13/04/2025
ਨਵੇਂ ਸੈਸ਼ਨ ਦੀ ਆਰੰਭਤਾ ਨੂੰ ਮੁੱਖ ਰੱਖਦਿਆਂ ਸਰਕਾਰੀ ਹਾਈ ਸਕੂਲ ਬੋਪਾਰਾਏ ਖੁਰਦ ਵਿਖੇ 2 ਅਪ੍ਰੈਲ 2025 ਨੂੰ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਅਤੇ ਪ੍ਰਮਾਤਮਾਂ ਅੱਗੇ ਸਕੂਲ ਦੀ, ਸਕੂਲ ਵਿਦਿਆਰਥੀਆਂ , ਸਕੂਲ ਸਟਾਫ਼, ਨਗਰ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਗਈ । ਪਾਠ ਦੀ ਸਮਾਪਤੀ ਤੇ ਸਕੂਲ ਦੇ ਸਾਲਾਨਾ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ ਸਾਲ 2023-24, 2024-25 ਦੇ ਸਾਰੇ ਵਿੱਦਿਅਕ ਅਤੇ ਸਹਿ ਵਿੱਦਿਅਕ ਮੁਕਾਬਲਿਆਂ ਵਿੱਚ ਪੁਜੀਸ਼ਨ ਪ੍ਰਾਪਤ ਵਿਦਿਆਰਥੀਆਂ ਨੂੰ ਟਰਾਫ਼ੀਆਂ ਦੇਕੇ ਸਨਮਾਨਿਤ ਕੀਤਾ ਗਿਆ । ਸਾਲ 2024-25 ਦੇ ਨਾਨ ਬੋਰਡ ਕਲਾਸਾਂ ਦੇ ਪੁਜੀਸ਼ਨ ਪ੍ਰਾਪਤ ਵਿਦਿਆਰਥੀਆਂ ਨੂੰ ਵੀ ਟਰਾਫ਼ੀਆਂ ਦੇਕੇ ਸਨਮਾਨਿਤ ਕੀਤਾ ਗਿਆ । ਹੋਣਹਾਰ ਵਿਦਿਆਰਥਣ ਹਰਗੁਣਜੀਤ ਕੌਰ ਧੂਰਕੋਟ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ । ਟਰਾਫ਼ੀਆਂ ਦੀ ਸੇਵਾ ਹਰ ਸਾਲ ਦੀ ਤਰ੍ਹਾਂ ਡਾਕਟਰ ਸਰਬਜੀਤ ਸਿੰਘ ਜੀ ਬੋਪਾਰਾਏ ਖੁਰਦ ਦੇ ਪਰਿਵਾਰ ਵੱਲੋਂ ਕੀਤੀ ਗਈ । ਬਾਪੂ ਕਰਤਾਰ ਸਿੰਘ ਜੀ ਵੱਲੋਂ ਬੋਰਡ ਕਲਾਸਾਂ ਦੇ ਪੁਜੀਸ਼ਨ ਪ੍ਰਾਪਤ ਵਿਦਿਆਰਥੀਆਂ ਨੂੰ ਕ੍ਰਮਵਾਰ 1500/1000/500 ਰੁਪਏ ਦੇ ਨਕਦ ਇਨਾਮ ਪਹਿਲੀ/ਦੂਜੀ/ਤੀਜੀ ਪੁਜੀਸ਼ਨ ਲਈ ਦਿੱਤੇ ਗਏ । ਬਹੁਤ ਸਾਰੇ ਦਾਨੀ ਸੱਜਣਾਂ ਵੱਲੋਂ ਇਸ ਸਮਾਗਮ ਲਈ ਆਰਥਿਕ ਸਹਿਯੋਗ ਦਿੱਤਾ ਗਿਆ। ਡਾਕਟਰ ਅਮਰਜੀਤ ਸਿੰਘ ਕਨੇਡਾ, ਡਾਕਟਰ ਸਰਬਜੀਤ ਸਿੰਘ ਬੋਪਾਰਾਏ ਖੁਰਦ ਦੇ ਪਰਿਵਾਰ ਦਾ ਵਿਸ਼ੇਸ਼ ਸਨਮਾਨ ਉਹਨਾਂ ਵੱਲੋਂ ਸਕੂਲ ਨੂੰ ਦਿੱਤੇ ਗਏ ਵਿਸ਼ੇਸ਼ ਸਹਿਯੋਗ ਲਈ ਕੀਤਾ ਗਿਆ । ਸਮਾਗਮ ਦੀ ਸਮਾਪਤੀ ਤੇ ਗੁਰੂ ਕਾ ਲੰਗਰ ਅਤੁੱਟ ਵਰਤਿਆ । ਸਮੂਹ ਸਟਾਫ਼ ਨੇ ਤਨ ਮਨ ਧਨ ਨਾਲ ਸਹਿਯੋਗ ਦੇਕੇ ਇਸ ਸਫ਼ਲ ਆਯੋਜਨ ਨੂੰ ਨੇਪਰੇ ਚੜ੍ਹਾਇਆ । ਇਸ ਸਮੇਂ ਸਮੂਹ ਸਕੂਲ ਵਿਦਿਆਰਥੀ, ਸਮੂਹ ਸਕੂਲ ਸਟਾਫ਼, ਸਕੂਲ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ ਬੋਪਾਰਾਏ ਖੁਰਦ, ਸਰਪੰਚ ਰਾਮਗੜ੍ਹ ਸਿਵੀਆਂ, ਸਾਬਕਾ ਸਰਪੰਚ ਧੂਰਕੋਟ ਅਤੇ ਤਿੰਨੇ ਪਿੰਡਾਂ ਤੋਂ ਪਤਵੰਤੇ ਸੱਜਣ ਅਤੇ ਮਾਪੇ ਵੱਡੀ ਗਿਣਤੀ ਵਿੱਚ ਹਾਜ਼ਿਰ ਹੋਏ ।