Govt High Self Made Smart School, Talwandi Malik

Govt High Self Made Smart School, Talwandi Malik One Child, One Teacher, One Book, One Pen can change the world

ਸਮਰ ਕੈਂਪ ਦੌਰਾਨ ਵਿਦਿਆਰਥੀਆਂ ਨੇ ਤੇਲੰਗਾਨਾ ਦੇ ਇਤਿਹਾਸ ਅਤੇ ਭੂਗੋਲ ਬਾਰੇ ਜਾਣਕਾਰੀ ਹਾਸਲ ਕੀਤੀ।
31/05/2025

ਸਮਰ ਕੈਂਪ ਦੌਰਾਨ ਵਿਦਿਆਰਥੀਆਂ ਨੇ ਤੇਲੰਗਾਨਾ ਦੇ ਇਤਿਹਾਸ ਅਤੇ ਭੂਗੋਲ ਬਾਰੇ ਜਾਣਕਾਰੀ ਹਾਸਲ ਕੀਤੀ।

*ਵਿਸ਼ਵ ਤੰਬਾਕੂ ਰਹਿਤ ਦਿਵਸ                       * ਅੱਜ ਮਿਤੀ 31-5-25ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਮਲਿਕ ਵਿਖ਼ੇ ਵਿਸ਼ਵ ਤੰਬਾ...
31/05/2025

*ਵਿਸ਼ਵ ਤੰਬਾਕੂ ਰਹਿਤ ਦਿਵਸ
*

ਅੱਜ ਮਿਤੀ 31-5-25
ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਮਲਿਕ ਵਿਖ਼ੇ ਵਿਸ਼ਵ ਤੰਬਾਕੂ ਰਹਿਤ ਦਿਵਸ ਪ੍ਰੋਗਰਾਮ ਅਫਸਰ ਕਮਲਦੀਪ ਜੀ ਦੀ ਅਗਵਾਈ ਹੇਠ ਮਨਾਇਆ ਗਿਆ l ਇਸ ਦੌਰਾਨ NSS ਵਲੰਟੀਅਰਜ਼ ਵੱਲੋਂ NO ਤੰਬਾਕੂ ਤੇ ਪੋਸਟਰ ਬਣਾਏ ਗਏ l ਬੱਚਿਆਂ ਵੱਲੋਂ ਵਿਸ਼ਵ ਤੰਬਾਕੂ ਰਹਿਤ ਦਿਵਸ ਤੇ ਭਾਸ਼ਣ ਵੀ ਦਿੱਤੇ ਗਏ l ਵਲੰਟੀਅਰਜ਼ ਨੂੰ ਸੰਬੋਧਿਤ ਕਰਦਿਆਂ ਪ੍ਰੋਗਰਾਮ ਅਫ਼ਸਰ ਨੇ ਵਲੰਟੀਅਰਜ ਨੂੰ ਤੰਬਾਕੂ ਵਰਗੇ ਨਸ਼ਿਆ ਤੋ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਅਤੇ ਆਪਣੇ ਜੀਵਨ ਨੂੰ ਵਧੀਆ ਪਾਸੇ ਲਗਾਉਣ ਦੀ ਪ੍ਰੇਰਨਾ ਦਿੱਤੀ l

13/04/2025
*ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਬਦਲਦੀ ਨੁਹਾਰ* ਮੁੱਖ ਮੰਤਰੀ ਸ : ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸਿੱਖਿਆ ਮੰਤ...
12/04/2025

*ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਬਦਲਦੀ ਨੁਹਾਰ*

ਮੁੱਖ ਮੰਤਰੀ ਸ : ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸਿੱਖਿਆ ਮੰਤਰੀ ਸ : ਹਰਜੋਤ ਸਿੰਘ ਬੈਂਸ ਜੀ ਦੇ ਸਹਿਯੋਗ ਨਾਲ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਕ੍ਰਾਂਤੀ ਲਿਆਉਣ ਲਈ ਕਰੋੜਾਂ ਰੁਪਏ ਦੇ ਫੰਡ ਜਾਰੀ ਹੋਏ ਹਨ, ਜਿਸ ਨਾਲ ਜਿੱਥੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ ਉੱਥੇ ਨਾਲ ਹੀ ਸਰਕਾਰੀ ਸਕੂਲਾਂ ਵਿੱਚ ਬਣੇ ਸਮਾਰਟ ਕਮਰੇ ਸਕੂਲਾਂ ਨੂੰ ਚਾਰ ਚੰਨ ਲਗਾਉਂਦੇ ਹਨ l ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਫੰਡ ਨਾਲ ਸਰਕਾਰੀ ਹਾਈ ਸਕੂਲ ਤਲਵੰਡੀ ਮਲਿਕ ਪਟਿਆਲਾ ਵਿਖ਼ੇ ਲੜਕੀਆਂ ਦੇ ਨਵੇਂ ਬਣੇ ਬਾਥਰੂਮ ਦਾ ਉਦਘਾਟਨ ਐੱਮ. ਐੱਲ. ਏ. ਸ :ਚੇਤਨ ਸਿੰਘ ਜੋੜਾਮਾਜਰਾ ਜੀ ਵੱਲੋਂ ਕੀਤਾ ਗਿਆ l ਇਸ ਮੌਕੇ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਸ: ਕਮਲਦੀਪ ਸਿੰਘ ਕੰਪਿਊਟਰ ਫੈਕਲਟੀ ਨੇ ਪਹੁੰਚੇ ਮੁੱਖ ਮਹਿਮਾਨ ਸ : ਚੇਤਨ ਸਿੰਘ ਜੋੜਾਮਾਜਰਾ ਤੇ ਉਨ੍ਹਾਂ ਨਾਲ ਪਹੁੰਚੇ ਗੁਰਦੇਵ ਸਿੰਘ ਟਿਵਾਣਾ ਪੀ. ਏ. ਸ :ਚੇਤਨ ਸਿੰਘ ਜੋੜਾਮਾਜਰਾ, ਹਰਦੀਪ ਚੀਮਾ ਬਲਾਕ ਇੰਚਾਰਜ ,ਪਿੰਡ ਤਲਵੰਡੀ ਮਲਿਕ ਦੀ ਪੰਚਾਇਤ ਅਤੇ ਬਾਕੀ ਸਾਰੇ ਪਤਵੰਤੇ ਸੱਜਣਾ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਸਕੂਲ ਦੀਆ ਪ੍ਰਾਪਤੀਆਂ ਬਾਰੇ ਜਾਣੂ ਕਰਵਾਇਆ l ਇਸ ਤੋਂ ਬਾਅਦ ਸਕੂਲ ਇੰਚਾਰਜ ਸ : ਅਮਰਜੀਤ ਸਿੰਘ ਜੀ ਨੇ ਉਦਘਾਟਨ ਤੇ ਪਹੁੰਚੇ ਸ : ਚੇਤਨ ਸਿੰਘ ਜੋੜਾਮਾਜਰਾ ਜੀ ਅਤੇ ਸਾਰੇ ਮਹਿਮਾਨਾ ਦਾ ਧੰਨਵਾਦ ਕੀਤਾ l ਇਸ ਤੋਂ ਬਾਅਦ ਸਕੂਲ ਦੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪੇਸ਼ਕਾਰੀਆਂ ਕੀਤੀਆਂ ਗਈਆ ਜਿਸ ਵਿੱਚ ਬੱਚਿਆਂ ਵੱਲੋਂ ਭੰਗੜਾ, ਗਿੱਧਾ ਸੱਭਿਆਚਾਰਕ ਕੋਰਿਓਗ੍ਰਾਫੀ ਅਤੇ ਕਵਿਤਾਵਾਂ ਸ਼ਾਮਿਲ ਹਨ l ਸ : ਚੇਤਨ ਸਿੰਘ ਜੋੜਾਮਾਜਰਾ ਨੇ ਸਾਰਿਆਂ ਨੂੰ ਸੰਬੋਧਨ ਕਰਦਿਆਂ ਸਰਕਾਰ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਲਈ ਚੁੱਕੇ ਗਏ ਕਦਮਾਂ ਬਾਰੇ ਜਾਣੂ ਕਰਵਾਇਆ ਕਿ ਕਿਸ ਤਰ੍ਹਾਂ ਪੰਜਾਬ ਸਰਕਾਰ ਨੇ ਅੱਜ ਦੇ ਸਰਕਾਰੀ ਸਕੂਲਾਂ ਨੂੰ ਸਮਾਰਟ ਕਮਰੇ, ਪ੍ਰੋਜੈਕਟਰ, ਅਤੇ ਆਧੁਨਿਕ ਸਹੂਲਤਾਂ ਨਾਲ ਲੈਸ਼ ਕੀਤਾ ਹੈ ਅਤੇ ਆਉਣ ਵਾਲੇ ਸਮੇ ਵਿੱਚ ਵੀ ਸਿੱਖਿਆ ਦੀ ਗੁਣਵੱਤਾ ਬਣਾਈ ਰੱਖਣ ਲਈ ਵਚਨਬੱਧ ਰਹਿਣ ਦਾ ਵਚਨ ਦਿੱਤਾ ਅਤੇ ਬੱਚਿਆਂ ਦੇ ਮਾਤਾ ਪਿਤਾ ਨੂੰ ਅਪੀਲ ਕੀਤੀ ਕਿ ਸਰਕਾਰੀ ਸਹੂਲਤਾ ਦਾ ਲਾਭ ਪ੍ਰਾਪਤ ਕਰਨ ਅਤੇ ਆਪਣੇ ਬੱਚੇ ਸਰਕਾਰੀ ਸਕੂਲ ਵਿੱਚ ਪੜਾਉਣ l ਇਸ ਮੌਕੇ ਸਕੂਲ ਦੀ S. M. C ਮੈਬਰ, ਪਿੰਡ ਦੀ ਪੰਚਾਇਤ, ਕੋਠਿਆਂ ਦੀ ਪੰਚਾਇਤ ਅਤੇ ਹੋਰ ਪਤਵੰਤੇ ਸੱਜਣ ਵੀ ਮੌਜੂਦ ਰਹੇ l

12/04/2025
11/04/2025

💐💐💐💐💐💐 Today Respected CHETAN SINGH JI JORAMAJRA MLA SAMANA VISITED GHS TALWANDI MALIK FOR INAUGURATION OF NEWLY BUILT INFRASTRUCTURE,A WARM WELCOME AND FUNCTION HELD BY RESPECTED STAFF MEMBERS IN SAKE OF PROGRAM "PUNJAB SIKHYA KRANTI"BUNCH OF THANKS FOR WELL MANAGED AND COLLECTIVE TEAM WORK PERFORMED BY DEAR STAFF MEMBERS

ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਮਲਿਕ ਵਿੱਚ ਅਧਿਆਪਕ ਕਮਲਦੀਪ ਜੀ ਦੇ ਸਹਿਯੋਗ ਸਦਕਾ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ਼ ਤੋਂ...
20/11/2024

ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਮਲਿਕ ਵਿੱਚ ਅਧਿਆਪਕ ਕਮਲਦੀਪ ਜੀ ਦੇ ਸਹਿਯੋਗ ਸਦਕਾ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ਼ ਤੋਂ ਡਾ: ਪਲਵਿੰਦਰ ਸਿੰਘ ਨੇ ਸਕੂਲ ਦਾ ਦੌਰਾ ਕੀਤਾ l ਇਸ ਦੌਰਾਨ ਉਨ੍ਹਾਂ ਨੇ ਬੱਚਿਆਂ ਨੂੰ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਕਿੱਤਾਮੁੱਖੀ ਕੋਰਸਾਂ ਤੋਂ ਜਾਣੋ ਕਰਵਾਇਆ ਬੱਚਿਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੱਸਿਆ ਕਿ ਇਨ੍ਹਾਂ ਸੰਸਥਾਵਾ ਦੀ ਸਹਿਯੋਗ ਨਾਲ ਸਿੱਖਿਆ ਅਤੇ ਖੋਜ ਦੇ ਖੇਤਰ ਵਿੱਚ ਬੱਚੇ ਮੁਹਾਰਤ ਹਾਸਲ ਕਰ ਸਕਦੇ ਹਨ l ਉਨ੍ਹਾਂ ਨੇ ਬੱਚਿਆਂ ਨੂੰ ਪ੍ਰੇਰਿਤ ਕਰਦੇ ਹੋਏ ਦੱਸਿਆ ਕਿ ਇਸ ਕਾਲਜ ਵਿੱਚ ਬਹੁਤ ਹੀ ਘੱਟ ਫੀਸਾਂ ਅਤੇ ਵਜ਼ੀਫਿਆ ਰਾਹੀਂ ਕੋਰਸ ਕਾਰਵਾਏ ਜਾਂਦੇ ਹਨ ਅਤੇ ਉਨ੍ਹਾਂ ਦੇ ਹੁਨਰ ਨੂੰ ਨਿਖਾਰਿਆ ਜਾਂਦਾ ਹੈ ਡਾ : ਪਲਵਿੰਦਰ ਸਿੰਘ ਜੀ ਨੇ ਬੱਚਿਆਂ ਨੂੰ ਇਨ੍ਹਾਂ ਕੋਰਸਾ ਦੇ ਲਾਭਾ ਬਾਰੇ ਦੱਸਿਆ l

ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਮਲਿਕ ਵਿਖ਼ੇ ਸਕੂਲ ਇੰਚਾਰਜ ਸ : ਅਮਰਜੀਤ ਸਿੰਘ ਦੀ ਅਗਵਾਈ ਹੇਠ'ਸਵੱਛਤਾ ਹੀ ਸੇਵਾ 'ਮੁਹਿੰਮ ਤਹਿਤ ਆਮ ...
17/09/2024

ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਮਲਿਕ ਵਿਖ਼ੇ ਸਕੂਲ ਇੰਚਾਰਜ ਸ : ਅਮਰਜੀਤ ਸਿੰਘ ਦੀ ਅਗਵਾਈ ਹੇਠ'ਸਵੱਛਤਾ ਹੀ ਸੇਵਾ 'ਮੁਹਿੰਮ ਤਹਿਤ ਆਮ ਜਨਤਾ ਨੂੰ ਜਾਗਰੂਕ ਕਰਨ ਲਈ ਰੈਲੀ ਅਤੇ ਸਹੁੰ ਚੁੱਕ ਸਮਾਗਮ ਦਾ ਆਯੋਜਨ ਕੀਤਾ ਗਿਆl ਇਸ ਰੈਲੀ ਦੀ ਯੋਗ ਅਗਵਾਈ NSS ਪ੍ਰੋਗਰਾਮ ਅਫਸਰ ਕਮਲਦੀਪ ਜੀ ਨੇ ਕੀਤੀ ਅਤੇ ਇਸ ਵਿੱਚ NSS ਵਲੰਟੀਅਰਜ ਵੱਲੋਂ ਵੀ ਸਮੂਲੀਅਤ ਕੀਤੀ ਗਈ l ਇਸ ਵਿੱਚ ਐੱਨ ਐੱਸ ਐੱਸ ਵਲੰਟੀਅਰਜ ਨੇ ਸਕੂਲ ਕੈੰਪਸ ਦੀ ਸਫਾਈ ਕੀਤੀ ਅਤੇ ਵਾਤਾਵਰਨ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਬੂਟਿਆ ਨੂੰ ਪਾਣੀ ਵੀ ਦਿੱਤਾ l ਪ੍ਰੋਗਰਾਮ ਅਫਸਰ ਕਮਲਦੀਪ ਜੀ ਨੇ ਬੱਚਿਆਂ ਨੂੰ ਸੰਬੋਧਨ ਕਰਦਿਆ ਸਵੱਛ ਭਾਰਤ ਉੱਤੇ ਚਾਨਣ ਪਾਇਆ ਅਤੇ ਵਿਦਿਆਰਥੀਆ ਨੂੰ ਆਪਣੀ ਸਫਾਈ, ਘਰ ਅਤੇ ਸਕੂਲ ਅਤੇ ਆਲੇ - ਦੁਆਲੇ ਦੀ ਸਫਾਈ ਪ੍ਰਤੀ ਜਾਗਰੂਕ ਕੀਤਾ l

Address

Talwandi Malik
Talwandi Malik

Opening Hours

Monday 8am - 3pm
Tuesday 8am - 3pm
Wednesday 8am - 3pm
Thursday 8am - 3pm
Friday 8am - 3pm
Saturday 8am - 3pm

Telephone

+919872665800

Website

Alerts

Be the first to know and let us send you an email when Govt High Self Made Smart School, Talwandi Malik posts news and promotions. Your email address will not be used for any other purpose, and you can unsubscribe at any time.

Contact The School

Send a message to Govt High Self Made Smart School, Talwandi Malik:

Shortcuts

Share

Category