Govt High Smart School Haryou Khurd Patiala

Govt High Smart School Haryou Khurd Patiala Contact information, map and directions, contact form, opening hours, services, ratings, photos, videos and announcements from Govt High Smart School Haryou Khurd Patiala, School, Village Haryau Khurd, Patran.

20/04/2025
ਅੱਜ ਮਿਤੀ 16/12/2023 ਨੂੰ ਸਰਕਾਰੀ ਹਾਈ ਸਕੂਲ ਹਰਿਆਊ ਖ਼ੁਰਦ ਵਿਖੇ ਮਾਪੇ ਅਧਿਆਪਕ ਮਿਲਣੀ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸਮੂਹ  ਐਸਐਮਸੀ ਕਮੇਟ...
16/12/2023

ਅੱਜ ਮਿਤੀ 16/12/2023 ਨੂੰ ਸਰਕਾਰੀ ਹਾਈ ਸਕੂਲ ਹਰਿਆਊ ਖ਼ੁਰਦ ਵਿਖੇ ਮਾਪੇ ਅਧਿਆਪਕ ਮਿਲਣੀ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸਮੂਹ ਐਸਐਮਸੀ ਕਮੇਟੀ ਮੈਂਬਰਾਂ ਅਤੇ ਵਿਦਿਆਰਥੀਆਂ ਦੇ ਮਾਤਾ ਪਿਤਾ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ।
MEET 3.0

16/12/2023
Extraaa Moments
24/08/2023

Extraaa Moments

18/08/2023
ਅੱਜ ਸਰਕਾਰੀ ਹਾਈ ਸਕੂਲ ਹਰਿਆਉ ਖੁਰਦ ਵਿਖੇ ਸ੍ਰੀ ਗੁਰਪਿਆਰ ਸਿੰਘ ਹਰਿਆਉ ਕਲਾਂ (ਸਤਿਕਾਰ ਖੇਤੀਬਾੜੀ ਸਟੋਰ ਪਾਤੜਾਂ) ਦੇ ਸਹਿਯੋਗ ਨਾਲ ਬਾਇਓ ਸਟੈੱਡ ...
18/08/2023

ਅੱਜ ਸਰਕਾਰੀ ਹਾਈ ਸਕੂਲ ਹਰਿਆਉ ਖੁਰਦ ਵਿਖੇ ਸ੍ਰੀ ਗੁਰਪਿਆਰ ਸਿੰਘ ਹਰਿਆਉ ਕਲਾਂ (ਸਤਿਕਾਰ ਖੇਤੀਬਾੜੀ ਸਟੋਰ ਪਾਤੜਾਂ) ਦੇ ਸਹਿਯੋਗ ਨਾਲ ਬਾਇਓ ਸਟੈੱਡ ਇੰਡੀਆ ਪ੍ਰਾਈਵੇਟ ਲਿਮਟਿਡ ਵੱਲੋਂ ਲੋੜਵੰਦ ਅਤੇ ਹੋਣਹਾਰ ਵਿਦਿਆਰਥੀਆਂ ਨੂੰ 2500-2500 ਰੁਪਏ ਦੇ ਚੈੱਕ ਵੰਡੇ ਗਏ। ਇਹ ਚੈੱਕ ਬੱਚਿਆਂ ਦੇ ਆਰਥਿਕ ਹਾਲਾਤ ਅਤੇ ਪ੍ਰਤਿਭਾ ਨੂੰ ਦੇਖਦੇ ਹੋਏ ਕੰਪਨੀ ਦੇ ਜਰਨਲ ਮੈਨੇਜਰ ਸ੍ਰੀ ਆਯੂਬ ਖਾਲਿਦ ਕਾਦਰੀ ਜੀ ਵੱਲੋਂ ਵੰਡੇ ਗਏ ਤਾਂ ਜੋ ਬੱਚਿਆਂ ਦੀ ਪੜ੍ਹਾਈ ਵਿੱਚ ਸਹਾਇਤਾ ਹੋ ਸਕੇ। ਇਸ ਮੌਕੇ ਤੇ ਸ੍ਰੀ ਕਾਦਰੀ ਅਤੇ ਉਨ੍ਹਾਂ ਦੀ ਟੀਮ ਦਾ ਸਕੂਲ ਇੰਚਾਰਜ ਸ੍ਰੀ ਸ਼ਮਸੇ਼ਰ ਸਿੰਘ ਵੱਲੋਂ ਉਚੇਚੇ ਤੌਰ ਤੇ ਸੁਆਗਤ ਕੀਤਾ ਗਿਆ। ਇਸ ਮੌਕੇ ਤੇ ਬੱਚਿਆਂ ਨੇ ਆਪਣੀ ਆਪਣੀ ਕਲਾ ਦਾ ਪ੍ਰਦਰਸ਼ਨ ਵੀ ਕੀਤਾ ਜਿਸ ਵਿਚ ਕਵਿਤਾ,ਗੀਤ ਅਤੇ ਭਾਸ਼ਣ ਆਦਿ ਸ਼ਾਮਿਲ ਸਨ। ਇਸ ਸਮਾਰੋਹ ਵਿਚ ਪਿੰਡ ਦੇ ਸਰਪੰਚ ਸਰਦਾਰ ਗੁਲਾਬ ਸਿੰਘ ਵਿਸੇ਼ਸ਼ ਤੌਰ ਤੇ ਪਹੁੰਚੇ ਜਿਨ੍ਹਾਂ ਦੇ ਨਾਲ ਐਸਐਮਸੀ ਕਮੇਟੀ ਦੇ ਚੇਅਰਮੈਨ ਸ੍ਰੀ ਲਖਵਿੰਦਰ ਸਿੰਘ, ਮੈਂਬਰ ਸਾਹਿਬਾਨ ਅਤੇ ਬੱਚਿਆਂ ਦੇ ਮਾਪੇ ਸ਼ਾਮਲ ਸਨ। ਇਸ ਸਮਾਰੋਹ ਵਿੱਚ ਬੱਚਿਆਂ ਦੇ ਮਾਪਿਆਂ ਤੋਂ ਇਲਾਵਾ ਸਮੂਹ ਸਟਾਫ਼ ਜਿਸ ਵਿੱਚ ਸ੍ਰੀ ਬਖਸ਼ੀਸ਼ ਸਿੰਘ, ਸ੍ਰੀ ਮਨਿੰਦਰਜੀਤ ਸਿੰਘ, ਸ੍ਰੀ ਜਸਵੀਰ ਸਿੰਘ, ਸ੍ਰੀਮਤੀ ਗੁਰਪ੍ਰੀਤ ਕੌਰ, ਸ਼੍ਰੀਮਤੀ ਤਨਵੀਰ ਸ਼ਰਮਾ ਅਤੇ ਸ੍ਰੀਮਤੀ ਅਮਨਦੀਪ ਕੌਰ ਸ਼ਾਮਲ ਸਨ। ਅੰਤ ਵਿੱਚ ਸਕੂਲ ਮੁਖੀ ਸ੍ਰੀ ਸ਼ਮਸ਼ੇਰ ਸਿੰਘ ਨੇ ਕੰਪਨੀ ਦੇ ਜਨਰਲ ਮੈਨੇਜਰ ਸ੍ਰੀ ਅਯੂਬ ਖਾਲਿਦ ਕਾਦਰੀ ਜੀ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਸਾਰੇ ਮਹਿਮਾਨਾਂ ਦਾ ਵਿਸ਼ੇਸ਼ ਧੰਨਵਾਦ ਕੀਤਾ।

Some glimpses of Bal Sabha conducted by our laborious teaching staff at GHS Haryau Khurd. Congratulations to all for the...
29/07/2023

Some glimpses of Bal Sabha conducted by our laborious teaching staff at GHS Haryau Khurd. Congratulations to all for the maiden voyage

ਸਕੂਲ ਦੇ ਮਿਹਨਤੀ ਸਟਾਫ ਵਿਚੋਂ ਸ਼੍ਰੀਮਤੀ ਪਰਮਜੀਤ ਕੌਰ, ਹਿੰਦੀ ਅਧਿਆਪਕਾ ਵੱਲੋਂ ਪਾਣੀ ਦੀ ਮਹੱਤਤਾ ਨੂੰ ਸਮਝਦੇ ਹੋਏ ਅੱਜ ਸਕੂਲ ਦੇ ਸਾਰੇ ਵਿਦਿਆਰਥ...
28/07/2023

ਸਕੂਲ ਦੇ ਮਿਹਨਤੀ ਸਟਾਫ ਵਿਚੋਂ ਸ਼੍ਰੀਮਤੀ ਪਰਮਜੀਤ ਕੌਰ, ਹਿੰਦੀ ਅਧਿਆਪਕਾ ਵੱਲੋਂ ਪਾਣੀ ਦੀ ਮਹੱਤਤਾ ਨੂੰ ਸਮਝਦੇ ਹੋਏ ਅੱਜ ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ Water Bottles ਵੰਡੀਆਂ ਗਈਆਂ। ਇਸ ਨਾਲ ਨਾ ਕੇਵਲ ਬੱਚਿਆਂ ਦੀ ਸੁਵਿਧਾ ਵਿੱਚ ਵਾਧਾ ਹੋਵੇਗਾ, ਸਗੋਂ water wastage ਵੀ ਘਟੇਗੀ ਅਤੇ ਸਕੂਲ ਵਿੱਚ Discipline ਵਧੇਗਾ। ਇਸ ਨਵੇਕਲੀ ਪਹਿਲ ਲਈ ਮੈਡਮ ਪਰਮਜੀਤ ਕੌਰ ਦਾ ਸਕੂਲ ਵੱਲੋਂ ਬਹੁਤ ਬਹੁਤ ਧੰਨਵਾਦ।

09/07/2023

ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਦੱਸਿਆ ਜਾਂਦਾ ਹੈ ਕਿ #ਸਰਕਾਰੀ ਹਾਈ ਸਕੂਲ ਹਰਿਆਉ ਖੁਰਦ ਵਿੱਚ #ਛੇਵੀਂ ਤੋਂ ਲੈ ਕੇ #ਦਸਵੀਂ ਜਮਾਤ ਤੱਕ ਅਗਲੇ ਸੈਸ਼ਨ 2023-24 ਲਈ ਦਾਖ਼ਲਾ ਸ਼ੁਰੂ ਹੈ। ਇਸ ਲਈ ਜੇਕਰ ਤੁਹਾਡੇ ਘਰ ਜਾਂ ਗਲ਼ੀ ਮੁਹੱਲੇ ਵਿੱਚ ਕੋਈ ਵੀ ਬੱਚਾ ਜੋ ਦਾਖ਼ਲਾ ਲੈਣਾ ਚਾਹੁੰਦਾ ਹੋਵੇ ਉਹ ਆਪਣੇ ਸਰਟੀਫਿਕੇਟ ਲੈ ਕੇ ਸਕੂਲ ਆ ਕੇ ਬੱਚਾ ਦਾਖ਼ਲ ਕਰਵਾ ਸਕਦੇ ਹਨ। ਦਾਖ਼ਲੇ ਲਈ ਬੱਚੇ ਦੇ ਹੇਠ ਲਿਖੇ ਸਰਟੀਫ਼ਿਕੇਟ ਚਾਹੀਦੇ ਹਨ।
1. ਜਨਮ ਸਰਟੀਫਿਕੇਟ ਦੀ ਕਾਪੀ।
2. ਅਧਾਰ ਕਾਰਡ ਦੀ ਕਾਪੀ।
3. ਬੱਚੇ ਦੀਆਂ 2 ਫੋਟੋਆਂ।
4. ਬੈਂਕ ਖ਼ਾਤੇ ਦੀ ਕਾਪੀ।
5. ਜਾਤੀ ਸਰਟੀਫਿਕੇਟ ਦੀ ਕਾਪੀ।
6. ਬੀਪੀਐਲ ਕਾਰਡ ਦੀ ਫੋਟੋ ਕਾਪੀ ਜੇਕਰ ਬਣਿਆ ਹੈ।
⚡⚡⚡⚡⚡
💥ਸਕੂਲ ਵਿੱਚ ਮਿਲਣ ਵਾਲੀਆਂ ਸਹੂਲਤਾਂ::--💥
👉ਕਾਬਿਲ ਅਤੇ ਮਿਹਨਤੀ ਸਟਾਫ਼।
👉 ਸਾਰੇ ਬੱਚਿਆਂ ਨੂੰ ਮੁਫ਼ਤ ਕਿਤਾਬਾਂ ਅਤੇ ਵਰਦੀ ।
👉ਸੁੰਦਰ ਬਿਲਡਿੰਗ।
👉ਸਾਰੇ ਕਮਰਿਆਂ ਵਿੱਚ ਫ਼ਰਨੀਚਰ।
👉ਪੀਣ ਵਾਲੇ ਪਾਣੀ ਲਈ RO ਅਤੇ ਵਾਟਰ ਕੂਲਰ ਦਾ ਪ੍ਰਬੰਧ।
👉ਖੇਡਾਂ ਦੇ ਸਾਰੇ ਸਮਾਨ ਦਾ ਪ੍ਰਬੰਧ।
👉 ਹਰ ਕਿਸਮ ਦੇ ਵਿੱਦਿਅਕ ਅਤੇ ਖੇਡਾਂ ਦੇ ਮੁਕਾਬਲਿਆਂ ਲਈ ਤਿਆਰੀ।
👉ਕਿਤਾਬਾਂ ਨਾਲ ਮੁਕੰਮਲ ਲਾਇਬਰੇਰੀ ।
👉 ਪੌਸ਼ਟਿਕ ਅਤੇ ਵਧੀਆ ਖਾਣਾ।
👉 ਸਵੇਰ ਦੀ ਸਭਾ ਲਈ ਆਡੀਓ ਸਿਸਟਮ ਦਾ ਪ੍ਰਬੰਧ।
👉 ਸਾਰੇ ਬੱਚਿਆਂ ਲਈ ਕੰਪਿਊਟਰ ਸਿੱਖਿਆ।
👉ਸਾਰੇ ਕਮਰਿਆਂ ਵਿੱਚ ਪੜਾਉਣ ਲਈ LCD ਦਾ ਪ੍ਰਬੰਧ।
👉. ਜਮਾਤਾਂ ਵਿੱਚ ਪ੍ਰੋਜੈਕਟਰਾਂ 'ਤੇ ਪੜ੍ਹਾਈ ਦਾ ਪ੍ਰਬੰਧ। 👉ਪੜ੍ਹਾਈ ਅਤੇ ਖੇਡਾਂ ਤੋਂ ਇਲਾਵਾ ਹੋਰ ਸਹਿ-ਵਿੱਦਿਅਕ ਗਤੀਵਿਧੀਆਂ ਰਾਹੀਂ ਬੱਚਿਆਂ ਵਿੱਚ ਨਿਪੁੰਨਤਾ ਪੈਦਾ ਕਰਨ ਦਾ ਯੋਗ ਪ੍ਰਬੰਧ ਹੈ।
👉ਹਰ ਤਰ੍ਹਾਂ ਦੇ ਵਜ਼ੀਫੇ ।
#ਦਾਖ਼ਲਾ_ਚਾਲੂ_ਹੈ।

Address

Village Haryau Khurd
Patran
147105

Website

Alerts

Be the first to know and let us send you an email when Govt High Smart School Haryou Khurd Patiala posts news and promotions. Your email address will not be used for any other purpose, and you can unsubscribe at any time.

Shortcuts

Share

Category