Punjabi University Employees Association - Regd

Punjabi University Employees Association - Regd

Share

Official Page Of Punjabi University employees Association Registered Under Punjab Act No. 35 Of 1961

08/03/2026

“ਪੰਜਾਬ ਦੇ ਬਜਟ ਨੇ ਮਹਿਲਾਵਾਂ ਨੂੰ ਇਕਜੁੱਟ ਕਰਨ ਦੀ ਬਜਾਏ ਤਿੰਨ ਹਿੱਸਿਆਂ ਵਿੱਚ ਵੰਡ ਦਿੱਤਾ!”
ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਹੋਏ ਬਜਟ ਨੇ ਮਹਿਲਾ ਸਸ਼ਕਤੀਕਰਨ ਦੀ ਗੱਲ ਕਰਨ ਵਾਲੀ ਸਰਕਾਰ ਦੀ ਹਕੀਕਤ ਬੇਨਕਾਬ ਕਰ ਦਿੱਤੀ ਹੈ। ਇਸ ਬਜਟ ਵਿੱਚ ਪੰਜਾਬ ਦੀਆਂ ਮਹਿਲਾਵਾਂ ਨੂੰ ਤਿੰਨ ਵਰਗਾਂ ਵਿੱਚ ਵੰਡ ਦਿੱਤਾ ਗਿਆ ਹੈ — 1500 ਰੁਪਏ, 1000 ਰੁਪਏ ਅਤੇ ਕੁਝ ਵੀ ਨਹੀਂ।
ਸਰਕਾਰ ਦੇ ਐਲਾਨ ਮੁਤਾਬਕ
ਐਸ.ਸੀ. ਵਰਗ ਦੀਆਂ ਮਹਿਲਾਵਾਂ ਨੂੰ 1500 ਰੁਪਏ,
ਜਨਰਲ ਵਰਗ ਦੀਆਂ ਮਹਿਲਾਵਾਂ ਨੂੰ 1000 ਰੁਪਏ,
ਜਦਕਿ ਕਈ ਹੋਰ ਵਰਗਾਂ ਦੀਆਂ ਮਹਿਲਾਵਾਂ ਨੂੰ ਕੁਝ ਵੀ ਨਹੀਂ।
ਜੇ ਸਰਕਾਰ ਸੱਚਮੁੱਚ ਮਹਿਲਾ ਸਸ਼ਕਤੀਕਰਨ ਲਈ ਵਚਨਬੱਧ ਹੈ ਤਾਂ ਮਹਿਲਾਵਾਂ ਨੂੰ ਜਾਤੀ ਅਤੇ ਵਰਗਾਂ ਵਿੱਚ ਵੰਡਣ ਦੀ ਲੋੜ ਕਿਉਂ ਪਈ?
9300 ਕਰੋੜ ਰੁਪਏ ਦੇ ਇਸ ਐਲਾਨ ਦੇ ਬਾਵਜੂਦ ਕਈ ਮਹਿਲਾਵਾਂ ਨੂੰ ਇਸ ਸਕੀਮ ਤੋਂ ਬਾਹਰ ਰੱਖਿਆ ਗਿਆ ਹੈ — ਜਿਵੇਂ ਕਿ ਮੈਂਬਰ ਪਾਰਲੀਮੈਂਟ, ਐਮ.ਐਲ.ਏ., ਇਨਕਮ ਟੈਕਸ ਭਰਨ ਵਾਲੀਆਂ ਮਹਿਲਾਵਾਂ, ਸਰਕਾਰੀ ਮੁਲਾਜ਼ਮਾਂ ਅਤੇ ਕਾਰੋਬਾਰ ਕਰਨ ਵਾਲੀਆਂ ਬੀਬੀਆਂ।
ਗੁਰਜੀਤ ਸਿੰਘ ਗੋਪਾਲਪੁਰੀ, ਪ੍ਰਧਾਨ ਪੰਜਾਬੀ ਯੂਨੀਵਰਸਿਟੀ ਇੰਪਲਾਇਜ਼ ਯੂਨੀਅਨ ਨੇ ਕਿਹਾ ਕਿ
“ਮਹਿਲਾਵਾਂ ਨੂੰ ਸਮਾਨ ਹੱਕ ਦੇਣ ਦੀ ਬਜਾਏ ਉਨ੍ਹਾਂ ਨੂੰ ਵਰਗਾਂ ਵਿੱਚ ਵੰਡਣਾ ਸਿਰਫ ਵੋਟ ਬੈਂਕ ਦੀ ਰਾਜਨੀਤੀ ਹੈ। ਪੰਜਾਬ ਦੀਆਂ ਮਹਿਲਾਵਾਂ ਨੂੰ ਟੁਕੜਿਆਂ ਵਿੱਚ ਵੰਡ ਕੇ ਰਾਜਨੀਤਿਕ ਲਾਭ ਲੈਣ ਦੀ ਕੋਸ਼ਿਸ਼ ਬਹੁਤ ਹੀ ਦੁੱਖਦਾਈ ਅਤੇ ਨਿੰਦਣਯੋਗ ਹੈ।”
ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਮਹਿਲਾਵਾਂ ਨੂੰ ਵੰਡਣ ਦੀ ਬਜਾਏ ਸਾਰੀਆਂ ਮਹਿਲਾਵਾਂ ਲਈ ਇਕਸਾਰ ਅਤੇ ਇਨਸਾਫ਼ਪੂਰਕ ਯੋਜਨਾ ਲਿਆਵੇ, ਤਾਂ ਜੋ ਸੱਚਮੁੱਚ ਮਹਿਲਾ ਸਸ਼ਕਤੀਕਰਨ ਹੋ ਸਕੇ।
PunjabPolitics BudgetDebate SocialJustice PunjabWomen VoiceOfPunjab

28/02/2026

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰਸਾਸਨ ਨੂੰ ਯੂਨੀਅਨ ਦੇ ਪ੍ਰਧਾਨ ਵੱਲੋਂ ਸਖ਼ਤ ਚੇਤਾਵਨੀ ਕਿ ਅਗਰ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਦਾ ਤੁਰੰਤ ਹੱਲ ਨਾ ਕੀਤਾ ਤਾਂ ਵੱਡੇ ਸੰਘਰਸ਼ ਲਈ ਤਿਆਰ ਰਹੋ |

03/02/2026

Punjabi University Patiala ਦੇ ਮੁਲਾਜ਼ਮਾਂ ਦੇ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਲਈ ਪ੍ਰਧਾਨ ਗੁਰਜੀਤ ਸਿੰਘ ਗੋਪਾਲਪੁਰੀ ਦੀ ਅਗਵਾਈ ਵਿੱਚ ਧਰਨਾ ਸ਼ੁਰੂ ਕੀਤਾ ਅਤੇ ਮੰਗਾਂ ਦੇ ਹੱਲ ਤੱਕ ਰੋਜਾਨਾ ਧਰਨਾ ਸਵੇਰੇ 9 ਵਜੇ ਤੋ ਸ਼ਾਮ 5 ਵਜੇ ਤੱਕ ਇਸੇ ਤਰ੍ਹਾਂ ਜਾਰੀ ਰਹੇਗਾ
Bikram Singh Majithia Bhagwant Mann Sarabjeet Singh Jhinjer Harsimrat Kaur Badal

01/02/2026

Thanks Zee Punjab Haryana Himachal

Want your school to be the top-listed School/college in Patiala?

Click here to claim your Sponsored Listing.

Location

Website

Address


Punjabi University Employees Association Office, Near Bhagwaan Dass Canteen
Patiala
147002