The learning corner

The learning corner Keep learning in life

04/01/2024

== ਭੁਲਾ ਦਿੱਤੀ ਗਈ ਨਾਇਕਾ ਸਾਵਿੱਤਰੀ ਬਾਈ ਫੂਲੇ ==

ਸਮਾਜ ਸੇਵਿਕਾ, ਕਵੀ ਅਤੇ ਦਲਿਤਾਂ ਲਈ ਅਵਾਜ ਉਠਾਉਣ ਵਾਲ਼ੀ ਸਾਵਿੱਤਰੀ ਬਾਈ ਫੂਲੇ ਦੇ ਜੀਵਨ ਬਾਰੇ ਅਜੇ ਵੀ ਦੇਸ਼ ਦੇ ਬਹੁਤੇ ਲੋਕ ਨਹੀਂ ਜਾਣਦੇ। ਇੱਥੋਂ ਤੱਕ ਕਿ ਬਹੁਤ ਸਾਰੀਆਂ ਔਰਤਾਂ ਵੀ ਇਸ ਗੱਲ ਤੋਂ ਅਣਜਾਣ ਹਨ ਕਿ ਅੱਜ ਜੇ ਉਹ ਸਿੱਖਿਅਤ ਹਨ, ਰੁਜ਼ਗਾਰ ਦੇ ਕਾਬਿਲ ਹਨ ਤਾਂ ਇਸ ਵਿੱਚ ਸਾਵਿੱਤਰੀ ਬਾਈ ਫੂਲੇ ਦੀਆਂ ਅਣਥੱਕ ਕੋਸ਼ਿਸ਼ਾਂ ਦਾ ਬਹੁਤ ਯੋਗਦਾਨ ਹੈ।

ਸਾਵਿੱਤਰੀ ਬਾਈ ਫੂਲੇ ਦਾ ਜਨਮ 3 ਜਨਵਰੀ 1831 ਨੂੰ ਮਹਾਂਰਾਸ਼ਟਰ ਵਿੱਚ ਪੂਨੇ ਤੋਂ 50 ਕਿਲੋਮੀਟਰ ਦੂਰ ਨਈਗਾਓਂ ਵਿੱਚ ਹੋਇਆ। 1840 ਵਿੱਚ 10 ਸਾਲ ਦੀ ਉਮਰ ਵਿੱਚ ਉਨਾਂ ਦਾ ਵਿਆਹ ਜੋਤੀਰਾਓ ਫੂਲੇ ਨਾਲ਼ ਹੋਇਆ ਜੋ ਕਿ ਉਸ ਵੇਲ਼ੇ 13 ਸਾਲ ਦੇ ਸਨ। ਜੋਤੀਰਾਓ ਖੁਦ ਇੱਕ ਸਮਾਜ ਸੁਧਾਰਕ ਸਨ। ਉਹਨਾਂ ਨੇ ਆਪਣੀ ਪਤਨੀ ਨੂੰ ਘਰ ਵਿੱਚ ਹੀ ਪੜਾਇਆ ਅਤੇ ਅਧਿਆਪਕਾ ਬਣਨ ਲਈ ਪ੍ਰੇਰਿਤ ਕੀਤਾ। ਸਾਵਿੱਤਰੀ ਬਾਈ ਭਾਰਤ ਦੀ ਪਹਿਲੀ ਮਹਿਲਾ ਅਧਿਆਪਕਾ ਤੇ ਔਰਤ ਮੁਕਤੀ ਲਹਿਰ ਦੀ ਪਹਿਲੀ ਆਗੂ ਸੀ। ਸਾਵਿੱਤਰੀ ਬਾਈ ਦੇ ਘਰ ਦੀ ਡਿਉਢੀ ਲੰਘ ਕੇ ਬਾਹਰ ਪੜਾਉਣ ਜਾਣ ਤੋਂ ਹੀ ਆਧੁਨਿਕ ਭਾਰਤੀ ਔਰਤ ਦੇ ਚੁਣੌਤੀਪੂਰਨ ਜੀਵਨ ਦੀ ਸ਼ੁਰੂਆਤ ਹੁੰਦੀ ਹੈ। ਸਾਵਿੱਤਰੀ ਬਾਈ ਫੂਲੇ ਨੇ ਔਰਤਾਂ ਦੀ ਸਿੱਖਿਆ ਲਈ ਬਹੁਤ ਹੀ ਮਹੱਤਵਪੂਰਨ ਕੰਮ ਕੀਤੇ। 1848 ਵਿੱਚ ਉਹਨਾਂ ਪਹਿਲੇ ਮਹਿਲਾ ਸਕੂਲ ਦੀ ਸਥਾਪਨਾ ਕੀਤੀ। ਇਸਤੋਂ ਬਾਅਦ ਉਹ ਅਜਿਹੇ ਹੋਰ 5 ਸਕੂਲ ਖੋਲ਼ਣ ਵਿੱਚ ਵੀ ਸਫਲ ਹੋਈ। ਉਸ ਸਮੇਂ ਦੀ ਅੰਗਰੇਜ਼ਾਂ ਦੀ ਸਿੱਖਿਆ ਦਾ ਉਦੇਸ਼ ਰੰਗ-ਰੂਪ ਪੱਖੋਂ ਭਾਰਤੀ ਪਰ ਮਨ ਤੋਂ ਅੰਗੇਰਜ਼ ਕਲਰਕ ਪੈਦਾ ਕਰਨਾ ਸੀ। ਇਸ ਲਈ ਉਹ ਸਿੱਖਿਆ ਵਿੱਚ ਤਰਕ ਭਰਪੂਰ ਜਾਂ ਵਿਗਿਆਨਕ ਸਿੱਖਿਆ ਸ਼ਾਮਲ ਨਹੀਂ ਸੀ ਕਰਦੇ। ਸਾਵਿੱਤਰੀ ਬਾਈ ਨੇ ਪ੍ਰਾਇਮਰੀ ਪੱਧਰ 'ਤੇ ਵਿਗਿਆਨਕ ਸਿੱਖਿਆ ਸ਼ਾਮਲ ਕਰਨ 'ਤੇ ਜੋਰ ਦਿੱਤਾ। ਜਦੋਂ ਸਾਵਿੱਤਰੀ ਬਾਈ ਕੁੜੀਆਂ ਨੂੰ ਪੜਾਉਣ ਜਾਂਦੀ ਸੀ ਤਾਂ ਲੋਕ ਉਸ ਉੱਪਰ ਚਿੱਕੜ, ਗੰਦਗੀ ਤੇ ਗੋਹਾ ਆਦਿ ਸੁੱਟਦੇ ਸਨ, ਪਰ ਉਹ ਲੋਕਾਂ ਦੀ ਪਰਵਾਹ ਨਾ ਕਰਦੇ ਹੋਏ ਆਪਣੇ ਮਕਸਦ ਲਈ ਸਮਰਪਿਤ ਹੋ ਕੇ ਜਿਉਂਦੀ ਰਹੀ। ਉਸ ਨੇ ਲੜਕੀਆਂ ਦੇ ਸਕੂਲ ਤੇ ਬਾਲਗ ਸਾਖਰਤਾ ਸਕੂਲ ਜਿਹੇ ਸਿੱਖਿਆ ਦੇ ਆਪਣੇ ਪ੍ਰਾਜੈਕਟ ਲੋਕਾਂ ਦੀ ਤਾਕਤ ਨਾਲ਼ ਹੀ ਖੜੇ ਕੀਤੇ ਅਤੇ ਅੱਗੇ ਵਧਾਏ। 1890 'ਚ ਜੋਤੀ ਰਾਓ ਫੂਲੇ ਦੀ ਮੌਤ ਤੋਂ ਬਾਅਦ ਸਾਵਿੱਤਰੀ ਬਾਈ ਨੇ ਉਹਨਾਂ ਦੇ ਅਧੂਰੇ ਸੁਪਨੇ ਪੂਰੇ ਕਰਨ ਦਾ ਸੰਕਲਪ ਲਿਆ।

ਸਾਵਿੱਤਰੀ ਬਾਈ ਇੱਕ ਅਜਿਹੀ ਔਰਤ ਸੀ ਜਿਸਨੇ ਬਾਲ ਵਿਆਹ, ਛੂਆ-ਛੂਤ, ਜਾਤ-ਪਾਤ ਅਤੇ ਵਿਧਵਾ ਵਿਆਹ 'ਤੇ ਰੋਕ ਜਿਹੀਆਂ ਕੁਰੀਤੀਆਂ ਖਿਲਾਫ ਸੰਘਰਸ਼ ਕੀਤਾ। ਉਹਨਾਂ ਸਮਾਜਿਕ ਕੁਰੀਤੀਆਂ 'ਤੇ ਸੱਟ ਮਾਰਨ ਤੇ ਔਰਤਾਂ ਨੂੰ ਸਿੱਖਿਅਤ ਕਰਨ ਦਾ ਕੰਮ ਉਹਨਾਂ ਸਮਿਆਂ ਵਿੱਚ ਕੀਤਾ ਜਦੋਂ ਇੱਕ ਪਾਸੇ ਭਾਰਤ ਅੰਗਰੇਜ਼ਾਂ ਦਾ ਗੁਲਾਮ ਸੀ ਤੇ ਦੂਜੇ ਪਾਸੇ ਸਮਾਜ ਵਿੱਚ ਜਗੀਰੂ ਕਦਰਾਂ-ਕੀਮਤਾਂ ਦਾ ਬੋਲਬਾਲਾ ਸੀ ਜਿੱਥੇ ਔਰਤਾਂ ਦਾ ਪੜਨਾ-ਲਿਖਣਾ ਤੇ ਕਿਸੇ ਸਮਾਜਿਕ ਲਹਿਰ ਦਾ ਹਿੱਸਾ ਬਣਨਾ ਤਾਂ ਦੂਰ ਸਗੋਂ ਉਹਨਾਂ ਦਾ ਘਰੋਂ ਬਾਹਰ ਨਿੱਕਲ਼ਣਾ ਵੀ ਮੁਸ਼ਕਿਲ ਸੀ।

1897 ਵਿੱਚ ਮਹਾਂਰਾਸ਼ਟਰ ਵਿੱਚ ਪਲੇਗ ਦੀ ਭਿਆਨਕ ਮਹਾਂਮਾਰੀ ਫੈਲ ਗਈ। ਪੂਨੇ ਦੇ ਖੇਤਰ ਵਿੱਚ ਸੈਂਕੜੇ ਲੋਕ ਪਲੇਗ ਨਾਲ ਮਰ ਰਹੇ ਸਨ। ਸਾਵਿੱਤਰੀ ਬਾਈ ਅਤੇ ਉਹਨਾਂ ਦੇ ਬੇਟੇ ਯਸ਼ਵੰਤ ਨੇ ਮਿਲ਼ ਕੇ ਸ਼ਹਿਰ ਦੇ ਬਾਹਰ ਬਿਮਾਰਾਂ ਦੀ ਮਦਦ ਲਈ ਹਸਪਤਾਲ ਖੋਲ਼ਿਆ। ਉਹ ਮਰੀਜਾਂ ਕੋਲ਼ ਜਾਂਦੀ ਅਤੇ ਆਪ ਉਹਨਾਂ ਨੂੰ ਹਸਪਤਾਲ ਲੈ ਕੇ ਆਉਂਦੀ, ਭਾਵੇਂ ਕਿ ਉਹ ਜਾਣਦੀ ਸੀ ਕਿ ਪਲੇਗ ਇੱਕ ਛੂਤ ਦੀ ਬਿਮਾਰੀ ਹੈ। 10 ਮਾਰਚ 1897 ਨੂੰ ਪਲੇਗ ਕਾਰਨ ਸਾਵਿੱਤਰੀ ਬਾਈ ਦੀ ਮੌਤ ਹੋ ਗਈ। ਉਨਾਂ ਦਾ ਸਾਰਾ ਜੀਵਨ ਦਲਿਤਾਂ ਅਤੇ ਔਰਤਾਂ ਦੇ ਸੰਘਰਸ਼ ਲਈ ਬੀਤਿਆ। ਉਹਨਾਂ ਇਹ ਵੀ ਜਾਣ ਲਿਆ ਸੀ ਕਿ ਅੰਗਰੇਜ਼ਾਂ ਦੀ ਵੀ ਦਲਿਤਾਂ ਤੇ ਦੱਬੇ-ਕੁਚਲੇ ਲੋਕਾਂ ਨਾਲ਼ ਕੋਈ ਹਮਦਰਦੀ ਨਹੀਂ ਹੈ। ਉਹਨਾਂ ਨੇ 'ਕਿਸਾਨ ਦਾ ਕੋੜਾ' ਵਿੱਚ ਲਿਖਿਆ ਹੈ ਕਿ ਅੰਗਰੇਜ਼ ਅਫਸਰਸ਼ਾਹੀ ਜਾਂ ਬ੍ਰਾਹਮਣਵਾਦੀ ਜਗੀਰਦਾਰ ਦੋਵਾਂ ਦੀ ਚਮੜੀ ਉਧੇੜੀ ਜਾਵੇ ਤਾਂ ਅੰਦਰੋ ਇੱਕ ਹੀ ਖੂਨ ਮਿਲ਼ੇਗਾ, ਭਾਵ ਦੋਹਾਂ ਵਿੱਚ ਕੋਈ ਅੰਤਰ ਨਹੀਂ ਹੈ।

ਅਜ਼ਾਦੀ ਤੋਂ ਬਾਅਦ ਕਾਬਜ ਹੋਏ ਸਰਮਾਏਦਾਰਾ ਹਾਕਮਾਂ ਨੇ ਸਾਵਿੱਤਰੀ ਬਾਈ ਨੂੰ ਭੁਲਾ ਦਿੱਤਾ, ਕਿਉਂਕਿ ਉਸ ਦੀਆਂ ਸਿੱਖਿਆਵਾਂ ਉਹਨਾਂ ਲਈ ਖਤਰਨਾਕ ਹਨ। ਮੌਜੂਦਾ ਹਾਕਮ ਨਾ ਤਾਂ ਦਲਿਤਾਂ ਤੇ ਔਰਤਾਂ ਨੂੰ ਬਰਾਬਰ ਦੇ ਹੱਕ ਦੇ ਸਕਦੇ ਹਨ, ਨਾ ਇੱਕ ਔਰਤ ਦਾ ਆਗੂ ਹੋਣਾ ਉਹਨਾਂ ਨੂੰ ਪਚ ਸਕਦਾ ਹੈ ਤੇ ਨਾ ਹੀ ਉਹ ਸਭ ਨੂੰ ਸਿੱਖਿਆ ਦੇ ਸਕਦੇ ਹਨ, ਫੇਰ ਭਲਾਂ ਉਹਨਾਂ ਨੂੰ ਸਾਵਿੱਤਰੀ ਬਾਈ ਫੂਲੇ ਕਿਵੇਂ ਰਾਸ ਆ ਸਕਦੀ ਹੈ? ਸੱਤਾ 'ਤੇ ਕਾਬਜ ਹੋਣ ਮਗਰੋਂ ਲੋਕਾਂ ਨੂੰ ਸਿੱਖਿਆ ਦੇਣ ਦੇ ਮਾਮਲੇ ਤੋਂ ਸਰਮਾਏਦਾਰਾ ਹਕੂਮਤਾਂ ਪਿੱਛੇ ਹਟਦੀਆਂ ਰਹੀਆਂ ਹਨ। 1991 ਤੋਂ ਬਾਅਦ ਨਿੱਜੀਕਰਨ ਤੇ ਉਦਾਰੀਕਰਨ ਦੀਆਂ ਨੀਤੀਆਂ ਨਾਲ਼ ਸਿੱਖਿਆ ਨੂੰ ਪੂਰੀ ਤਰਾਂ ਮੰਡੀ ਦੇ ਹਵਾਲੇ ਕਰ ਦਿੱਤਾ ਗਿਆ। ਅੱਜ ਸਿੱਖਿਆ ਆਮ ਲੋਕਾਂ ਦੇ ਵੱਸ ਦੀ ਗੱਲ ਨਹੀਂ ਰਹੀ। ਗਰੀਬ ਆਪਣੇ ਬੱਚਿਆਂ ਨੂੰ ਉੱਚ-ਵਿੱਦਿਆ ਦਿਵਾਉਣ ਬਾਰੇ ਸੋਚ ਵੀ ਨਹੀਂ ਸਕਦਾ। ਇਸ ਲਈ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਅੱਜ ਭਾਰਤ ਵਿੱਚ ਅਧਿਆਪਕ ਦਿਵਸ ਸਾਵਿੱਤਰੀ ਬਾਈ ਫੂਲੇ ਦੇ ਨਾਮ 'ਤੇ ਨਹੀਂ ਸਗੋਂ ਸਰਵਪੱਲੀ ਰਾਧਾਕ੍ਰਿਸ਼ਨਨ ਜਿਹੇ ਵਿਅਕਤੀ ਦੇ ਨਾਮ 'ਤੇ ਮਨਾਇਆ ਜਾਂਦਾ ਹੈ ਜਿਸਨੇ ਆਪਣੇ ਵਿਦਿਆਰਥੀ ਦੇ ਖੋਜ-ਕਾਰਜ ਨੂੰ ਚੋਰੀ ਕਰਕੇ ਆਪਣੇ ਨਾਮ ਛਪਵਾ ਲਿਆ ਤੇ ਜੋ ਜਾਤ-ਪਾਤੀ ਢਾਂਚੇ ਦਾ ਹਮਾਇਤੀ ਸੀ।

ਭਾਰਤ ਦੇ ਲੁਟੇਰੇ ਹਾਕਮਾਂ ਨੇ ਸਾਵਿੱਤਰੀ ਬਾਈ ਫੂਲੇ ਨੂੰ ਭੁਲਾ ਦਿੱਤਾ ਹੈ ਪਰ ਕਿਰਤੀ ਲੋਕਾਂ ਦੀ ਬਿਹਤਰੀ ਲਈ ਜੂਝਣ ਵਾਲੇ ਨੌਜਵਾਨਾਂ ਨੂੰ ਆਪਣੀ ਮਹਾਨ ਵਿਰਾਸਤ ਦੇ ਤੌਰ 'ਤੇ ਸਾਵਿੱਤਰੀ ਬਾਈ ਫੂਲੇ ਨੂੰ ਯਾਦ ਰੱਖਣਾ ਚਾਹੀਦਾ ਹੈ ਤੇ ਉਸਦੇ ਜੀਵਨ ਤੇ ਕੰਮਾਂ ਨੂੰ ਲੋਕਾਂ ਵਿੱਚ ਲਿਜਾਣਾ ਚਾਹੀਦਾ ਹੈ। ਸਾਵਿੱਤਰੀ ਬਾਈ ਫੂਲੇ ਨੇ ਸਭ ਲਈ ਸਿੱਖਿਆ, ਔਰਤਾਂ ਤੇ ਦਲਿਤਾਂ ਦੀ ਬਿਹਤਰੀ ਲਈ ਜੋ ਸੁਪਨਾ ਦੇਖਿਆ ਸੀ ਉਹਨਾਂ ਨੂੰ ਪੂਰਾ ਕਰਨ ਲਈ ਅੱਜ ਦੇ ਸਮਾਜ ਦੀਆਂ ਚੁਣੌਤੀਆਂ ਦਾ ਡਟ ਕੇ ਸਾਹਮਣਾ ਕਰਨਾ ਹੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੋ ਸਕਦੀ ਹੈ।
- ਸੁਖਵੀਰ

07/10/2023

बेहद कड़े मुकाबले में भारतीय खिलाड़ियों ने कबड्डी में ईरान को 32-29 से हराकर जीत हासिल की।

06/10/2023

Asian Games: हॉकी में भारत ने जीता स्वर्ण, फाइनल में जापान को 5-1 से हराया, पेरिस ओलंपिक के लिए क्वालिफाई किया

भारत ने जापान पर प्रभावी तरीके से जीत हासिल की है। टीम इंडिया की ओर से मनप्रीत सिंह (25वें मिनट), अमित रोहिदास (36वें मिनट), कप्तान हरमनप्रीत सिंह (32वें और 59वें मिनट) और अभिषेक (48वें मिनट) में गोल दागे।

06/10/2023

क्रिकेट वर्ल्ड कप में आज पाकिस्तान के खिलाफ डच टीम में दिखेगा दोआबे का खून।।



पंजाब के दोआबा क्षेत्र के रहने वाले दो युवा पाकिस्तान और नीदरलैंड की टीमों के बीच मैच में एक्शन में नजर आएंगे, जो कुछ ही देर में हैदराबाद के राजीव गांधी अंतर्राष्ट्रीय क्रिकेट स्टेडियम में शुरू होगा।

विक्रमजीत सिंह के दादा खुशी चीमा, जालंधर जिले की फिल्लौर तहसील के चीमा खुर्द गांव से थे, जो 1984 के सिख दंगों के दौरान भारत चले आए। वहां उन्होंने टैक्सी ड्राइवर की नौकरी की और शुरुआत में उन्हें अपनी पगड़ी के कारण काफी नस्लीय भेदभाव का सामना करना पड़ा। बाएं हाथ के सलामी बल्लेबाज विक्रम का जन्म उनके पैतृक गांव चीमा खुर्द में हुआ था और वह सात साल की उम्र में नीदरलैंड चले गए थे।

दूसरे बेटे आर्यन दत्त की पृष्ठभूमि होशियारपुर से जुड़ी है। करीब 35 साल पहले आर्यन के पिता नीदरलैंड चले गए थे। शुरुआती सालों में आर्यन दत्त अपने पैतृक गांव में घूमते रहते थे और 13 से 15 साल की उम्र में वह बन गए। चंडीगढ़ के स्थानीय निवासी। वह कोचों से क्रिकेट सीखने भी आते रहे हैं। दाएं हाथ के ऑफ स्पिनर दत्त के परिवार के बाकी सदस्य अब दिल्ली और चंडीगढ़ में रहते हैं।

दिलचस्प बात यह है कि विक्रम और दत्त दोनों 20 साल के हैं और दोनों ने 25 एकदिवसीय मैच खेले हैं। दोनों अपने क्रिकेट के लिए प्रेरणा के रूप में धोनी की 2011 विश्व कप जीत को श्रेय देते हैं।
हैं।।

02/10/2023

चीन में एशियन गेम्स से लेकर नेपाल में अंडर-19 एसएएफसी (सार्क कंट्री) फुटबॉल चैंपियनशिप तक भारतीय टीमें पाकिस्तानी खिलाड़ियों पर भारी पड़ी हैं।

(1) हांग्जो में एशियाई खेल 2023
स्क्वैश: भारत ने फाइनल में पाकिस्तान को 2-1 से हराकर स्वर्ण पदक जीता

(2) हांग्जो में एशियाई खेल 2023
पुरुष हॉकी: पूल ए मैच में भारत ने पाकिस्तान को 10-2 से हराया

(3) SAFF अंडर-19 फुटबॉल चैम्पियनशिप दशरथ रंगशाला स्टेडियम काठमांडू

फ़ुटबॉल: भारत ने फ़ाइनल में पाकिस्तान को 3-0 से हराकर चैंपियनशिप पर कब्ज़ा कर लिया

02/10/2023

मालदीव में राष्ट्रपति चुनाव में चीन समर्थक मुहम्मद मुइझू ने जीत हासिल की

लंदन विश्वविद्यालय से सिविल इंजीनियरिंग में डॉक्टरेट की उपाधि प्राप्त करने वाले 45 वर्षीय मुहम्मद मुइज़ू ने भारत और श्रीलंका के उत्तर-पश्चिम में हिंद महासागर में नंगे पानी से घिरे देश मालदीव में राष्ट्रपति चुनाव जीता है। हो गया

माले की राजधानी माले के वर्तमान मेयर पीपुल्स नेशनल पार्टी से जुड़े हैं। उन्होंने वर्तमान राष्ट्रपति और मालदीवियन डेमोक्रेटिक पार्टी के इब्राहिम मोहम्मद सोलिह को 45.96% से 54.0% वोटों से हराया।

मुइज़ू मुल्ख चीन के मुखर समर्थक रहे हैं, जिन्होंने भारत को काफ़ी श्रेय दिया है और भारतीय प्रभाव के ख़िलाफ़ 'इंडिया आउट' का नारा बुलंद किया है.

एशिया की मुख्य भूमि से लगभग 750 किलोमीटर दूर, मालदीव का क्षेत्र, जो आधिकारिक तौर पर सुन्नी मुस्लिम धर्म को स्वीकार करता है, 300 वर्ग किलोमीटर है। थोड़ा सा लखनऊ भी बच जाएगा।

29/08/2023
जिस देश के अखबार के पहले पेज पर गुटखे का प्रचार हो उस देश की सड़कों पर थूक ही मिलेगा ।।
09/02/2023

जिस देश के अखबार के पहले पेज पर गुटखे का प्रचार हो उस देश की सड़कों पर थूक ही मिलेगा ।।

Address

Hl
Ratia
125051

Website

Alerts

Be the first to know and let us send you an email when The learning corner posts news and promotions. Your email address will not be used for any other purpose, and you can unsubscribe at any time.

Shortcuts

Share

Category