I.T. College For Women, Algon Kothi

I.T. College For Women, Algon Kothi College/School

22/04/2026
ਮਾਈ ਯੁਵਾ ਭਾਰਤ, ਭਾਰਤ ਸਰਕਾਰ ਦੇ ਜਿਲ੍ਹਾ ਯੂਥ ਅਫਸਰ ਮੈਡਮ ਜਸਲੀਨ ਕੌਰ ਦੀ ਅਗਵਾਈ ਹੇਠ ਬਾਬਾ ਦਾਰਾ ਮੱਲ ਵੈਲਫੇਅਰ ਸੋਸਾਇਟੀ ਵੱਲੋਂ ਆਈਟੀ ਕਾਲਜ ਫ...
26/07/2025

ਮਾਈ ਯੁਵਾ ਭਾਰਤ, ਭਾਰਤ ਸਰਕਾਰ ਦੇ ਜਿਲ੍ਹਾ ਯੂਥ ਅਫਸਰ ਮੈਡਮ ਜਸਲੀਨ ਕੌਰ ਦੀ ਅਗਵਾਈ ਹੇਠ ਬਾਬਾ ਦਾਰਾ ਮੱਲ ਵੈਲਫੇਅਰ ਸੋਸਾਇਟੀ ਵੱਲੋਂ ਆਈਟੀ ਕਾਲਜ ਫਾਰ ਵੋਮੈਨ ਭਗਵਾਨਪੁਰਾ ਅਲਗੋ ਕੋਠੀ ਵਿਖੇ ਕਾਰਗਿਲ ਵਿਜੇ ਦਿਵਸ ਮਨਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸਰਦਾਰ ਦਲਬੀਰ ਸਿੰਘ ਜੀ ਅਲਗੋ ਅਤੇ 18 ਬਟਾਲੀਅਨ ਡੋਗਰਾ ਆਰਮੀ ਵੱਲੋਂ ਨਾਈਬ ਸੂਬੇਦਾਰ ਹਰਜੀਤ ਸਿੰਘ ਅਤੇ ਕਾਲਜ ਦੇ ਚੇਅਰਮੈਨ ਸਰਦਾਰ ਇੰਦਰਜੀਤ ਸਿੰਘ ਜੀ ਸੰਧੂ ਪ੍ਰਿੰਸੀਪਲ ਮੈਡਮ ਰਣਜੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਇਸ ਮੌਕੇ ਪ੍ਰਧਾਨ ਸੰਦੀਪ ਮਸੀਹ ਵੱਲੋਂ ਸਾਰੇ ਆਏ ਹੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਇਸ ਮੌਕੇ ਤੇ ਵਿਦਿਆਰਥੀਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਦੇ ਨਾਲ ਪੋਇਮ ਲੈਕਚਰ ਅਤੇ ਦੇਸ਼ ਭਗਤੀ ਦੇ ਗੀਤ ਦਾ ਪ੍ਰੋਗਰਾਮ ਵੀ ਪੇਸ਼ ਕੀਤਾ ਅਤੇ ਸੂਬੇਦਾਰ ਹਰਜੀਤ ਸਿੰਘ ਵੱਲੋਂ ਵਿਜੇ ਦਿਵਸ ਦੀ ਜਾਣਕਾਰੀ ਦਿੱਤੀ ਗਈ ਇਸ ਮੌਕੇ ਤੇ ਬੋਲਦੇ ਸਰਦਾਰ ਦਲਬੀਰ ਸਿੰਘ ਅਲਗੋ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਪ੍ਰੋਗਰਾਮ ਦੀ ਪ੍ਰਸ਼ੰਸਾ ਕੀਤੀ ਇਸ ਮੌਕੇ ਤੇ ਆਈਟੀ ਕਾਲਜ ਦੇ ਚੇਅਰਮੈਨ ਇੰਦਰਜੀਤ ਸਿੰਘ ਜੀ ਸੰਧੂ ਵੱਲੋਂ ਵੀ ਆਪਣੇ ਵਿਚਾਰ ਪੇਸ਼ ਕੀਤੇ ਗਏ ਅਤੇ ਸਾਰੇ ਆਏ ਹੋਏ ਮਹਿਮਾਨਾਂ ਦਾ ਦਿਲੋਂ ਧੰਨਵਾਦ ਕੀਤਾ ਇਸ ਮੌਕੇ ਤੇ ਹਾਜ਼ਰ ਸਨ ਨਾਇਕ ਸੁਨੀਲ ਕੁਮਾਰ ਮੈਡਮ ਰਾਜਵੀਰ ਕੌਰ ਮੈਡਮ ਸੋਨਾਲੀ ਚੋਪੜਾ ਹਰਸਿਮਰਤ ਕੌਰ ਹਸਨਪ੍ਰੀਤ ਕੌਰ ਮਨਦੀਪ ਕੌਰ ਸਤਬੀਰ ਸਿੰਘ ਪ੍ਰਭਦੀਪ ਸਿੰਘ ਰਸ਼ਪਾਲ ਸਿੰਘ ਜਸਪਾਲ ਸਿੰਘ ਜੀ ਦਿਆਲਪੁਰਾ ਪਰਮਜੀਤ ਸਿੰਘ ਜੀ ਬਾਗ ਵਾਲੇ ਗੁਰਲਾਲ ਸਿੰਘ ਜੀ ਅਲਗੋ ਅਤੇ ਸਮੂਹ ਕਾਲਜ ਦੇ ਵਿਦਿਆਰਥੀ ਹਾਜ਼ਰ ਸਨ।

ਸੁਨੇਹਾ ਸ਼ਰਮਾ ਨੂੰ ਮੈਰਿਟ ਪ੍ਰਾਪਤੀ ‘ਤੇ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਸਨਮਾਨਿਤ ਕੀਤਾ ਗਿਆਭਗਵਾਨਪੁਰਾ (ਤਰਨ ਤਾਰਨ), 26...
26/05/2025

ਸੁਨੇਹਾ ਸ਼ਰਮਾ ਨੂੰ ਮੈਰਿਟ ਪ੍ਰਾਪਤੀ ‘ਤੇ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਸਨਮਾਨਿਤ ਕੀਤਾ ਗਿਆ

ਭਗਵਾਨਪੁਰਾ (ਤਰਨ ਤਾਰਨ), 26 ਮਈ 2025:
ਆਈ.ਟੀ. ਸੀਨੀਅਰ ਸਕੈਂਡਰੀ ਸਕੂਲ, ਭਗਵਾਨਪੁਰਾ ਦੀ ਮੇਰਿਟ ਹੋਲਡਰ ਵਿਦਿਆਰਥਣ ਸੁਨੇਹਾ ਸ਼ਰਮਾ, ਪੁੱਤਰੀ ਸਰਵਨ ਕੁਮਾਰ ਅਤੇ ਸਰਦਾ ਰਾਣੀ, ਨੂੰ ਅੱਜ ਇੱਕ ਵਿਸ਼ੇਸ਼ ਸਮਾਰੋਹ ਦੌਰਾਨ ਮਾਣਯੋਗ ਡਿਪਟੀ ਕਮਿਸ਼ਨਰ, ਤਰਨ ਤਾਰਨ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਸਤਨਾਮ ਸਿੰਘ ਬਾਠ ਵੱਲੋਂ ਮੈਰਿਟ ਪ੍ਰਾਪਤ ਕਰਨ ਲਈ ਸਨਮਾਨਿਤ ਕੀਤਾ ਗਿਆ।

ਇਹ ਸਨਮਾਨ ਉਸ ਦੀ ਮਾਰਚ 2025 ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਈ ਗਈ ਦਸਵੀਂ ਜਮਾਤ ਦੀ ਪ੍ਰੀਖਿਆ ਵਿੱਚ ਉੱਤਮ ਦਰਜੇ ਦਾ ਪ੍ਰਦਰਸ਼ਨ ਅਤੇ ਮੈਰਿਟ ਵਿੱਚ ਥਾਂ ਹਾਸਲ ਕਰਨ ‘ਤੇ ਦਿੱਤਾ ਗਿਆ।

ਸਮਾਰੋਹ ਦੌਰਾਨ ਡਿਪਟੀ ਕਮਿਸ਼ਨਰ ਨੇ ਸੁਨੇਹਾ ਨੂੰ ਮੋਬਾਈਲ ਫ਼ੋਨ ਇਨਾਮ ਵਜੋਂ ਦੇਣ ਦਾ ਵਾਧਾ ਕੀਤਾ ਅਤੇ ਵਿਦਿਆਰਥਣ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ “ਇਹੋ ਜਿਹੇ ਵਿਦਿਆਰਥੀ ਸਾਡੇ ਜ਼ਿਲ੍ਹੇ ਲਈ ਪ੍ਰੇਰਣਾ ਦਾ ਸਰੋਤ ਹਨ। ਇਨ੍ਹਾਂ ਦੀ ਸਫਲਤਾ ਹੋਰ ਬੱਚਿਆਂ ਨੂੰ ਵੀ ਮਿਹਨਤ ਕਰਨ ਦਾ ਹੌਂਸਲਾ ਦਿੰਦੀ ਹੈ।”

ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰ ਸਤਨਾਮ ਸਿੰਘ ਬਾਠ ਨੇ ਵੀ ਸੁਨੇਹਾ ਦੀ ਇਸ ਉਪਲਬਧੀ ਨੂੰ ਉੱਚ ਸਿੱਖਿਆ ਪੱਧਰ ਅਤੇ ਵਿਦਿਆਰਥੀ ਦੀ ਨਿੱਠੱਰ ਮਿਹਨਤ ਦਾ ਨਤੀਜਾ ਦੱਸਿਆ।

ਇਹ ਸਮਾਰੋਹ ਤਰਨ ਤਾਰਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਯੋਜਤ ਕੀਤਾ ਗਿਆ ਸੀ, ਜਿਸ ਵਿੱਚ ਸਕੂਲ ਦੇ ਮੇਰੇ ਸਮੇਤ, ਸੁਨੇਹਾ ਦੇ ਮਾਤਾ-ਪਿਤਾ ਅਤੇ ਸਕੂਲ ਸਟਾਫ ਵੀ ਹਾਜ਼ਰ ਰਹੇ।

06/04/2025
ਸਾਨੂੰ ਇਹ ਮਾਣ ਮਹਿਸੂਸ ਹੋ ਰਿਹਾ ਹੈ ਕਿ ਸਿਫਤਬੀਰ ਕੌਰ ਜੋ ਕਿ ਸ੍ਰ ਸੁਰਜੀਤ ਸਿਘ ਦਿਓਲ ਦੀ ਅਤੇ ਸਾਡੀ ਸੰਸਥਾ ਦੀ ਧੀ ਹੈ, ਸਿਫ਼ਤਬੀਰ ਕੌਰ ਨੇ 3 ਜੁ...
08/07/2024

ਸਾਨੂੰ ਇਹ ਮਾਣ ਮਹਿਸੂਸ ਹੋ ਰਿਹਾ ਹੈ ਕਿ ਸਿਫਤਬੀਰ ਕੌਰ ਜੋ ਕਿ ਸ੍ਰ ਸੁਰਜੀਤ ਸਿਘ ਦਿਓਲ ਦੀ ਅਤੇ ਸਾਡੀ ਸੰਸਥਾ ਦੀ ਧੀ ਹੈ, ਸਿਫ਼ਤਬੀਰ ਕੌਰ ਨੇ 3 ਜੁਲਾਈ ਨੂੰ ਮਾਂਟਰੀਅਲ ਵਿੱਚ ਇੱਕ ਨਿੱਜੀ ਸਮਾਗਮ ਵਿੱਚ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਕਿਊਬਿਕ ਦੀ ਸੰਸਦ ਮੈਂਬਰ ਸੋਰਾਇਆ ਮਾਰਟੀਨੇਜ਼ ਫਰਾਡਾ ਅਤੇ ਮੇਲਾਨੀ ਜੋਲੀ ਨਾਲ ਮੁਲਾਕਾਤ ਕੀਤੀ। ਗੱਲਬਾਤ ਦੌਰਾਨ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਿਦਿਆਰਥਣ ਦੇ ਅੰਗਰੇਜ਼ੀ ਦੀ ਕਮਾਂਡ ਤੇ ਪਿਛੋਕੜ ਕਨੇਡਾ ਤੋ ਹੋਣ ਦਾ ਸਵਾਲ ਕਰਨ ਤੇ ਧੀ ਨੇ ਦੱਸਿਆ ਕਿ ਉਹ ਪੰਜਾਬ ਦੇ ਤਰਨ ਤਰਨ ਜ਼ਿਲ੍ਹੇ ਨਾਲ ਸਬੰਧਿਤ ਹੈ। ਧੀ ਨੇ ਉਚੇਚੇ ਤੌਰ ਤੇ ਸਾਡੀ ਸੰਸਥਾ, ਆਈ ਟੀ ਕਾਲਜ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਉਸਦੀ ਪੜਾਈ ਆਈ ਟੀ ਕਾਲਜ ਤੋ ਹੈ ਜੋ ਕਿ ਪਾਕਿਸਤਾਨ ਬਾਰਡਰ ਨਾਲ ਲਗਦੇ ਇਲਾਕੇ ਵਿਚ ਧੀਆਂ ਦੀ ਵਿੱਦਿਆ ਅਤੇ ਸਫਲਤਾ ਲਈ ਵੱਡੇ ਪੱਧਰ ਤੇ ਉਪਰਾਲੇ ਕਰ ਰਿਹਾ ਹੈ। ਸਾਨੂੰ ਵੀ ਇਹ ਫ਼ਖ਼ਰ ਹੈ ਕਿ ਇਸ ਧੀ ਵਾਂਗ ਸਾਡੀਆਂ ਹੋਰ ਵੀ ਬਹੁਤ ਸਾਰੀਆਂ ਧੀਆਂ ਦੇਸ਼ਾਂ ਵਿਦੇਸ਼ਾਂ ਚ ਮੱਲਾਂ ਮਾਰ ਰਹੀਆਂ ਹਨ ਅਤੇ ਆਪਣਾ, ਆਪਣੇ ਮਾਪਿਆਂ ਅਤੇ ਸਾਡੀ ਸੰਸਥਾ ਦਾ ਨਾਮ ਰੌਸ਼ਨ ਕਰ ਰਹੀਆਂ ਹਨ।
ਮੀਟਿੰਗ ਦੌਰਾਨ, ਉਨ੍ਹਾਂ ਨੇ ਸਿੱਖਿਆ ਅਤੇ ਹੁਨਰ ਵਿਕਾਸ ਨੂੰ ਅੱਗੇ ਵਧਾਉਣ, ਆਰਥਿਕ ਵਿਕਾਸ ਨੂੰ ਹੁਲਾਰਾ ਦੇਣ, ਸਿਹਤ ਸੰਭਾਲ ਵਿੱਚ ਸੁਧਾਰ ਕਰਨ ਅਤੇ ਕੈਨੇਡੀਅਨਾਂ ਲਈ ਟਿਕਾਊ ਤਰੱਕੀ ਅਤੇ ਸਸ਼ਕਤੀਕਰਨ 'ਤੇ ਧਿਆਨ ਕੇਂਦਰਿਤ ਕਰਨ ਲਈ ਰਣਨੀਤਕ ਪਹਿਲਕਦਮੀਆਂ 'ਤੇ ਚਰਚਾ ਕੀਤੀ ਅਤੇ ਯੋਜਨਾ ਬਣਾਈ।
ਅਸੀਂ ਧੀ ਦੀ ਚੜਦੀ ਕਲਾ ਦੀ ਅਰਦਾਸ ਕਰਦੇ ਹਾਂ ਅਤੇ ਕਾਮਨਾ ਕਰਦੇ ਹਾਂ ਕਿ ਕੈਨੇਡਾ ਦੀ ਰਾਜਨੀਤੀ ਦੇ ਖੇਤਰ ਚ ਉਚਾਈਂਆਂ ਨੂੰ ਛੋਹੇ।

ਗੁਰੂ ਸਾਹਿਬ ਦੀ ਅਪਾਰ ਬਖਸ਼ਿਸ ਸਦਕਾ ਮਿਤੀ 16/11/2023 ਦਿਨ ਵੀਰਵਾਰ ਨੂੰ ਆਈ. ਟੀ. ਕਾਲਜ ਫਾਰ ਵੁਮੈਨ, ਅਲਗੋਂ ਕੋਠੀ ਵਿਖੇ ਡਿਗਰੀ ਵੰਡ ਸਮਾਰੋਹ ਕ...
17/11/2023

ਗੁਰੂ ਸਾਹਿਬ ਦੀ ਅਪਾਰ ਬਖਸ਼ਿਸ ਸਦਕਾ ਮਿਤੀ 16/11/2023 ਦਿਨ ਵੀਰਵਾਰ ਨੂੰ ਆਈ. ਟੀ. ਕਾਲਜ ਫਾਰ ਵੁਮੈਨ, ਅਲਗੋਂ ਕੋਠੀ ਵਿਖੇ ਡਿਗਰੀ ਵੰਡ ਸਮਾਰੋਹ ਕਰਾਇਆ ਗਿਆ ਜੋ ਕਿ ਕਾਮਯਾਬ ਹੋ ਨਿਬੜਿਆ। ਜਿਸ ਵਿਚ ਡਾ. ਮਹਿਲ ਸਿੰਘ ਭੁੱਲਰ , ਪ੍ਰਿੰਸੀਪਲ, ਖਾਲਸਾ ਕਾਲਜ, ਅੰਮ੍ਰਿਤਸਰ ਬਤੌਰ ਮੁੱਖ ਮਹਿਮਾਨ ਹਾਜ਼ਿਰ ਸਨ। ਇਹਨਾਂ ਤੋਂ ਇਲਾਵਾ ਡਾ. ਵਿਭਾ ਚੋਪੜਾ, ਪ੍ਰੌ. ਫਿਜ਼ਿਕਸ, ਡੀ. ਏ. ਵੀ ਕਾਲਜ, ਅੰਮ੍ਰਿਤਸਰ, ਸ੍ਰ ਸੱਕਤਰ ਸਿੰਘ, ਸ੍ਰ ਅਵਤਾਰ ਸਿੰਘ ਸੰਧੂ, ਸ੍ਰ ਕਰਮ ਸਿੰਘ ਹੁੰਦਲ, ਸ੍ਰ ਸੁਖਜਿੰਦਰ ਸਿੰਘ, ਰਮਨਪ੍ਰੀਤ ਸਿੰਘ ਗਿੱਲ, ਸ੍ਰ ਮੇਜਰ ਸਿੰਘ (ਪਿਤਾ IG, Dr ਸੁਖਚੈਨ ਸਿੰਘ), ਸ੍ਰ ਸੁਖਵੰਤ ਸਿੰਘ ਸੰਧੂ, ਸ੍ਰ ਕੰਧਾਲ ਸਿੰਘ, Dr. ਵਰਿੰਦਰ ਰਾਮਪਾਲ ਬਤੌਰ ਮਹਿਮਾਨ ਹਾਜ਼ਿਰ ਸਨ। ਇਸ ਮੌਕੇ ਤੇ ਚੇਅਰਮੈਨ ਸਰਦਾਰ ਇੰਦਰਜੀਤ ਸਿੰਘ ਸੰਧੂ ਜੀ ਨੇ ਆਏ ਹੋਵੇ ਮਹਿਮਾਨਾਂ ਦਾ ਸਵਾਗਤ ਕੀਤਾ, ਧੰਨਵਾਦੀ ਸ਼ਬਦ ਕਹੇ ਅਤੇ ਕਾਲਜ ਦੀਆਂ ਪ੍ਰਾਪਤੀਆਂ ਬਾਰੇ ਮਹਿਮਾਨਾਂ ਅਤੇ ਹਾਜ਼ਰ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਡਿਗਰੀ ਵੰਡ ਸਮਾਰੋਹ ਵਿਚ 100 ਦੇ ਕਰੀਬ ਵਿਦਿਆਰਥਣਾਂ ਨੂੰ ਡਿਗਰੀਆਂ ਦਿੱਤੀਆਂ ਗਈਆਂ। ਸ੍ਰ ਜਗਜੀਤ ਸਿੰਘ, ਚੇਅਰਮੈਨ ਸ੍ਰ ਜਰਨੈਲ ਸਿੰਘ, ਸ੍ਰ ਹਰਪਾਲ ਸਿੰਘ, ਸ੍ਰ ਗੁਰਵਿੰਦਰ ਸਿੰਘ, ਸ੍ਰੀ ਸੁਮਿਤ ਚੋਪੜਾ, ਨੇ ਇਸ ਸਮਾਗਮ ਚ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਮੈਡਮ ਬਲਜਿੰਦਰ ਕੌਰ,ਮੈਡਮ ਸਰਬਜੀਤ ਕੌਰ, ਮੈਡਮ ਹਰਜਿੰਦਰ ਕੌਰ ਰਮਨਦੀਪ ਕੌਰ, ਮੈਡਮ ਸੋਨਾਲੀ ਅਤੇ ਸਮੂਹ ਸਟਾਫ ਨੇ ਪ੍ਰਿੰਸੀਪਲ ਰਣਜੀਤ ਕੌਰ ਜੀ ਦੀ ਦੇਖ ਰੇਖ ਹੇਠ ਪ੍ਰੋਗਰਾਮ ਦਾ ਪ੍ਰਬੰਧ ਕੀਤਾ। ਵਿਦਿਆਰਥੀਆਂ ਨਾਲ ਗੱਲ ਬਾਤ ਦੌਰਾਨ ਉਹਨਾਂ ਕਿਹਾ ਕਿ ਉਹ ਬਹੁਤ ਖੁਸ਼ ਹਨ ਅਤੇ ਮਾਣ ਮਹਿਸੂਸ ਕਰ ਰਹੇ ਹਨ ਕਿ ਉਹਨਾਂ ਇਸ ਸੰਸਥਾ ਤੋਂ ਵਿਦਿਆ ਪ੍ਰਾਪਤ ਕੀਤੀ ਹੈ ਅਤੇ ਉਹ ਕਾਮਨਾ ਕਰਦੇ ਹਨ ਇਹ ਕਾਲਜ ਹਮੇਸ਼ਾਂ ਚੜ੍ਹਦੀ ਕਲਾ ਚ ਰਹੇ ਤੇ ਇਸੇ ਤਰਾਂ ਗਿਆਨ ਵੰਡਦਾ ਰਹੇ।

ਕੋਟਾਨ ਕੋਟ ਸ਼ੁਕਰਾਨਾ ਵਾਹਿਗੁਰੂ ਜੀ ਦਾ ਜਿੰਨਾ ਨੇ ਆਈ ਟੀ ਕਾਲਜ਼ ਨੂੰ ਐਸਾ ਮਾਹੌਲ  ਬਖਸ਼ਿਸ਼  ਕੀਤਾ ਕਿ ਇਸ ਮਾਹੌਲ ਚ ਰਹਿ ਕਿ ਵਿਦਿਆਰਥੀਆਂ ਦੇ ਮ...
30/10/2023

ਕੋਟਾਨ ਕੋਟ ਸ਼ੁਕਰਾਨਾ ਵਾਹਿਗੁਰੂ ਜੀ ਦਾ ਜਿੰਨਾ ਨੇ ਆਈ ਟੀ ਕਾਲਜ਼ ਨੂੰ ਐਸਾ ਮਾਹੌਲ ਬਖਸ਼ਿਸ਼ ਕੀਤਾ ਕਿ ਇਸ ਮਾਹੌਲ ਚ ਰਹਿ ਕਿ ਵਿਦਿਆਰਥੀਆਂ ਦੇ ਮਨਾਂ ਚ ਗੁਰੂ ਨਾਲ ਜੁੜਨ ਦੀ, ਗੁਰੂ ਦੇ ਬੇੜੇ ਤੇ ਸਵਾਰ ਹੋਣ ਦੀ ਰੀਜ਼ ਪੈਦਾ ਹੋਈ।
ਗੁਰੂ ਰਾਮ ਦਾਸ ਜੀ ਦੀ ਅਪਾਰ ਕਿਰਪਾ ਅਤੇ ਸ੍ਰ ਸਤਨਾਮ ਸਿੰਘ ਸੋਲੋਪੁਰੀ ਅਤੇ ਸ੍ਰ ਰਾਜਪਾਲ ਸਿੰਘ ਜੀ ਦੀ ਪ੍ਰੇਰਨਾ ਸਦਕਾ, ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਅਸਥਾਨਾਂ ਤੇ 40 ਵਿਦਿਆਰਥੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ।🙏🙏

Address

Tarn Taran
143304

Opening Hours

Monday 9am - 2pm
Tuesday 9am - 2pm
Wednesday 9am - 2pm
Thursday 9am - 2pm
Friday 9am - 2pm
Saturday 9am - 2pm

Telephone

+919872962630

Website

Alerts

Be the first to know and let us send you an email when I.T. College For Women, Algon Kothi posts news and promotions. Your email address will not be used for any other purpose, and you can unsubscribe at any time.

Contact The School

Send a message to I.T. College For Women, Algon Kothi:

Shortcuts

Share

Category