10/07/2021
ਐੱਸ.ਸੀ/ਬੀ.ਸੀ. ਮੁਲਾਜ਼ਮ ਅਤੇ ਲੋਕ ਏਕਤਾ ਫਰੰਟ ਪੰਜਾਬ ਦੀ ਭਰਵੀਂ ਮੀਟਿੰਗ ਅੱਜ ਮਿਤੀ 10/07/2021 ਨੂੰ ਡਾਕਟਰ ਅੰਬੇਡਕਰ ਭਵਨ ਲੁਧਿਆਣਾ ਵਿਖੇ ਕਨਵੀਨਰ ਸ੍ਰੀ ਅਵਤਾਰ ਕੈਂਥ ਜੀ ਦੀ ਅਗਵਾਈ ਵਿੱਚ ਹੋਈ। ਜਿਸ ਵਿਚ ਸਿਹਤ ਵਿਭਾਗ, ਇਰੀਗੇਸ਼ਨ ਵਿਭਾਗ, ਬਿਜਲੀ ਬੋਰਡ (PSPCL) ਆਦਿ ਵੱਖ ਵੱਖ ਵਿਭਾਗਾਂ ਦੇ ਕਨਵੀਨਰ ਸਹਿਬਾਨ ਵੀ ਅਗਵਾਈ ਵਜੋਂ ਸ਼ਾਮਲ ਹੋਏ। ਸਾਰੇ ਹੀ ਵਿਭਾਗਾਂ ਦੇ ਆਗੂ ਸਹਿਬਾਨਾਂ ਵਲੋਂ ਸਰਕਾਰ ਦੀ ਲੋਕ ਮਾਰੂ ਨੀਤੀਆਂ, ਝੂਠੇ ਵਾਅਦੇ, ਅਬਾਦੀ ਅਨੁਸਾਰ ਰਾਖਵਾਂਕਰਨ ਲਾਗੂ ਨਾ ਕਰਨਾ, 85 ਵੀਂ ਸੋਧ ਨੂੰ ਲਾਗੂ ਨਾ ਕਰਨਾ ਆਦਿ ਤੇ ਸਰਕਾਰ ਦੀ ਨਿੰਦਾਂ ਕਰਦਿਆਂ ਤਿੱਖੇ ਅਤੇ ਲਗਾਤਾਰ ਸੰਘਰਸ਼ ਉਲੀਕੇ ਗਏ, ਮੀਟਿੰਗ ਨੂੰ ਸੰਬੋਧਨ ਕਰਦਿਆਂ ਕਨਵੀਨਰ ਬਲਜੀਤ ਸਿੰਘ ਸਲਾਣਾ ਅਤੇ ਅਵਤਾਰ ਸਿੰਘ ਕੈਂਥ ਨੇ ਕਿਹਾ ਫਰੰਟ ਵੱਲੋਂ ਇਨ੍ਹਾਂ ਮੁੱਦਿਆਂ ਸਬੰਧੀ ਲਗਾਤਾਰ ਸੰਘਰਸ਼ ਕਰਦਿਆਂ ਵੱਖ ਵੱਖ ਅਧਿਕਾਰੀਆਂ ਰਾਹੀਂ ਅਤੇ ਸਮੇਂ ਸਮੇਂ ਤੇ ਈ.ਮੇਲ ਰਾਹੀ ਸਰਕਾਰ ਨੂੰ ਜਾਣੂ ਕਰਵਾਇਆ ਗਿਆ ਹੈ। ਪਰ ਸਰਕਾਰ ਦੇ ਕੰਨਾਂ ਤੇ ਜੂੰ ਨਹੀਂ ਸਰਕੀ, ਜਿਨ੍ਹਾਂ ਵਾਅਦਿਆਂ ਨੂੰ ਲੈ ਕੇ ਸਰਕਾਰ ਸੱਤਾ ਵਿੱਚ ਆਈ ਸੀ, ਉਨ੍ਹਾਂ ਵਿਚੋਂ ਕੋਈ ਵੀ ਪੂਰਾ ਨਹੀ ਕੀਤਾ ਗਿਆ। ਆਟਾ ਦਾਲ ਸਕੀਮ ਤਹਿਤ ਚੀਨੀ ਚਾਹ ਪੱਤੀ ਵੀ ਦੇਣਾ, ਵਿਦਿਆਰਥੀਆਂ ਨੂੰ ਲੈਪਟਾਪ / ਕੰਪਿਊਟਰ ਦੇਣਾ, ਸਭ ਤੋਂ ਵੱਡੀ ਗੱਲ ਘਰ ਘਰ ਰੁਜਗਾਰ ਦੇਣ ਦੀ ਗੱਲ ਆਦਿ ਕੋਈ ਵੀ ਪੂਰੀ ਨਹੀਂ ਕੀਤੀ ਗਈ, ਸਗੋਂ ਇਸ ਸਰਕਾਰ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਉਪਰ ਐੱਸ.ਸੀ ਵਿਦਿਆਰਥੀਆਂ ਦੇ ਪੋਸਟ ਮੈਟ੍ਰਿਕ ਵਜੀਫੇ ਦੇ ਘਪਲੇ ਸਬੰਧੀ ਵੱਡੇ ਦੋਸ ਲੱਗੇ ਹਨ। ਜਿਨ੍ਹਾਂ ਤੇ ਸਪਸਟੀਕਰਨ ਦੇਣ/ ਵਿਦਿਆਰਥੀਆਂ ਦੇ ਵਜੀਫੇ ਦੇ ਕੇ ਇਨਸਾਫ ਦੇਣ ਦੀ ਬਜਾਏ ਸਕੱਤਰ ਸਾਹਿਬ ਸ਼੍ਰੀ ਕਿਰਪਾ ਸ਼ੰਕਰ ਸਰੋਜ ਨੂੰ ਹੀ ਬਦਲ ਦਿੱਤਾ ਗਿਆ। ਮੁੱਖ ਮੰਤਰੀ ਦੁਆਰਾ ਗੁਟਕਾ ਸਾਹਿਬ ਦੀਆਂ ਝੂਠੀਆਂ ਸੌਹਾਂ ਖਾਧੀਆਂ ਗਈਆਂ, ਪਰ ਐੱਸ.ਸੀ, ਬੀ ਸੀ. ਵਿਦਿਆਰਥੀਆਂ ਨੂੰ ਇਨਸਾਫ ਨਹੀਂ। ਆਗੂਆਂ ਵੱਲੋਂ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਉੱਤੇ ਨਵੀਂ ਪੈਨਸ਼ਨ ਸਕੀਮ ਦੀ ਜਗ੍ਹਾ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਮੰਗ ਕੀਤੀ ਗਈ। ਇਸਦੇ ਨਾਲ ਹੀ ਕੰਪਿਊਟਰ ਟੀਚਰਜ਼ ਨੂੰ ਉਹਨਾਂ ਦੇ ਮੂਲ ਨਿਯੁਕਤੀ ਪੱਤਰਾਂ ਦੇ ਆਧਾਰ ਤੇ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਦੀ ਮੰਗ ਕੀਤੀ ਗਈ ਅਤੇ NSQF ਅਧੀਨ ਭਰਤੀ ਮੁਲਾਜ਼ਮਾਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਦੀ ਮੰਗ ਵੀ ਕੀਤੀ ਗਈ। ਇੱਥੇ ਆਗੂਆਂ ਵੱਲੋਂ ਬੀ.ਸੀ ਵਰਗ ਲਈ ਵੀ ਮੰਡਲ ਕਮਿਸਨ ਦੀ ਰਿਪੋਰਟ ਲਾਗੂ ਕਰਨ,ਪੱਛੜੀਆਂ ਸ਼੍ਰੇਣੀਆਂ ਦੇ ਮੁਲਾਜ਼ਮਾਂ ਨੂੰ ਪ੍ਰਮੋਸ਼ਨ ਵਿੱਚ ਰਾਖਵਾਂਕਰਨ ਦੇਣ ਅਤੇ ਆਮਦਨ ਦੀ ਸ਼ਰਤ ਹਟਾਉਣ ਦੀ ਮੰਗ ਕੀਤੀ ਗਈ। ਸਰਕਾਰ ਨੇ ਉਪਰੋਕਤ ਮੁੱਦਿਆਂ ਦੇ ਨਾਲ-ਨਾਲ 85ਵੀ ਸੰਵਿਧਾਨਕ ਸੋਧ ਨੂੰ ਵੀ ਅੱਜ ਤੱਕ ਲਾਗੂ ਨਹੀਂ ਕੀਤਾ ਗਿਆ। ਜਿਸ ਲਈ ਸਰਕਾਰ/ਮੁੱਖ ਮੰਤਰੀ ਦੇ ਨਾਲ ਨਾਲ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਪੂਰੀ ਤਰ੍ਹਾਂ ਜਿੰਮੇਵਾਰ ਹੈ ।ਸੋ ਫਰੰਟ ਵੱਲੋ ਇਨ੍ਹਾਂ ਮੁੱਦਿਆ ਨੂੰ ਲੈ ਤਿੱਖੇ ਸਘੰਰਸ ਦਾ ਐਲਾਨ ਕਰਦਿਆਂ 17 ਜੁਲਾਈ ਨੂੰ ਜ਼ਿਲਾ ਪੱਧਰੀ ਤਿਆਰੀ ਮੀਟਿੰਗਾਂ, 7 ਅਗਸਤ ਨੂੰ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਨਾਭਾ ਰਿਹਾਇਸ਼ ਵਿਖੇ ਘਿਰਾਓ ਕੀਤਾ ਜਾਵੇਗਾ। ਅਗਲੇ ਸੂਬਾ ਪੱਧਰੀ ਐਕਸ਼ਨ ਤਹਿਤ 29 ਅਗਸਤ 2021 ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਮੋਤੀ ਮਹਿਲ ਦਾ ਘਿਰਾਓ ਕੀਤਾ ਜਾਵੇਗਾ ਅਤੇ ਇਹ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਮੀਟਿੰਗ ਨੁੰ ਵੱਖ ਵੱਖ ਕਨਵੀਨਰ ਸਹਿਬਾਨ ਨਰੰਗ ਸਿੰਘ ਜੀ ਸਿੰਚਾਈ ਵਿਭਾਗ, ਗੁਰਬਖਸ ਰਾਮ ਜੀ, ਬਲਵੀਰ ਸਿੰਘ ਜੀ ਪੀ ਆਰ ਟੀ ਸੀ, ਡਾ. ਭਗਵੰਤ ਸਿੰਘ ਜੀ ਮੰਡੀਕਰਨ ਬੋਰਡ, ਸਵਰਨ ਬੰਗਾਂ ਜੀ ਸਿਹਤ ਵਿਭਾਗ ਦੇ ਸੰਬੋਧਨ ਤੋਂ ਇਲਾਵਾ ਦਰਸਣ ਸਿੰਘ ਜੀ ਘਾਰੂ ਜੰਗਲਾਤ ਵਿਭਾਗ, ਜਤਿੰਦਰ ਸਿੰਘ ਜੀ ਖਜਾਨਾਂ ਵਿਭਾਗ, ਡਾਕਟਰ ਸੰਦੀਪ ਚੌਧਰੀ ਜੀ ਪਸੂ ਪਾਲਣ ਵਿਭਾਗ ਆਦਿ ਦੇ ਨੁਮਾਇਦਿਆ ਤੋਂ ਇਲਾਵਾ ਕ੍ਰਿਸ਼ਨ ਦੁੱਗਾਂ ਸਕੱਤਰ ਜਨ.,ਪ੍ਰਮਿੰਦਰ ਗੁਰਦਾਸਪੁਰ, ਬਲਵੰਤ ਸਿੰਘ ਜ਼ੀ, ਬਲਵਿੰਦਰ ਲਤਾਲਾ ਜੀ, ਪਵਿੱਤਰ ਸਿੰਘ ਜੀ, ਹਰਬੰਸ਼ ਲਾਲ ਪਰਜੀਆਂ, ਗੁਰਸੇਵਕ ਕਲੇਰ, ਹਰਜਿੰਦਰ ਸਿੰਘ ਖੰਨਾਂ,ਸੁਖਵਿੰਦਰ ਰੰਧਾਵਾ, ਪਰਵਿੰਦਰ ਭਾਰਤੀ, ਕਰਨ ਰੋਪੜ, ਗੁਰਪ੍ਰੀਤ ਗੁਰੂ ,ਸੁਖਦੇਵ ਸਿੰਘ ਜੀ, ਹਰਪਾਲ ਤਰਨਤਾਰਨ, ਪਰਸਨ ਸਿੰਘ ਅਤੇ ਭੱਟੀ ਬਠਿੰਡਾ,ਮਿਹਰ ਸਿੰਘ ਰਾਈਏਵਾਲ, ਅਮਰਿੰਦਰ ਮੁਕਤਸਰ, ਸੁਰਿੰਦਰ ਮੋਗਾ, ਗੁਰਵੀਰ ਸਿੰਘ ਜੀ, ਤਰਸੇਮ ਫਰੀਦਕੋਟ, ਰਾਜ ਚੌਹਾਨ ਰੋਪੜ, ਗੁਰਮੇਜ਼ ਲਾਲ ਜੀ, ਗੁਰਟੇਕ ਸਿੰਘ ਫ਼ਰੀਦਕੋਟ, ਵਿਜੇ ਕੁਮਾਰ, ਸੁਖਵੀਰ ਸਿੰਘ,ਪ੍ਰਕਾਸ਼ ਸਿੰਘ ਜੀ ਆਦਿ ਵੱਲੋਂ ਵੀ ਸੰਬੋਧਨ ਕੀਤਾ ਗਿਆ। ਇਨ੍ਹਾਂ ਤੋ ਇਲਾਵਾ ਅਵਤਾਰ ਭਾਬਰੀ, ਰਾਜਿੰਦਰ ਸਿੰਘ, ਸਤਵੀਰ ਸਿੰਘ , ਜਤਿੰਦਰ ਸਿੰਘ, ਪ੍ਰਮਜੀਤ ਸਿੰਘ ਜੀ ਆਦਿ ਪੰਜਾਬ ਦੇ ਸਾਰੇ ਜਿਲਿਆ ਦੇ ਆਗੂ ਸਹਿਬਾਨ ਮੀਟਿਗ ਵਿੱਚ ਸ਼ਾਮਲ ਹੋਏ। ਸਟੇਜ ਸਕੱਤਰ ਦੀ ਭੂਮਿਕਾ ਸੀ ਹਰਬੰਸ ਗੁਰੂ ਜੀ ਅਤੇ ਲਛਮਣ ਨਬੀਪੁਰ ਜੀ ਵੱਲੋਂ ਬਾਖੂਬੀ ਨਿਭਾਈ ਗਈ।🙏🙏
ਜਾਰੀ ਕਰਤਾ
ਬਲਜੀਤ ਸਿੰਘ ਸਲਾਣਾਂ ਕਨਵੀਨਰ ਅਤੇ ਸ. ਅਵਤਾਰ ਸਿੰਘ ਜੀ ਕੈਥ ਕਨਵੀਨਰ ਐੱਸ.ਸੀ/ਬੀ.ਸੀ. ਮੁਲਾਜ਼ਮ ਅਤੇ ਲੋਕ ਏਕਤਾ ਫਰੰਟ ਪੰਜਾਬ।