Khalsa Sen. Sec. School, Bir Baba Budha Sahib, Thatta, Tarn Taran

Khalsa Sen. Sec. School, Bir Baba Budha Sahib, Thatta, Tarn Taran Govt. Aided School under the management of SGPC Amritsar.

ਸੰਸਥਾ ਵਿਖੇ ਵਿਦਿਆਰਥੀਆਂ ਵਿੱਚ ਵਿਗਿਆਨਕ ਸੋਚ, ਤਰਕਸ਼ਕਤੀ ਅਤੇ ਗਣਿਤੀ ਯੋਗਤਾਵਾਂ ਨੂੰ ਉਤਸ਼ਾਹਿਤ ਕਰਨ ਲਈ ਸਾਇੰਸ ਅਤੇ ਗਣਿਤ ਕੁਇਜ਼ ਮੁਕਾਬਲੇ ਦਾ ...
14/08/2026

ਸੰਸਥਾ ਵਿਖੇ ਵਿਦਿਆਰਥੀਆਂ ਵਿੱਚ ਵਿਗਿਆਨਕ ਸੋਚ, ਤਰਕਸ਼ਕਤੀ ਅਤੇ ਗਣਿਤੀ ਯੋਗਤਾਵਾਂ ਨੂੰ ਉਤਸ਼ਾਹਿਤ ਕਰਨ ਲਈ ਸਾਇੰਸ ਅਤੇ ਗਣਿਤ ਕੁਇਜ਼ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਇਸ ਮੁਕਾਬਲੇ ਵਿੱਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਅਤੇ ਜੋਸ਼ ਨਾਲ ਭਾਗ ਲਿਆ। ਵੱਖ-ਵੱਖ ਪ੍ਰਸ਼ਨਾਂ ਰਾਹੀਂ ਵਿਦਿਆਰਥੀਆਂ ਦੇ ਗਿਆਨ, ਤੁਰੰਤ ਸੋਚਣ ਦੀ ਸਮਰੱਥਾ ਅਤੇ ਸਮੱਸਿਆ-ਹੱਲ ਕਰਨ ਦੇ ਹੁਨਰ ਦੀ ਪਰਖ ਕੀਤੀ ਗਈ। ਮੁਕਾਬਲੇ ਨੇ ਵਿਦਿਆਰਥੀਆਂ ਵਿੱਚ ਮੁਕਾਬਲੇ ਦੀ ਭਾਵਨਾ, ਟੀਮ ਵਰਕ ਅਤੇ ਆਤਮ-ਵਿਸ਼ਵਾਸ ਨੂੰ ਹੋਰ ਮਜ਼ਬੂਤ ਕੀਤਾ। ਜੇਤੂ ਟੀਮਾਂ ਨੂੰ ਸਕੂਲ ਦੇ ਮਾਨਯੋਗ ਪ੍ਰਿੰਸੀਪਲ ਸ੍ਰੀਮਤੀ ਜਗਰੂਪ ਕੌਰ ਜੀ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਜੇਤੂ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਲਈ ਵਧਾਈ ਦਿੱਤੀ ਗਈ ਅਤੇ ਭਵਿੱਖ ਵਿੱਚ ਹੋਰ ਜ਼ਿਆਦਾ ਮਿਹਨਤ, ਉਤਸ਼ਾਹ ਤੇ ਲਗਨ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਬੀ.ਗੀਤਾ ਸ਼ਰਮਾ, ਬੀ. ਰਮਨਪ੍ਰੀਤ ਕੌਰ, ਬੀ.ਨਵਦੀਪ ਕੌਰ, ਬੀ.ਕੰਵਲਜੀਤ ਕੌਰ, ਸ. ਰਾਓਬਰਿੰਦਰਜੀਤ ਸਿੰਘ, ਬੀ. ਅਮਨਜੋਤ ਕੌਰ, ਬੀ.ਪਵਨਪ੍ਰੀਤ ਕੌਰ ਅਤੇ ਸ.ਹਰਦੀਪ ਸਿੰਘ ਵੀ ਮੌਜੂਦ ਸਨ।

12/08/2026
ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ, ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਹੋਣਹਾਰ ਖਿਡਾਰੀਆਂ ਨੇ 70ਵੀਂ ਜ਼ੋਨਲ ਟੂਰਨਾਮੈਂਟ (1 ਤੋਂ 7 ਅਗਸਤ 2026) ਵਿੱਚ...
10/08/2026

ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ, ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਹੋਣਹਾਰ ਖਿਡਾਰੀਆਂ ਨੇ 70ਵੀਂ ਜ਼ੋਨਲ ਟੂਰਨਾਮੈਂਟ (1 ਤੋਂ 7 ਅਗਸਤ 2026) ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ। 🏅

🥇 ਪਹਿਲਾ ਸਥਾਨ
🏐 ਵਾਲੀਬਾਲ ਅੰਡਰ-19
🤼 ਕਬੱਡੀ ਨੈਸ਼ਨਲ ਸਟਾਈਲ ਅੰਡਰ-19
🏃‍♀️ ਖੋ-ਖੋ ਅੰਡਰ-14
🏃‍♀️ ਖੋ-ਖੋ ਅੰਡਰ-17
⚽ ਫੁੱਟਬਾਲ ਅੰਡਰ-14 ਲੜਕੀਆਂ
⚽ ਫੁੱਟਬਾਲ ਅੰਡਰ-17 ਲੜਕੀਆਂ

🥈 ਦੂਸਰਾ ਸਥਾਨ
🏐 ਵਾਲੀਬਾਲ ਅੰਡਰ-17
🤼 ਕਬੱਡੀ ਨੈਸ਼ਨਲ ਸਟਾਈਲ ਅੰਡਰ-17
⚽ ਫੁੱਟਬਾਲ ਅੰਡਰ-19
🏃‍♀️ ਖੋ-ਖੋ ਅੰਡਰ-19

🥉 ਤੀਸਰਾ ਸਥਾਨ
⚽ ਫੁੱਟਬਾਲ ਅੰਡਰ-17

🌟 ਕੁੱਲ 11 ਸ਼ਾਨਦਾਰ ਪੁਜ਼ੀਸ਼ਨਾਂ! 🌟

ਇਹ ਮਾਣਮੱਤੀ ਪ੍ਰਾਪਤੀ ਸਾਡੇ ਖਿਡਾਰੀਆਂ ਦੀ ਮਿਹਨਤ, ਲਗਨ, ਅਨੁਸ਼ਾਸਨ ਅਤੇ ਖੇਡ ਭਾਵਨਾ ਦਾ ਨਤੀਜਾ ਹੈ। 👏🏆
ਸਕੂਲ ਦੀ ਪ੍ਰਿੰਸੀਪਲ ਮੈਡਮ ਜਗਰੂਪ ਕੌਰ ਵੱਲੋਂ ਸਮੂਹ ਜੇਤੂ ਖਿਡਾਰੀਆਂ, ਕੋਚਾਂ ਅਤੇ ਸਰੀਰਕ ਸਿੱਖਿਆ ਵਿਭਾਗ ਨੂੰ ਦਿਲੋਂ ਮੁਬਾਰਕਬਾਦ। 💐
ਮੈਦਾਨ ਵਿੱਚ ਮਿਹਨਤ, ਜਿੱਤ ਵਿੱਚ ਮਾਣ —
ਖ਼ਾਲਸਾ ਸਕੂਲ ਦੀ ਇਹੀ ਪਹਿਚਾਣ! 💪🏆

09/08/2026

#ਸਾਕਾਗੁਰੂਕਬਾਗਸਾਹਿਬ
#ਸਾਕਾਪੰਜਾਸਾਹਿਬ
#ਸਿੱਖਇਤਿਹਾਸ

ਮਾਪੇ-ਅਧਿਆਪਕ ਮਿਲਣੀ ਸਫਲਤਾਪੂਰਵਕ ਸੰਪੰਨਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਖ਼ਾਲਸਾ ਸੀਨੀਅਰ ਸੈਕ...
08/08/2026

ਮਾਪੇ-ਅਧਿਆਪਕ ਮਿਲਣੀ ਸਫਲਤਾਪੂਰਵਕ ਸੰਪੰਨ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ, ਬੀੜ ਸਾਹਿਬ ਠੱਠਾ, ਤਰਨ ਤਾਰਨ ਵਿਖੇ ਮਿਤੀ 07/08/26 ਦਿਨ ਸ਼ੁਕਰਵਾਰ ਨੂੰ ਮਾਪੇ-ਅਧਿਆਪਕ ਮਿਲਣੀ (PTM) ਦਾ ਸਫਲ ਆਯੋਜਨ ਕੀਤਾ ਗਿਆ।
ਇਸ ਮੌਕੇ ਮਾਪਿਆਂ ਵਲੋਂ ਵਿਦਿਆਰਥੀਆਂ ਦੁਆਰਾ ਤਿਆਰ ਕੀਤੀਆਂ ਵਿਰਾਸਤੀ ਕਲਾ ਪ੍ਰਦਰਸ਼ਨੀ, ਸਾਇੰਸ ਅਤੇ ਗਣਿਤ ਪ੍ਰਦਰਸ਼ਨੀ ਅਤੇ ਸੰਸਥਾ ਦਾ ਗਲੋਬ ਵਰਕਿੰਗ ਮਾਡਲ ਪਾਰਕ ਦੇਖਿਆ ਗਿਆ ਅਤੇ ਮਾਪਿਆਂ ਨੇ ਵਿਦਿਆਰਥੀਆਂ ਦੀ ਰਚਨਾਤਮਕਤਾ, ਵਿਗਿਆਨਕ ਸੋਚ ਅਤੇ ਕਲਾਤਮਕ ਪ੍ਰਤਿਭਾ ਦੀ ਭਰਪੂਰ ਸ਼ਲਾਘਾ ਕੀਤੀ।
ਮਿਲਣੀ ਦੌਰਾਨ ਅਧਿਆਪਕਾਂ ਨੇ ਮਾਪਿਆਂ ਨਾਲ ਵਿਦਿਆਰਥੀਆਂ ਦੀ ਪੜ੍ਹਾਈ, ਅਨੁਸ਼ਾਸਨ, ਹਾਜ਼ਰੀ ਅਤੇ ਸਰਵਪੱਖੀ ਵਿਕਾਸ ਬਾਰੇ ਵਿਚਾਰ-ਵਟਾਂਦਰਾ ਕੀਤਾ ਅਤੇ ਉਨ੍ਹਾਂ ਦੀ ਬਿਹਤਰੀ ਲਈ ਲੋੜੀਂਦੇ ਸੁਝਾਅ ਵੀ ਸਾਂਝੇ ਕੀਤੇ। ਮਾਪਿਆਂ ਨੇ ਸਕੂਲ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਪ੍ਰਸ਼ੰਸਾ ਕਰਦਿਆਂ ਸਕੂਲ ਪ੍ਰਬੰਧਨ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ। ਇਸ ਮੀਟਿੰਗ ਦੌਰਾਨ ਹਾਈਪਰ ਅਕੈਡਮੀ ਦੇ ਪ੍ਰਤੀਨਿਧੀਆਂ ਵੱਲੋਂ ਵੀ ਮਾਪਿਆਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਬੱਚਿਆਂ ਦੇ ਉੱਜਵਲ ਭਵਿੱਖ ਵਾਸਤੇ ਮਾਤਾ ਪਿਤਾ ਨੂੰ ਪ੍ਰੇਰਿਤ ਕੀਤਾ ਗਿਆ ।
ਸਕੂਲ ਅਤੇ ਮਾਪਿਆਂ ਦਾ ਆਪਸੀ ਸਹਿਯੋਗ ਹੀ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਮਜ਼ਬੂਤ ਨੀਂਹ ਹੈ। 🌸

07/08/2026

🌸 ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ 🌸
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਪੁਰਬ ਬੜੀ ਸ਼ਰਧਾ, ਸਤਿਕਾਰ ਅਤੇ ਉਤਸ਼ਾਹ ਨਾਲ ਮਨਾਇਆ ਗਿਆ।
ਸਮਾਗਮ ਦੀ ਸ਼ੁਰੂਆਤ ਵਿਦਿਆਰਥੀਆਂ ਵੱਲੋਂ ਗੁਰਬਾਣੀ ਦੇ ਰਸਭਿੰਨੇ ਸ਼ਬਦ ਕੀਰਤਨ ਨਾਲ ਹੋਈ। ਇਸ ਤੋਂ ਬਾਅਦ ਵਿਦਿਆਰਥੀਆਂ ਨੇ ਕਵੀਸ਼ਰੀ ਅਤੇ ਭਾਸ਼ਣਾਂ ਰਾਹੀਂ ਗੁਰੂ ਸਾਹਿਬ ਜੀ ਦੇ ਜੀਵਨ, ਬਾਣੀ ਅਤੇ ਮਨੁੱਖਤਾ ਦੀ ਨਿਸ਼ਕਾਮ ਸੇਵਾ ਦੇ ਸੰਦੇਸ਼ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ।
ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਜਗਰੂਪ ਕੌਰ ਜੀ ਨੇ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਗੁਰੂ ਸਾਹਿਬ ਜੀ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਸੇਵਾ, ਦਇਆ, ਨਿਮਰਤਾ, ਸੱਚਾਈ ਅਤੇ ਮਨੁੱਖਤਾ ਦੇ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਅੱਜ ਵੀ ਸਾਡੇ ਜੀਵਨ ਨੂੰ ਸਹੀ ਦਿਸ਼ਾ ਪ੍ਰਦਾਨ ਕਰਦੀਆਂ ਹਨ।

07/08/2026

ਜ਼ੋਨਲ ਖੇਡਾਂ 2026-27 ਫਾਈਨਲ ਫੁੱਟਬਾਲ ਟੂਰਨਾਮੈਂਟ

11 ਪੰਜਾਬ ਬਟਾਲੀਅਨ NCC ਯੂਨਿਟ – ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੀ ਸ਼ਾਨ 🇮🇳ਸਾਨੂੰ ਮਾਣ ਹੈ ਕਿ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨੂੰ 11 ਪੰਜਾਬ ...
03/08/2026

11 ਪੰਜਾਬ ਬਟਾਲੀਅਨ NCC ਯੂਨਿਟ – ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੀ ਸ਼ਾਨ 🇮🇳
ਸਾਨੂੰ ਮਾਣ ਹੈ ਕਿ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨੂੰ 11 ਪੰਜਾਬ ਬਟਾਲੀਅਨ NCC ਯੂਨਿਟ ਦੀ ਪ੍ਰਵਾਨਗੀ ਪ੍ਰਾਪਤ ਹੋਈ ਹੈ।
ਇਸ ਯੂਨਿਟ ਅਧੀਨ ਕੁੱਲ 50 ਵਿਦਿਆਰਥੀਆਂ ਦੇ ਨਾਮ ਰਜਿਸਟਰਡ ਕੀਤੇ ਗਏ। ਜਿਨ੍ਹਾਂ ਵਿੱਚ 30 ਲੜਕੇ ਅਤੇ 20 ਲੜਕੀਆਂ ਸ਼ਾਮਲ ਹੋਣਗੇ।
NCC ਵਿਦਿਆਰਥੀਆਂ ਨੂੰ ਅਨੁਸ਼ਾਸਨ, ਦੇਸ਼-ਪ੍ਰੇਮ, ਸੇਵਾ-ਭਾਵਨਾ, ਲੀਡਰਸ਼ਿਪ, ਸਵੈ-ਵਿਸ਼ਵਾਸ ਅਤੇ ਟੀਮ ਵਰਕ ਵਰਗੇ ਮਹੱਤਵਪੂਰਨ ਗੁਣਾਂ ਦੀ ਸਿਖਲਾਈ ਦਿੱਤੀ ਜਾਵੇਗੀ, ਜੋ ਉਨ੍ਹਾਂ ਦੇ ਸਰਵਪੱਖੀ ਵਿਕਾਸ ਵਿੱਚ ਅਹਿਮ ਯੋਗਦਾਨ ਪਾਏਗੀ।
ਪ੍ਰਿੰਸੀਪਲ ਮੈਡਮ ਜਗਰੂਪ ਕੌਰ ਜੀ ਵੱਲੋਂ ਆਏ ਹੋਏ ਐਨਸੀਸੀ ਅਧਿਕਾਰੀਆਂ ਦਾ ਸਕੂਲ ਪਹੁੰਚਣ ਤੇ ਸਵਾਗਤ ਅਤੇ ਧੰਨਵਾਦ ਕੀਤਾ ਗਿਆ।
#𝐍𝐂𝐂


#ਡਾਇਰੈਕਟੋਰੇਟਆਫਐਜੂਕੇਸ਼ਨ

Address

Thatta
Tarn Taran
143301

Telephone

+919501218833

Website

Alerts

Be the first to know and let us send you an email when Khalsa Sen. Sec. School, Bir Baba Budha Sahib, Thatta, Tarn Taran posts news and promotions. Your email address will not be used for any other purpose, and you can unsubscribe at any time.

Shortcuts

Share

Category