13/08/2026
ਪੰਜਾਬੀ ਯੂਨੀਵਰਸਿਟੀ ਵਿਖੇ ਸਥਾਪਿਤ 'ਆਨਲਾਈਨ ਐਂਡ ਟੈਲੀਫੋਨਿਕ ਕੌਂਸਲਿੰਗ ਐਂਡ ਟ੍ਰੇਨਿੰਗ ਸੈੱਲ' (ਓ.ਟੀ.ਸੀ.ਟੀ.ਸੀ.) ਵੱਲੋਂ 'ਸਿਲਵਰ ਲਾਈਨਿੰਗ' ਨਾਮ ਦੀ ਇੱਕ ਹੈਲਪ-ਲਾਈਨ ਸੇਵਾ ਸ਼ੁਰੂ ਕੀਤੀ ਗਈ ਹੈ। ਇਹ ਪੰਜਾਬ ਦੀ ਕਿਸੇ ਵੀ ਯੂਨੀਵਰਸਿਟੀ ਵੱਲੋਂ ਸ਼ੁਰੂ ਕੀਤੀ ਗਈ ਆਪਣੀ ਤਰ੍ਹਾਂ ਦੀ ਪਹਿਲੀ 24×7 ਮਨੋਵਿਗਿਆਨਕ ਹੈਲਪਲਾਈਨ ਹੈ, ਜੋ ਆਮ ਲੋਕਾਂ ਲਈ ਮਨੋਵਿਗਿਆਨਕ ਮਦਦ ਮੁਹੱਈਆ ਕਰਵਾਏਗੀ। ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਅੱਜ ਇਸ ਸੇਵਾ ਦਾ ਉਦਘਾਟਨ ਕੀਤਾ ਗਿਆ।
Online and Telephonic Counselling and Training Cell (OTCTC), Punjabi University has launched a helpline service named 'Silver Lining.' This is the first 24×7 psychological helpline of its kind launched by any university in Punjab, which will provide psychological assistance to the general public. The service was inaugurated today by Vice-Chancellor Dr. Jagdeep Singh.