Govt.High school Rasulpur ਸਰਕਾਰੀ ਹਾਈ ਸਕੂਲ ਰਸੂਲਪੁਰ

  • Home
  • India
  • Rasulpur
  • Govt.High school Rasulpur ਸਰਕਾਰੀ ਹਾਈ ਸਕੂਲ ਰਸੂਲਪੁਰ

Govt.High school Rasulpur ਸਰਕਾਰੀ ਹਾਈ ਸਕੂਲ ਰਸੂਲਪੁਰ GHS Rasulpur is situated on Daudher RASULPUR road having strength of near about 300 students.

16/05/2026

ਸਕੂਲ ਵਿੱਚ ਚੱਲ ਰਹੇ ਸਿਲਾਈ ਕਢਾਈ ਦੇ ਕੋਰਸ (Apparel) ਦੀ ਕਲਾਸ ਦੌਰਾਨ ਮੈਡਮ ਬੱਚਿਆਂ ਨੂੰ ਸਿਲਾਈ ਮਸ਼ੀਨ ਦੀ ਮੁੱਢਲੀ ਜਾਣਕਾਰੀ ਦਿੰਦੇ ਹੋਏ

ਅੱਜ 11/5/26  ਨੂੰ ਸਰਕਾਰੀ ਹਾਈ ਸਕੂਲ ਰਸੂਲਪੁਰ ਦਾ ਦਸਵੀਂ ਜਮਾਤ ਦਾ  2025-26 ਦਾ ਨਤੀਜਾ ਪੋਸ਼ਿਤ ਹੋਇਆ। ਜਿਸ ਵਿੱਚ ਸਾਰੇ ਬੱਚੇ ਸਾਰੇ ਵਿਸ਼ਿਆਂ...
11/05/2026

ਅੱਜ 11/5/26 ਨੂੰ ਸਰਕਾਰੀ ਹਾਈ ਸਕੂਲ ਰਸੂਲਪੁਰ ਦਾ ਦਸਵੀਂ ਜਮਾਤ ਦਾ 2025-26 ਦਾ ਨਤੀਜਾ ਪੋਸ਼ਿਤ ਹੋਇਆ। ਜਿਸ ਵਿੱਚ ਸਾਰੇ ਬੱਚੇ ਸਾਰੇ ਵਿਸ਼ਿਆਂ ਵਿੱਚੋਂ ਪਾਸ ਹਨ।
ਪਹਿਲਾ ਸਥਾਨ ਫਾਰੀਆ
ਦੂਜਾ ਸਥਾਨ ਅਨਮੋਲ ਪ੍ਰੀਤ ਕੌਰ
ਅਤੇ ਤੀਜਾ ਸਥਾਨ ਰਜਨਪ੍ਰੀਤ ਕੌਰ ਨੇ ਹਾਸਿਲ ਕੀਤਾ।
ਸਾਰੇ ਮਾਪਿਆਂ, ਬੱਚਿਆਂ ਅਤੇ ਸਕੂਲ ਮੁਖੀ ਸ਼੍ਰੀ ਅਮਰਦੀਪ ਕੁਮਾਰ ਅਤੇ ਸਮੂਹ ਸਟਾਫ਼ ਨੂੰ ਬਹੁਤ ਬਹੁਤ ਵਧਾਈਆਂ।@

08/05/2026

Mother's Day Celebration
At GHS RASULPUR

10 ਮਈ 2026 ਨੂੰ ਸੰਸਾਰ ਭਰ ਵਿੱਚ ਮਾਂ ਦਿਵਸ (Mother's day) ਮਨਾਇਆ ਜਾ ਰਿਹਾ ਹੈ ਜਿਸ ਦੇ ਸੰਬੰਧ ਵਿੱਚ ਅੱਜ ਸਰਕਾਰੀ ਹਾਈ ਸਕੂਲ ਰਸੂਲਪੁਰ ਦੇ ਬ...
08/05/2026

10 ਮਈ 2026 ਨੂੰ ਸੰਸਾਰ ਭਰ ਵਿੱਚ ਮਾਂ ਦਿਵਸ (Mother's day) ਮਨਾਇਆ ਜਾ ਰਿਹਾ ਹੈ ਜਿਸ ਦੇ ਸੰਬੰਧ ਵਿੱਚ ਅੱਜ ਸਰਕਾਰੀ ਹਾਈ ਸਕੂਲ ਰਸੂਲਪੁਰ ਦੇ ਬੱਚਿਆਂ ਵੱਲੋਂ ਮਾਂ ਦੀ ਮਮਤਾ ਅਤੇ ਪਿਆਰ ਨੂੰ ਦਰਸਾਉਂਦੀਆਂ ਵੱਖ ਵੱਖ ਗਤੀਵਿਧੀਆਂ ਕੀਤੀਆਂ ਗਈਆਂ ਜਿਸ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ

ਪਿੰਡ ਰਸੂਲਪੁਰ ਅਤੇ ਇਲਾਕੇ ਦੇ ਮਾਪਿਆਂ ਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਅਤੇ ਮਾਣ ਮਹਿਸੂਸ ਕਰਦੇ ਹਾਂ ਕਿ ਆਪਣੇ ਸਕੂਲ ਦੇ ਨੌਵੀਂ  ਜਮਾਤ ਦੇ ਵਿਦਿਆ...
30/04/2026

ਪਿੰਡ ਰਸੂਲਪੁਰ ਅਤੇ ਇਲਾਕੇ ਦੇ ਮਾਪਿਆਂ ਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਅਤੇ ਮਾਣ ਮਹਿਸੂਸ ਕਰਦੇ ਹਾਂ ਕਿ ਆਪਣੇ ਸਕੂਲ ਦੇ ਨੌਵੀਂ ਜਮਾਤ ਦੇ ਵਿਦਿਆਰਥੀ ਜਸਕਰਨ ਸਿੰਘ ਧਾਲੀਵਾਲ ਪੁੱਤਰ ਕੁਲਜਿੰਦਰ ਸਿੰਘ ਨੇ NMMS exam (ਵਜੀਫਾ ਪ੍ਰੀਖਿਆ) qualify ਕਰ ਲਿਆ ਹੈ |
ਜਿਸ ਤਹਿਤ ਬੱਚੇ ਨੂੰ ਹਰ ਸਾਲ 12000 ਰੁਪਏ ( 1000 ਮਹੀਨਾ) 4 ਸਾਲਾਂ ਲਈ ਵਜੀਫਾ ਮਿਲੇਗਾ |
ਸਕੂਲ ਮੁਖੀ ਸ਼੍ਰੀ ਅਮਰਦੀਪ ਕੁਮਾਰ ਜੀ ਅਤੇ ਸਮੂਹ ਸਟਾਫ ਵੱਲੋਂ ਬੱਚੇ ਨੂੰ ਅਤੇ ਮਾਪਿਆਂ ਨੂੰ ਮੁਬਾਰਕਬਾਦ ਦਿੰਦਿਆਂ ਵਾਅਦਾ ਕੀਤਾ ਗਿਆ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਵਿਦਿਆਰਥੀਆਂ ਨੂੰ ਇਸ ਵਜੀਫੇ ਦੀ ਪ੍ਰੀਖਿਆ ਲਈ ਤਿਆਰ ਕੀਤਾ ਜਾਵੇਗਾ |
NMMS ਪ੍ਰੀਖਿਆ ਕੀ ਹੈ ?
NMMS ਦਾ ਅਰਥ ਹੈ ਨੈਸ਼ਨਲ ਮੀਨਜ਼-ਕਮ-ਮੈਰਿਟ ਸਕਾਲਰਸ਼ਿਪ।
ਇਹ ਇੱਕ ਕੇਂਦਰੀ ਸਪਾਂਸਰਡ ਸਕੀਮ ਹੈ ਜੋ 2008 ਵਿੱਚ ਸ਼ੁਰੂ ਕੀਤੀ ਗਈ ਸੀ ਤਾਂ ਜੋ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ ਅੱਠਵੀਂ ਜਮਾਤ ਦੇ ਪੱਧਰ 'ਤੇ ਪੜ੍ਹਾਈ ਛੱਡਣ ਦੀ ਦਰ ਨੂੰ ਘਟਾਉਣ ਅਤੇ ਉਨ੍ਹਾਂ ਨੂੰ ਸੈਕੰਡਰੀ ਜਮਾਤਾਂ (IX ਤੋਂ XII) ਵਿੱਚ ਆਪਣੀ ਪੜ੍ਹਾਈ ਜਾਰੀ ਰੱਖਣ ਲਈ ਉਤਸ਼ਾਹਿਤ ਕਰਨ ਲਈ ਸਕਾਲਰਸ਼ਿਪ ਪ੍ਰਦਾਨ ਕੀਤੀ ਜਾ ਸਕੇ।
ਸਕਾਲਰਸ਼ਿਪ ਰਕਮ: ₹12,000 ਪ੍ਰਤੀ ਸਾਲ (₹1,000 ਪ੍ਰਤੀ ਮਹੀਨਾ) ਚਾਰ ਸਾਲਾਂ ਲਈ।

ਮਿਤੀ 7 ਅਪ੍ਰੈਲ 2026 ਨੂੰ ਸਰਕਾਰੀ ਹਾਈ ਸਕੂਲ ਵਿਖੇ ਨਵੇਂ ਵਿੱਦਿਅਕ ਵਰ੍ਹੇ 2026 ਦੀ ਸ਼ੁਰੂਆਤ ਤੋਂ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰ...
17/04/2026

ਮਿਤੀ 7 ਅਪ੍ਰੈਲ 2026 ਨੂੰ ਸਰਕਾਰੀ ਹਾਈ ਸਕੂਲ ਵਿਖੇ ਨਵੇਂ ਵਿੱਦਿਅਕ ਵਰ੍ਹੇ 2026 ਦੀ ਸ਼ੁਰੂਆਤ ਤੋਂ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾਇਆ ਗਿਆ ਅਤੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਭੋਗ ਪਾਇਆ ਗਿਆ ਉਪਰੰਤ ਸਕੂਲ਼ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ,ਜਿਸ ਦੌਰਾਨ ਸੈਸ਼ਨ 2025-26 ਦੀ ਸਾਲਾਨਾ ਪ੍ਰੀਖਿਆ ਵਿੱਚੋਂ ਪਹਿਲੇ , ਦੂਜੇ ਅਤੇ ਤੀਜੇ ਸਥਾਨ ਤੇ ਰਹਿਣ ਵਾਲੇ ਬੱਚਿਆਂ ਨੂੰ ਸਕੂਲ ਅਧਿਆਪਕਾਂ ਅਤੇ ਪਿੰਡ ਦੀਆਂ ਮੋਹਤਵਰ ਸੰਸਥਾਵਾਂ ਜਿਵੇਂ ਪਿੰਡ ਦੀ ਪੰਚਾਇਤ,ਚਾਹ-ਆਬਨੋਸ਼ੀ ਸਮਾਜ ਭਲਾਈ ਸੋਸਾਇਟੀ, ਸ਼ਹੀਦ ਭਗਤ ਸਿੰਘ ਜੀ ਕਲੱਬ ਅਤੇ ਸਮਾਜ ਭਲਾਈ ਕਲੱਬ ਦੇ ਮੈਂਬਰਾਂ ਅਤੇ ਸਕੂਲ ਦੇ ਪੁਰਾਣੇ ਸਟਾਫ ਮੈਂਬਰਾਂ ਦੁਆਰਾ ਸਨਮਾਨਿਤ ਕੀਤਾ ਗਿਆ।ਇਸ ਸਮੇਂ ਪਹੁੰਚੀਆਂ ਪਿੰਡ ਅਤੇ ਇਲਾਕੇ ਦੀਆਂ ਸਾਰੀਆਂ ਸ਼ਖਸੀਅਤਾਂ ਦਾ ਸਕੂਲ ਮੁਖੀ ਸ਼੍ਰੀ ਅਮਰਦੀਪ ਕੁਮਾਰ ਜੀ ਨੇ ਸਵਾਗਤ ਕੀਤਾ ਅਤੇ ਸਕੂਲ ਨੂੰ ਆਰਥਿਕ ਸਹਾਇਤਾ ਪ੍ਰਦਾਨ ਕਰਨ ਵਾਲੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ ।
ਕੁਝ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਆਪਣੇ ਵਿਚਾਰ ਕਮੈਂਟ ਬੌਕਸ ਵਿੱਚ ਲਾਜ਼ਮੀ ਲਿਖੋ ਜੀ

27/03/2026
ਅੱਜ ਮਿਤੀ 10 ਮਾਰਚ 2026 ਨੂੰ ਪਿੰਡ ਰਸੂਲਪੁਰ ਦੇ ਵਸਨੀਕ ਸਰਦਾਰ ਜਰਨੈਲ ਸਿੰਘ (ਘੁੱਗੀ) ਪੁੱਤਰ ਸ. ਨਗਿੰਦਰ ਸਿੰਘ (ਗੋਲੇ ਕੇ ਪਰਿਵਾਰ) ਵਿੱਚੋਂ ਜੋ...
10/03/2026

ਅੱਜ ਮਿਤੀ 10 ਮਾਰਚ 2026 ਨੂੰ ਪਿੰਡ ਰਸੂਲਪੁਰ ਦੇ ਵਸਨੀਕ ਸਰਦਾਰ ਜਰਨੈਲ ਸਿੰਘ (ਘੁੱਗੀ) ਪੁੱਤਰ ਸ. ਨਗਿੰਦਰ ਸਿੰਘ (ਗੋਲੇ ਕੇ ਪਰਿਵਾਰ) ਵਿੱਚੋਂ ਜੋ ਕਿ ਪਿਛਲੇ ਦਿਨੀਂ ਸਵਰਗਵਾਸ ਹੋ ਗਏ ਸਨ, ਦੀ ਯਾਦ ਵਿੱਚ ਉਹਨਾਂ ਦੇ ਭਤੀਜੇ ਸ. ਪ੍ਰਿਤਪਾਲ ਸਿੰਘ ਅਤੇ ਭਗਵੰਤ ਸਿੰਘ ਜੀ ਵੱਲੋਂ ਸਰਕਾਰੀ ਹਾਈ ਸਕੂਲ ਰਸੂਲਪੁਰ ਲਈ 11000 /- ( ਗਿਆਰਾਂ ਹਜ਼ਾਰ) ਰੁਪਏ ਦੀ ਸਹਾਇਤਾ ਭੇਜੀ ਗਈ |
ਸਕੂਲ ਮੁਖੀ ਸ਼੍ਰੀ ਅਮਰਦੀਪ ਕੁਮਾਰ ਜੀ ਨੇ ਸਮੂਹ ਸਕੂਲ ਸਟਾਫ ਵੱਲੋਂ ਪਰਿਵਾਰ ਦਾ ਧੰਨਵਾਦ ਕਰਦਿਆਂ ਅੱਗੇ ਤੋਂ ਵੀ ਸਕੂਲ ਦੀ ਮਦਦ ਕਰਨ ਦੀ ਬੇਨਤੀ ਕੀਤੀ | ਇਸ ਮੌਕੇ ਸਕੂਲ ਅਧਿਆਪਕ ਸ਼੍ਰੀ ਇਮਰਾਨ ਹੁਸੈਨ ਮੱਲ੍ਹਾ ਅਤੇ ਸ. ਜਗਦੀਪ ਸਿੰਘ ਨੇ ਪਿੰਡ ਦੇ ਸਰਪੰਚ ਗੁਰਬਖ਼ਸ਼ ਸਿੰਘ ਖੋਖਰ, ਸ. ਪਰਮਜੀਤ ਸਿੰਘ, ਸ. ਸੁਖਦੀਪ ਸਿੰਘ ਸੁੱਖੀ ਅਤੇ ਹਰਪ੍ਰੀਤ ਸਿੰਘ ਨੂੰ ਸਕੂਲ ਦੀਆ ਹੋਰ ਲੋੜਾਂ ਤੋਂ ਜਾਣੂ ਕਰਵਾਇਆ ਅਤੇ ਪਿੰਡ ਦੇ ਹੋਰ ਪਤਵੰਤੇ ਦਾਨੀ ਸੱਜਣਾਂ ਤੋਂ ਵੀ ਸਕੂਲ ਲਈ ਵਿੱਤੀ ਸਹਾਇਤਾ ਕਰਵਾਉਣ ਲਈ ਬੇਨਤੀ ਕੀਤੀ |

ਪਿੰਡ ਰਸੂਲਪੁਰ ਦੇ ਸਰਦਾਰ ਦਲਜੀਤ ਸਿੰਘ (ਇਟਲੀ ਵਾਲੇ) ਸਪੁੱਤਰ ਸਵ: ਸ. ਗੁਰਮੇਲ ਸਿੰਘ ਅਤੇ ਸਵ: ਜਸਮੇਲ ਕੌਰ (ਸਾਬਕਾ ਮੈਂਬਰ ਪੰਚਾਇਤ)  ਵੱਲੋਂ ਸਕੂ...
31/01/2026

ਪਿੰਡ ਰਸੂਲਪੁਰ ਦੇ ਸਰਦਾਰ ਦਲਜੀਤ ਸਿੰਘ (ਇਟਲੀ ਵਾਲੇ) ਸਪੁੱਤਰ ਸਵ: ਸ. ਗੁਰਮੇਲ ਸਿੰਘ ਅਤੇ ਸਵ: ਜਸਮੇਲ ਕੌਰ (ਸਾਬਕਾ ਮੈਂਬਰ ਪੰਚਾਇਤ) ਵੱਲੋਂ ਸਕੂਲ ਦੇ 9 ਵੀਂ ਤੋਂ 12 ਵੀਂ ਜਮਾਤ ( ਨਵਾਂ ਸੈਸ਼ਨ 2026-27) ਦੇ ਬੱਚਿਆਂ ਨੂੰ ਕੋਟੀਆਂ ਅਤੇ ਬੂਟ-ਜੁਰਾਬਾਂ ਦੇਣ ਲਈ 65000/- ਰੁਪਏ ਦੀ ਨਕਦ ਰਾਸ਼ੀ ਦਾਨ ਕੀਤੀ ਅਤੇ ਸਕੂਲ ਵਿੱਚ ਕੰਮ ਕਰ ਰਹੇ ਸਫਾਈ ਸੇਵਕਾਂ, ਮਿਡ-ਡੇ-ਮੀਲ ਵਰਕਰ ਅਤੇ ਚੌਂਕੀਦਾਰ ਨੂੰ ਵੀ ਬੂਟ ਖਰੀਦਣ ਲਈ ਸਹਾਇਤਾ ਦਿੱਤੀ |
ਇਸ ਮੌਕੇ ਸਕੂਲ ਮੁਖੀ ਸ਼੍ਰੀ ਅਮਰਦੀਪ ਕੁਮਾਰ ਜੀ ਅਤੇ ਸਮੂਹ ਸਕੂਲ ਸਟਾਫ ਵੱਲੋਂ ਸ. ਦਲਜੀਤ ਸਿੰਘ ਜੀ ਦਾ ਸਕੂਲ ਦੇ ਵਿਦਿਆਰਥੀਆਂ ਦੀ ਮਦਦ ਕਰਨ ਲਈ ਧੰਨਵਾਦ ਕਰਦਿਆਂ ਅੱਗੇ ਤੋਂ ਇਸੇ ਤਰ੍ਹਾਂ ਮਦਦ ਕਰਨ ਦੀ ਅਪੀਲ ਕੀਤੀ |

English Fair atGOVT HIGH SCHOOL RASULPUR Our talented students from Classes 6 to 10 turned the school into a vibrant hub...
28/10/2025

English Fair at
GOVT HIGH SCHOOL RASULPUR

Our talented students from Classes 6 to 10 turned the school into a vibrant hub of creativity at the English Fair! They prepared and showcased stunning charts and models all about the magic of English language – from grammar galaxies to storybook wonders! The energy was electric as young minds explained their innovative projects with confidence and flair. Proud moments for teachers, parents, and every little linguist !

ਅੱਜ ਮਿਤੀ 28 ਅਕਤੂਬਰ 2025 ਨੂੰ ਸਮਾਜਿਕ ਸਿੱਖਿਆ ਵਿਸ਼ੇ ਦੀ ਪ੍ਰਦਰਸ਼ਨੀ ਲਗਾਈ ਗਈ ਜਿਸ ਵਿੱਚ ਛੇਵੀਂ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਵਿ...
28/10/2025

ਅੱਜ ਮਿਤੀ 28 ਅਕਤੂਬਰ 2025 ਨੂੰ ਸਮਾਜਿਕ ਸਿੱਖਿਆ ਵਿਸ਼ੇ ਦੀ ਪ੍ਰਦਰਸ਼ਨੀ ਲਗਾਈ ਗਈ ਜਿਸ ਵਿੱਚ ਛੇਵੀਂ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਵਿਸ਼ੇ ਨਾਲ ਸੰਬੰਧਤ ਚਾਰਟ ਅਤੇ ਮਾਡਲ ਬਣਾਏ ਅਤੇ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਪੇਸ਼ ਕੀਤੇ |
ਕੁਝ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ |

Address

Daudhar Road
Rasulpur
142035

Opening Hours

Monday 9am - 3pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm

Telephone

+919888273077

Website

Alerts

Be the first to know and let us send you an email when Govt.High school Rasulpur ਸਰਕਾਰੀ ਹਾਈ ਸਕੂਲ ਰਸੂਲਪੁਰ posts news and promotions. Your email address will not be used for any other purpose, and you can unsubscribe at any time.

Contact The School

Send a message to Govt.High school Rasulpur ਸਰਕਾਰੀ ਹਾਈ ਸਕੂਲ ਰਸੂਲਪੁਰ:

Shortcuts

Share

Category