SC/BC Teacher Union Patiala-Real Brothers

SC/BC Teacher Union Patiala-Real Brothers Educate! Agitate!! Organise!! Jai Bhim Jai Bharat.SC;BC teacher union Patiala (Punjab) de member ban k Apne huckan nu Aap Sangharsh karke prapat karie.JBJB

*ਅਧਿਆਪਕਾਂ ਦੀ ਸੇਵਾ ਸੁਰੱਖਿਆ ਲਈ ਵਿਧਾਨ ਸਭਾ ਵਿੱਚ ਬਿੱਲ ਲਿਆਉਣ ਅਤੇ ਸੁਪਰੀਮ ਕੋਰਟ ਵਿੱਚ ਰੀਵਿਊ ਪਟੀਸ਼ਨ ਦਾਖਲ ਕਰਨ ਦਾ ਕੀਤਾ ਵਾਅਦਾ ਤੋੜਿਆ**ਸ...
29/03/2026

*ਅਧਿਆਪਕਾਂ ਦੀ ਸੇਵਾ ਸੁਰੱਖਿਆ ਲਈ ਵਿਧਾਨ ਸਭਾ ਵਿੱਚ ਬਿੱਲ ਲਿਆਉਣ ਅਤੇ ਸੁਪਰੀਮ ਕੋਰਟ ਵਿੱਚ ਰੀਵਿਊ ਪਟੀਸ਼ਨ ਦਾਖਲ ਕਰਨ ਦਾ ਕੀਤਾ ਵਾਅਦਾ ਤੋੜਿਆ*

*ਸਿੱਖਿਆ ਮੰਤਰੀ ਦੀ ਵਾਅਦਾ ਖਿਲਾਫੀ ਕਾਰਨ 6-7 ਅਪ੍ਰੈਲ ਨੂੰ ਪੁਤਲੇ ਫੂਕਣ ਦਾ ਫੈਸਲਾ*

ਚੰਡੀਗੜ੍ਹ / ਮੋਹਾਲੀ 27 ਮਾਰਚ ( ) ਸਾਂਝਾ ਅਧਿਆਪਕ ਮੋਰਚਾ ਪੰਜਾਬ ਅਤੇ ਅਧਿਆਪਕ ਜਥੇਬੰਦੀਆਂ ਪੰਜਾਬ ਦੀ ਵਰਚੁਅਲ ਮੀਟਿੰਗ ਸੁਰਿੰਦਰ ਕੁਮਾਰ ਪੁਆਰੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸੁਖਵਿੰਦਰ ਸਿੰਘ ਚਾਹਲ, ਵਿਕਰਮ ਦੇਵ ਸਿੰਘ, ਸੁਰਿੰਦਰ ਕੰਬੋਜ, ਦਿਗਵਿਜੇ ਪਾਲ ਸ਼ਰਮਾ, ਬਾਜ ਸਿੰਘ ਖਹਿਰਾ, ਕ੍ਰਿਸ਼ਨ ਸਿੰਘ ਦੁੱਗਾਂ, ਹਰਵਿੰਦਰ ਸਿੰਘ ਬਿਲਗਾ, ਰਵਿੰਦਰਜੀਤ ਸਿੰਘ ਪੰਨੂ, ਪ੍ਰਗਟਜੀਤ ਸਿੰਘ ਕਿਸ਼ਨਪੁਰਾ, ਸੁਖਜਿੰਦਰ ਸਿੰਘ ਹਰੀਕਾ, ਹਰਭਜਨ ਸਿੰਘ, ਗੁਰਿੰਦਰ ਸਿੰਘ ਸਿੱਧੂ, ਪਤਵੰਤ ਸਿੰਘ,ਲਛਮਣ ਸਿੰਘ ਨਬੀਪੁਰ,ਗੁਰਬਿੰਦਰ ਸਿੰਘ ਸਸਕੌਰ, ਰੇਸ਼ਮ ਸਿੰਘ, ਨਵਪ੍ਰੀਤ ਸਿੰਘ ਬੱਲੀ, ਮਹਿੰਦਰ ਸਿੰਘ ਕੌੜਿਆਂਵਾਲੀ, ਕੁਲਵਿੰਦਰ ਸਿੰਘ, ਰਮਨ ਕੁਮਾਰ, ਪਰਵਿੰਦਰ ਭਾਰਤੀ, ਐਨ ਡੀ ਤਿਵਾੜੀ ਆਦਿ ਹਾਜ਼ਰ ਸਨ।
ਅਧਿਆਪਕ ਜਥੇਬੰਦੀਆਂ ਨਾਲ ਸਿੱਖਿਆ ਮੰਤਰੀ ਪੰਜਾਬ ਵਲੋਂ ਅਧਿਆਪਕਾਂ ਦੀ ਸੇਵਾ ਸੁਰੱਖਿਆ ਲਈ ਟੈੱਟ ਸਬੰਧੀ ਪੰਜਾਬ ਵਿਧਾਨ ਸਭਾ ਵਿੱਚ ਬਿੱਲ ਲਿਆਉਣ ਅਤੇ ਸੁਪਰੀਮ ਕੋਰਟ ਵਿੱਚ ਰੀਵਿਊ ਪਟੀਸ਼ਨ ਦਰਜ ਕਰਨ ਦਾ ਵਾਅਦਾ ਕੀਤਾ ਗਿਆ ਸੀ। ਪਰ ਸਿੱਖਿਆ ਮੰਤਰੀ ਵਲੋਂ ਵਿਧਾਨ ਸਭਾ ਵਿੱਚ ਟੈੱਟ ਸਬੰਧੀ ਕੋਈ ਚਰਚਾ ਨਾ ਕਰਕੇ ਕੀਤੇ ਵਾਅਦੇ ਨੂੰ ਤੋੜਨ ਦੀ ਪੁਰਜੋਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਇਸ ਵਾਅਦਾ ਖਿਲਾਫੀ ਵਿਰੁੱਧ ਅਧਿਆਪਕ ਜਥੇਬੰਦੀਆਂ ਵਲੋਂ 6 - 7 ਅਪ੍ਰੈਲ ਨੂੰ ਜਿਲ੍ਹਾ ਪੱਧਰ 'ਤੇ ਸਿੱਖਿਆ ਮੰਤਰੀ ਦੇ ਪੁਤਲੇ ਫੂਕਣ ਦਾ ਫੈਸਲਾ ਕੀਤਾ ਗਿਆ।

ਚੰਡੀਗੜ੍ਹ ਸੈਕਟਰ 25 ਵਿਖ਼ੇ ਪੰਜਾਬ ਵਿਧਾਨ ਸਭਾ ਵੱਲ ਮਾਰਚ ਸਮੇਂ।
19/03/2026

ਚੰਡੀਗੜ੍ਹ ਸੈਕਟਰ 25 ਵਿਖ਼ੇ ਪੰਜਾਬ ਵਿਧਾਨ ਸਭਾ ਵੱਲ ਮਾਰਚ ਸਮੇਂ।

19/03/2026
14/02/2026

*ਅਧਿਆਪਕ ਜਥੇਬੰਦੀਆਂ ਨੇ 22 ਫਰਵਰੀ ਦੇ ਟੈੱਟ ਵਿਰੋਧੀ ਮਹਾਂ ਰੋਸ ਪ੍ਰਦਰਸ਼ਨ ਦੀ ਤਿਆਰੀ ਆਰੰਭੀ*

*14-15 ਫਰਵਰੀ ਨੂੰ ਸੂਬਾ ਕਮੇਟੀਆਂ ਦੀਆਂ ਮੀਟਿੰਗਾਂ ਹੋਣਗੀਆਂ*

*16-17 ਫਰਵਰੀ ਨੂੰ ਬਲਾਕ / ਤਹਿਸੀਲ ਪੱਧਰੀ ਸਾਂਝੀਆਂ ਤਿਆਰੀ ਮੀਟਿੰਗਾਂ ਹੋਣਗੀਆਂ*

ਪਟਿਆਲ਼ਾ 14 ਫਰਵਰੀ ( ) ਸਮੂਹ ਅਧਿਆਪਕ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਸੁਖਵਿੰਦਰ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸੁਰਿੰਦਰ ਕੰਬੋਜ, ਸੁਰਿੰਦਰ ਕੁਮਾਰ ਪੁਆਰੀ, ਕ੍ਰਿਸ਼ਨ ਸਿੰਘ ਦੁੱਗਾਂ,ਦਿਗਵਿਜੇ ਪਾਲ ਸ਼ਰਮਾ, ਵਿਕਰਮ ਦੇਵ ਸਿੰਘ, ਲਛਮਣ ਸਿੰਘ ਨਬੀਪੁਰ, ਬਾਜ ਸਿੰਘ ਖਹਿਰਾ, ਹਰਵਿੰਦਰ ਸਿੰਘ ਬਿਲਗਾ, ਹਰਜੰਟ ਸਿੰਘ ਬੋਡੇ, ਪ੍ਰਗਟਜੀਤ ਸਿੰਘ ਕਿਸ਼ਨਪੁਰਾ, ਸੁਖਜਿੰਦਰ ਸਿੰਘ ਹਰੀਕਾ, ਗੁਰਿੰਦਰ ਸਿੰਘ ਸਿੱਧੂ, ਪਤਵੰਤ ਸਿੰਘ, ਜਗਜੀਤ ਸਿੰਘ ਲੁਧਿਆਣਾ, ਗੁਰਬਿੰਦਰ ਸਿੰਘ ਸਸਕੌਰ, ਨਵਪ੍ਰੀਤ ਬੱਲੀ, ਰੇਸ਼ਮ ਸਿੰਘ, ਤੇਜਿੰਦਰ ਸਿੰਘ ਸ਼ਾਹ ਆਦਿ ਸ਼ਾਮਿਲ ਸਨ। ਸਮੂਹ ਜਥੇਬੰਦੀਆਂ ਨੇ ਜਬਰੀ ਥੋਪੇ ਜਾ ਰਹੇ ਟੈੱਟ ਦੇ ਵਿਰੋਧ ਵਿੱਚ 10-11 ਫਰਵਰੀ ਨੂੰ ਬਲਾਕ / ਜ਼ਿਲ੍ਹਾ ਪੱਧਰੀ ਧਰਨੇ /ਰੈਲੀਆਂ ਕਰਕੇ ਪਦਉਨਤੀਆਂ ਲਈ ਟੈੱਟ ਲਾਜ਼ਮੀ ਕਰਨ ਦੇ ਪੱਤਰ ਦੀਆਂ ਕਾਪੀਆਂ ਫੂਕਣ ਲਈ ਪੰਜਾਬ ਦੇ ਅਧਿਆਪਕ ਵਰਗ ਦਾ ਧੰਨਵਾਦ ਕੀਤਾ ਗਿਆ।
ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ 22 ਫਰਵਰੀ ਦੇ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਕੀਤੇ ਜਾਣ ਵਾਲੇ ਮਹਾਂ ਰੋਸ ਪ੍ਰਦਰਸ਼ਨ ਦੀ ਤਿਆਰੀ ਲਈ 14-15 ਫਰਵਰੀ ਨੂੰ ਸਮੂਹ ਜਥੇਬੰਦੀਆਂ ਆਪਣੀਆਂ ਸੂਬਾ ਕਮੇਟੀਆਂ ਦੀਆਂ ਮੀਟਿੰਗਾਂ ਕਰਨਗੀਆਂ। ਇਸੇ ਤਰ੍ਹਾਂ 16-17 ਫਰਵਰੀ ਨੂੰ ਜਿਲ੍ਹਿਆਂ ਵਿੱਚ ਬਲਾਕ / ਤਹਿਸੀਲ ਪੱਧਰੀ ਸਾਂਝੀਆਂ ਤਿਆਰੀ ਮੀਟਿੰਗਾਂ ਕੀਤੀਆਂ ਜਾਣਗੀਆਂ।
ਪੰਜਾਬ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਨੇ ਪੰਜਾਬ ਦੇ ਅਧਿਆਪਕ ਵਰਗ ਨੂੰ ਜਬਰੀ ਥੋਪੇ ਜਾ ਰਹੇ ਟੈੱਟ ਦਾ ਹਿੱਸਾ ਬਣਨ ਦੀ ਬਜਾਏ ਟੈੱਟ ਨੂੰ ਰੋਕਣ ਲਈ 22 ਫਰਵਰੀ ਨੂੰ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਕੀਤੇ ਜਾ ਰਹੇ ਮਹਾਂ ਰੋਸ ਪ੍ਰਦਰਸ਼ਨ ਵਿੱਚ ਸ਼ਾਮਿਲ ਹੋ ਕੇ ਸੰਘਰਸ਼ ਦਾ ਹਿੱਸਾ ਬਣਨ ਦੀ ਅਪੀਲ ਕੀਤੀ।

ਐਸ ਸੀ/ਬੀ ਸੀ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਪੰਜਾਬ ਸਰਕਾਰ ਦੇ 4 ਸਾਲਾਂ ਦੇ ਕਾਰਜਕਾਲ ਚ ਮੁਲਾਜ਼ਮ, ਪੈਨਸ਼ਨਰ,ਵਿਦਿਆਰਥੀ ਤੇ ਮਜ਼ਦੂਰ ਵਿਰੋਧੀ ਸਾਬ...
05/02/2026

ਐਸ ਸੀ/ਬੀ ਸੀ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਪੰਜਾਬ ਸਰਕਾਰ ਦੇ 4 ਸਾਲਾਂ ਦੇ ਕਾਰਜਕਾਲ ਚ ਮੁਲਾਜ਼ਮ, ਪੈਨਸ਼ਨਰ,ਵਿਦਿਆਰਥੀ ਤੇ ਮਜ਼ਦੂਰ ਵਿਰੋਧੀ ਸਾਬਤ ਹੋਣ ਤੇ ਪ੍ਰੈੱਸ ਬਿਆਨ।

18 ਜਨਵਰੀ 2026 ਨੂੰ ਮੋਗਾ ਦੀ ਅਨਾਜ ਮੰਡੀ ਵਿੱਚ ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ ਇਨਸਾਫ ਰੈਲੀ। ਸਾਰੇ ਸਾਥੀ ਸ਼ਾਮਿਲ ਹੋਣ ਜੀ।
18/01/2026

18 ਜਨਵਰੀ 2026 ਨੂੰ ਮੋਗਾ ਦੀ ਅਨਾਜ ਮੰਡੀ ਵਿੱਚ ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ ਇਨਸਾਫ ਰੈਲੀ। ਸਾਰੇ ਸਾਥੀ ਸ਼ਾਮਿਲ ਹੋਣ ਜੀ।

ਸਮਾਜਿਕ  ਨਿਆਂ, ਅਧਿਕਾਰਤਾ ਤੇ ਘਟ ਗਿਣਤੀ ਵਿਭਾਗ ਦੇ ਮੰਤਰੀ, ਸਕੱਤਰ ਤੇ ਅਧਿਕਾਰੀਆਂ ਤੇ ਰਿਜਰਵੇਸ਼ਨ ਨੀਤੀ ਦਾ ਘਾਣ ਕਰਨ ਦਾ ਦੋਸ਼ ਤੇ ਜਲਦੀ ਕੀਤਾ ...
21/12/2025

ਸਮਾਜਿਕ ਨਿਆਂ, ਅਧਿਕਾਰਤਾ ਤੇ ਘਟ ਗਿਣਤੀ ਵਿਭਾਗ ਦੇ ਮੰਤਰੀ, ਸਕੱਤਰ ਤੇ ਅਧਿਕਾਰੀਆਂ ਤੇ ਰਿਜਰਵੇਸ਼ਨ ਨੀਤੀ ਦਾ ਘਾਣ ਕਰਨ ਦਾ ਦੋਸ਼ ਤੇ ਜਲਦੀ ਕੀਤਾ ਜਾਵੇਗਾ ਸ਼ੰਘਰਸ਼ - ਐਸ ਸੀ ਬੀ ਸੀ ਅਧਿਆਪਕ ਯੂਨੀਅਨ ਪੰਜਾਬ।

*ਸਾਂਝੇ ਅਧਿਆਪਕ ਮੋਰਚੇ ਦਾ ਵਫਦ ਰਾਜ ਚੋਣ ਕਮਿਸ਼ਨ, ਪੰਜਾਬ ਨੂੰ ਮਿਲਿਆ*🚩🚩🚩🚩🚩🚩🚩*ਸਾਂਝੇ ਅਧਿਆਪਕ ਮੋਰਚਾ ਪੰਜਾਬ ਦੇ ਕਨਵੀਨਰ ਤੇ ਕੋ ਕਨਵੀਨਰ ਅੱਜ ਸ...
03/12/2025

*ਸਾਂਝੇ ਅਧਿਆਪਕ ਮੋਰਚੇ ਦਾ ਵਫਦ ਰਾਜ ਚੋਣ ਕਮਿਸ਼ਨ, ਪੰਜਾਬ ਨੂੰ ਮਿਲਿਆ*
🚩🚩🚩🚩🚩🚩🚩
*ਸਾਂਝੇ ਅਧਿਆਪਕ ਮੋਰਚਾ ਪੰਜਾਬ ਦੇ ਕਨਵੀਨਰ ਤੇ ਕੋ ਕਨਵੀਨਰ ਅੱਜ ਸੈਕਟਰ 17 ਚੰਡੀਗੜ੍ਹ ਵਿਖੇ ਰਾਜ ਚੋਣ ਕਮਿਸ਼ਨ ਪੰਜ਼ਾਬ ਸ੍ਰੀ ਰਾਜ ਕਮਲ ਚੌਧਰੀ, ਸੈਕਟਰੀ ਮੈਡਮ ਰਾਜਦੀਪ ਕੌਰ ਜੀ ਨੂੰ ਵਫ਼ਦ ਦੇ ਰੂਪ ਮਿਲਿਆ ਤੇ ਬਲਾਕ ਸੰਮਤੀ/ਜਿਲ੍ਹਾ ਪ੍ਰੀਸ਼ਦ ਚੋਣਾਂ ਲਈ ਡਿਊਟੀਆਂ ਸੰਬਧੀ ਮੁਸ਼ਕਿਲਾਂ ਦੇ ਹੱਲ ਲਈ ਵਿਸਥਾਰਿਤ ਮੀਟਿੰਗ ਕੀਤੀ ਤੇ ਰਾਜ ਚੋਣ ਕਮਿਸ਼ਨ ਪੰਜ਼ਾਬ ਵੱਲੋਂ ਮੁਸ਼ਕਿਲਾਂ ਦੇ ਹੱਲ ਲਈ ਬਣਦੀ ਕਰਵਾਈ ਦਾ ਭਰੋਸਾ ਦਿੱਤਾ। ਇਸ ਵਫਦ ਚ ਸੁੱਖਵਿੰਦਰ ਸਿੰਘ ਚਾਹਲ, ਕ੍ਰਿਸ਼ਨ ਸਿੰਘ ਦੁੱਗਾਂ, ਸੁਰਿੰਦਰ ਕੰਬੋਜ,ਲਛਮਣ ਸਿੰਘ ਨਬੀਪੁਰ, ਪਰਮਿੰਦਰਪਾਲ ਸਿੰਘ ਕਾਲੀਆ ਤੇ ਕੰਵਲਜੀਤ ਸਿੰਘ ਭਵਾਨੀਗੜ੍ਹ ਹਾਜਰ ਸਨ।*

ਜਾਅਲੀ ਜਾਤੀ ਤੇ ਜਾਅਲੀ ਅੰਗਹੀਣ ਸਰਟੀਫੀਕੇਟ ਵਾਲਿਆਂ ਤੇ ਕੋਈ ਵੀ ਕਾਰਵਾਈ ਕਰਨ ਤੋਂ ਭੱਜੀ ਆਮ ਆਦਮੀ ਦੀ ਕਹਾਉਣ ਵਾਲੀ ਪੰਜਾਬ ਸਰਕਾਰ:- ਐਸ ਸੀ/ਬੀ ਸ...
08/06/2025

ਜਾਅਲੀ ਜਾਤੀ ਤੇ ਜਾਅਲੀ ਅੰਗਹੀਣ ਸਰਟੀਫੀਕੇਟ ਵਾਲਿਆਂ ਤੇ ਕੋਈ ਵੀ ਕਾਰਵਾਈ ਕਰਨ ਤੋਂ ਭੱਜੀ ਆਮ ਆਦਮੀ ਦੀ ਕਹਾਉਣ ਵਾਲੀ ਪੰਜਾਬ ਸਰਕਾਰ:- ਐਸ ਸੀ/ਬੀ ਸੀ ਅਧਿਆਪਕ ਯੂਨੀਅਨ ਪੰਜਾਬ।।
ਵਿਧਾਨ ਸਭਾ ਦੀ 13 ਮੈਂਬਰੀ ਐਸ ਸੀ ਵੈਲਫੇਅਰ ਕਮੇਟੀ ਵੀ ਐਸ ਸੀ ਬੀ ਸੀ ਲੋਕਾਂ ਦੇ ਮਸਲਿਆਂ ਤੇ ਬਣੀ ਚਿੱਟਾ ਹਾਥੀ :-, ਸਲਾਣਾ, ਦੁੱਗ਼ਾਂ, ਨਬੀਪੁਰ। JB

Address

Sirhind
NABIPUR

Telephone

+919463035522

Website

Alerts

Be the first to know and let us send you an email when SC/BC Teacher Union Patiala-Real Brothers posts news and promotions. Your email address will not be used for any other purpose, and you can unsubscribe at any time.

Contact The School

Send a message to SC/BC Teacher Union Patiala-Real Brothers:

Shortcuts

Share

Category