06/01/2025
*ਵਾਹ ਪ੍ਰਗਟਿਓ ਮਰਦ ਅਗੰਮੜਾ ਵਰੀਆਮ ਇਕੇਲਾ ।। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ ।।*
*🌹ਤਹੀ ਪ੍ਰਕਾਸ਼ ਹਮਾਰਾ ਭਯੋ ਪਟਨਾ ਸ਼ਹਿਰ ਬਿਖੈ ਭਵ ਲਯੋ🌹*
*ਹੱਕ ਹੱਕ ਆਗਾਹ ਗੁਰੂ ਗੁਬਿੰਦ ਸਿੰਘ,*
*ਸ਼ਾਹਿ ਸ਼ਾਹਨਸ਼ਾਹ ਗੁਰੂ ਗੋਬਿੰਦ ਸਿੰਘ ll*
ਸਯਦ ਭੀਖਣ ਸ਼ਾਹ ਨੇ ਅੱਜ ਪੂਰਬ ਵੱਲ ਸਿਜਦਾ ਕੀਤਾ, ਚੇਲੇ ਨੇ ਹੈਰਾਨੀ ਨਾਲ ਵੇਖਿਆ ਤੇ ਪੁੱਛਿਆ, ਸ਼ਾਹ ਜੀ, ਅੱਜ ਨਿਯਮ ਕਿਉਂ ਤੋੜ ਦਿੱਤਾ? ਹਰ ਵਾਰ ਪੱਛਮ ਵੱਲ ਮੂੰਹ ਕਰਕੇ ਸਿਜਦਾ ਕਰਦੇ ਹੋ, ਅੱਜ ਪੂਰਬ ਵੱਲ ਕਿਉਂ ਕਰ ਰਹੇ ਓ ? ਸੂਫ਼ੀ ਫਕੀਰ ਬੋਲਿਆ, ਅੱਜ ਪੂਰਬ ਵਿੱਚ ਪਟਨਾ ਵਿਖੇ ਅੱਲਾ ਦਾ ਨੂਰ ਪ੍ਰਗਟ ਹੋਇਆ ਹੈ !! ਆਪਣੇ ਚੇਲੇ ਨੂੰ ਨਾਲ ਲੈ ਪਟਨਾ ਜਾ ਪਹੁੰਚਿਆ। ਗੁਰੂ ਜੀ ਦੇ ਦਰਸ਼ਨ ਦੀ ਗੁਰੂ ਤੇਗ ਬਹਾਦਰ ਜੀ ਦੇ ਨਾ ਹੋਣ ਕਾਰਨ ਆਗਿਆ ਨਾ ਮਿਲੀ ਤਾਂ ਤਿੰਨ ਦਿਨ ਘਰ ਦੇ ਬਾਹਰ ਹੀ ਡਟਿਆ ਰਿਹਾ। ਆਖਿਰ ਮਾਮਾ ਕ੍ਰਿਪਾਲ ਦਾਸ ਵੱਲੋਂ ਮਾਤਾ ਗੁਜਰੀ ਦੇ ਕਹਿਣ ਤੇ ਦਰਸ਼ਨ ਕਰਵਾਏ ਗਏ।*
ਐਸੇ ਦੀਨ ਦਿਆਲ, ਸਾਹਿਬ-ਏ-ਕਮਾਲ , ਸਾਹਿ-ਏ-ਸ਼ਹਿਨਸ਼ਾਹ,ਇੱਕ ਮਹਾਨ ਤਪੱਸਵੀ, ਲਿਖਾਰੀ, ਸ਼ਸਤਰ ਤੇ ਸ਼ਾਸ਼ਤ੍ਰ ਦੇ ਮਾਹਿਰ,ਮਾਰਗ ਦਰਸ਼ਕ, ਰਹਿਬਰ, ਤਿਆਗੀ ਤੇ ਮਹਾਨ ਯੋਧੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਅੱਜ ਦੇ ਦਿਨ ਪਟਨਾ ਸਾਹਿਬ ਵਿਖੇ ਉਸ ਸਮੇਂ ਹੋਇਆ, ਜਦੋਂ ਦੇਸ਼ ਗੁਲਾਮੀ ਦੀ ਜਕੜਨ ਵਿੱਚ ਸੀ ਤੇ ਹਰ ਪਾਸੇ ਹਾਹਾਕਾਰ ਮਚੀ ਹੋਈ ਸੀ। ਅੱਜ ਉਸ ਮਹਾਨ ਸਖਸ਼ੀਅਤ ਦਾ ਜਨਮ ਦਿਨ ਪੂਰੇ ਸੰਸਾਰ ਵਿੱਚ ਪੂਰੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ !! ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਦੀਆਂ ਸਰਬੱਤ ਸੰਗਤਾਂ ਨੂੰ ਬੇਅੰਤ ਵਧਾਈਆਂ ।