Adarsh sen.sec.school, Chauke -Bti

Adarsh sen.sec.school, Chauke -Bti Contact information, map and directions, contact form, opening hours, services, ratings, photos, videos and announcements from Adarsh sen.sec.school, Chauke -Bti, School, Rampuraphul.

24/11/2025

*ਆਦਰਸ਼ ਸਕੂਲ ਚਾਉਕੇ ਵਿਖੇ ਸ਼੍ਰੀ ਗੁਰੂ ਤੇਗਬਹਾਦਰ ਜੀ ਦਾ ਸ਼ਹੀਦੀ ਦਿਵਸ ਮਨਾਇਆ ਗਿਆ*
ਚਾਉਕੇ 24 ਨਵੰਬਰ 2025
ਨੌਵੇ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਆਦਰਸ਼ ਸਕੂਲ ਚਾਉਕੇ ਵਿੱਚ ਬੱਚਿਆ ਅਤੇ ਸਟਾਫ਼ ਨੇ ਸ਼ਹੀਦੀ ਦਿਵਸ ਮਨਾਇਆ ਸ਼ਬਦ ਗਾਇਣ ਨਾਲ ਧਾਰਮਿਕ ਪ੍ਰੋਗਰਾਮ ਦੀ ਸੁਰੂਆਤ ਕੀਤੀ ਗਈ ਜਿਸ ਤੋ ਬਾਅਦ ਬੱਚਿਆਂ ਦੇ ਭਾਸ਼ਣ ਮੁਕਾਬਲੇ , ਕਵਿਤਾਵਾਂ , ਗੀਤ ਅਤੇ ਅੰਤ ਵਿੱਚ ਗੱਤਕਾ ਖੇਡਿਆ ਗਿਆ । ਇੰਨ੍ਹਾਂ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਵੱਧ ਚੜਕੇ ਹਿੱਸਾ ਲਿਆ ਅਤੇ ਆਪਣੇ ਬੋਲੇ ਵਿਸ਼ਿਆਂ ਰਾਹੀਂ ਗੁਰੂ ਜੀ ਦੇ ਜੀਵਨ , ਸਾਮਾਜਿਕ ਕੰਮਾਂ ਤੇ ਚਾਨਣਾ ਪਾਇਆ । ਕਲਰਕ ਬਲਵਿੰਦਰ ਸਿੰਘ ਵਲੋ ਬੱਚਿਆਂ ਨੂੰ ਗੁਰੂ ਸਿੱਖ ਸਿਧਾਂਤਾ ਤੇ ਚਲਣ ਦੀ ਪ੍ਰੇਰਨਾ ਦਿੱਤੀ ਅਤੇ ਸਟਾਫ਼ ਦੀ ਸਹਾਇਤਾ ਨਾਲ ਸਾਰੇ ਪ੍ਰੋਗਰਾਮ ਦੀ ਪੇਸ਼ਕਾਰੀ ਕਰਵਾਈ। ਸਮੁੱਚੇ ਸਟੇਜ ਦੀ ਕਾਰਵਾਈ ਰਮਨਦੀਪ ਕੌਰ ਸਿੱਧੂ,ਜਸਵਿੰਦਰ ਸਿੰਘ ਅਤੇ ਮਨਪ੍ਰੀਤ ਸਿੰਘ, ਨੇ ਨਿਭਾਈ। ਇਸ ਮੌਕੇ ਅਮਨਦੀਪ ਕੌਰ, ਅਨੂ ਅਗਰਵਾਲ, ਵੀਰਪਾਲ ਕੌਰ, ਕ੍ਰਿਸ਼ਨਾ, ਸਰਬਜੀਤ ਕੌਰ, ਜਸਪ੍ਰੀਤ ਕੌਰ, ਕੁਲਵਿੰਦਰ ਕੌਰ, ਜਗਤਾਰ ਸਿੰਘ ਸਮੇਤ ਸਮੁੱਚੇ ਸਟਾਫ਼ ਨੇ ਥੋੜੇ ਸਮੇਂ ਵਿੱਚ ਤਿਆਰੀ ਕਰਕੇ ਇਨ੍ਹੀ ਵਧੀਆ ਪੇਸ਼ਕਾਰੀਆਂ ਪੇਸ਼ ਕਰਨ ਤੇ ਬੱਚਿਆਂ ਦੀ ਹੌਂਸਲਾ ਅਫ਼ਜਾਈ ਕੀਤੀ |

*ਆਦਰਸ਼ ਸਕੂਲ ਚਾਉਕੇ ਵਿਖੇ ਸ਼੍ਰੀ ਗੁਰੂ ਤੇਗਬਹਾਦਰ ਜੀ ਦਾ ਸ਼ਹੀਦੀ ਦਿਵਸ ਮਨਾਇਆ ਗਿਆ* ਚਾਉਕੇ 24 ਨਵੰਬਰ 2025 ਨੌਵੇ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀ...
24/11/2025

*ਆਦਰਸ਼ ਸਕੂਲ ਚਾਉਕੇ ਵਿਖੇ ਸ਼੍ਰੀ ਗੁਰੂ ਤੇਗਬਹਾਦਰ ਜੀ ਦਾ ਸ਼ਹੀਦੀ ਦਿਵਸ ਮਨਾਇਆ ਗਿਆ*
ਚਾਉਕੇ 24 ਨਵੰਬਰ 2025
ਨੌਵੇ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਆਦਰਸ਼ ਸਕੂਲ ਚਾਉਕੇ ਵਿੱਚ ਬੱਚਿਆ ਅਤੇ ਸਟਾਫ਼ ਨੇ ਸ਼ਹੀਦੀ ਦਿਵਸ ਮਨਾਇਆ ਸ਼ਬਦ ਗਾਇਣ ਨਾਲ ਧਾਰਮਿਕ ਪ੍ਰੋਗਰਾਮ ਦੀ ਸੁਰੂਆਤ ਕੀਤੀ ਗਈ ਜਿਸ ਤੋ ਬਾਅਦ ਬੱਚਿਆਂ ਦੇ ਭਾਸ਼ਣ ਮੁਕਾਬਲੇ , ਕਵਿਤਾਵਾਂ , ਗੀਤ ਅਤੇ ਅੰਤ ਵਿੱਚ ਗੱਤਕਾ ਖੇਡਿਆ ਗਿਆ । ਇੰਨ੍ਹਾਂ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਵੱਧ ਚੜਕੇ ਹਿੱਸਾ ਲਿਆ ਅਤੇ ਆਪਣੇ ਬੋਲੇ ਵਿਸ਼ਿਆਂ ਰਾਹੀਂ ਗੁਰੂ ਜੀ ਦੇ ਜੀਵਨ , ਸਾਮਾਜਿਕ ਕੰਮਾਂ ਤੇ ਚਾਨਣਾ ਪਾਇਆ । ਕਲਰਕ ਬਲਵਿੰਦਰ ਸਿੰਘ ਵਲੋ ਬੱਚਿਆਂ ਨੂੰ ਗੁਰੂ ਸਿੱਖ ਸਿਧਾਂਤਾ ਤੇ ਚਲਣ ਦੀ ਪ੍ਰੇਰਨਾ ਦਿੱਤੀ ਅਤੇ ਸਟਾਫ਼ ਦੀ ਸਹਾਇਤਾ ਨਾਲ ਸਾਰੇ ਪ੍ਰੋਗਰਾਮ ਦੀ ਪੇਸ਼ਕਾਰੀ ਕਰਵਾਈ। ਸਮੁੱਚੇ ਸਟੇਜ ਦੀ ਕਾਰਵਾਈ ਰਮਨਦੀਪ ਕੌਰ ਸਿੱਧੂ,ਜਸਵਿੰਦਰ ਸਿੰਘ ਅਤੇ ਮਨਪ੍ਰੀਤ ਸਿੰਘ, ਨੇ ਨਿਭਾਈ। ਇਸ ਮੌਕੇ ਅਮਨਦੀਪ ਕੌਰ, ਅਨੂ ਅਗਰਵਾਲ, ਵੀਰਪਾਲ ਕੌਰ, ਕ੍ਰਿਸ਼ਨਾ, ਸਰਬਜੀਤ ਕੌਰ, ਜਸਪ੍ਰੀਤ ਕੌਰ, ਕੁਲਵਿੰਦਰ ਕੌਰ, ਜਗਤਾਰ ਸਿੰਘ ਸਮੇਤ ਸਮੁੱਚੇ ਸਟਾਫ਼ ਨੇ ਥੋੜੇ ਸਮੇਂ ਵਿੱਚ ਤਿਆਰੀ ਕਰਕੇ ਇਨ੍ਹੀ ਵਧੀਆ ਪੇਸ਼ਕਾਰੀਆਂ ਪੇਸ਼ ਕਰਨ ਤੇ ਬੱਚਿਆਂ ਦੀ ਹੌਂਸਲਾ ਅਫ਼ਜਾਈ ਕੀਤੀ |

*ਆਦਰਸ਼ ਸਕੂਲ ਚਾਉਕੇ ਵਿੱਚ ਹੋਈ ਸਫਲ ਅਧਿਆਪਕ ਮਿਲਣੀ *ਆਦਰਸ਼ ਸਕੂਲ ਚਾਉਕੇ ਵਿਖੇ ਪਹਿਲੇ ਸਮੈਸਟਰ ਦੇ ਪੇਪਰਾਂ ਦੇ ਨਤੀਜੇ ਅਧਿਆਪਕ ਮਿਲਣੀ ਕਰਕੇ ਘੋਸ...
23/11/2025

*ਆਦਰਸ਼ ਸਕੂਲ ਚਾਉਕੇ ਵਿੱਚ ਹੋਈ ਸਫਲ ਅਧਿਆਪਕ ਮਿਲਣੀ *

ਆਦਰਸ਼ ਸਕੂਲ ਚਾਉਕੇ ਵਿਖੇ ਪਹਿਲੇ ਸਮੈਸਟਰ ਦੇ ਪੇਪਰਾਂ ਦੇ ਨਤੀਜੇ ਅਧਿਆਪਕ ਮਿਲਣੀ ਕਰਕੇ ਘੋਸਤ ਕੀਤੇ ਗਏ , ਸੰਸਥਾ ਦੇ ਸੀਨੀਅਰ ਅਧਿਆਪਕਾ ਪਵਨਦੀਪ ਕੌਰ ਮਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 🌟 **ਨਰਸਰੀ ਤੋਂ ਦਸਵੀਂ ਜਮਾਤ ਲਈ ਮਾਪੇ ਅਧਿਆਪਕ ਮੀਟਿੰਗ ਸਫਲਤਾਪੂਰਵਕ ਸੰਪੰਨ ਹੋਈ!** 🌟
ਸਾਨੂੰ **18,19,20,21 ਨਵੰਬਰ, 2025** ਨੂੰ ਹੋਈ ਤਿੰਨ ਸਿਫਟਾ ਵਿੱਚ ਨਰਸਰੀ ਤੋਂ ਦਸਵੀਂ ਜਮਾਤ ਲਈ ਮਾਪੇ ਅਧਿਆਪਕ ਮੀਟਿੰਗ ਦੇ ਸਫਲਤਾਪੂਰਵਕ ਸੰਪੰਨ ਹੋਣ ਤੇ ਖੁਸ਼ੀ ਹੋ ਰਹੀ ਹੈ। ਇਸ ਸੈਸ਼ਨ ਨੇ ਵਿਦਿਆਰਥੀਆਂ ਦੀ ਅਕਾਦਮਿਕ ਪ੍ਰਗਤੀ, ਖੇਡਾਂ ਚ ਚੰਗਾ ਪ੍ਰਦਰਸ਼ਨ ਅਤੇ ਵਿਕਾਸ ਦੇ ਖੇਤਰਾਂ ਬਾਰੇ ਸਾਰਥਕ ਵਿਚਾਰ-ਵਟਾਂਦਰੇ ਲਈ ਇੱਕ ਸ਼ਾਨਦਾਰ ਪਲੇਟਫਾਰਮ ਪ੍ਰਦਾਨ ਕੀਤਾ। ਅਸੀਂ ਉਨ੍ਹਾਂ ਸਾਰੇ ਮਾਪਿਆਂ ਅਤੇ ਪਤਵੰਤੇ ਸੱਜਣਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਮਹੱਤਵਪੂਰਨ ਗੱਲਬਾਤ ਵਿੱਚ ਹਿੱਸਾ ਲਿਆ ਅਤੇ ਸਰਗਰਮੀ ਨਾਲ ਯੋਗਦਾਨ ਪਾਇਆ। ਤੁਹਾਡਾ ਅਟੁੱਟ ਸਮਰਥਨ ਅਤੇ ਸ਼ਮੂਲੀਅਤ ਤੁਹਾਡੇ ਬੱਚੇ ਦੇ ਵਿਦਿਅਕ ਸਫ਼ਰ ਨੂੰ ਆਕਾਰ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਆਓ ਆਪਾਂ ਆਪਣੇ ਵਿਦਿਆਰਥੀਆਂ ਦੇ ਮਾਨਿਸਕ, ਭਾਵਨਾਤਮਿਕ, ਸਮਾਜਿਕ ਵਿਕਾਸ ਲਈ ਸਕੂਲ ਵਿੱਚ ਚੰਗਾ ਵਾਤਾਵਰਣ ਪੈਦਾ ਕਰਨ ਲਈ ਇਕੱਠੇ ਕੰਮ ਕਰਦੇ ਰਹੀਏ। 🌱📚

ਵੱਲੋਂ
ਸਮੂਹ ਸਟਾਫ ,
ਆਦਰਸ਼ ਸੀਨੀਅਰ ਸੈਕੰਡਰੀ ਸਕੂਲ, ਚਾਉਕੇ ( ਬਠਿੰਡਾ)
ਅੰਗਰੇਜ਼ੀ ਮਾਧਿਅਮ, ਸੀ.ਬੀ.ਐਸ.ਈ. (ਨਵੀਂ ਦਿੱਲੀ) ਤੋਂ ਮਾਨਤਾ ਪ੍ਰਾਪਤ,ਅਫ਼ੀਲੀਏਸ਼ਨ ਨੰਬਰ: 1620150, ਸਕੂਲ ਕੋਡ:24597
ਸੰਚਾਲਿਤ: ਪੰਜਾਬ ਸਿੱਖਿਆ ਵਿਕਾਸ ਬੋਰਡ,(ਮੋਹਾਲੀ)
ਪ੍ਰਬੰਧਕ: ਮਾਨਯੋਗ ADC ਸਾਹਿਬ (UD) (ਬਠਿੰਡਾ) ਅਤੇ ਮਾਨਯੋਗ SDM ਸਾਹਿਬ ਮੌੜ ਮੰਡੀ (ਬਠਿੰਡਾ)

🌟 ਆਦਰਸ਼ ਸਕੂਲ ਚਾਉਕੇ ਦੀਆਂ ਖਿਡਾਰਨਾਂ ਨੇ ਖੇਡਾਂ ’ਚ ਮਾਰੀਆਂ ਮੱਲਾਂ! 🌟ਸਕੂਲੀ ਸਟੇਟ ਵਿੱਚ ਤੀਜਾ ਸਥਾਨ ਹਾਸਲ! 🥉🎉ਪੰਜਾਬ ਸਰਕਾਰ ਦੁਆਰਾ ਕਰਵਾਏ ਜਾ...
21/11/2025

🌟 ਆਦਰਸ਼ ਸਕੂਲ ਚਾਉਕੇ ਦੀਆਂ ਖਿਡਾਰਨਾਂ ਨੇ ਖੇਡਾਂ ’ਚ ਮਾਰੀਆਂ ਮੱਲਾਂ! 🌟
ਸਕੂਲੀ ਸਟੇਟ ਵਿੱਚ ਤੀਜਾ ਸਥਾਨ ਹਾਸਲ! 🥉🎉

ਪੰਜਾਬ ਸਰਕਾਰ ਦੁਆਰਾ ਕਰਵਾਏ ਜਾ ਰਹੇ ਸਕੂਲੀ ਖੇਡ ਮੁਕਾਬਲਿਆਂ ਵਿੱਚ ਆਦਰਸ਼ ਸਕੂਲ ਚਾਉਕੇ ਦੀਆਂ ਹੁਨਰਮੰਦ ਕੁੜੀਆਂ ਨੇ ਅਧਿਆਪਕਾਂ ਦੀ ਅਟੱਲ ਮਿਹਨਤ ਦੀ ਬਦੌਲਤ ਇੱਕ ਵਾਰ ਫਿਰ ਸਟੇਟ ਪੱਧਰ ’ਤੇ ਤੀਜਾ ਸਥਾਨ ਹਾਸਲ ਕਰਕੇ ਸਕੂਲ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ! 🙌✨

ਸਕੂਲ ਦੀ ਸੀਨੀਅਰ ਅਧਿਆਪਕਾ ਪਵਨਦੀਪ ਕੌਰ ਮਾਨ ਨੇ ਖੁਸ਼ੀ ਜ਼ਾਹਰ ਕਰਦਿਆਂ ਡੀਪੀ ਅਧਿਆਪਕ ਬਲਜੀਤ ਸਿੰਘ, ਸਰਬਜੀਤ ਕੌਰ ਭੋਲ਼ੀ, ਮਾਪਿਆਂ ਅਤੇ ਸਾਰੇ ਬੱਚਿਆਂ ਨੂੰ ਦਿਲੋਂ ਮੁਬਾਰਕਬਾਦ ਦਿੱਤੀ। ਉਹਨਾਂ ਨੇ ਵੱਧ ਤੋਂ ਵੱਧ ਬੱਚਿਆਂ ਨੂੰ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਖੇਡਾਂ ਰਾਹੀਂ ਇੱਕ ਸਿਹਤਮੰਦ ਅਤੇ ਨਰੋਏ ਸਮਾਜ ਦੀ ਸਿਰਜਣਾ ਸੰਭਵ ਹੈ। 🏅💪

ਡੀਪੀ ਬਲਜੀਤ ਸਿੰਘ ਨੇ ਦੱਸਿਆ ਕਿ ਸਕੂਲ ਦਾ ਮਹੌਲ ਸੁਖਾਵਾਂ ਨਾ ਹੋਣ ਦੇ ਬਾਵਜੂਦ ਵੀ, ਦਸਵੀਂ ਕਲਾਸ ਦੀਆਂ ਵਿਦਿਆਰਥਣਾਂ ਤਰਮਨ ਕੌਰ ਅਤੇ ਚਰਨਦੀਪ ਕੌਰ ਨੇ ਅੰਡਰ-19 ਸਰਕਲ ਕਬੱਡੀ (ਰੂਪਨਗਰ) ਵਿੱਚ ਵਧੀਆ ਪ੍ਰਦਰਸ਼ਨ ਕਰਦੇ ਹੋਏ ਟੀਮ ਲਈ ਕਾਂਸੀ ਦਾ ਤਗਮਾ ਜਿੱਤਿਆ। 🥉💥

ਇਸ ਮੌਕੇ ਅਧਿਆਪਕ ਬਲਵਿੰਦਰ ਸਿੰਘ, ਕਰਮਜੀਤ ਕੌਰ, ਕਮਲਜੀਤ ਕੌਰ, ਮਨਪ੍ਰੀਤ ਸਿੰਘ, ਗੁਰਤੇਜ ਸਿੰਘ, ਜਗਤਾਰ ਸਿੰਘ, ਵੀਰਪਾਲ ਕੌਰ ਬਠਿੰਡਾ ਸਮੇਤ ਹੋਰ ਅਧਿਆਪਕਾਂ ਨੇ ਬੱਚਿਆਂ ਨੂੰ ਮੁਬਾਰਕਬਾਦ ਦਿੱਤੀ। 👏🎊

ਸਾਵਣ ਦੇ ਤਿਓਹਾਰ ਤੀਆਂ ਨੂੰ ਮੁੱਖ ਰੱਖਦੇ ਹੋਏ, ਆਦਰਸ਼ ਸਕੂਲ ਚੌਕੇ ਦੇ ਵਿੱਚ ਵਿਦਿਆਰਥੀਆਂ ‌‌‍ਲਈ ਇੱਕ ਮਹਿੰਦੀ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ...
13/08/2025

ਸਾਵਣ ਦੇ ਤਿਓਹਾਰ ਤੀਆਂ ਨੂੰ ਮੁੱਖ ਰੱਖਦੇ ਹੋਏ, ਆਦਰਸ਼ ਸਕੂਲ ਚੌਕੇ ਦੇ ਵਿੱਚ ਵਿਦਿਆਰਥੀਆਂ ‌‌‍ਲਈ ਇੱਕ ਮਹਿੰਦੀ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ।

ਆਦਰਸ਼ ਸਕੂਲ ਚਾਉਕੇ ਵਿਖੇ ਰੱਖੜੀ ਦੇ ਤਿਉਹਾਰ ਦੇ ਮੌਕੇ ‘ਤੇ ਵਿਦਿਆਰਥੀਆਂ ਦੀ ਰੱਖੜੀ ਬਣਾਉਣ ਦੀ ਗਤੀਵਿਧੀ ਕਰਵਾਈ ਗਈ ।
12/08/2025

ਆਦਰਸ਼ ਸਕੂਲ ਚਾਉਕੇ ਵਿਖੇ ਰੱਖੜੀ ਦੇ ਤਿਉਹਾਰ ਦੇ ਮੌਕੇ ‘ਤੇ ਵਿਦਿਆਰਥੀਆਂ ਦੀ ਰੱਖੜੀ ਬਣਾਉਣ ਦੀ ਗਤੀਵਿਧੀ ਕਰਵਾਈ ਗਈ ।

ਅੱਜ ਆਦਰਸ਼ ਸਕੂਲ ਚਾਉਕੇ ਦੇ ਪਹਿਲੀ ਜਮਾਤ ਦੇ ਵਿਦਿਆਰਥੀ ਹਰਸ਼ਪ੍ਰੀਤ ਸਿੰਘ ਅਤੇ ਐਲ.ਕੇ.ਜੀ. ਦੇ ਵਿਦਿਆਰਥੀ ਗੁਰਸ਼ਾਨ ਸਿੰਘ ਦੇ ਪਿਤਾ ਜੀ ਸ. ਗੁਰਪ੍...
02/08/2025

ਅੱਜ ਆਦਰਸ਼ ਸਕੂਲ ਚਾਉਕੇ ਦੇ ਪਹਿਲੀ ਜਮਾਤ ਦੇ ਵਿਦਿਆਰਥੀ ਹਰਸ਼ਪ੍ਰੀਤ ਸਿੰਘ ਅਤੇ ਐਲ.ਕੇ.ਜੀ. ਦੇ ਵਿਦਿਆਰਥੀ ਗੁਰਸ਼ਾਨ ਸਿੰਘ ਦੇ ਪਿਤਾ ਜੀ ਸ. ਗੁਰਪ੍ਰੀਤ ਸਿੰਘ ਵਾਸੀ ਚਾਉਕੇ ਵੱਲੋਂ ਆਪਣੇ ਪਿਤਾ ਜੀ ਦੀ ਯਾਦ ਵਿੱਚ ਆਦਰਸ਼ ਸਕੂਲ ਨੂੰ ਇੱਕ ਛੱਤ ਵਾਲਾ ਪੱਖਾ ਭੇਂਟ ਕੀਤਾ ਗਿਆ ।

30/06/2025
🌞 ਯੋਗਾ ਦਿਵਸ 2025 ਦੀ ਘਰੋਂ ਮਨਾਈ ਗਈ ਖਾਸ ਚਮਕ! 🌞🧘‍♀️ਆਦਰਸ਼ ਸੀਨੀਅਰ ਸੈਕੰਡਰੀ ਸਕੂਲ, ਚੌਕੇ ਦੇ ਵਿਦਿਆਰਥੀਆਂ ਨੇ ਸਿੱਧ ਕਰ ਦਿੱਤਾ ਕਿ ਸੱਚੀ ਲਗ...
21/06/2025

🌞 ਯੋਗਾ ਦਿਵਸ 2025 ਦੀ ਘਰੋਂ ਮਨਾਈ ਗਈ ਖਾਸ ਚਮਕ! 🌞🧘‍♀️

ਆਦਰਸ਼ ਸੀਨੀਅਰ ਸੈਕੰਡਰੀ ਸਕੂਲ, ਚੌਕੇ ਦੇ ਵਿਦਿਆਰਥੀਆਂ ਨੇ ਸਿੱਧ ਕਰ ਦਿੱਤਾ ਕਿ ਸੱਚੀ ਲਗਨ ਅਤੇ ਨਿਰੰਤਰਤਾ ਨਾਲ ਹਰ ਕੰਮ ਸੰਭਵ ਹੈ।
ਸਮਰ ਵੈਕੇਸ਼ਨ ਹੋਣ ਦੇ ਬਾਵਜੂਦ ਵੀ, ਸਾਡੇ ਵਿਦਿਆਰਥੀਆਂ ਨੇ ਆਪਣੇ ਘਰਾਂ ਵਿੱਚ ਰਹਿ ਕੇ ਅੰਤਰਰਾਸ਼ਟਰੀ ਯੋਗਾ ਦਿਵਸ ਜੋਸ਼ ਅਤੇ ਸਮਰਪਣ ਨਾਲ ਮਨਾਇਆ। 🙏

ਸਕੂਲ ਦੇ ਅਧਿਆਪਕਾਂ ਨੇ ਵੀਡੀਓ ਕਾਲਾਂ ਰਾਹੀਂ ਵਿਦਿਆਰਥੀਆਂ ਨੂੰ ਯੋਗਾ ਦੀ ਸਿੱਖਿਆ ਦਿੱਤੀ ਅਤੇ ਉਨ੍ਹਾਂ ਨੂੰ ਸਰੀਰਕ ਤੇ ਮਾਨਸਿਕ ਤੰਦਰੁਸਤੀ ਵੱਲ ਪ੍ਰੇਰਿਤ ਕੀਤਾ। 🌿
ਸੂਰਜ ਨਮਸਕਾਰ ਤੋਂ ਲੈ ਕੇ ਧਿਆਨ ਤੇ ਪ੍ਰਾਣਾਯਾਮ ਤੱਕ, ਹਰ ਇੱਕ ਵਿਦਿਆਰਥੀ ਨੇ ਪੂਰੇ ਮਨੋਯੋਗ ਨਾਲ ਹਿੱਸਾ ਲਿਆ।

ਇਹ ਦ੍ਰਿਸ਼ ਸਿਰਫ ਯੋਗ ਦੇ ਹੀ ਨਹੀਂ, ਸਾਡੇ ਭਵਿੱਖ ਦੀ ਚਮਕ ਵੀ ਵਿਖਾਉਂਦੇ ਹਨ! ✨

📸 ਹੇਠਾਂ ਦਿੱਤੀਆਂ ਤਸਵੀਰਾਂ ਵਿੱਚ ਦੇਖੋ ਕਿਵੇਂ ਸਾਡੇ ਨੰਨੇ ਨੰਨੇ ਯੋਗੀ ਘਰੋਂ ਹੀ ਸ਼ਾਂਤੀ, ਤਾਕਤ ਅਤੇ ਸਿਹਤ ਦਾ ਪ੍ਰਚਾਰ ਕਰ ਰਹੇ ਹਨ।

🎉 ਸਲਾਮ ਹੈ ਉਹਨਾਂ ਅਧਿਆਪਕਾਂ ਨੂੰ ਜੋ ਛੁੱਟੀਆਂ ਦੌਰਾਨ ਵੀ ਆਪਣੇ ਵਿਦਿਆਰਥੀਆਂ ਦੀ ਰਹਿਨੁਮਾਈ ਕਰਨ ਲਈ ਸਦਾ ਤਤਪਰ ਰਹੇ!
ਵਲੋਂ-
ਗੁਰਜੀਤ ਕੌਰ ਵਾਲੀਆ
ਪ੍ਰਿੰਸੀਪਲ
ਆਦਰਸ਼ ਸੀਨੀਅਰ ਸੈਕੰਡਰੀ ਸਕੂਲ, ਚਾਉਕੇ ( ਬਠਿੰਡਾ)
ਅੰਗਰੇਜ਼ੀ ਮਾਧਿਅਮ, ਸੀ.ਬੀ.ਐਸ.ਈ. (ਨਵੀਂ ਦਿੱਲੀ) ਤੋਂ ਮਾਨਤਾ ਪ੍ਰਾਪਤ,ਅਫ਼ੀਲੀਏਸ਼ਨ ਨੰਬਰ: 1620150, ਸਕੂਲ ਕੋਡ:24597
ਸੰਚਾਲਿਤ: ਪੰਜਾਬ ਸਿੱਖਿਆ ਵਿਕਾਸ ਬੋਰਡ,(ਮੋਹਾਲੀ)
ਪ੍ਰਬੰਧਕ: ਮਾਨਯੋਗ SDM ਸਾਹਿਬ ਮੌੜ ਮੰਡੀ (ਬਠਿੰਡਾ)

ਮਿਤੀ 20/02/2025 ਦਿਨ ਵੀਰਵਾਰ ਨੂੰ ਵਿਦਿਆਰਥੀਆਂ ਦੇ ਮਾਪਿਆਂ ਅਤੇ ਆਦਰਸ਼ ਸਕੂਲ ਦੇ ਸਰਪ੍ਰਸਤ ਸ. ਗੁਰਮੇਲ ਸਿੰਘ, ਮੈਨੇਜਿੰਗ ਡਾਇਰੈਕਟਰ ਸ. ਹਰਬੰਸ...
20/02/2025

ਮਿਤੀ 20/02/2025 ਦਿਨ ਵੀਰਵਾਰ ਨੂੰ ਵਿਦਿਆਰਥੀਆਂ ਦੇ ਮਾਪਿਆਂ ਅਤੇ ਆਦਰਸ਼ ਸਕੂਲ ਦੇ ਸਰਪ੍ਰਸਤ ਸ. ਗੁਰਮੇਲ ਸਿੰਘ, ਮੈਨੇਜਿੰਗ ਡਾਇਰੈਕਟਰ ਸ. ਹਰਬੰਸ ਸਿੰਘ ਐਡਵੋਕੇਟ ਅਤੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਗੁਰਜੀਤ ਕੌਰ ਵਾਲੀਆ ਵਿਚਕਾਰ ਵਿਦਿਆਰਥੀਆਂ ਦੀ ਪੜ੍ਹਾਈ ,ਵਿਕਾਸ ਅਤੇ ਸਲਾਨਾ ਪ੍ਰੀਖਿਆਵਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ।

On 20/02/2025 (Thursday)a special interaction session was held among parents, school patron S. Gurmel Singh, Managing Director S. Harbans Singh Advocate, and Principal Mrs. Gurjeet Kaur Walia to discuss the progress, Acedemic performance and annual examinations of students.

✨ ਆਦਰਸ਼ ਸਕੂਲ ਚਾਉਕੇ ਵਿਖੇ ਲੜਕੀਆਂ ਲਈ ਆਤਮ-ਸੁਰੱਖਿਆ ਸਿਖਲਾਈ!✨  ਅਸੀਂ ਗੌਰਵ ਮਹਿਸੂਸ ਕਰਦੇ ਹਾਂ ਕਿ **ਕੋਚ ਭੁਪਿੰਦਰ ਸਿੰਘ (ਬਲੈਕ ਬੈਲਟ) 01/0...
20/02/2025

✨ ਆਦਰਸ਼ ਸਕੂਲ ਚਾਉਕੇ ਵਿਖੇ ਲੜਕੀਆਂ ਲਈ ਆਤਮ-ਸੁਰੱਖਿਆ ਸਿਖਲਾਈ!✨

ਅਸੀਂ ਗੌਰਵ ਮਹਿਸੂਸ ਕਰਦੇ ਹਾਂ ਕਿ **ਕੋਚ ਭੁਪਿੰਦਰ ਸਿੰਘ (ਬਲੈਕ ਬੈਲਟ) 01/02/2025 ਤੋਂ ਆਦਰਸ਼ ਸੀਨੀਅਰ ਸੈਕੰਡਰੀ ਸਕੂਲ, ਚਾਉਕੇ ਵਿਖੇ 6ਵੀਂ ਤੋਂ 10ਵੀਂ ਜਮਾਤ ਦੀਆਂ ਲੜਕੀਆਂ ਨੂੰ ਕਰਾਟੇ ਦੀ ਸਿਖਲਾਈ ਦੇ ਰਹੇ ਹਨ।

18/02/2025 (ਮੰਗਲਵਾਰ) ਨੂੰ ਵਿਦਿਆਰਥੀਆਂ ਦੀ ਤਰੱਕੀ ਅਤੇ ਪ੍ਰਦਰਸ਼ਨ ਸੰਬੰਧੀ ਮਾਪਿਆਂ, ਸਕੂਲ ਦੇ ਸਰਪ੍ਰਸਤ ਸ. ਗੁਰਮੇਲ ਸਿੰਘ, ਮੈਨੇਜਿੰਗ ਡਾਇਰੈਕਟਰ ਸ. ਹਰਬੰਸ ਸਿੰਘ ਐਡਵੋਕੇਟ ਅਤੇ ਪ੍ਰਿੰਸੀਪਲ ਸ਼੍ਰੀਮਤੀ ਗੁਰਜੀਤ ਕੌਰ ਵਾਲੀਆ ਵਿਚਕਾਰ ਵਿਸ਼ੇਸ਼ ਗੱਲਬਾਤ ਹੋਈ। ਇਸ ਮੌਕੇ ਸਕੂਲ ਅਤੇ ਵਿਦਿਆਰਥੀਆਂ ਵਲੋਂ ਸਾਹਮਣੇ ਆ ਰਹੀਆਂ ਸਮੱਸਿਆਵਾਂ ਬਾਰੇ ਵੀ ਮਾਪਿਆਂ ਦੀਆਂ ਸੁਝਾਵਾਂ ਲਿਆਈਆਂ ਗਈਆਂ ।

ਅਸੀਂ ਆਪਣੇ ਵਿਦਿਆਰਥੀਆਂ ਨੂੰ ਆਤਮ-ਸੁਰੱਖਿਆ, ਅਨੁਸ਼ਾਸਨ ਅਤੇ ਆਤਮ-ਵਿਸ਼ਵਾਸ ਦੀ ਯੋਗਤਾ ਦੇਣ ਲਈ ਵਚਨਬੱਧ ਹਾਂ!

Address

Rampuraphul

Alerts

Be the first to know and let us send you an email when Adarsh sen.sec.school, Chauke -Bti posts news and promotions. Your email address will not be used for any other purpose, and you can unsubscribe at any time.

Contact The School

Send a message to Adarsh sen.sec.school, Chauke -Bti:

Shortcuts

Share

Category