All India Research Scholar Association

All India Research Scholar Association Save Education

ਇਹ ਕਿਤਾਬ ਮਹਿੰਦਰ ਸਿੰਘ ਰੰਧਾਵਾ ਵਰਗੀ ਸ਼ਖ਼ਸੀਅਤ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਨਿਕੀ ਜਿਹੀ ਕੋਸ਼ਿਸ ਹੈ | ✍🏻ਲੇਖਕ: ਡਾ ਰਵੀਦਿੱਤ ਸਿੰਘ ਸੰਪਰਕ 988...
24/12/2025

ਇਹ ਕਿਤਾਬ ਮਹਿੰਦਰ ਸਿੰਘ ਰੰਧਾਵਾ ਵਰਗੀ ਸ਼ਖ਼ਸੀਅਤ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਨਿਕੀ ਜਿਹੀ ਕੋਸ਼ਿਸ ਹੈ |
✍🏻ਲੇਖਕ: ਡਾ ਰਵੀਦਿੱਤ ਸਿੰਘ
ਸੰਪਰਕ 9888900725

🥰 ਪੰਜਾਬ ਦਾ ਸਿਰਜਣਹਾਰਾ: ਮਹਿੰਦਰ ਸਿੰਘ ਰੰਧਾਵਾ
ਬਹੁਤ ਘੱਟ ਲੋਕ ਜਾਣਦੇ ਨੇ ਕਿ ਰੰਧਾਵਾ ਸਾਹਿਬ ਨੇ ਪੰਜਾਬ ਨੂੰ ਆਪਣੀ ਰੂਹ ਨਾਲ ਵਸਾਉਣ ਤੇ ਖੁਸ਼ਹਾਲ ਬਣਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕੀਤਾ | ਜਦੋਂ ਪੰਜਾਬ ਉਜੜ ਰਿਹਾ ਸੀ ਓਦੋ ਸਰਨਾਥੀਆਂ ਨੂੰ ਮੁਢਲੀ ਮਦਦ ਤੋਂ ਬਿਨਾਂ ਉਨ੍ਹਾਂ ਨੂੰ ਵਸਾਉਣ ਦਾ ਕੰਮ ਬਾਖੂਬੀ ਨਾਲ ਨੇਪਰੇ ਚੜਾਉਣ ਦਾ ਕੰਮ ਕੀਤਾ | ਡਾ ਰੰਧਾਵਾ ਅਜਾਦ ਭਾਰਤ ਵਿਚ ਦਿੱਲੀ ਦੇ ਪਹਿਲੇ ਚੀਫ ਕਮਿਸ਼ਨਰ ਸਨ ਜਿਨ੍ਹਾਂ ਨੇ ਲਾਲ ਕਿਲੇ ਤੋਂ ਅਜਾਦ ਭਾਰਤ ਦੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਵਲੋਂ ਦਿਤੇ ਜਾਣ ਵਾਲੇ ਭਾਸ਼ਣ ਦਾ ਪ੍ਰਬੰਧ ਆਪਣੀ ਦੇਖ ਰੇਖ ਵਿਚ ਕਰਵਾਇਆ ਸੀ| ਹਰੀ ਕ੍ਰਾਂਤੀ ਅਤੇ ਡੇਅਰੀ ਫਾਰਮ ਨੂੰ ਪ੍ਰਫ਼ੁੱਲਤ ਕਰਨ ਦਾ ਕੰਮ ਕੀਤਾ | ਪੰਜਾਬ ਦੇ ਸਾਹਿਤਕਾਰਾਂ ਅਤੇ ਚਿੱਤਰਕਾਰਾਂ ਨੂੰ ਹਮੇਸ਼ਾ ਕਦਰ ਦੀ ਨਜ਼ਰ ਨਾਲ ਦੇਖਣ ਵਾਲਾ ਸੀ ਰੰਧਾਵਾ | ਸੋਭਾ ਸਿੰਘ ਦੇ ਚਿੱਤਰਾਂ ਦੀ ਪ੍ਰਦਸ਼ਰਨੀ ਹੋਵੇ ਭਾਵੇਂ ਅੰਮ੍ਰਿਤਾ ਪ੍ਰੀਤਮ ਵਰਗੀ ਸਾਹਿਤਕਾਰ ਦੀ ਮਦਦ ਕਰਨੀ ਹੋਵੇ ਓਦੋ ਇਕੋ ਨਾਮ ਸੀ ਮਹਿੰਦਰ ਸਿੰਘ ਰੰਧਾਵਾ |
ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦਾ ਪਹਿਲਾ ਚੀਫ ਕਮਿਸ਼ਨਰ ਹੋਣ ਦੇ ਨਾਲ ਨਾਲ ਇਸ ਸ਼ਹਿਰ ਨੂੰ ਖੂਬਸੂਰਤ ਦਿੱਖ ਦੇਣ ਲਈ 100 ਤਰਾਂ ਦੇ ਗੁਲਾਬ ਅਤੇ ਅਮਲਤਾਸ ਵਰਗੇ ਸੋਹਣੇ ਬੂਟੇ ਲੁਆਉਣ ਵਾਲਾ | ਜਿਹੜੇ ਅੱਜ ਕੱਲ ਅਸੀਂ ਆਰਟ ਗੈਲਰੀਆਂ ਦੇਖਦੇ ਆ ਉਹਨਾਂ ਨੂੰ ਸਿਰਜਣਵਾਲਾ ਰੰਧਾਵਾ | ਪੰਜਾਬ, ਹਰਿਆਣਾ ਅਤੇ ਹਿਮਾਚਲ ਦੇ ਲੋਕ ਗੀਤਾਂ ਨੂੰ ਇਕੱਹਠਾ ਕਰਨ ਵਾਲਾ ਰੰਧਾਵਾ |

ਇਕ ਉਹ ਸਖ਼ਸੀਅਤ ਜਿਸ ਨੇ ਖੇਤੀਬਾੜੀ,ਕਲਾ, ਲੋਕਾਂ ਗੀਤਾਂ, ਪੈਂਟਿੰਗਸ, ਸਾਇੰਸ, ਪ੍ਰਸਾਸ਼ਕ, ਇਤਿਹਾਸ, ਲਾਇਬ੍ਰੇਰੀ ਬਾਰੇ ਕੰਮ ਕੀਤਾ, ਕਿਵੇਂ ਇਕ ਬੰਦਾ ਇੰਨੇ ਕੰਮ ਕਰ ਸਕਦਾ ਹੈ|

Singh Randhawa

24/07/2024

Address

Patiala

Website

Alerts

Be the first to know and let us send you an email when All India Research Scholar Association posts news and promotions. Your email address will not be used for any other purpose, and you can unsubscribe at any time.

Shortcuts

Share

Category