Guru Nanak Dev University College, Patti

Guru Nanak Dev University College, Patti

Share

Guru Nanak Dev University College, Patti is a prime institution to provide quality education.

Photos from Guru Nanak Dev University College, Patti's post 11/11/2025

ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪੱਟੀ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਏ ਗਏ।ਇਸ ਮੌਕੇ ਡਾ ਅਮਰਜੀਤ ਸਿੰਘ, ਮੁਖੀ, ਧਾਰਮਿਕ ਅਧਿਐਨ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਸ਼ੇਸ਼ ਤੌਰ ਤੇ ਪਹੁੰਚੇ। ਕਾਲਜ ਪ੍ਰਿੰਸੀਪਲ ਮਿਸਿਜ਼ ਕਿੰਦਰਜੀਤ ਕੌਰ ਅਤੇ ਸਟਾਫ਼ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਆਪਣੇ ਵਿਸ਼ੇਸ਼ ਲੈਕਚਰ ਵਿੱਚ ਉਹਨਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ, ਇਤਿਹਾਸ ਅਤੇ ਉਹਨਾਂ ਦੀ ਸ਼ਹਾਦਤ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਉਂਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਨਿਰਭਉ ਨਿਰਵੈਰ ਦੇ ਸੰਕਲਪ ਨੂੰ ਕਾਇਮ ਰੱਖਦਿਆਂ ਅਨਿਆਂ ਦੇ ਖਿਲਾਫ਼ ਗੁਰੂ ਸਾਹਿਬ ਨੇ ਸ਼ਹਾਦਤ ਦਿੱਤੀ। ਇਸ ਮੌਕੇ ਕਾਲਜ ਵੱਲੋਂ ਡਾ ਅਮਰਜੀਤ ਸਿੰਘ ਨੂੰ ਸਨਮਾਨਿਤ ਕਰਦਿਆਂ ਕਾਲਜ ਪ੍ਰਿੰਸੀਪਲ ਵੱਲੋਂ ਵਿਸ਼ੇਸ਼ ਲੈਕਚਰ ਲਈ ਉਹਨਾਂ ਦਾ ਧੰਨਵਾਦ ਕੀਤਾ ਗਿਆ। ਉਹਨਾਂ ਕਿਹਾ ਕਿ ਗੁਰੂ ਸਾਹਿਬਾਨ ਦੇ ਆਦਰਸ਼ਾਂ ਨੂੰ ਅਪਨਾਉਣਾ ਸਮੇਂ ਦੀ ਲੋੜ ਹੈ ।ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।

04/06/2025

ਪ੍ਰੀਖਿਆ ਮੁਲਤਵੀ.....

03/06/2025

ਦਾਖਲੇ ਲਈ ਰਜਿਸਟ੍ਰੇਸ਼ਨ ਦੀ ਮਿਤੀ ਵਿੱਚ ਵਾਧਾ....

29/05/2025

ਸੀਟਾਂ ਸੀਮਤ ਹਨ।

Photos from Guru Nanak Dev University College, Patti's post 27/05/2025

ਸੀਟਾਂ ਸੀਮਤ ਹਨ।

20/05/2025

ਦਾਖ਼ਲਾ ਸ਼ੁਰੂ ਹੈ।

Photos from Guru Nanak Dev University College, Patti's post 06/05/2025
06/05/2025

ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪੱਟੀ ਵਿਖੇ ਵੱਖ-ਵੱਖ ਕਲਾਸਾਂ ਵਿੱਚ ਦਾਖਲਾ ਸ਼ੁਰੂ ਹੋ ਗਿਆ ਹੈ। ਕਾਲਜ ਵਿੱਚ ਬੀ.ਏ, ਬੀ.ਐੱਸ.ਸੀ(ਨਾੱਨ-ਮੈਡੀਕਲ, ਮੈਡੀਕਲ, ਕੰਪਿਊਟਰ ਸਾਇੰਸ, ਇਕਨਾਮਿਕਸ) ਬੀਸੀਏ,ਬੀ.ਕਾੱਮ,ਬੀ.ਵਾੱਕ,ਐਮ.ਏ(ਪੋਲਿਟੀਕਲ ਸਾਇੰਸ), ਐਮ.ਕਾੱਮ,ਐਮ ਐਸ ਸੀ(ਕੰਪਿਊਟਰ ਸਾਇੰਸ) ਅਤੇ ਹੋਰ ਕਲਾਸਾਂ ਵਿੱਚ ਦਾਖਲਾ ਸ਼ੁਰੂ ਹੈ। ਵਿਦਿਆਰਥੀਆਂ ਵਿੱਚ ਦਾਖਲਾ ਲੈਣ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਕਾਲਜ ਦੇ ਪ੍ਰਿੰਸੀਪਲ ਮਿਸਿਜ਼ ਕਿੰਦਰਜੀਤ ਕੌਰ ਨੇ ਦੱਸਿਆ ਕਿ ਕਾਲਜ ਵਿੱਚ ਦਾਖਲਾ ਫੀਸ ਦੂਜੇ ਕਾਲਜਾਂ ਦੇ ਮੁਕਾਬਲੇ ਬਹੁਤ ਘੱਟ ਹੈ ਅਤੇ ਐੱਸ. ਸੀ ਵਿਦਿਆਰਥੀਆਂ ਲਈ ਪੜ੍ਹਾਈ ਬਿਲਕੁਲ ਮੁਫ਼ਤ ਹੈ। ਘੱਟ ਗਿਣਤੀ ਵਿਦਿਆਰਥੀਆਂ ਲਈ ਵਜ਼ੀਫ਼ੇ ਦੀ ਸਹੂਲਤ ਵੀ ਦਿਵਾਈ ਜਾਂਦੀ ਹੈ। ਉਹਨਾਂ ਕਿਹਾ ਕਿ ਕਾਲਜ ਵਿੱਚ ਐਨ ਐਸ ਐਸ ਅਤੇ ਐਨ ਸੀ ਸੀ ਦੇ ਯੂਨਿਟ ਵੀ ਸਫ਼ਲਤਾ ਪੂਰਵਕ ਚੱਲ ਰਹੇ ਹਨ। ਕਾਲਜ ਦੇ ਵਿਦਿਆਰਥੀਆਂ ਅਤੇ ਮਿਹਨਤੀ ਸਟਾਫ ਸਦਕਾ ਕਾਲਜ ਦੇ ਬਹੁਤ ਸਾਰੇ ਵਿਦਿਆਰਥੀ ਵੱਖ ਵੱਖ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਵਿੱਚ ਕੰਮ ਕਰ ਰਹੇ ਹਨ। ਉਹਨਾਂ ਕਿਹਾ ਕਿ ਆਪਣੇ ਉੱਜਵਲ ਭਵਿੱਖ ਲਈ ਇਲਾਕੇ ਦੇ ਹੋਣਹਾਰ ਵਿਦਿਆਰਥੀ ਕਾਲਜ ਵਿੱਚ ਦਾਖਲਾ ਲੈਣ।

Photos from Guru Nanak Dev University College, Patti's post 13/03/2025

ਡਾਇਰੈਕਟੋਰੇਟ ਯੁਵਕ ਸੇਵਾਵਾਂ ਵਿਭਾਗ ਪੰਜਾਬ ਵੱਲੋਂ ਜ਼ਿਲਾ ਪੱਧਰੀ ਦੋ ਰੋਜਾ ਸਿਖਲਾਈ ਵਰਕਸ਼ਾਪ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪੱਟੀ ਵਿਖੇ ਕਾਲਜ ਪ੍ਰਿੰਸੀਪਲ ਕਿੰਦਰਜੀਤ ਕੌਰ ਦੀ ਯੋਗ ਅਗਵਾਈ ਵਿੱਚ ਲਗਾਈ ਗਈ। ਇਸ ਵਰਕਸ਼ਾਪ ਦੇ ਲਈ ਕਾਲਜ ਦੇ ਰੈੱਡ ਰਿਬਨ ਕਲੱਬ ਨੂੰ ਡਾਇਰੈਕਟੋਰੇਟ ਵੱਲੋਂ ਚੁਣਿਆ ਗਿਆ। ਵਰਕਸ਼ਾਪ ਦੇ ਪਹਿਲੇ ਦਿਨ ਅਸਿਸਟੈਂਟ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਜ਼ਿਲ੍ਹਾ ਤਰਨਤਾਰਨ ਡਾ. ਪ੍ਰੀਤ ਕੋਹਲੀ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਅਤੇ ਰੈਡ ਰਿਬਨ ਕਲੱਬ ਵੱਲੋਂ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਇਆ।ਇਸ ਤੋਂ ਇਲਾਵਾ ਭੁਪਿੰਦਰ ਸਿੰਘ ਖੇਤੀਬਾੜੀ ਅਫਸਰ ਪੱਟੀ ਨੇ ਖੇਤੀਬਾੜੀ ਦੀਆਂ ਆਧੁਨਿਕ ਤਕਨੀਕਾਂ ਦੇ ਨਾਲ ਨਾਲ ਸਹਾਇਕ ਧੰਦਿਆਂ ਬਾਰੇ ਵੀ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ। ਵਣ ਰੇਂਜ ਅਫਸਰ ਪੱਟੀ ਸ਼੍ਰੀ ਮੁਕੇਸ਼ ਕੁਮਾਰ ਨੇ ਵੱਖ-ਵੱਖ ਤਰ੍ਹਾਂ ਦੇ ਪੌਦਿਆਂ ਬਾਰੇ ਜਾਣਕਾਰੀ ਦਿੱਤੀ ਕਿ ਕਿਹੜੀ ਰੁੱਤ ਵਿੱਚ ਕਿਹੜੇ ਪੌਦੇ ਲਗਾ ਸਕਦੇ ਹਾਂ। ਇਸ ਮੌਕੇ ਪਰਮਜੀਤ ਸਿੰਘ ਪਟਵਾਰੀ ਵੀ ਉਚੇਚੇ ਤੌਰ ਤੇ ਪਹੁੰਚੇ। ਇਸ ਤੋਂ ਇਲਾਵਾ ਡਾ. ਅਨੁਪਮ ਸੂਦ ਨੇ ਵੀ ਵਿਦਿਆਰਥੀਆਂ ਨੂੰ ਐਚ ਆਈ ਵੀ ਏਡਜ ਬਾਰੇ ਜਾਗਰੂਕ ਕੀਤਾ। ਮੰਚ ਸੰਚਾਲਨ ਅਸਿ. ਪ੍ਰੋ. ਰਵਿੰਦਰ ਸਿੰਘ ਅਤੇ ਅਸਿ. ਪ੍ਰੋ. ਕਾਜਲ ਚੌਧਰੀ ਨੇ ਕੀਤਾ।
ਵਰਕਸ਼ਾਪ ਦੇ ਦੂਜੇ ਦਿਨ ਕਾਲਜ ਕੈਂਪਸ ਵਿੱਚ ਇੱਕ ਖੂਨਦਾਨ ਕੈਂਪ ਵੀ ਆਯੋਜਿਤ ਕੀਤਾ ਗਿਆ ਜਿਸ ਵਿੱਚ 40 ਤੋਂ ਵੱਧ ਯੂਨਿਟ ਖੂਨ ਕਾਲਜ ਦੇ ਵਿਦਿਆਰਥੀਆਂ ਅਤੇ ਵਲੰਟੀਅਰਾਂ ਵੱਲੋਂ ਦਾਨ ਕੀਤਾ ਗਿਆ। ਇਸ ਮੌਕੇ ਡਾ. ਅਸ਼ੀਸ਼ ਗੁਪਤਾ ਐਸਐਮਓ ਸਿਵਿਲ ਹਸਪਤਾਲ ਪੱਟੀ, ਡਾ. ਪ੍ਰਭਦੀਪ ਕੌਰ ਮੈਡੀਕਲ ਅਫਸਰ ਸਿਵਿਲ ਹਸਪਤਾਲ ਪੱਟੀ, ਡਰੱਗ ਡੀ ਅਡਿਕਸ਼ਨ ਸੈਂਟਰ ਤਰਨ ਤਾਰਨ ਤੋਂ ਕੌਂਸਲਰ ਪੂਨਮ ਸ਼ਰਮਾ ਡਾ. ਗਗਨਦੀਪ ਸਿੰਘ ਬਲੱਡ ਟਰਾਂਸਫਰ ਆਫਿਸਰ ਸਿਵਲ ਹਸਪਤਾਲ ਪੱਟੀ ਹਾਜ਼ਰ ਸਨ। ਇਨ੍ਹਾਂ ਸਾਰੇ ਬੁਲਾਰਿਆਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਿਹਤਮੰਦ ਜੀਵਨ ਜਾਚ ਅਤੇ ਚੰਗੀ ਸਿਹਤ ਬਾਰੇ ਜਾਣਕਾਰੀ ਦਿੱਤੀ।
ਵਰਕਸ਼ਾਪ ਦੀ ਸਮਾਪਤੀ ਮੌਕੇ ਜਿਲਾ ਤਰਨ ਤਾਰਨ ਦੇ ਵੱਖ-ਵੱਖ ਕਲੱਬਾਂ ਤੋਂ ਆਏ ਮੈਂਬਰਾਂ ਅਤੇ ਬੁਲਾਰਿਆਂ ਨੂੰ ਡਾਇਰੈਕਟੋਰੇਟ ਦੇ ਅਸਿਸਟੈਂਟ ਡਾਇਰੈਕਟਰ ਡਾ. ਪ੍ਰੀਤ ਕੋਹਲੀ, ਰੈੱਡ ਰਿਬਨ ਕਲੱਬ ਦੇ ਇੰਚਾਰਜ ਜਸਦੇਵ ਸਿੰਘ, ਡਾ ਅਨੂ ਮਿੱਤਲ ਵੱਲੋਂ ਮਮੈਂਟੋ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਰਵਿੰਦਰ ਸਿੰਘ ਵੱਲੋਂ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਅਵਤਾਰ ਸਿੰਘ, ਪ੍ਰਿਤਪਾਲ ਸਿੰਘ, ਹੇਮਰਾਜ, ਕਿਰਨਪ੍ਰੀਤ ਕੌਰ, ਕਾਜਲ ਚੌਧਰੀ, ਗੁਰਜੀਤ, ਅਲੀਸ਼ਾ ਜੋਸਨ, ਮਨਜਿੰਦਰ ਕੌਰ, ਤਨਬੀਰ ਕੌਰ, ਨਿਸ਼ਾ ਸ਼ਰਮਾ ਪੂਨਮ ਸ਼ਰਮਾ, ਗੁਰਵਿੰਦਰ ਸਿੰਘ, ਹਰਪ੍ਰੀਤ ਸਿੰਘ ਅਤੇ ਵਿਦਿਆਰਥੀ ਮੌਜੂਦ ਸਨ।

11/07/2024

ਕਾਲਜ ਵਿੱਚ ਤੀਜੇ ਅਤੇ ਪੰਜਵੇਂ ਸਮੈਸਟਰ ਦੀਆਂ ਕਲਾਸਾਂ ਦਾ ਦਾਖ਼ਲਾ ਸ਼ੁਰੂ ਹੈ। ਵਿਦਿਆਰਥੀ ਜਲਦੀ ਤੋਂ ਜਲਦੀ ਆਪਣਾ ਦਾਖ਼ਲਾ ਕਰਾਉਣ।

10/07/2024

ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪੱਟੀ ਵਿਖੇ ਵੱਖ-ਵੱਖ ਕੋਰਸਾਂ ਵਿੱਚ ਦਾਖਲਾ ਸ਼ੁਰੂ ਹੋ ਗਿਆ ਹੈ । ਜਿਹੜੇ ਵਿਦਿਆਰਥੀਆਂ ਨੇ ਪਹਿਲਾਂ ਰਜਿਸਟ੍ਰੇਸ਼ਨ ਕਰਵਾਈ ਸੀ ਉਹਨਾਂ ਨੇ ਆਪਣੇ ਚੁਣੇ ਹੋਏ ਕੋਰਸਾਂ ਵਿੱਚ ਅੱਜ ਦਾਖ਼ਲਾ ਪ੍ਰਕਿਰਿਆ ਮੁਕੰਮਲ ਕਰਵਾ ਲਈ । ਕਾਲਜ ਦੇ ਪ੍ਰਿੰਸੀਪਲ ਸ਼੍ਰੀਮਤੀ ਕਿੰਦਰਜੀਤ ਕੌਰ ਨੇ ਦੱਸਿਆ ਕਿ ਕਾਲਜ ਵਿਚ ਬੀ.ਏ, ਬੀ.ਐਸ.ਸੀ( ਮੈਡੀਕਲ, ਨਾਨ-ਮੈਡੀਕਲ, ਕੰਪਿਊਟਰ ਸਾਇੰਸ, ਇਕਨਾਮਿਕਸ), ਬੀ. ਕਾਮ, ਬੀ ਸੀ ਏ, ਡੀ ਸੀ ਏ. ਪੀ.ਜੀ.ਡੀ.ਸੀ.ਏ., ਐਮ.ਕਾਮ, ਐਮ.ਏ, ਬੀ. ਵੋਕੇਸ਼ਨਲ-ਆਟੋ ਮੋਬਾਇਲ, ਮਿਊਜ਼ਿਕ (ਵੋਕਲ) ਆਦਿ ਕਈ ਪ੍ਰੋਫੈਸ਼ਨਲ ਅਤੇ ਕਿੱਤਾ ਮੁਖੀ ਕੋਰਸਾਂ ਵਿੱਚ ਦਾਖਲਾ ਲੈਣ ਲਈ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਪਹਿਲਾਂ ਰਜਿਸਟਰਡ ਹੋਏ ਵਿਦਿਆਰਥੀਆਂ ਲਈ ਇਹ ਦਾਖ਼ਲਾ ਪ੍ਰਕਿਰਿਆ 15 ਜੁਲਾਈ ਤੱਕ ਚੱਲੇਗੀ। ਇਸ ਦੌਰਾਨ ਵਿਦਿਆਰਥੀਆਂ ਦੇ ਦਸਤਾਵੇਜ਼ ਚੈੱਕ ਕੀਤੇ ਗਏ ਅਤੇ ਦਾਖ਼ਲਾ ਪ੍ਰਕਿਰਿਆ ਵਿੱਚ ਉਹਨਾਂ ਦੀ ਸਹਾਇਤਾ ਕੀਤੀ ਗਈ। ਦਾਖ਼ਲਾ ਇੰਚਾਰਜ ਡਾ. ਰਮਨਪ੍ਰੀਤ ਕੌਰ ਔਲਖ ਅਤੇ ਡਾ. ਅਨੂ ਮਿੱਤਲ ਨੇ ਦੱਸਿਆ ਕਿ 18 ਜੁਲਾਈ, 2024 ਤੋਂ ਰਜਿਸਟ੍ਰੇਸ਼ਨ ਦਾ ਦੂਜਾ ਸ਼ਡਿਊਲ ਸ਼ੁਰੂ ਹੋ ਰਿਹਾ ਹੈ। ਜਿਹੜੇ ਵਿਦਿਆਰਥੀ ਪਹਿਲਾਂ ਰਜਿਸਟ੍ਰੇਸ਼ਨ ਨਹੀਂ ਕਰਵਾ ਸਕੇ ਉਹ ਦੱਸੀ ਮਿਤੀ ਤੋਂ ਆਪਣੀ ਰਜਿਸਟ੍ਰੇਸ਼ਨ ਅਤੇ ਦਾਖ਼ਲਾ ਕਰਵਾ ਸਕਦੇ ਹਨ। ਉਹਨਾਂ ਇਹ ਕਿਹਾ ਕਿ ਦਾਖ਼ਲਾ ਲੈਣ ਦੇ ਚਾਹਵਾਨ ਵਿਦਿਆਰਥੀ ਕਾਲਜ ਦਫ਼ਤਰ ਤੋਂ ਜਾਰੀ ਹਦਾਇਤਾਂ ਅਨੁਸਾਰ ਆਪਣੇ ਸਾਰੇ ਦਸਤਾਵੇਜ਼ ਦਾਖਲੇ ਤੋਂ ਪਹਿਲਾਂ ਤਿਆਰ ਕਰ ਲੈਣ ਤਾਂ ਜੋ ਦਾਖ਼ਲੇ ਸਮੇਂ ਕੋਈ ਮੁਸ਼ਕਿਲ ਨਾ ਆਵੇ। ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਨੂਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਦੀ ਪੜ੍ਹਾਈ ਬਿਲਕੁਲ ਮੁਫ਼ਤ ਹੈ।

14/05/2024

New courses: B. Sc Medical & B. A Music Vocal

Want your school to be the top-listed School/college in Patti?

Click here to claim your Sponsored Listing.

Location

Telephone

Address


Patti
143416

Opening Hours

Monday 9:30am - 2:50pm
Tuesday 9:30am - 2:50pm
Wednesday 9:30am - 2:50pm
Thursday 9:30am - 2:50pm
Friday 9:30am - 2:50pm
Saturday 9am - 2:50pm