17/11/2025
ਬਾਬਾ ਗੁਰਮੁਖ ਸਿੰਘ ਬਾਬਾ ਉੱਤਮ ਸਿੰਘ ਸੀਨੀਅਰ ਸੈਕੰਡਰੀ ਸਕੂਲ ,ਖਡੂਰ ਸਾਹਿਬ, ਵਿਖੇ 4਼1ਵਾਂ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ
ਬਾਬਾ ਸੇਵਾ ਸਿੰਘ ਜੀ ਦੀ ਰਹਿਨੁਮਾਈ ਹੇਠ ਚੱਲ ਰਹੇ ਬਾਬਾ ਗੁਰਮੁਖ ਸਿੰਘ ਬਾਬਾ ਉੱਤਮ ਸਿੰਘ ਸੀਨੀਅਰ ਸੈਕੰਡਰੀ ਸਕੂਲ
,ਖਡੂਰ ਸਾਹਿਬ, ਤਰਨ ਤਾਰਨ ਵਿਖੇ 16 ਨਵੰਬਰ, 2025 ਨੂੰ 41ਵਾਂ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ।ਇਸ
ਸਮਾਗਮ ਦੇ ਮੁੱਖ ਮਹਿਮਾਨ ਕਰਨਲ ਅੰਮ੍ਰਿਤਪਾਲ ਸਿੰਘ ਸੰਧੂ (ਰਿਟਾ.) ਇੰਡੀਅਨ ਆਰਮੀ, ਪ੍ਰਧਾਨਗੀ ਕਰ ਰਹੇ ਡਾ. ਸ਼ਮਸ਼ੇਰ
ਸਿੰਘ ਪ੍ਰਿੰ. ਸਾਈਟਿੰਸਟ, ਆਈ.ਟੀ.ਆਈ ਦਿੱਲੀ ਜੀ ਨੇ ਸ਼ਮੂਲੀਅਤ ਕੀਤੀ।ਇਸ ਮੌਕੇ ਕਾਰ ਸੇਵਾ ਖਡੂਰ ਸਾਹਿਬ, ਸਕੂਲ ਦੀ
ਮੈਨੇਜਮੈਂਟ ਕਮੇਟੀ ਦੇ ਸਮੂਹ ਮੈਂਬਰ ਸਾਹਿਬਾਨ, ਵੱਖ-ਵੱਖ ਸਕੂਲਾਂ, ਕਾਲਜਾਂ ਤੋਂ ਆਏ ਪ੍ਰਿੰਸੀਪਲ ਸਾਹਿਬਾਨ, ਇਲਾਕੇ ਦੀਆਂ
ਪ੍ਰਮੁੱਖ ਹਸਤੀਆਂ, ਅਧਿਆਪਕ ਸਾਹਿਬਾਨ ਅਤੇ ਬੱਚਿਆਂ ਦੇ ਮਾਪੇ ਮੌਜੂਦ ਸਨ।ਸਕੂਲ ਦੀ ਪਰੰਪਰਾ ਅਨੁਸਾਰ ਇਸ ਸਮਾਗਮ
ਦੀ ਅਰੰਭਤਾ ਗੁਰਬਾਣੀ ਦਾ ਸ਼ਬਦ ਗਾਇਨ ਕਰਕੇ ਕੀਤੀ ਗਈ।ਪ੍ਰਾਇਮਰੀ ਵਿੰਗ ਦੇ ਨੰਨੇ ਮੁੰਨੇ ਬੱਚਿਆਂ ਨੇ ਸਵਾਗਤੀ ਗੀਤ ਤੇ
ਨਾਚ ਪੇਸ਼ ਕੀਤਾ।ਇਸ ਉਪਰੰਤ ਪ੍ਰਿੰਸੀਪਲ ਸ. ਸਤਪਾਲ ਸਿੰਘ ਰੰਧਾਵਾ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ
ਅਤੇ ਸਕੂਲ ਦੀ ਸਲਾਨਾ ਰਿਪੋਰਟ ਪੜ੍ਹੀ ਸਕੂਲ ਦੇ ਸੀਨੀਅਰ ਵਿੰਗ ਦੇ ਵਿਦਿਆਰਥੀਆਂ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ
ਸ਼ਹੀਦੀ ਨਾਲ ਸੰਬੰਧਿਤ ਕਵੀਸ਼ਰੀਆਂ ਪੇਸ਼ ਕੀਤੀਆਂ ਗਈਆਂ।ਸਮਾਗਮ ਦੀ ਪ੍ਰਧਾਨਗੀ ਕਰ ਰਹੇ ਡਾ. ਸ਼ਮਸ਼ੇਰ ਸਿੰਘ ਜੀ ਨੇ
ਪ੍ਰਾਇਮਰੀ ਵਿੰਗ ਦੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ।ਪਿਛਲੇ ਸਾਲ ਦੇ ਸਲਾਨਾ ਸਮਾਗਮ ਦੇ ਮੁੱਖ ਮਹਿਮਾਨ ਡਾ.
ਕਰਨਬੀਰ ਸਿੰਘ ਸਿੱਧੂ ਜੀ ਨੇ ਆਪਣੇ ਪਿਤਾ ਜੀ ਦੀ ਯਾਦ ਵਿੱਚ ਵਿਦਿਆਰਥੀਆਂ ਲਈ 51000 ਰੁਪਏ ਦੀ ਵਜੀਫਾ ਰਾਸ਼ੀ ਦਾ
ਐਲਾਨ ਕੀਤਾ ਗਿਆ ਸੀ, ਜੋ ਕਿ ਇਸ ਸਾਲ ਵਿਦਿਆਰਥੀਆਂ ਵਿੱਚ ਤਕਸੀਮ ਕੀਤੀ ਗਈ।ਇਸ ਉਪਰੰਤ ਸੀਨੀਅਰ ਵਿੰਗ ਦੇ
ਵਿਦਿਆਰਥੀਆਂ ਨੇ ਵਾਰਾਂ ਅਤੇ ਧਾਰਮਿਕ ਗੀਤ ਪੇਸ਼ ਕੀਤੇ।
ਇਸ ਮੌਕੇ ਡਾ. ਸ਼ਮਸ਼ੇਰ ਸਿੰਘ ਜੀ ਜੋ ਕਿ ਇਸੇ ਸਕੂਲ ਦੇ ਵਿਦਿਆਰਥੀ ਰਹਿ ਚੁੱਕੇ ਹਨ ਨੇ ਇਸ ਸਕੂਲ ਤੋਂ ਪ੍ਰਾਪਤ ਨੈਤਿਕ ਅਤੇ
ਅਕਾਦਮਿਕ ਸਿੱਖਿਆ ਦਾ ਆਪਣੀ ਜਿੰਦਗੀ ਵਿੱਚ ਅਹਿਮ ਰੋਲ ਬਾਰੇ ਦੱਸਿਆ।ਉਹਨਾਂ ਨੇ ਵਿਦਿਆਰਥੀਆਂ ਨੂੰ ਸੂਚਨਾ ਕ੍ਰਾਂਤੀ
ਦੀ ਆਪਣੇ ਜੀਵਨ ਵਿੱਚ ਸਹੀ ਵਰਤੋਂ ਕਰਨ, ਅਤੇ ਵਿਦਿਆਰਥੀਆਂ ਅੰਦਰ ਛੁਪੀ ਕਲਾ ਤੇ ਰੁਚੀ ਨੂੰ ਪਛਾਣ ਕੇ ਅਧਿਆਪਕਾਂ ਤੇ
ਮਾਪਿਆਂ ਨੂੰ ਉਹਨਾਂ ਦੀ ਸੁਚੱਜੀ ਅਗਵਾਈ ਕਰਕੇ ਜਿੰਦਗੀ ਵਿੱਚ ਕਾਮਯਾਬੀ ਪ੍ਰਾਪਤ ਕਰਨ ਦਾ ਸੁਨੇਹਾ ਦਿੱਤਾ।ਉਹਨਾਂ ਵੱਲੋਂ
ਪਿਛਲੇ ਲੰਬੇ ਸਮੇਂ ਤੋਂ ਸਾਡੇ ਸਕੂਲ ਦੇ ਲੋੜਵੰਦ ਵਿਦਿਆਥੀਆਂ ਦੀ ਆਰਥਿਕ ਤੌਰ ਮਦਦ ਕੀਤੀ ਜਾ ਰਹੀ ਹੈ।
ਕਰਨਲ ਸ. ਅੰਮ੍ਰਿਤਪਾਲ ਸਿੰਘ ਸੰਧੂ ਜੀ ਨੇ ਸੀਨੀਅਰ ਵਿੰਗ ਦੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਅਤੇ ਬੱਚਿਆਂ
ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਈ।ਉਹਨਾਂ ਨੇ ਵਿਦਿਆਰਥੀਆਂ ਨੂੰ ਆਪਣਾ ਟੀਚਾ ਨਿਸ਼ਚਿਤ ਕਰਨ ਤੇ ਉਸਨੂੰ ਪ੍ਰਾਪਤ
ਕਰਨ ਲਈ ਉੱਦਮ ਕਰਨ ਦਾ ਸੁਨੇਹਾ ਦਿੱਤਾ।ਉਹਨਾਂ ਨੇ ਆਪਣੇ ਵਿਚਾਰਾਂ ਦੀ ਸਾਂਝ ਦੌਰਾਨ ਸਮੁੱਚੇ ਪ੍ਰੋਗਰਾਮ ਨੂੰ ਬੇਹੱਦ ਭਾਵਪੂਰਤ
ਦੱਸਦਿਆਂ ਇਸਦੀ ਭਰਪੂਰ ਸ਼ਲਾਘਾ ਕੀਤੀ।ਸਮਾਗਮ ਦੀ ਸੰਪੂਰਨਤਾ ਵੱਲ ਵੱਧਦੇ ਹੋਏ ਵਿਦਿਆਰਥੀਆਂ ਨੇ ਗਤਕੇ ਦੇ ਜੌਹਰ
ਦਿਖਾਏ।
ਇਸ ਸਮਾਗਮ ਦੇ ਅਖੀਰ ਵਿੱਚ ਡਾ. ਸ਼ਮਸ਼ੇਰ ਸਿੰਘ, ਮੁੱਖ ਮਹਿਮਾਨ ਕਰਨਲ ਅੰਮ੍ਰਿਤਪਾਲ ਸਿੰਘ ਸੰਧੂ, ਸਕੱਤਰ ਸ. ਵਰਿਆਮ ਸਿੰਘ,
ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਸਮੂਹ ਮੈਬਰਾਂਨ ਦਾ ਅਤੇ ਸਮਾਗਮ ਵਿੱਚ ਪਹੁੰਚੀਆਂ ਪ੍ਰਮੁੱਖ ਸ਼ਖਸ਼ੀਅਤਾਂ ਦਾ ਡਾਇਰੈਕਟਰ
ਹਰਜਿੰਦਰ ਸਿੰਘ, ਪ੍ਰਿੰਸੀਪਲ ਸ. ਸਤਪਾਲ ਸਿੰਘ ਅਤੇ ਹੈੱਡ ਮਿਸਟ੍ਰੈਸ ਪਰਮਿੰਦਰ ਕੌਰ ਜੀ ਨੇ ਧੰਨਵਾਦ ਕੀਤਾ।ਇਸ ਮੌਕੇ ਬਾਬਾ
ਸੇਵਾ ਸਿੰਘ ਜੀ ਅਤੇ ਸਕੂਲ ਦੀ ਪ੍ਰਬੰਧਕੀ ਕਮੇਟੀ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ
ਗਿਆ।ਇਸ ਉਪਰੰਤ ਬਾਬਾ ਸੇਵਾ ਸਿੰਘ ਜੀ ਵੱਲੋ ਵਿਦਿਆ, ਖੇਡਾਂ ਅਤੇ ਧਾਰਮਿਕ ਖੇਤਰ ਵਿੱਚ ਪ੍ਰਾਪਤੀਆਂ ਕਰਨ ਵਾਲੇ
ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਵਿਦਿਆਰਥੀਆਂ ਨੂੰ ਹੋਰ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਦੇ ਨਾਲ-ਨਾਲ ਹੋਰ
ਖੇਤਰਾਂ ਵਿੱਚ ਮੱਲਾਂ ਮਾਰਨ ਲਈ ਪ੍ਰੇਰਿਤ ਕੀਤਾ।