GMS Fatehgarh Nau Abad-Bathinda

GMS Fatehgarh Nau Abad-Bathinda This school is upgraded from primary school to middle in Session 2022-23

Priksha pe charcha with PM sir
10/02/2025

Priksha pe charcha with PM sir

ਰੰਗਾਂ ਦੇ ਤਿਉਹਾਰ ਦੀਆਂ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ.... ਰੱਬ ਕਰੇ ਤੁਹਾਡੀ ਸਭ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਖੇੜਿਆਂ ਦੇ ਰੰਗ ਹਮੇਸ਼ਾ ਭਰ...
25/03/2024

ਰੰਗਾਂ ਦੇ ਤਿਉਹਾਰ ਦੀਆਂ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ.... ਰੱਬ ਕਰੇ ਤੁਹਾਡੀ ਸਭ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਖੇੜਿਆਂ ਦੇ ਰੰਗ ਹਮੇਸ਼ਾ ਭਰੇ ਰਹਿਣ.... ਜਿਉਂਦੇ ਵਸਦੇ ਰਹੋ.... Happy Holi to all of you... God bless you all

ਸਰਕਾਰੀ ਮਿਡਲ ਸਕੂਲ ਫ਼ਤਿਹਗੜ ਨੌ ਆਬਾਦ ਵਿਖੇ ਸਲਾਨਾ ਸਮਾਗਮ ਦੀਆਂ ਝਲਕੀਆਂ...
19/12/2023

ਸਰਕਾਰੀ ਮਿਡਲ ਸਕੂਲ ਫ਼ਤਿਹਗੜ ਨੌ ਆਬਾਦ ਵਿਖੇ ਸਲਾਨਾ ਸਮਾਗਮ ਦੀਆਂ ਝਲਕੀਆਂ...

19/12/2023

ਸਰਕਾਰੀ ਮਿਡਲ ਸਕੂਲ ਫ਼ਤਿਹਗੜ ਨੌ ਆਬਾਦ ਵਿਖੇ ਸਲਾਨਾ ਸਮਾਗਮ ਦੀਆਂ ਝਲਕੀਆਂ...

" ਵੀਰ ਗਾਥਾ " ਪ੍ਰਾਜੈਕਟ ਅਧੀਨ ਸਰਕਾਰੀ ਮਿਡਲ ਸਕੂਲ ਫ਼ਤਹਿਗੜ੍ਹ ਨੌ ਅਬਾਦ ਵਿਖੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ ।          ਸਕੂਲ ਅਧਿਆਪਕ...
28/09/2023

" ਵੀਰ ਗਾਥਾ " ਪ੍ਰਾਜੈਕਟ ਅਧੀਨ ਸਰਕਾਰੀ ਮਿਡਲ ਸਕੂਲ ਫ਼ਤਹਿਗੜ੍ਹ ਨੌ ਅਬਾਦ ਵਿਖੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ ।
ਸਕੂਲ ਅਧਿਆਪਕਾਂ ਵੱਲੋਂ ਇਸ ਪ੍ਰੋਜੈਕਟ ਦੇ ਰਾਹੀਂ ਆਜ਼ਾਦੀ ਦੇ ਸੰਘਰਸ਼ ਵਿੱਚ ਆਜ਼ਾਦੀ ਘੁਲਾਟੀਆਂ ਦੇ ਪਾਏ ਗਏ ਯੋਗਦਾਨ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਦੇਸ਼ ਪ੍ਰੇਮ ਦੀ ਨਿਵੇਕਲੀ ਭਾਵਨਾ ਪੈਦਾ ਕਰਨ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਗਿਆ।
ਬੱਚਿਆਂ ਨੂੰ ਦੱਸਿਆ ਗਿਆ ਕਿ ਇਹ ਧਰਤੀ ਗੁਰੂਆਂ, ਪੀਰਾਂ, ਫ਼ਕੀਰਾਂ ,ਰਿਸ਼ੀਆਂ- ਮੁਨੀਆਂ ਅਤੇ ਬਹਾਦਰ ਯੋਧਿਆਂ ਦੀ ਧਰਤੀ ਹੈ। ਵਿਦਿਆਰਥੀਆਂ ਨੂੰ ਵੀਰ ਗਾਥਾ
ਅਤੇ ਹੋਰ ਗਤੀਵਿਧੀਆਂ ਰਾਹੀਂ ਦੇਸ਼ ਦੀ ਮਿੱਟੀ ਨੂੰ ਪਿਆਰ ਕਰਨ ਦਾ ਸੰਦੇਸ਼ ਦਿੱਤਾ ਗਿਆ। ਵਿਦਿਆਰਥੀਆਂ ਨੂੰ ਆਪਣੇ ਅੰਦਰ ਨਾਗਰਿਕ ਚੇਤਨਾ ਅਤੇ ਦੇਸ਼ ਭਗਤੀ ਦੀਆਂ ਕਦਰਾਂ-ਕੀਮਤਾਂ ਪੈਦਾ ਕਰਨ ਲਈ ਵੀ ਪ੍ਰੇਰਿਤ ਕੀਤਾ ਗਿਆ। ਵੀਰ ਯੋਧਿਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਬੱਚਿਆਂ ਨੇ ਪੇਂਟਿੰਗਜ਼ ਬਣਾਈਆਂ ਅਤੇ ਅਧਿਆਪਕਾਂ ਨਾਲ ਮਿਲਕੇ ਸਕੂਲ ਦੇ ਵਿਹੜੇ ਵਿੱਚ ਅਨੇਕਾਂ ਪੌਦੇ ਲਗਾਏ।

" ਮੇਰੀ ਮਾਟੀ ਮੇਰਾ ਦੇਸ਼ "ਪ੍ਰਾਜੈਕਟ ਅਧੀਨ ਸਰਕਾਰੀ ਮਿਡਲ ਸਕੂਲ ਫ਼ਤਹਿਗੜ੍ਹ ਨੌ ਅਬਾਦ ਵਿਖੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ ।ਅਧਿਆਪਕਾਂ ਅਤ...
28/09/2023

" ਮੇਰੀ ਮਾਟੀ ਮੇਰਾ ਦੇਸ਼ "ਪ੍ਰਾਜੈਕਟ ਅਧੀਨ ਸਰਕਾਰੀ ਮਿਡਲ ਸਕੂਲ ਫ਼ਤਹਿਗੜ੍ਹ ਨੌ ਅਬਾਦ ਵਿਖੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ ।
ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਸਭ ਤੋਂ ਪਹਿਲਾਂ ਸਵੇਰ ਦੀ ਸਭਾ ਵਿੱਚ ਆਪਣੇ ਦੇਸ਼ ਅਤੇ ਮਿੱਟੀ ਪ੍ਰਤੀ ਵਫ਼ਾਦਾਰ ਰਹਿਣ ਦੀ ਸਹੁੰ ਚੁੱਕੀ ਗਈ। ਸਕੂਲ ਅਧਿਆਪਕਾਂ ਵੱਲੋਂ ਇਸ ਪ੍ਰੋਜੈਕਟ ਦੇ ਰਾਹੀਂ ਆਜ਼ਾਦੀ ਦੇ ਸੰਘਰਸ਼ ਵਿੱਚ ਆਜ਼ਾਦੀ ਘੁਲਾਟੀਆਂ ਦੇ ਪਾਏ ਗਏ ਯੋਗਦਾਨ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਦੇਸ਼ ਪ੍ਰੇਮ ਦੀ ਨਿਵੇਕਲੀ ਭਾਵਨਾ ਪੈਦਾ ਕਰਨ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਗਿਆ।
ਬੱਚਿਆਂ ਨੂੰ ਦੱਸਿਆ ਗਿਆ ਕਿ ਇਹ ਧਰਤੀ ਗੁਰੂਆਂ, ਪੀਰਾਂ, ਫ਼ਕੀਰਾਂ ,ਰਿਸ਼ੀਆਂ- ਮੁਨੀਆਂ ਅਤੇ ਬਹਾਦਰ ਯੋਧਿਆਂ ਦੀ ਧਰਤੀ ਹੈ। ਵਿਦਿਆਰਥੀਆਂ ਨੂੰ ਵੀਰ ਗਾਥਾ
ਅਤੇ ਹੋਰ ਗਤੀਵਿਧੀਆਂ ਰਾਹੀਂ ਦੇਸ਼ ਦੀ ਮਿੱਟੀ ਨੂੰ ਪਿਆਰ ਕਰਨ ਦਾ ਸੰਦੇਸ਼ ਦਿੱਤਾ ਗਿਆ।

ਸਰਕਾਰੀ ਮਿਡਲ ਸਕੂਲ ਫ਼ਤਹਿਗੜ੍ਹ ਨੌ ਅਬਾਦ ਵੱਲੋਂ ਚੰਦਰਮਾ ਦੀ ਸਤ੍ਹਾ 'ਤੇ   ਦੀ ਸਫ਼ਲ ਲੈਂਡਿੰਗ ਲਈ ਸਾਰਿਆਂ ਨੂੰ  ਬਹੁਤ -ਬਹੁਤ ਮੁਬਾਰਕਬਾਦ।ਅੱਜ ਭਾ...
23/08/2023

ਸਰਕਾਰੀ ਮਿਡਲ ਸਕੂਲ ਫ਼ਤਹਿਗੜ੍ਹ ਨੌ ਅਬਾਦ ਵੱਲੋਂ ਚੰਦਰਮਾ ਦੀ ਸਤ੍ਹਾ 'ਤੇ ਦੀ ਸਫ਼ਲ ਲੈਂਡਿੰਗ ਲਈ ਸਾਰਿਆਂ ਨੂੰ ਬਹੁਤ -ਬਹੁਤ ਮੁਬਾਰਕਬਾਦ।
ਅੱਜ ਭਾਰਤ ਨੇ ਇਤਿਹਾਸ ਰਚ ਦਿੱਤਾ ਹੈ। ਸਾਡੇ ISRO ਦੇ ਵਿਗਿਆਨੀਆਂ ਸਮੇਤ ਸਾਰੇ ਸਟਾਫ਼ ਨੂੰ ਉਨ੍ਹਾਂ ਦੀ ਲਗਨ ਅਤੇ ਸਖ਼ਤ ਮਿਹਨਤ ਲਈ ਅਸੀਂ ਸਲਾਮ ਕਰਦੇ ਹਾਂ। ਇਹ ਦੇਸ਼ ਦੇ ਹਰ ਨਾਗਰਿਕ ਲਈ ਮਾਣ ਵਾਲੀ ਗੱਲ ਹੈ।
🇮🇳

ਸਰਕਾਰੀ ਮਿਡਲ ਸਕੂਲ ਫ਼ਤਹਿਗੜ੍ਹ ਨੌ ਅਬਾਦ ਵਿਖੇ ਸਮਰ ਕੈਂਪ ਵਿੱਚ ਵਿਦਿਆਰਥੀਆਂ ਨੂੰ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਜਿਸ ਵਿੱਚ ਸਮੂਹ ਸਟਾਫ਼...
07/07/2023

ਸਰਕਾਰੀ ਮਿਡਲ ਸਕੂਲ ਫ਼ਤਹਿਗੜ੍ਹ ਨੌ ਅਬਾਦ ਵਿਖੇ ਸਮਰ ਕੈਂਪ ਵਿੱਚ ਵਿਦਿਆਰਥੀਆਂ ਨੂੰ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਜਿਸ ਵਿੱਚ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਬਹੁਤ ਉਤਸ਼ਾਹ ਨਾਲ ਸਮਰ ਕੈਂਪ ਵਿੱਚ ਭਾਗ ਲਿਆ ਗਿਆ। ਵਿਦਿਆਰਥੀਆਂ ਵੱਲੋਂ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਅਧਿਆਪਕਾਂ ਦੀ ਯੋਗ ਅਗਵਾਈ ਵਿੱਚ ਵੱਖ ਵੱਖ ਗਤੀਵਿਧੀਆਂ ਕੀਤੀਆਂ ਗਈਆਂ। ਇਸ ਦੌਰਾਨ ਵਿਦਿਆਰਥੀਆਂ ਦੇ ਮਾਪਿਆਂ ਨੇ ਵੀ ਇਸ ਵਿਚ ਸ਼ਮੂਲੀਅਤ ਕੀਤੀ। ਕੈਂਪ ਦੌਰਾਨ ਬੱਚਿਆਂ ਦੁਆਰਾ ਬਣਾਈਆਂ ਗਈਆਂ ਵੱਖ-ਵੱਖ ਕਲਾਤਮਕ ਵਸਤੂਆਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ।

ਮਨਜੀਤ ਸਿੰਘ ਪੰਜਾਬੀ ਅਧਿਆਪਕ ਜੀ ਨੇ  ਅੱਜ ਆਪਣੇ ਖਾਸ ਦਿਨ (ਜਨਮ ਦਿਨ) ਨੂੰ ਸਕੂਲ ਦੇ ਵਿਹੜੇ ਵਿੱਚ ਬੂਟਾ ਲਾ ਕੇ ਮਨਾਇਆ। ਸਮੂਹ ਪ੍ਰਾਇਮਰੀ ਤੇ ਮਿਡ...
07/07/2023

ਮਨਜੀਤ ਸਿੰਘ ਪੰਜਾਬੀ ਅਧਿਆਪਕ ਜੀ ਨੇ ਅੱਜ ਆਪਣੇ ਖਾਸ ਦਿਨ (ਜਨਮ ਦਿਨ) ਨੂੰ ਸਕੂਲ ਦੇ ਵਿਹੜੇ ਵਿੱਚ ਬੂਟਾ ਲਾ ਕੇ ਮਨਾਇਆ। ਸਮੂਹ ਪ੍ਰਾਇਮਰੀ ਤੇ ਮਿਡਲ ਸਕੂਲ ਦੇ ਸਟਾਫ ਤੇ ਵਿਦਿਆਰਥੀਆਂ ਵੱਲੋਂ ਉਹਨਾਂ ਨੂੰ ਜਨਮ ਦਿਨ ਦੀ ਬਹੁਤ ਬਹੁਤ ਵਧਾਈ ਹੋਵੇ । ਪਰਮਾਤਮਾ ਮਨਜੀਤ ਸਿੰਘ ਜੀ ਨੂੰ ਚੰਗੀ ਸਿਹਤ ਤੇ ਸੁਨਿਹਰੇ ਭਵਿੱਖ ਨਾਲ ਨਵਾਜ਼ੇ... ਸ਼ੁਭਕਾਮਨਾਵਾਂ .....ਸਦਾ ਹਸਦੇ ਵਸਦੇ ਰਹੋ ਆਬਾਦ ਰਹੋ... Happy Birthday

ਮਿਡਲ ਸਕੂਲ ਦੀ ਬਹੁਤ ਹੋਣਹਾਰ ਤੇ ਪਿਆਰੀ ਬੱਚੀ ਜਸਮੀਨ ਕੌਰ ਸੱਤਵੀਂ ਜਮਾਤ ਨੂੰ ਉਸਦੇ ਜਨਮ ਦਿਨ ਤੇ ਬਹੁਤ ਬਹੁਤ ਮੁਬਾਰਕਾਂ...... ਜਸਮੀਨ ਪੁੱਤ ਤੁਹ...
20/06/2023

ਮਿਡਲ ਸਕੂਲ ਦੀ ਬਹੁਤ ਹੋਣਹਾਰ ਤੇ ਪਿਆਰੀ ਬੱਚੀ ਜਸਮੀਨ ਕੌਰ ਸੱਤਵੀਂ ਜਮਾਤ ਨੂੰ ਉਸਦੇ ਜਨਮ ਦਿਨ ਤੇ ਬਹੁਤ ਬਹੁਤ ਮੁਬਾਰਕਾਂ...... ਜਸਮੀਨ ਪੁੱਤ ਤੁਹਾਨੂੰ ਆਸ਼ੀਰਵਾਦ ਤੇ ਦੁਆਵਾਂ ਤੁਸੀਂ ਖ਼ੂਬ ਮਿਹਨਤ, ਲਗਨ ਤੇ ਦ੍ਰਿੜ੍ਹ ਇਰਾਦੇ ਨਾਲ ਜੀਵਨ ਦੇ ਹਰ ਖੇਤਰ ਵਿੱਚ ਸਫ਼ਲਤਾ ਤੇ ਤਰੱਕੀਆਂ ਕਰੋ..... ਖ਼ੂਬ ਪੜ੍ਹੋ ਤੇ ਵਿੱਦਿਆ ਦੇ ਧਨੀ ਬਣੋ.... ਤੁਹਾਡੀ ਉਮਰ ਲੋਕ ਗੀਤ ਜਿੰਨੀ ਲੰਮੇਰੀ ਹੋਵੇ

ਸਰਕਾਰੀ ਮਿਡਲ ਸਕੂਲ ਫ਼ਤਹਿਗੜ੍ਹ ਨੌ ਅਬਾਦ ਤੋਂ ਬਦਲੀ ਹੋਣ ਉਪਰੰਤ ਮਿਤੀ 24/05/2023 ਨੂੰ ਸ਼੍ਰੀ ਰਾਜੇਸ਼ ਕੁਮਾਰ ਮੈਥ ਅਧਿਆਪਕ ਜੀ ਨੂੰ ਫਾਰਗ ਕਰ ਦ...
25/05/2023

ਸਰਕਾਰੀ ਮਿਡਲ ਸਕੂਲ ਫ਼ਤਹਿਗੜ੍ਹ ਨੌ ਅਬਾਦ ਤੋਂ ਬਦਲੀ ਹੋਣ ਉਪਰੰਤ ਮਿਤੀ 24/05/2023 ਨੂੰ ਸ਼੍ਰੀ ਰਾਜੇਸ਼ ਕੁਮਾਰ ਮੈਥ ਅਧਿਆਪਕ ਜੀ ਨੂੰ ਫਾਰਗ ਕਰ ਦਿੱਤਾ ਗਿਆ। ਪ੍ਰਾਇਮਰੀ ਤੇ ਮਿਡਲ ਸਕੂਲ ਦੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਉਹਨਾਂ ਦੇ ਬਦਲੀ ਵਾਲੇ ਨਵੇਂ ਸਕੂਲ ਦੇ ਸੇਵਾ ਸਫ਼ਰ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਰਾਜੇਸ਼ ਕੁਮਾਰ ਜੀ ਵੱਲੋਂ ਸਾਰੇ ਹੀ ਬੱਚਿਆਂ ਤੇ ਅਧਿਆਪਕਾਂ ਵੱਲੋਂ ਮਿਲੇ ਸਹਿਯੋਗ,ਸਤਿਕਾਰ ਤੇ ਅਪਣੱਤ ਲਈ ਓਹਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ।

ਸਰਕਾਰੀ ਮਿਡਲ ਸਕੂਲ ਫ਼ਤਹਿਗੜ੍ਹ ਨੌ ਅਬਾਦ ਵਿਖੇ ਅੱਜ ਮਿਤੀ 22/05/2023 ਨੂੰ ਸ੍ਰੀਮਤੀ ਸੁਖਵੀਰ ਕੌਰ ਸ.ਸ. ਮਿਸਟ੍ਰੈਸ ਜੀ ਅਤੇ ਸ਼੍ਰੀ ਫ਼ਲਰਾਜ ਸ਼ਰ...
22/05/2023

ਸਰਕਾਰੀ ਮਿਡਲ ਸਕੂਲ ਫ਼ਤਹਿਗੜ੍ਹ ਨੌ ਅਬਾਦ ਵਿਖੇ ਅੱਜ ਮਿਤੀ 22/05/2023 ਨੂੰ ਸ੍ਰੀਮਤੀ ਸੁਖਵੀਰ ਕੌਰ ਸ.ਸ. ਮਿਸਟ੍ਰੈਸ ਜੀ ਅਤੇ ਸ਼੍ਰੀ ਫ਼ਲਰਾਜ ਸ਼ਰਮਾਂ ਹਿੰਦੀ ਮਾਸਟਰ ਜੀ ਨੂੰ ਉਨ੍ਹਾਂ ਦੀ ਇਸ ਸਕੂਲ ਵਿਖੇ ਬਦਲੀ ਹੋਣ ਉਪਰੰਤ ਹਾਜ਼ਰ ਕਰਵਾਇਆ ਗਿਆ। ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਨਵੇਂ ਅਧਿਆਪਕਾਂ ਦਾ ਸਵਾਗਤ ਕੀਤਾ ਅਤੇ ਜੀ ਆਇਆ ਨੂੰ ਕਿਹਾ।
ਦੁਆਵਾਂ ਦਿੰਦੇ ਹੋਏ ਅਧਿਆਪਕਾਂ ਤੋਂ ਆਸ ਕਰਦੇ ਹਾਂ ਕਿ ਇਸ ਸਕੂਲ਼ ਦੇ ਬੱਚਿਆਂ ਦੇ ਭਵਿੱਖ ਨੂੰ ਸੰਵਾਰਨ ਤੇ ਤਰੱਕੀ ਦੇ ਰਾਹ ਲਈ ਓਹਨਾਂ ਦੇ ਹਰ ਪੱਖੋਂ ਮਾਰਗਦਰਸ਼ਕ ਬਣਨਗੇ ..

Address

Near Water Works
Talwandi Sabo
BATHINDA

Telephone

+919915610483

Website

Alerts

Be the first to know and let us send you an email when GMS Fatehgarh Nau Abad-Bathinda posts news and promotions. Your email address will not be used for any other purpose, and you can unsubscribe at any time.

Contact The School

Send a message to GMS Fatehgarh Nau Abad-Bathinda:

Shortcuts

Share

Category