Govt Senior Secondary School Saron

Govt Senior Secondary School Saron Share Memories

❤️❤️ਮੇਰੀਆਂ ਯਾਦਾਂ ਦਾ ਸਮੁੰਦਰ ਮੇਰਾ ਸਕੂਲ ❤️❤️
23/12/2021

❤️❤️ਮੇਰੀਆਂ ਯਾਦਾਂ ਦਾ ਸਮੁੰਦਰ ਮੇਰਾ ਸਕੂਲ ❤️❤️

ਬਹੁਤ ਬਹੁਤ ਧੰਨਵਾਦ ਸਰਪੰਚ ਤੇ ਪੰਚਾਇਤ ਮੈਂਬਰਾਂ ਦਾ ਤੇ  ਪਿੰਡ ਦੇ ਵੀਰਾ ਦਾ ਜੋ ਸਾਡੇ ਸਕੂਲ ਨੂੰ ਨਵੀਂ ਦਿੱਖ ਦਿੱਤੀ 🙏🙏🙏🙏🙏🙏🙏🙏🙏🙏
01/07/2021

ਬਹੁਤ ਬਹੁਤ ਧੰਨਵਾਦ ਸਰਪੰਚ ਤੇ ਪੰਚਾਇਤ ਮੈਂਬਰਾਂ ਦਾ ਤੇ ਪਿੰਡ ਦੇ ਵੀਰਾ ਦਾ ਜੋ ਸਾਡੇ ਸਕੂਲ ਨੂੰ ਨਵੀਂ ਦਿੱਖ ਦਿੱਤੀ
🙏🙏🙏🙏🙏🙏🙏🙏🙏🙏

01/02/2021
18/11/2020

ਮੇਰੀ ਮਾਂ ਇੱਕ ਕਹਾਣੀ ਸੁਣਾਉਂਦੀ ਹੁੰਦੀ ਸੀ। ਥੋੜੀ ਜਿਹੀ ਕਹਾਣੀ ਮੈਂ ਭੁੱਲ ਗਿਆ। ਕੱਲ੍ਹ ਰਾਤ ਛੋਟੀ ਭੈਣ ਨਾਲ ਸਾਂਝੀ ਕੀਤੀ ਫਿਰ ਪੂਰੀ ਕਹਾਣੀ ਯਾਦ ਆ ਗਈ।
ਕਿਸੇ ਪਿੰਡ ਵਿੱਚ ਇੱਕ ਗਰੀਬ ਪਰਿਵਾਰ ਰਹਿੰਦਾ ਸੀ। ਹੋਲੀ ਹੋਲੀ ਉਹ ਦਾਣੇ ਦਾਣੇ ਤੋਂ ਮੁਥਾਜ ਹੋ ਗਿਆ। ਉਹ ਪਿੰਡ ਛੱਡ ਕੇ ਕਿਤੇ ਬਾਹਰ ਚਲੇ ਗਏ। ਰਾਤ ਕੱਟਣ ਲਈ ਉਹ ਇੱਕ ਦਰਖਤ ਥੱਲੇ ਰੁੱਕ ਗਏ।
ਬੇਟਾ ਜ਼ਾ ਥੋੜੀਆਂ ਜਿਹੀਆਂ ਲੱਕੜਾਂ ਲੈ ਆ ਜੰਗਲ ਤੋਂ। ਮਾਂ ਨੇ ਬੇਟੇ ਨੂੰ ਕਿਹਾ। ਤੇ ਬੇਟਾ ਬਿਨਾਂ ਚੂੰ ਚਾਂ ਕੀਤੇ ਲੱਕੜਾਂ ਲੈਣ ਚਲਾ ਗਿਆ।
ਧੀਏ ਜ਼ਾ ਪਾਣੀ ਭਰ ਲਿਆ। ਧੀ ਚੁੱਪ ਚਾਪ ਜ਼ਾਕੇ ਪਾਣੀ ਭਰ ਲਿਆਈ।
ਉਸ ਦਰੱਖਤ ਉਪਰ ਚਕਵਾ ਚਕਵੀ ਬੈਠੇ ਸਨ। ਉਹਨਾਂ ਦੇਖਿਆ ਕਿ ਪਰਿਵਾਰ ਵਿੱਚ ਬਹੁਤ ਇਤਫ਼ਾਕ ਹੈ। ਓਹਨਾ ਦੇ ਵਰਦਾਨ ਦਿੱਤਾ ਕਿ ਤੁਹਾਨੂੰ ਕੋਈ ਕਮੀ ਨ ਆਵੇਗ਼ੀ। ਤੇ ਉਹ ਪਰਿਵਾਰ ਦਿਨਾਂ ਵਿੱਚ ਹੀ ਖੁਸ਼ਹਾਲ ਹੋ ਗਿਆ।
ਇਸੇ ਤਰਾਂ ਜਦੋ ਇਸ ਗੱਲ ਦਾ ਪਿੰਡ ਦੇ ਦੂਸਰੇ ਗਰੀਬ ਪਰਿਵਾਰ ਨੂੰ ਲਗਿਆ ਤਾਂ ਉਹ ਪਰਿਵਾਰ ਵੀ ਉਸੇ ਦਰੱਖਤ ਥੱਲੇ ਰਾਤ ਕੱਟਣ ਲਈ ਪਹੁੰਚ ਗਿਆ।
ਬੇਟਾ ਜਾ ਜੰਗਲ ਚੋਂ ਕੁਝ ਲੱਕੜਾਂ ਲੈ ਆ। ਮਾਂ ਨੇ ਬੇਟੇ ਨੂੰ ਕਿਹਾ।
ਲੈ ਅੰਨ ਦਾ ਦਾਣਾ ਕੋਲ ਨਹੀਂ ਪਕਾਉਣ ਨੂੰ। ਲੱਕੜਾਂ ਨਾਲ ਕੀ ਮੱਚਣਾ ਹੈ ਤੂੰ। ਉਸ ਨੇ ਉਸੇ ਵੇਲੇ ਕੋਰਾ ਜਬਾਬ ਦੇ ਦਿੱਤਾ।
ਬੇਟੀ ਜਾ ਥੋੜਾ ਪਾਣੀ ਲੈ ਆ। ਮਾਂ ਨੇ ਬੇਟੀ ਨੂੰ ਕਿਹਾ।
ਲੈ ਅਨਾਜ ਦਾ ਦਾਣਾ ਕੋਲ ਨਹੀਂ।ਪਾਣੀ ਵਿੱਚ ਕੀ ਡੁੱਬਣਾ ਹੈ। ਬੇਟੀ ਨੇ ਕੋਰਾ ਜਬਾਬ ਦਿੱਤਾ।
ਦਰਖਤ ਤੇ ਬੈਠੇ ਚਕਵਾ ਤੇ ਚਕਵੀ ਨੇ ਦੇਖਿਆ ਕਿ ਪਰਿਵਾਰ ਵਿੱਚ ਭੋਰਾ ਵੀ ਇਤਫ਼ਾਕ ਨਹੀਂ। ਕੋਈ ਕਿਸੇ ਦਾ ਕਹਿਣਾ ਨਹੀਂ ਮੰਨਦਾ।
ਭਾਈ ਤੁਸੀ ਆਪਣੇ ਪਿੰਡ ਵਾਪਿਸ ਚਲੇ ਜਾਉਂ। ਤੁਹਾਡੀ ਕਿਸਮਤ ਵਿੱਚ ਭੁੱਖ ਹੀ ਲਿਖੀ ਹੈ। ਜਿਸ ਘਰ ਦੇ ਸਾਰੇ ਜੀਆਂ ਵਿਚ ਪ੍ਰੇਮ ਹੋਵੇ ਸੰਸਕਾਰ ਹੋਣ ਉਸ ਪਰਿਵਾਰ ਵਿੱਚ ਕਦੇ ਗਰੀਬੀ ਆ ਹੀ ਨਹੀਂ ਸਕਦੀ। ਜੇ ਗਰੀਬੀ ਆ ਵੀ ਜਾਵੇ ਤਾਂ ਬਹੁਤਾ ਸਮਾਂ ਨਹੀਂ ਟਿਕਦੀ।
ਸੋ ਬੇਟਾ ਆਪਸ ਵਿਚ ਇਤਫ਼ਾਕ ਬਣਾਕੇ ਰੱਖੋ। ਵੱਡਿਆਂ ਦਾ ਕਹਿਣਾ ਮੰਨੋ। ਕਦੇ ਕਿਸੇ ਗੱਲ ਤੋਂ ਜਬਾਬ ਨਾ ਦਿਓਂ। ਪਹਿਲੇ ਬੋਲ ਮਾਂ ਪਿਓ ਦੀ ਗੱਲ ਸੁਣੋ

16/11/2020

ਸਾਰੋ ਸਕੂਲ ਦੇ ਕਲਾਸ ਰੂਮ ਵਿੱਚ ਪ੍ਰੋਫੇਸਰ ਨੇ ਇੱਕ ਸੀਰੀਅਸ ਟੋਪਿਕ ਤੇ ਚਰਚਾ
ਸ਼ੁਰੂ ਕੀਤੀ😂😂😂😂😂
ਜਿਵੇਂ ਹੀ ਉਹ ਬਲੈਕਬੋਰਡ ਤੇ ਕੁਛ ਲਿਖਨ ਲਈ ਪਲਟਿਆ ਤਾਂ
ਇੱਕ ਸ਼ਰਾਰਤੀ ਜਵਾਕ ਨੇ ਸੀਟੀ ਬਜਾਈ।
ਪ੍ਰੋਫੇਸਰ ਨੇ ਪਲਟ ਕੇ ਸਾਰੀ ਕਲਾਸ ਨੂੰ ਘੂਰਦੇ ਹੋਏ ਪੁੱਛਿਆ "ਸੀਟੀ
ਕਿਸਨੇ ਮਾਰੀ"
ਲੇਕਿਨ ਕਿਸੇ ਨੇ ਜਵਾਬ ਨਹੀਂ ਦਿਤਾ।
ਪ੍ਰੋਫੇਸਰ ਨੇ ਪਿਆਰ ਨਾਲ ਅਪਨਾ ਸਮਾਨ ਸਮੇਟਿਆ ਤੇ "ਅੱਜ ਦੀ
ਕਲਾਸ ਸਮਾਪਤ" ਬੋਲ ਕੇ ਬਾਹਰ ਨੂੰ ਤੁਰਨ ਲੱਗਾ
ਸ੍ਟੂਡੇਂਟ ਖੁਸ਼ ਹੋ ਗਏ ਕਿ, ਚਲੋ ਹੁਣ ਫ੍ਰੀ ਹਾਂ ਆਪਾਂ ਸਾਰੇ
ਅਚਾਨਕ ਪ੍ਰੋਫੇਸਰ ਰੁਕੇ, ਵਾਪਸ ਅਪਨੀ ਟੇਬਲ ਤੇ ਪਹੁੰਚੇ ਅਤੇ
ਬੋਲੇ---" ਚਲੋ, ਮੈਂ ਥੋਨੂੰ ਇੱਕ ਕਹਾਣੀ ਸੁਣਾਉਂਦਾ ਹਾਂ ,
ਇਸ ਨਾਲ ਆਪਣੇ ਬਚੇ ਹੋਏ ਸਮੇਂ ਦਾ ਸਹੀ ਉਪਯੋਗ ਵੀ ਹੋ ਜਾਏਗਾ। "
ਸਾਰੇ ਸਟੂਡੇਂਟ ਉਤਸੁਕਤਾ ਤੇ ਇੰਟਰੇਸਟ ਦੇ ਨਾਲ ਕਹਾਣੀ ਸੁਣਨ
ਲੱਗੇ ।
ਪ੍ਰੋਫੇਸਰ ਬੋਲਿਆ---" ਕਲ ਰਾਤ ਮੈਨੂੰ ਨੀਂਦ ਨਹੀਂ ਆ ਰਹੀ
ਸੀ ਤਾਂ ਮੈਂ ਸੋਚਿਆ ਕਿ, ਕਾਰ ਚ ਪੇਟ੍ਰੋਲ ਭਰਵਾ ਲਿਆਉਂਦਾ ਹਾਂ
ਜਿਸ ਨਾਲ ਸਵੇਰੇ ਮੇਰਾ ਸਮਾਂ ਬਚ ਜਾਏਗਾ।
ਪੇਟ੍ਰੋਲ ਪੰਪ ਤੋਂ ਟੈਂਕ ਫੁਲ ਕਰਾ ਕੇ ਮੈਂ ਅੱਧੀ ਰਾਤ ਨੂੰ
ਸੁਨਸਾਨ ਪਈਆਂ ਸਡ਼ਕਾਂ ਤੇ ਡ੍ਰਾਇਵ ਦਾ ਆਨੰਦ ਲੈਣ ਲੱਗਾ ।
ਅਚਾਨਕ ਇੱਕ ਚੌਰਾਹੇ ਦੇ ਕਿਨਾਰੇ ਤੇ ਮੈਨੂੰ ਇੱਕ ਬਹੁਤ ਖੂਬਸੂਰਤ
ਲਡ਼ਕੀ ਸ਼ਾਨਦਾਰ ਡਰੈੱਸ ਪਹਿਨੇ ਹੋਏ ਇਕੱਲੀ ਖਡ਼ੀ ਨਜਰ ਆਈ।
ਮੈਂ ਕਾਰ ਰੋਕੀ ਤੇ ਉਸ ਨੂੰ ਪੁੱਛਿਆ ਕਿ,
ਕੀ ਮੈਂ ਉਸਦੀ ਕੋਈ ਮੱਦਦ ਕਰ ਸਕਦਾਂ ਹਾਂ ਤਾਂ ਉਸਨੇ ਕਿਹਾ
ਕਿ
ਉਸਨੂੰ ਉਸਦੇ ਘਰ ਡ੍ਰਾਪ ਕਰ ਦੇਓਂ ਤਾਂ ਬਡ਼ੀ ਮੇਹਰਬਾਨੀ ਹੋਵੇਗੀ।
ਮੈਂ ਸੋਚਿਆ ਨੀਂਦ ਤਾਂ ਵੈਸੇ ਵੀ ਨਹੀਂ ਆ ਰਹੀ ਹੈ ,
ਚਲੋ, ਇਸ ਨੂੰ ਇਸਦੇ ਘਰ ਛੱਡ ਦਿੰਦਾ ਹਾਂ।
ਓਹ ਮੇਰੀ ਨਾਲ ਵਾਲੀ ਸੀਟ ਤੇ ਬੈਠ ਗਈ
ਰਸਤੇ ਚ ਅਸੀਂ ਬਹੁਤ ਗੱਲਾਂ ਕੀਤੀਆਂ
ਉਹ ਬਹੁਤ ਇੰਟੇਲਿਜੇਂਟ ਸੀ ।
ਜਦੋਂ ਕਾਰ ਉਸਦੇ ਦੱਸੇ ਹੋਏ ਐਡਰੈੱਸ ਤੇ ਪਹੁੰਚੀ ਤਾਂ ਉਤਰਨ ਤੋਂ ਪਹਿਲਾਂ ਉਹ ਬੋਲੀ ਕਿ,
ਓਹ ਮੇਰੇ ਨੇਚਰ ਤੇ ਵਰਤਾਓ ਤੋਂ ਬੇਹਦ ਪ੍ਰਭਾਵਿਤ ਹੋਈ ਹੈ ਅਤੇ
ਮੈਨੂੰ ਪਿਆਰ ਕਰਨ ਲੱਗੀ ਹੈ।
ਮੈਂ ਖੁਦ ਵੀ ਉਸ ਨੂੰ ਪਸੰਦ ਕਰਨ ਲੱਗਿਆ ਸੀ ।
ਮੈਂ ਉਸ ਨੂੰ ਦੱਸਿਆ ਕਿ, " ਮੈਂ ਯੂਨਿਵਰਸਿਟੀ ਵਿੱਚ ਪ੍ਰੋਫੇਸਰ ਹਾਂ। "
ਓਹ ਬਹੁਤ ਖੁਸ਼ ਹੋਈ
ਫਿਰ ਉਸਨੇ ਮੇਰੇ ਕੋਲੋਂ ਮੇਰਾ ਮੋਬਾਇਲ ਨੰਬਰ ਲਿਆ ਅਤੇ
ਅਪਨਾ ਨੰਬਰ ਦਿੱਤਾ।
ਅੰਤ ਚ ਉਸਨੇ ਦੱਸਿਆ ਕਿ, ਉਸਦਾ ਭਰਾ ਵੀ ਯੂਨਿਵਰਸਿਟੀ ਵਿੱਚ ਹੀ ਪੜਦਾ ਹੈ ਅਤੇ ਉਸਨੇ ਮੈਨੂੰ
ਰਿਕਵੈਸਟ ਕੀਤੀ ਕਿ,
ਮੈਂ ਉਸਦੇ ਭਾਈ ਦਾ ਖਿਆਲ ਰਖ਼ਾਂ।
ਮੈਂ ਕਿਹਾ ਕਿ, "ਤੇਰੇ ਭਾਈ ਦੇ ਲਈ ਕੁਛ ਵੀ ਕਰਨ ਤੇ
ਮੈਨੂੰ ਬੇਹਦ ਖੁਸ਼ੀ ਹੋਵੇਗੀ
ਕੀ ਨਾਮ ਹੈ ਤੁਹਾਡੇ ਭਾਈ
ਦਾ...?? "
ਇਸ ਤੇ ਲਡ਼ਕੀ ਨੇ ਕਿਹਾ ਕਿ, " ਬਿਨਾ ਨਾਮ ਦੱਸੇ ਵੀ ਤੁਸੀਂ ਉਸ ਨੂੰ ਪਛਾਣ ਸਕਦੇ ਹੋ ਕਿਉਂਕਿ ਓਹ ਸੀਟੀ ਬਹੁਤ
ਜਿਆਦਾ ਤੇ ਬਹੁਤ ਵਧੀਆ ਵਜਾਉਂਦਾ ਹੈ। "
ਜਿਵੇਂ ਹੀ ਪ੍ਰੋਫੇਸਰ ਨੇ ਸੀਟੀ ਵਾਲੀ ਗੱਲ ਕੀਤੀ ਤਾਂ,
ਤੁਰੰਤ ਕਲਾਸ ਦੇ ਸਾਰੇ ਸਟੂਡੇਂਟ ਉਸ ਲੜਕੇ ਵੱਲ
ਦੇਖਣ ਲੱਗੇ ਜਿਸਨੇ ਪ੍ਰੋਫ਼ੇਸਰ ਦੀ ਪਿੱਠ ਪਿੱਛੇ ਸੀਟੀ
ਬਜਾਈ ਸੀ।
ਪ੍ਰੋਫੇਸਰ ਉਸ ਲਡ਼ਕੇ ਦੀ ਤਰਫ ਘੁੰਮਿਆ ਤੇ ਉਸ ਨੂੰ ਘੂਰਦੇ ਹੋਏ ਬੋਲਿਆ
" ਭੈਣ ਦਿਆ ਵੀਰਾ, ਮੈਂ ਆਪਣੀ Ph.D ਦੀ ਡਿਗਰੀ
ਮਟਰ ਛਿੱਲ ਕੇ ਹਾਸਿਲ ਨਹੀਂ ਕੀਤੀ ਹੈ,
ਨਿੱਕਲ ਕਲਾਸ ਤੋਂ ਬਾਹਰ...!! " 😂😂😂

28/07/2020

ਆਪਣੇ ਮਨਪਸੰਦ ਪੰਜਾਬੀ Teacher ਦਾ ਨਾਮ ਦੱਸੋ ?

29/03/2020

ਦੋਸਤੋ ਘਰੇ ਰਹਿਣ ਵਿੱਚ ਹੀ ਬਚਾ ਹੈ
ਆਪਣਾ ਨਹੀਂ ਤਾਂ ਅਪਣੇ ਬੱਚੇ ਤੇ ਮਾਂ -ਬਾਪ ਵਾਰੇ ਜ਼ਰੂਰ ਸੋਚੋ

29/02/2020

ਕਿੰਨਾ ਕੁ miss ਕਰਦੇ ਹੋ ਸਾਰੋਂ ਸਕੂਲ ਨੂੰ ???
ਸੱਚੀ ਸੱਚੀ ਦੱਸੋ

04/02/2020

ਜ਼ਰੂਰ ਭੇਜੋ

23/12/2018

ਵੰਡ ਪਿਛੋਂ ਪੰਜਾਬ 'ਚ ਇਕ ਕੁਲਹਿਣੀ ਘੜੀ ਉਹ ਵੀ ਸੀ ਜਦੋਂ ਪੰਚਾਇਤੀ ਰਾਜ ਅੈਕਟ ਲਿਆ ਕਿ ਪਿਡਾਂ ਦੀਆਂ "ਪਰਿਆ" ਨੂੰ ਗਧਲੇ ਸਿਆਸੀ ਸਿਸਟਮ ਦਾ ਹਿੱਸਾ ਬਣਾਇਆ ਗਿਆ । ਦਾਨਿਆਂ ਦੀ ਦਨਿਆਈ ਵਾਲੀ " ਪਰੇ " ਦੀ ਥਾਂ ਲੁੱਚੇ ਲੰਡੇ ਬੰਦਿਆਂ ਦੀ ਪੰਚਾਇਤ ਨੇ ਮੱਲ ਲਈ । ਗੱਲ ਸਿਰਫ ਸ਼ਰਾਬ ਨਾਲ ਵਿਕਣ ਵਾਲੀਆਂ ਕੁਝ ਵੋਟਾਂ ਦੀ ਨਹੀਂ, ਚੋਣ ਸਿਸਟਮ ਦਾ ਈ ਭੈੜ ਆ ਕਿ ਦਾਨਾ ਬੰਦਾ ਅੱਗੇ ਆ ਈ ਨਹੀਂ ਸਕਦਾ ।
ਜੇ ਪੰਚ, ਸਰਪੰਚ ਨਾਂ ਦੀਆਂ ਪੂਛਾਂ ਨਾ ਹੁੰਦੀਆਂ ਤਾਂ ਇਹਨ੍ਹਾਂ ਐਮ.ਐਲ ਏ ਤੇ ਐਮ. ਪੀਆਂ ਦੀ ਕੀਮਤ ਛਿੱਤਰ ਬਰਾਬਰ ਨਾ ਹੁੰਦੀ । ਪੰਚਾਂ ਸਰਪੰਚਾਂ ਦੀਆਂ ਪੂਛਾਂ ਨੇ ਮਾਡਰਨ ਸਿਆਸੀ ਪਾਰਟੀਆਂ ਦੀਆਂ ਜੜ੍ਹਾਂ ਸਾਡੇ ਪੇਂਡੂ ਸਮਾਜ 'ਚ ਲਾਈਆਂ ।
ਇਨ੍ਹਾਂ ਚੋਣਾਂ ਨੇ ਸਾਨੂੰ ਬੜੀ ਭੈੜੀ ਤਰ੍ਹਾਂ ਵੰਡ ਕੇ , ਪਾੜ ਕੇ ਮਾਰਿਆ ।

ਪਿੰਡ 'ਚ ਜੱਟ ਤੇ ਮਜਬੀ ਕੱਠੇ ਬੈਠੇ ਵੇਖੋਗੇ , ਪੰਡਿਤ ਤੇ ਚਮਾਰ ਵੀ ਇਕ ਥਾਂ ਬਹਿ ਜਾਣਗੇ । ਤਖਾਣ ਨਾਈ ਲੁਹਾਰ ਜੁਲਾਹੇ ਸਭ ਇਕ ਥਾਂ ਬਹਿ ਕੇ ਖਾਂਣਗੇ । ਪਰ ਅਕਾਲੀ -ਕਾਂਗਰਸੀ ਬਣੇ ਇਹ ਸੱਤਾ ਦੇ ਚਕਲੇ ਦੇ ਪੁੜਾਵੇ ਕਦੇ ਕੱਠੇ ਨਹੀਂ ਬਹਿਣਗੇ । ਇਹ ਗੁਰਦਵਾਰਿਆਂ 'ਚ ਵੀ ਦੋ ਹੁੰਦੇ ਨੇ ।

ਪੰਚਾਇਤਾਂ ਨੇ , ਪੰਚਾਇਤੀ ਰਾਜ ਨੇ ਕੀ ਨੁਕਸਾਨ ਕੀਤਾ ਇਹ ਕਿਸੇ ਬਾਹਰਲੀ ਯੂਨੀਵਰਸਟੀ 'ਚ ਸਮਾਜ ਵਿਗਿਆਨ ਦੀ ਖੋਜ ਦਾ ਵਿਸ਼ਾ ਹੋਣਾ ਚਾਹੀਦਾ ।

12/12/2018

ਕਾਸ਼ ਹਰ ਜਗਾ ਇਦਾਂ ਹੀ ਹੋਵੇ ਤੁਸੀਂ ਇਸ ਵਾਰ ਫਿਰ ਸਰਬ-ਸੰਮਤੀ ਨਾਲ ਮੈਂਬਰ ਚੁੱਣ ਕੇ ਬਹੁਤ ਵਧਿਆ ਕੰਮ ਕੀਤਾ ...ਬਾਰਡ ਨੰਬਰ 7 ਪਿੰਡ ਸਾਰੋਂ ਵਾਲੇ ਓ ਬਹੁਤ ਬਹੁਤ ਵਧਾਈਆਂ

Address

NH-64 Bypass
Sangrur
148001

Website

Alerts

Be the first to know and let us send you an email when Govt Senior Secondary School Saron posts news and promotions. Your email address will not be used for any other purpose, and you can unsubscribe at any time.

Shortcuts

Share

Category