵੱਲੋਂ ਬੱਚਿਆਂ ਦੇ ਰਿਫਰੈਸ਼ਮੈਂਟ ਲਈ ਉਚੇਚਾ ਪ੍ਰਬੰਧ ਕੀਤਾ ਗਿਆ, ਸਮੂਹ ਸਟਾਫ਼ ਸਰਕਾਰੀ ਹਾਈ ਸਕੂਲ ਸ਼ੀਹਾਂ ਪਾੜੀ ਵੱਲੋਂ ਜੇਤੂ ਟੀਮਾਂ ਨੂੰ ਜੇਤੂ ਚਿੰਨ ਭੇਟ ਕਰਕੇ ਖਿਡਾਰੀਆਂ ਦਾ ਮਾਣ ਵਧਾਇਆ ਗਿਆ। ਇਹ ਖੇਡਾਂ ਹਰ ਸਾਲ ਪੜਾਈ ਦੇ ਨਾਲ ਨਾਲ ਬੱਚਿਆਂ ਨੂੰ ਸਿਹਤ ਸੰਭਾਲ ਅਤੇ ਖੇਡਾਂ ਵਿੱਚ ਰੁਚੀ ਪੈਦਾ ਕਰਨ ਲਈ ਹਰ ਸਾਲ ਕਰਵਾਈਆਂ ਜਾਂਦੀਆਂ ਹਨ।

Address

VPO Shian Pari
Zira
142044

Telephone

+919914500667

Website

Alerts

Be the first to know and let us send you an email when GHS Shihan pari posts news and promotions. Your email address will not be used for any other purpose, and you can unsubscribe at any time.

Contact The School

Send a message to GHS Shihan pari:

Shortcuts

Share

Category