12/03/2022
🙏*ਧੰਨਵਾਦ*🙏
ਵਿਧਾਨ ਸਭਾ ਹਲਕਾ ਸ਼ੁਤਰਾਣਾ ਦੇ ਸਤਿਕਾਰਯੋਗ ਸਾਰੇ ਸੂਝਵਾਨ ਵੋਟਰਾਂ ਵਲੋਂ ਦਿਤੇ ਫਤਵੇ ਦਾ ਸਤਿਕਾਰ ਕਰਦਾ ਹਾਂ ਅਤੇ ਉਨ੍ਹਾਂ ਵਲੋਂ ਚੋਣ ਮੁਹਿੰਮ ਵਿਚ ਤਨ ਮਨ ਨਾਲ ਮੈਨੂੰ ਦਿਤੇ ਸਾਥ ਤੇ ਸਹਿਯੋਗ ਦਾ ਮੈਂ ਹਮੇਸ਼ਾ ਰਿਣੀ ਰਹਾਂਗਾ ।ਸੰਯੁਕਤ ਸਮਾਜ ਮੋਰਚੇ ਦੀ ਲੜਾਈ ਸੱਚ ਹੱਕ ਦੀ ਅਤੇ
ਪੂੰਜੀਵਾਦ ਵਿਵਸਥਾ ਦੇ ਖਿਲਾਫ ਹੈ।
ਤੁਸੀਂ ਸਾਰਿਆਂ ਨੇ ਪੂੰਜੀਵਾਦ ਦੇ ਖਿਲਾਫ ਇਹ ਸੱਚ ਹੱਕ ਦੀ ਲੜਾਈ ਵਿਵਸਥਾ ਪਰਿਵਰਤਨ ਲਈ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਕਈ ਮੁਸ਼ਕਲਾਂ,ਵਿਰੋਧ ਦੇ ਬਾਵਜੂਦ ਜ਼ੋਖਮ ਵਿੱਚ ਪਾ ਕੇ ਬੜੀ ਸ਼ਿੱਦਤ ਨਾਲ ਲੜੀ ਹੈ ਤੇ ਮੈਂ ਸਮਝਦਾ ਹਾਂ ਕਿ ਪੰਜਾਬ ਅਤੇ ਪੰਜਾਬੀਅਤ ਦੇ ਹਿਤਾਂ ਲਈ ਤੂਸੀਂ ਇਕ ਬਦਲ ਦੇਣ ਵਿੱਚ ਕਾਮਯਾਬ ਹੋਏ ਹੋ ।
ਅਸੀਂ ਨਵੇਂ ਬਦਲ ਨੂੰ ਵਧਾਈ ਦਿੰਦਿਆਂ ਉਮੀਦ ਕਰਦੇ ਹਾਂ ਕਿ ਉਹ ਪੰਜਾਬ ਦੀ ਬੇਹਤਰੀ ਲਈ ਅਤੇ ਖਾਸ ਕਰਕੇ ਵਿਦਿਆ,ਸਿਹਤ, ਕਿਸਾਨ-ਮਜ਼ਦੂਰ,ਰੁਜ਼ਗਾਰ ਖੇਤਰ ਅਤੇ ਵਧਦੀ ਲਕ ਤੋੜ ਮਹਿੰਗਾਈ ਵੱਲ ਖਾਸ ਧਿਆਨ ਦੇਣਗੇ।ਸਾਥੀਓ ਯਾਦ ਰੱਖੋ ਐਮ ਐਲ ਏ/ਐਮ ਪੀ ਬਨਣ ਤੋਂ ਵੀ ਜਰੂਰੀ ਹੈ ਸੱਚ ਹੱਕ ਦੀ ਲੜਾਈ ਲਈ ਸੰਘਰਸ਼ ਨੂੰ ਜਾਰੀ ਰੱਖਣਾ ।
ਆਪਣੇ ਹੱਕਾਂ ਲਈ ਜਾਗਰੂਕ ਅਤੇ ਸੰਘਰਸ਼ ਜਾਰੀ ਰਖਣ ਵਾਲੀਆਂ ਕੌਮਾਂ ਹੀ ਐਮ ਐਲ ਏ/ਐਮ ਪੀ ਪੈਦਾ ਵੀ ਕਰਦੀਆਂ ਹਨ ਅਤੇ ਰਾਜ ਵੀ।ਮੈਂ ਫਿਰ ਸਮੂਹ ਵੋਟਰਾਂ ਦੇ ਫਤਵੇ ਦਾ ਸਤਿਕਾਰ ਕਰਦੇ ਹੋਏ ਉਹਨਾਂ ਦਾ ਦੋਵੇਂ ਹੱਥ ਜੋੜ ਕੇ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸ਼ਿੱਦਤ ਨਾਲ ਮੇਰਾ ਸਹਿਯੋਗ ਦਿਤਾ ।
ਸਤਿਕਾਰ ਨਾਲ ।
🙏
ਅਮਰਜੀਤ ਸਿੰਘ ਘੱਗਾ, ਆਈ ਆਰ ਐਸ (ਰਿਟਾ)
97799 20007
88474 44382.