Government Middle School Rasoolpur-Makhu

Government Middle School Rasoolpur-Makhu ਸਿੱਖਣ ਲਈ ਆਉ..... ਸੇਵਾ ਲਈ ਜਾਉ

GMS RASOOLPUR BLOCK MAKHU VEER  BAL DIWAS AND NATIONAL MATHEMATICS DAY
22/12/2025

GMS RASOOLPUR BLOCK MAKHU
VEER BAL DIWAS AND NATIONAL MATHEMATICS DAY

11/12/2025
Math Fair
11/12/2025

Math Fair

*ਪੰਜਾਬ ਸਿੱਖਿਆ ਕ੍ਰਾਂਤੀ**ਵਿਧਾਇਕ ਸ਼੍ਰੀਮਾਨ ਨਰੇਸ਼ ਕਟਾਰੀਆ ਸਰਕਾਰੀ ਮਿਡਲ ਸਕੂਲ ਰਸੂਲਪੁਰ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਰਸੂਲਪੁਰ 'ਚ ਸਮਾਰਟ ਕ...
25/04/2025

*ਪੰਜਾਬ ਸਿੱਖਿਆ ਕ੍ਰਾਂਤੀ*

*ਵਿਧਾਇਕ ਸ਼੍ਰੀਮਾਨ ਨਰੇਸ਼ ਕਟਾਰੀਆ ਸਰਕਾਰੀ ਮਿਡਲ ਸਕੂਲ ਰਸੂਲਪੁਰ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਰਸੂਲਪੁਰ 'ਚ ਸਮਾਰਟ ਕਲਾਸ ਰੂਮਾਂ ਦਾ ਉਦਘਾਟਨ ਕੀਤਾ *

ਪੰਜਾਬ ਸਰਕਾਰ ਵਿਦਿਆਰਥੀਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਯਤਨਸ਼ੀਲ :ਨਰੇਸ਼ ਕਟਾਰੀਆ

***

ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਸਿੱਖਿਆ ਕ੍ਰਾਂਤੀ ਰਾਹੀਂ ਸਰਕਾਰੀ ਸਕੂਲਾਂ ਦੀ ਕਾਇਆ ਕਲਪ ਕਰ ਰਹੀ ਹੈ ਅਤੇ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਲਗਾਤਾਰ ਹੋਰ ਮਜ਼ਬੂਤ ਕਰ ਰਹੀ ਹੈ, ਤਾਂ ਜੋ ਵਿਦਿਆਰਥੀਆਂ ਨੂੰ ਬਿਹਤਰ ਸਿੱਖਿਆ ਪ੍ਰਦਾਨ ਕੀਤੀ ਜਾ ਸਕੇ। ਇਹ ਪ੍ਰਗਟਾਵਾ ਫਿਰੋਜ਼ਪੁਰ ਜ਼ੀਰਾ ਹਲਕੇ ਦੇ ਵਿਧਾਇਕ ਸ਼੍ਰੀਮਾਨ ਨਰੇਸ਼ ਕਟਾਰੀਆ ਨੇ ਅੱਜ ਹਲਕੇ ਦੇ ਸਰਕਾਰੀ ਪ੍ਰਾਇਮਰੀ ਅਤੇ ਸਰਕਾਰੀ ਮਿਡਲ ਸਕੂਲ ਰਸੂਲਪੁਰ ਵਿਖੇ ਸਮਾਰਟ ਕਲਾਸ ਰੂਮਾਂ ਦਾ ਉਦਘਾਟਨ ਕੀਤਾ ਅਤੇ ਅੱਠਵੀਂ ਜਮਾਤ ਵਿੱਚੋਂ ਪਹਿਲੇ ਚਾਰ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ।

ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਹੈ। ਪੰਜਾਬ ਸਿੱਖਿਆ ਕ੍ਰਾਂਤੀ ਸੂਬੇ ਵਿੱਚ ਵਿੱਦਿਅਕ ਪੱਧਰ ਨੂੰ ਹੋਰ ਉੱਚਾ ਚੁੱਕਣ ਵਿੱਚ ਮੱਦਦਗਾਰ ਸਾਬਿਤ ਹੋਵੇਗੀ ਅਤੇ ਸਰਕਾਰੀ ਸਕੂਲਾਂ ਵਿੱਚ ਸਹੂਲਤਾਂ ਮਿਲਣ ਨਾਲ ਵਿਦਿਆਰਥੀਆਂ ਦਾ ਮਨੋਬਲ ਹੋਰ ਵੀ ਉੱਚਾ ਹੋਵੇਗਾ।

ਪੰਜਾਬ ਸਰਕਾਰ ਨੇ ਸਿੱਖਿਆ ਦੇ ਖੇਤਰ ਵਿੱਚ ਵੱਡੀ ਕ੍ਰਾਂਤੀ ਲਿਆਉਣ ਲਈ ਬਜਟ ਦਾ ਵੱਡਾ ਹਿੱਸਾ ਸਿੱਖਿਆ ਲਈ ਰੱਖਿਆ ਹੈ, ਤਾਂ ਜੋ ਵਿਦਿਆਰਥੀਆਂ ਨੂੰ ਆਧੁਨਿਕ ਸਿੱਖਿਆ ਪ੍ਰਦਾਨ ਕਰਕੇ ਉਨ੍ਹਾਂ ਦਾ ਭਵਿੱਖ ਸੰਵਾਰਿਆ ਜਾ ਸਕੇ।

ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਆਧੁਨਿਕਤਾ ਨਾਲ ਭਰਪੂਰ ਸਿੱਖਿਆ ਪ੍ਰਦਾਨ ਕਰਨ ਲਈ ਅਧਿਆਪਕਾਂ ਨੂੰ ਵਿਦੇਸ਼ਾਂ ਵਿੱਚ ਭੇਜ ਕੇ ਟ੍ਰੇਨਿੰਗ ਕਰਵਾਈ ਗਈ, ਤਾਂ ਜੋ ਉਹ ਆਪਣੇ ਅਤੇ ਵਿਦੇਸ਼ਾਂ ਦੀ ਪੜ੍ਹਾਈ ਵਿੱਚੋਂ ਮਿਲੇ ਤਜ਼ਰਬੇ ਨਾਲ ਵਿਦਿਆਰਥੀਆਂ ਨੂੰ ਉੱਚ ਕੋਟੀ ਦੀ ਸਿੱਖਿਆ ਦੇ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਕ੍ਰਾਂਤੀ ਰਾਹੀਂ ਸਰਕਾਰੀ ਸਕੂਲਾਂ ਦਾ ਕਾਇਆ ਕਲਪ ਕਰ ਰਹੀ ਹੈ ਅਤੇ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਲਗਾਤਾਰ ਹੋਰ ਮਜਬੂਤ ਕਰ ਰਹੀ ਹੈ ਤਾਂ ਜੋ ਵਿਦਿਆਰਥੀਆਂ ਨੂੰ ਬਿਹਤਰ ਸਿੱਖਿਆ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾ ਸਕਣ।

ਇਸ ਮੌਕੇ ਤੇ ਸ ਸੁਖਵਿੰਦਰ ਸਿੰਘ (B.N.O), ਸ ਸੁਖਵਿੰਦਰ ਸਿੰਘ ਪ੍ਰਿੰਸੀਪਲ ਸ.ਸ.ਸ.ਸਕੂਲ ਮੱਖੂ (ਲੜਕੇ) ,ਸ਼੍ਰੀਮਤੀ ਵਰਿੰਦਰ ਕੌਰ ਇੰਚਾਰਜ ਸ.ਕੰਨਿਆਂ.ਸ.ਸ.ਮੱਖੂ,ਸਰਪੰਚ ਸ਼੍ਰੀਮਤੀ ਕੁਲਵਿੰਦਰ ਕੌਰ ਅਤੇ ਪੰਚਾਇਤ ਮੈਂਬਰ,ਦੋਵਾਂ ਸਕੂਲਾਂ ਦੇ SMC ਚੇਅਰਮੈਨ ਅਤੇ ਕਮੇਟੀ ਮੈਂਬਰਾਂ ,ਸ਼੍ਰੀਮਤੀ ਰਮਨਪ੍ਰੀਤ ਕੌਰ ਇੰਚਾਰਜ ਸਰਕਾਰੀ ਮਿਡਲ ਸਕੂਲ ਰਸੂਲਪੁਰ ਅਤੇ ਸਮੂਹ ਸਟਾਫ,ਸ਼੍ਰੀਮਤੀ ਜਸਵਿੰਦਰ ਕੌਰ ਮੁੱਖ ਅਧਿਆਪਕਾ ਸਰਕਾਰੀ ਪ੍ਰਾਇਮਰੀ ਸਕੂਲ ਰਸੂਲਪੁਰ ਅਤੇ ਸਮੂਹ ਸਟਾਫ਼,ਬੀ ਆਰ ਸੀ ਬਲਾਕ ਮੱਖੂ ,ਸਮੇਤ ਵੱਡੀ ਗਿਣਤੀ ਵਿੱਚ ਬੱਚਿਆਂ ਦੇ ਮਾਪੇ ਅਧਿਆਪਕ ਤੇ ਵਿਦਿਆਰਥੀ ਮੌਜੂਦ ਸੀ।

ਸਾਡੇ ਬਹੁਤ ਹੀ ਸਤਿਕਾਰ ਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ਼੍ਰੀਮਤੀ ਮੋਨੀਲਾ ਅਰੋੜਾ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਟਰੀ ਸ਼੍ਰੀਮਤੀ ਸੁਨੀਤਾ ਰਾਣੀ, ਸ਼੍ਰੀਮਤੀ ਸੁਖਵਿੰਦਰ ਕੌਰ BPEO ਬਲਾਕ ਮੱਖੂ ਅਤੇ ਡੀਆਰਸੀ ਦਿਨੇਸ਼ ਚੌਹਾਨ ਦੀ ਰਹਿਨੁਮਾਈ ਹੇਠ ਇਹ ਉਦਘਾਟਨ ਸਮਾਰੋਹ ਕਰਵਾਇਆ ਗਿਆ ।

ਪੰਜਾਬ ਭਵਨ ਸਰੀ ਕਨੇਡਾ ਦੇ ਸੰਸਥਾਪਕ ਸ੍ਰੀ ਸੁਖੀ ਬਾਠ ਜੀ ਦੇ ਉਪਰਾਲੇ ਸਦਕਾ ਪ੍ਰੋਜੈਕਟ "ਨਵੀਆਂ ਕਲਮਾਂ ਨਵੀਂ ਉਡਾਣ" ਤਹਿਤ ਅਕਾਲ ਕਾਲਜ ਮਸਤੂਆਣਾ ਸ...
22/11/2024

ਪੰਜਾਬ ਭਵਨ ਸਰੀ ਕਨੇਡਾ ਦੇ ਸੰਸਥਾਪਕ ਸ੍ਰੀ ਸੁਖੀ ਬਾਠ ਜੀ ਦੇ ਉਪਰਾਲੇ ਸਦਕਾ ਪ੍ਰੋਜੈਕਟ "ਨਵੀਆਂ ਕਲਮਾਂ ਨਵੀਂ ਉਡਾਣ" ਤਹਿਤ ਅਕਾਲ ਕਾਲਜ ਮਸਤੂਆਣਾ ਸਾਹਿਬ (ਸੰਗਰੂਰ) ਵਿਖੇ 16 -17 ਨਵੰਬਰ ਨੂੰ ਦੋ ਰੋਜ਼ਾ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਕਰਵਾਈ ਗਈ। ਜਿਸ ਵਿੱਚ ਸਰਕਾਰੀ ਮਿਡਲ ਸਮਾਰਟ ਸਕੂਲ ਦੇ ਗਾਈਡ ਅਧਿਆਪਕਾ ਸ਼੍ਰੀਮਤੀ ਸੋਨੀਆ (ਮੈਥ ਮਿਸਟ੍ਰੈਸ) ਦੀ ਅਗਵਾਈ ਹੇਠ ਤਿੰਨ ਬਾਲ ਲੇਖਕਾਂ ਗੁਰਸੀਰਤ ਕੌਰ (ਕਵਿਤਾ), ਲਵਦੀਪ ਕੌਰ (ਗੀਤ) ਅਤੇ ਹਰਨੂਰ ਕੌਰ (ਲੇਖ ਰਚਨਾ) ਮੁਕਾਬਲਿਆਂ ਵਿੱਚ ਭਾਗ ਲਿਆ। ਇਹਨਾਂ ਬਾਲ ਲੇਖਕਾਂ ਨੂੰ ਬਾਠ ਸਾਹਿਬ ਵੱਲੋਂ ਸਰਟੀਫਿਕੇਟ, ਤਮਗੇ ਤੇ ਕਾਨਫਰੰਸ ਦੇ ਬੈਗ ਨਾਲ ਸਨਮਾਨਿਤ ਕੀਤਾ ਗਿਆ। ਸਰਕਾਰੀ ਮਿਡਲ ਸਮਾਰਟ ਸਕੂਲ ਦੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਇਹਨਾਂ ਬੱਚਿਆਂ ਤੇ ਮੈਡਮ ਸ਼੍ਰੀਮਤੀ ਸੋਨੀਆ ਤੇ ਮਾਣ ਹੈ।

07/09/2024
“ਸਿੱਖਿਆ ਸਪਤਾਹ “ਸਰਕਾਰੀ ਮਿਡਲ ਸਮਾਰਟ ਸਕੂਲ ਰਸੂਲਪੁਰ               ਬਲਾਕ ਮੱਖੂ       ਹੁਨਰ ਅਤੇ ਤਕਨੀਕ ਦਿਵਸ             ਦਿਨ ਪੰਜਵਾਂ  ...
26/07/2024

“ਸਿੱਖਿਆ ਸਪਤਾਹ “
ਸਰਕਾਰੀ ਮਿਡਲ ਸਮਾਰਟ ਸਕੂਲ ਰਸੂਲਪੁਰ
ਬਲਾਕ ਮੱਖੂ
ਹੁਨਰ ਅਤੇ ਤਕਨੀਕ ਦਿਵਸ
ਦਿਨ ਪੰਜਵਾਂ
ਮਿਤੀ 26-07-2024

“ਸਿੱਖਿਆ ਸਪਤਾਹ “     ਸਰਕਾਰੀ ਮਿਡਲ ਸਮਾਰਟ ਸਕੂਲ ਰਸੂਲਪੁਰ                  ਬਲਾਕ ਮੱਖੂ           ਸਭਿਆਚਾਰਕ  ਦਿਨ                ਦਿਨ...
25/07/2024

“ਸਿੱਖਿਆ ਸਪਤਾਹ “
ਸਰਕਾਰੀ ਮਿਡਲ ਸਮਾਰਟ ਸਕੂਲ ਰਸੂਲਪੁਰ
ਬਲਾਕ ਮੱਖੂ
ਸਭਿਆਚਾਰਕ ਦਿਨ
ਦਿਨ ਚੌਥਾ
ਮਿਤੀ 25-07-2024

Address

Rasulpur
142044

Website

Alerts

Be the first to know and let us send you an email when Government Middle School Rasoolpur-Makhu posts news and promotions. Your email address will not be used for any other purpose, and you can unsubscribe at any time.

Shortcuts

Share

Category