Shaheed Manjeet Singh GHS Thathian Mahantan

Shaheed Manjeet Singh GHS Thathian Mahantan quality education, development of personality,use of new teaching methods,good results,free educatio

। ਆਜ਼ਾਦੀ ਸੰਘਰਸ਼ ਦਾ ਅਣਗੌਲਿਆ ਕਾਂਡਸਿੰਗਾਪੁਰ ਦੀ ਬਗਾਵਤ -15 ਫਰਵਰੀ 1915ਭਾਰਤ ਨੂੰ ਅੰਗਰੇਜ਼ੀ ਸ਼ਾਸਨ ਦੀ ਗੁਲਾਮੀ ਤੋਂ ਆਜ਼ਾਦ ਕਰਵਾਉਣ ਲਈ ਚੱਲ...
15/02/2026

। ਆਜ਼ਾਦੀ ਸੰਘਰਸ਼ ਦਾ ਅਣਗੌਲਿਆ ਕਾਂਡ

ਸਿੰਗਾਪੁਰ ਦੀ ਬਗਾਵਤ -15 ਫਰਵਰੀ 1915

ਭਾਰਤ ਨੂੰ ਅੰਗਰੇਜ਼ੀ ਸ਼ਾਸਨ ਦੀ ਗੁਲਾਮੀ ਤੋਂ ਆਜ਼ਾਦ ਕਰਵਾਉਣ ਲਈ ਚੱਲੇ ਸੰਘਰਸ਼ ਵਿਚ ਗਦਰ ਲਹਿਰ ਦੌਰਾਨ ਭਾਰਤੀ ਫ਼ੌਜੀਆਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਰਹੀ। ਸੈਂਕੜੇ ਫ਼ੌਜੀਆਂ ਨੂੰ ਕੋਰਟ ਮਾਰਸ਼ਲ ਕਰਕੇ ਗੋਲੀਆਂ ਨਾਲ ਉਡਾਇਆ ਗਿਆ, 70 ਤੋਂ ਵੱਧ ਨੂੰ ਫਾਂਸੀ ਦਿੱਤੀ ਗਈ ਤੇ 190 ਤੋਂ ਵੱਧ ਨੂੰ ਉਮਰ ਕੈਦ ਤੇ ਜਲਾਵਤਨੀ, ਜਾਇਦਾਦ ਜਬਤੀ ਦੀ ਸਜ਼ਾ ਦਿੱਤੀ ਗਈ। ਇਸ ਲੇਖ ਵਿੱਚ ਅਸੀਂ ਸਿੰਗਾਪੁਰ ਦੀ ਛਾਉਣੀ ਵਿਚਲੀ 5ਵੀਂ ਲਾਈਟ ਇਨਫੈਂਟਰੀ (ਪਲਟਨ) ਦੇ ਫ਼ੌਜੀ ਯੋਧਿਆਂ ਦੀ ਗੱਲ ਕਰਾਂਗੇ, ਜਿਨ੍ਹਾਂ ਨੇ ਵਿਦੇਸ਼ੀ ਧਰਤੀ 'ਤੇ ਹੋਣ ਦੇ ਬਾਵਜੂਦ ਵੀ 15 ਫਰਵਰੀ 1915 ਦੇ ਦਿਨ ਆਪਣੀਆਂ ਜਾਨਾਂ ਦੀ ਪ੍ਰਵਾਹ ਕੀਤੇ ਬਿਨਾਂ ਬਗਾਵਤ ਕਰਕੇ ਅੰਗਰੇਜ਼ੀ ਸ਼ਾਸਨ ਨੂੰ ਭਾਜੜਾਂ ਪਾ ਦਿੱਤੀਆਂ। ਇਹਨਾਂ ਵਿੱਚ ਬਹੁਤ ਗਿਣਤੀ ਪੰਜਾਬੀ ਮੁਸਲਮਾਨ ਸਨ।

ਆਜ਼ਾਦੀ ਸੰਘਰਸ਼ ਦੌਰਾਨ ਦੇਸ਼ ਦੇ ਅਲੱਗ ਅਲੱਗ ਹਿੱਸਿਆਂ ਵਿਚ ਵੱਖ ਵੱਖ ਸਮੇਂ ਕਈ ਆਜ਼ਾਦੀ ਲਹਿਰਾਂ ਚੱਲੀਆਂ। ਉਨ੍ਹਾਂ ਵਿਚੋਂ ਇਕ ਗ਼ਦਰ ਪਾਰਟੀ ਲਹਿਰ ਸੀ, ਜਿਸ ਦਾ ਆਰੰਭ 20ਵੀਂ ਸਦੀ ਦੇ ਮੁੱਢਲੇ ਦਹਾਕਿਆਂ ਦੌਰਾਨ ਕੈਨੇਡਾ ਤੇ ਅਮਰੀਕਾ ਦੀ ਧਰਤੀ 'ਤੇ ਰੋਜ਼ੀ ਰੋਟੀ ਅਤੇ ਚੰਗੇ ਭਵਿੱਖ ਲਈ ਗਏ ਭਾਰਤੀਆਂ ਨੇ ਕੀਤਾ। ਇਸ ਵਿਚ ਬਹੁਗਿਣਤੀ ਪੰਜਾਬੀਆਂ ਦੀ ਸੀ। ਪਾਰਟੀ ਦਾ ਮੁੱਖ ਉਦੇਸ਼ ਭਾਰਤ ਦੀ ਮੁਕੰਮਲ ਆਜ਼ਾਦੀ ਅਤੇ ਗੈਰ ਫਿਰਕੂ ਰਾਜ ਦੀ ਸਥਾਪਨਾ ਕਰਨਾ ਸੀ।, ਜਿਸ ਦੀ ਪ੍ਰਾਪਤੀ ਲਈ ਹਥਿਆਰਬੰਦ ਸੰਘਰਸ਼ ਦੀ ਲੋੜ ਸੀ। ਗ਼ਦਰ ਪਾਰਟੀ ਵੱਲੋਂ ਆਜ਼ਾਦੀ ਲਈ ਅੰਗਰੇਜ਼ਾਂ ਵਿਰੁੱਧ ਹਥਿਆਰਬੰਦ ਯੁੱਧ ਦੀਆਂ ਤਿਆਰੀਆਂ ਅਜੇ ਪੂਰੀਆਂ ਵੀ ਨਹੀਂ ਹੋਈਆਂ ਸਨ ਕਿ ਜੁਲਾਈ 1914 ਵਿਚ ਪਹਿਲਾ ਵਿਸ਼ਵ ਯੁੱਧ ਛਿੜ ਗਿਆ। ਇਸ ਵਿਚ ਅੰਗਰੇਜ਼ ਬੁਰੀ ਤਰ੍ਹਾਂ ਫਸ ਗਏ। ਗ਼ਦਰੀ ਆਗੂਆਂ ਨੇ ਅੰਗਰੇਜ਼ਾਂ ਨੂੰ ਭਾਰਤ 'ਚੋਂ ਕੱਢਣ ਲਈ ਇਹ ਮੌਕਾ ਢੁੱਕਵਾਂ ਜਾਣਿਆ। ਪਾਰਟੀ ਨੇ 5 ਅਗਸਤ 1914 ਨੂੰ.........

ਸਭ ਤੋਂ ਪਹਿਲਾਂ ਨੌਜਵਾਨ ਸਿਪਾਹੀ ਇਸਮਾਇਲ ਖਾਂ ਨੇ ਸੰਤਰੀ ਦੀ ਪੋਸਟ ਛੱਡ ਦਿੱਤੀ ਤੇ ਗੋਲੀ ਚਲਾ ਕੇ ਬਗਾਵਤ ਦਾ ਸਿਗਨਲ ਦੇ ਦਿੱਤਾ। ਅਸਲਾ ਜਮ੍ਹਾਂ ਕਰਵਾਉਣ ਵਾਲੇ ਅੰਗਰੇਜ਼ ਨੂੰ ਗੋਲੀ ਮਾਰ ਦਿੱਤੀ। ਬਾਰਕਾਂ 'ਤੇ ਕਬਜ਼ਾ ਕਰਕੇ ਫ਼ੌਜੀਆਂ ਨੇ ਆਪਣੇ ਆਪ ਨੂੰ ਤਿੰਨ ਹਿੱਸਿਆ ਵਿਚ ਵੰਡ ਲਿਆ। ਇਕ ਹਿੱਸਾ ਜਰਮਨ ਕੈਦੀਆਂ ਨੂੰ ਕੈਂਪ ਤੋਂ ਛੁਡਵਾਉਣ ਗਿਆ ਤਾਂ ਕਿ ਉਨਾਂ ਨੂੰ ਵੀ ਨਾਲ ਰਲਾ ਲਿਆ ਜਾਵੇ। ਇਥੇ ਬਾਗੀਆਂ ਨੇ ਦੋ ਯੂਰਪੀਨ ਅਫਸਰ ਕੈਪਪਟਨ ਬਾਈਸ ਤੇ ਲੈਫਟੀਨੈਂਟ ਇਲੀਅਟ ਮਾਰ ਦਿੱਤੇ। ਜਰਮਨ ਕੈਦੀ ਜੇਲ੍ਹ ਤੋਂ ਬਾਹਰ ਕੱਢ ਲਏ, ਪਰ ਉਨ੍ਹਾਂ ਨੇ ਗ਼ਦਰੀ ਫ਼ੌਜੀਆਂ ਦਾ ਸਾਥ ਨਾ ਦਿੱਤਾ। ਦੂਸਰਾ ਹਿੱਸਾ ਪਲਟਨ ਦੇ ਹੈੱਡ ਕੁਆਟਰ 'ਤੇ ਕਬਜ਼ਾ ਕਰਨ ਤੁਰ ਪਿਆ। ਇਸ ਵਿਚ ਉਹ ਕਾਮਯਾਬ ਨਾ ਹੋ ਸਕੇ। ਤੀਸਰਾ ਹਿੱਸਾ ਵਲੰਟੀਅਰ ਕੌਰ ਨੂੰ ਰੋਕਣ ਸ਼ਹਿਰ ਵੱਲ ਗਿਆ। ਇਸ ਦੌਰਾਨ ਜਿਹੜਾ ਵੀ ਅੰਗਰੇਜ਼ ਫ਼ੌਜੀਆਂ ਦੇ ਸਾਹਮਣੇ ਆਇਆ, ਮਾਰ ਦਿੱਤਾ ਗਿਆ। ਫਿਰ ਉਨ੍ਹਾਂ ਨੇ ਸ਼ਹਿਰ ਦੇ ਬਾਣੇ ਤੇ ਕਬਜ਼ਾ ਕਰ ਲਿਆ। ਇਨ੍ਹਾਂ ਝੜਪਾਂ ਵਿਚ 8 ਅੰਗਰੇਜ਼ ਅਫਸਰ, 19 ਸਿਪਾਹੀ ਅਤੇ 17 ਸਿਵਲੀਅਨ ਮਾਰੇ ਗਏ।

ਅੰਗਰੇਜ਼ਾਂ ਨੇ ਵਾਇਰਲੈਸਾਂ ਰਾਹੀਂ ਨਾਲ ਲੱਗਦੇ ਸਮੁੰਦਰੀ ਘਾਟਾਂ ਤੋਂ ਜੰਗੀ ਜਹਾਜ਼ਾਂ ਨੂੰ ਆਪਣੇ ਬਚਾਅ ਲਈ ਸੱਦ ਲਿਆ। 16 ਤੇ 17 ਫਰਵਰੀ ਨੂੰ ਦੋ ਜੰਗੀ ਬੇੜੇ ਵੱਡੀ ਗਿਣਤੀ ਵਿਚ ਗੋਰੇ ਫ਼ੌਜੀਆਂ ਨੂੰ ਲੈ ਕੇ ਸਿੰਗਾਪੁਰ ਪੁੱਜ ਗਏ। ਗ਼ਦਰੀ ਫ਼ੌਜੀ ਭੁੱਖੇ-ਪਿਆਸੇ ਕਿੰਨਾਂ ਕੁ ਚਿਰ ਟਾਕਰਾ ਕਰ ਸਕਦੇ, ਕਿਸੇ ਵੀ ਪਾਸਿਓਂ ਮਦਦ ਦੀ ਆਸ ਨਹੀਂ ਸੀ। ਉਨ੍ਹਾਂ ਨੇ 16 ਫਰਵਰੀ ਰਾਤ ਤੱਕ ਡੱਟ ਕੇ ਮੁਕਾਬਲਾ ਕੀਤਾ। 9 ਫਰਵਰੀ ਤੱਕ ਕਾਫੀ ਬਾਗੀਆਂ ਨੇ ਆਤਮ ਸਮਰਪਣ ਕਰ ਦਿੱਤਾ ਜਾਂ ਫੜ ਲਏ ਗਏ। ਫੜੇ ਗਏ ਫ਼ੌਜੀਆ ਦਾ ਕੋਰਟ ਮਾਰਸ਼ਲ ਕਰਕੇ ਇਨ੍ਹਾਂ ਵਿਚੋਂ 44 ਜਣਿਆਂ ਨੂੰ ਲੋਕਾਂ ਦੇ ਸਾਹਮਣੇ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਤੇ 3 ਨੂੰ ਫਾਂਸੀ ਦਿੱਤੀ ਗਈ। ਸ਼ਹੀਦ ਹੋਣ ਵਾਲਿਆਂ 'ਚ 2 ਅਫਸਰ, 6 ਹਵਲਦਾਰ ਤੇ 39 ਸਿਪਾਹੀ ਰੋਕ ਦੇ ਸੂਰਬੀਰ ਸਨ। 162 ਨੂੰ ਉਮਰ ਕੈਦ ਤੇ ਹੋਰ ਸਖ਼ਤ ਸਜ਼ਾਵਾਂ ਦਿੱਤੀਆਂ।

ਵਿਦਰੋਹੀਆਂ ਤੋਂ ਗਲਤੀ ਇਹ ਹੋਈ ਕਿ ਉਨ੍ਹਾਂ ਨੇ ਕੋਤਵਾਲੀ ਦੇ ਕਬਜ਼ੇ ਨੂੰ ਸਿੰਘਪੁਰ 'ਤੇ ਕਬਜ਼ਾ ਸਮਝ ਲਿਆ
Singapore Mutiny - 15 February 1915

The role of Indian soldiers during the Ghadar movement was very important in the struggle to free India from the slavery of British rule. Hundreds of soldiers were court-martialed and shot, more than 70 were hanged and more than 190 were sentenced to life imprisonment and exile, confiscation of property. In this article, we will talk about the soldiers of the 5th Light Infantry (Platon) in the Singapore Cantonment, who, despite being on foreign soil, rebelled on 15 February 1915 without caring for their lives and put the British rule to flight. A large number of them were Punjabi Muslim .

During the freedom struggle, many freedom movements took place in different parts of the country at different times. One of them was the Ghadar Party movement, which was started by Indians who went to Canada and America in the early decades of the 20th century for a living and a better future. The majority of them were Punjabis. The main objective of the party was to achieve complete independence and a non-communal state for India, which required armed struggle. The preparations for an armed war against the British for independence by the Ghadar Party had not yet been completed, or was it?

In 1914, the First World War broke out. The British were badly entangled in it. The Ghadri leaders saw this as an opportunity to drive the British out of India.

of School Education Punjab @ਪੰਜਾਬ

07/02/2026

ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਕੈਰੋਂ ਦੇ ਸਾਹਿਤਿਕ ਰਸਾਲੇ "ਪਰਵਾਜ਼" ਦਾ ਲੋਕ -ਅਰਪਣ ਯਾਦਗਾਰੀ ਸਮਾਗਮ ਹੋ ਨਿੱਬੜਿਆ
ਬੀਤੇ ਦਿਨੀਂ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਕੈਰੋਂ ਦੇ ਮਿਹਨਤੀ, ਵਿਦਵਾਨ ਅਤੇ ਸਿੱਖਿਆ ਸ਼ਾਸਤਰੀ ਹਸਤੀ ਪ੍ਰਿੰਸੀਪਲ ਸ.ਮੰਗਤ ਸਿੰਘ ਵੱਲੋਂ ਸਰਹੱਦੀ ਜ਼ਿਲ੍ਹੇ ਤਰਨ ਤਾਰਨ ਦੇ ਅਧਿਆਪਕਾਂ ਦੀਆਂ ਨਵੀਨਤਮ, ਮੌਲਿਕ ਅਤੇ ਨਿਰਮਾਣਤਾਮਿਕ ਕੁਸ਼ਲਤਾਵਾਂ ਨੂੰ ਉਭਾਰਨ ਅਤੇ ਨਿਖਾਰਨ ਦੇ ਮਨੋਰਥ ਨਾਲ ਜ਼ਿਲ੍ਹਾ ਤਰਨ ਤਾਰਨ ਦੇ ਸਾਹਿਤਕਾਰ ਅਧਿਆਪਕਾਂ ਦੀਆਂ ਚੋਣਵੀਆਂ ਰਚਨਾਵਾਂ ਨੂੰ ਸੰਕਲਿਤ ਕਰਕੇ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਕੈਰੋਂ ਦੇ ਪਹਿਲੇ ਸਾਹਿਤਿਕ ਅਤੇ ਵਿੱਦਿਅਕ ਰਸਾਲੇ "ਪਰਵਾਜ਼" ਦੇ ਪਹਿਲਾ ਅੰਕ ਪ੍ਰਕਾਸ਼ਿਤ ਕੀਤਾ| ਇਸ ਰਸਾਲੇ ਦੀ ਘੁੰਡ ਚੁਕਾਈ ਦੇ ਸਮਾਗਮ ਦਾ ਸ਼ੁਭ ਕਾਰਜ ਉਹਨਾਂ ਨੇ ਰਸਾਲੇ ਵਿੱਚ ਸ਼ਾਮਲ ਸਾਹਿਤਕਾਰ ਅਧਿਆਪਕਾਂ ਹੱਥੋਂ ਹੀ ਕਰਵਾ ਕੇ ਇੱਕ ਨਿਵੇਕਲਾ ਅਤੇ ਸਲਾਹੁਤਾਯੋਗ ਕਾਰਜ ਕੀਤਾ|
ਇਸ ਮੌਕੇ ਆਪਣੇ ਕੁੰਜੀਵਤ ਭਾਸ਼ਣ ਵਿੱਚ ਬੋਲਦਿਆਂ ਸ.ਮੰਗਤ ਸਿੰਘ ਨੇ ਕਿਹਾ ਕਿ ਉਹ ਆਪਣੇ ਸਕੂਲ ਪ੍ਰਿੰਸੀਪਲ ਦੇ ਕਾਰਜਕਾਲ ਤੋਂ ਹੀ ਸੰਸਥਾਵਾਂ ਦੇ ਰਸਾਲਿਆਂ ਦੀ ਪ੍ਰਕਾਸ਼ਨਾ ਲਈ ਯਤਨਸ਼ੀਲ ਰਹੇ ਹਨ, ਜਿਸ ਸਦਕਾ ਉਹਨਾਂ ਦੇ ਕਰਮਚਾਰੀਆਂ ਨੂੰ ਆਪਣੀ ਮੌਲਿਕਤਾ ਪ੍ਰਗਟਾਉਣ ਅਤੇ ਸੰਵਾਰਨ ਦਾ ਮੌਕਾ ਮਿਲਦਾ ਰਿਹਾ ਹੈ| ਇਸੇ ਮਨਸ਼ੇ ਤਹਿਤ ਉਹਨਾਂ ਹੁਣ ਪੂਰੇ ਤਰਨ ਤਾਰਨ ਜ਼ਿਲ੍ਹੇ ਦੇ ਅਧਿਆਪਕਾਂ ਦੀ ਰਚਨਾਤਮਕ ਰੁਚੀ ਨੂੰ ਬਹੁ ਗਿਣਤੀ ਪਾਠਕਾਂ ਸਾਹਵੇਂ ਲਿਆਉਣ ਦਾ ਉਪਰਾਲਾ ਕੀਤਾ ਹੈ|
ਭਾਸ਼ਣ ਦੇ ਅੰਤ ਵਿੱਚ ਉਹਨਾਂ ਨੇ ਸਾਰੇ ਲੇਖਕ/ਅਧਿਆਪਕਾਂ ਨੂੰ ਮੁਬਾਰਕਬਾਦ ਦਿੰਦਿਆਂ ਧੰਨਵਾਦ ਕੀਤਾ|ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਬੜੇ ਅਦਬੀ ਅਤੇ ਨੁਕਤਾਮਈ ਢੰਗ ਨਾਲ ਡਾਇਟ ਅਧਿਆਪਕ ਡਾ. ਜਗਰੂਪ ਸਿੰਘ ਛੀਨਾ ਨੇ ਨਿਭਾਉਂਦਿਆਂ ਇਸ ਸਮਾਗਮ ਵਿੱਚ ਗਤੀਸ਼ੀਲਤਾ ਬਣਾਈ ਰੱਖੀ | ਪ੍ਰਿੰਸੀਪਲ ਸਰਕਾਰੀ ਸੈਕੰਡਰੀ ਸਕੂਲ ਰਟੌਲ ਸ੍ਰੀ ਰਜਿੰਦਰ ਜੀ ਨੇ ਵਿਸ਼ੇਸ਼ ਮਹਿਮਾਨ ਵੱਜੋਂ ਹਾਜ਼ਰੀ ਭਰੀ |
ਉਹਨਾਂ ਆਪਣੇ ਕਲਮੀ ਸਫ਼ਰ ਦੇ ਸ਼ੁਰੂਆਤੀ ਪੜਾਅ ਦੀਆਂ ਮੁਸ਼ਕਲਾਂ ਅਤੇ ਦੁਸ਼ਵਾਰੀਆਂ ਨੂੰ ਸਾਂਝੇ ਕਰਦਿਆਂ ਨਿਰੰਤਰ ਚਲਦੇ ਰਹਿਣ ਦੀ ਬਿਰਤੀ ਅਤੇ ਕਾਮਯਾਬ ਹੋਣ ਦੇ ਗੁਣ ਦੱਸਦਿਆਂ ਆਪਣੀ ਇੱਕ ਕਾਵਿਕ ਰਚਨਾ ਤਰੰਨੁਮ ਵਿੱਚ ਗਾ ਕੇ ਪਾਠਕਾਂ ਨਾਲ ਸਾਂਝੀ ਇਸ ਰਸਾਲੇ ਵਿੱਚ ਛਪਣ ਵਾਲੇ ਸਾਹਿਤਕਾਰ ਕੰਵਲਬੀਰ ਸਿੰਘ ਪੰਨੂੰ, ਮਲਕੀਤ ਰਾਸੀ, ਨਿਰਮ ਜੋਸਨ, ਪਰਜਿੰਦਰ ਕਲੇਰ, , ਜਸਪਾਲ, ਰੁਪਿੰਦਰ ਕੌਰ, ਹਰਪਾਲ ਧਾਮੀ, ਮਨਜੀਤ ਕੌਰ, ਦਵਿੰਦਰ ਕਲੇਰ, ਸਵਨੀਤ ਕੌਰ, ਪਰਮਿੰਦਰ ਕੌਰ,ਪ੍ਰੀਤੀ ਬਾਲਾ, ਅਮਨਦੀਪ ਕੌਰ, ਸੁਖਰੀਤ ਕੌਰ ਅਤੇ ਹੋਰ ਸਾਹਿਤਕਾਰ ਅਧਿਆਪਕਾਂ ਨੇ ਵੀ ਸ਼ਮੂਲੀਅਤ fans ਕੀਤੀ|
-------------

12/01/2026

Address

Vpo Thathian Mahantan, 24
Tarn Taran

Website

Alerts

Be the first to know and let us send you an email when Shaheed Manjeet Singh GHS Thathian Mahantan posts news and promotions. Your email address will not be used for any other purpose, and you can unsubscribe at any time.

Contact The School

Send a message to Shaheed Manjeet Singh GHS Thathian Mahantan:

Shortcuts

Share