27/06/2026
*ਪੰਜਾਬ ਲੈਕਚਰਾਰ ਭਰਤੀ ਦੇ ਸੰਦਰਭ ਵਿੱਚ ਕੁਝ ਵਿਸ਼ੇਸ਼ ਨੁਕਤੇ*
ਸਤਿਕਾਰਯੋਗ ਵਿਦਿਆਰਥੀ ਦੋਸਤੋ,
ਤੁਹਾਨੂੰ ਸਭ ਨੂੰ ਕੁਝ ਲਾਜ਼ਮੀ ਸਲਾਹਾਂ/ਹਦਾਇਤਾਂ ਹਨ ਕਿਉਂਕਿ ਤੁਸੀਂ ਸਾਰੇ ਹੀ ਕਾਬਲ ਹੋ। ਮੈਂ ਨਹੀਂ ਚਾਹੁੰਦਾ ਕਿ ਕਿਸੇ ਦਸਤਾਵੇਜ਼ ਦੀ ਘਾਟ ਕਾਰਨ ਤੁਹਾਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ।
1. ਰਾਖਵੀਂ ਸ਼੍ਰੇਣੀ/ਕੋਟੇ ਨਾਲ ਸੰਬੰਧਤ ਪੰਜਾਬ ਦੇ ਵਸਨੀਕ ਵਿਦਿਆਰਥੀ ਆਪਣਾ ਜਾਤੀ ਸਰਟੀਫਿਕੇਟ+ਰਿਹਾਇਸ਼ੀ ਸਰਟੀਫਿਕੇਟ ਜ਼ਰੂਰ ਬਣਵਾ ਲੈਣ ਜੇਕਰ ਵਿਆਹ ਤੋਂ ਬਾਅਦ ਪਤਾ ਬਦਲ ਚੁੱਕਾ ਹੈ ਜਾਂ ਇਹ ਸਰਟੀਫਿਕੇਟ ਪੰਜ ਸਾਲ ਤੋਂ ਪਹਿਲਾਂ ਦੇ ਬਣੇ ਹਨ।
2. EWS ਸ਼੍ਰੇਣੀ ਦੇ ਵਿਦਿਆਰਥੀ ਭਰਤੀ ਇਸ਼ਤਿਹਾਰ ਮੁਤਾਬਕ ਨਵਾਂ ਸਰਟੀਫਿਕੇਟ+ਰਿਹਾਇਸ਼ੀ ਸਰਟੀਫਿਕੇਟ ਬਣਵਾ ਲੈਣ।
3. ਸਾਬਕਾ ਸੈਨਿਕ ਕੋਟੇ ਵਾਲੇ ਸੰਬੰਧਤ ਵਿਭਾਗ ਤੋਂ ਸਰਟੀਫਿਕੇਟ ਤਿਆਰ ਕਰਵਾ ਲੈਣ।
4. ਸਪੋਰਟਸ ਕੋਟੇ ਵਾਲੇ ਸਪੋਰਟਸ ਵਿਭਾਗ ਪੰਜਾਬ ਤੋਂ ਆਪਣੇ ਸਰਟੀਫਿਕੇਟਾਂ ਦੀ ਗ੍ਰੇਡੇਸ਼ਨ ਕਰਵਾ ਲੈਣ।
5. ਅੰਗਹੀਣ ਵਰਗ ਵਾਲੇ ਨਿਯਮਾਂ ਅਨੁਸਾਰ ਆਪਣਾ ਸਰਟੀਫਿਕੇਟ ਬਣਵਾ ਲੈਣ ਜੇ ਪਹਿਲਾਂ ਹੀ ਬਣਿਆ ਹੋਇਆ ਤਾਂ ਦੁਬਾਰਾ ਲੋੜ ਨਹੀਂ ਹੈ।
6. ਪੰਜਾਬ ਦੇ ਜਨਰਲ ਵਰਗ ਦੇ ਵਿਦਿਆਰਥੀਆਂ ਨੂੰ ਰਿਹਾਇਸ਼ੀ ਸਰਟੀਫਿਕੇਟ ਦੀ ਜ਼ਰੂਰਤ ਨਹੀਂ ਹੁੰਦੀ ਪਰ ਜੇ ਕਿਸੇ ਰਾਖਵੇਂਕਰਨ ਦਾ ਲਾਭ ਲੈਣਾ ਹੋਵੇ ਤਾਂ ਇਹ ਸਰਟੀਫਿਕੇਟ ਲਾਜ਼ਮੀ ਹੁੰਦਾ ਹੈ।
7. ਪੰਜਾਬ ਦੀ ਰਾਖਵੀਂ ਸ਼੍ਰੇਣੀ ਨਾਲ ਸੰਬੰਧਤ ਉਹ ਵਿਦਿਆਰਥੀ ਜਿਨ੍ਹਾਂ ਦਾ ਪਿਛਲੇ ਸਮੇਂ ਵਿੱਚ ਪੰਜਾਬ ਤੋਂ ਬਾਹਰਲੇ ਸੂਬੇ ਵਿੱਚ ਵਿਆਹ ਹੋਇਆ ਹੈ, ਜੇ ਉਹਨਾਂ ਨੇ ਆਪਣਾ ਪਤਾ ਨਹੀਂ ਬਦਲਿਆ ਤਾਂ ਅਜੇ ਰੁਕ ਜਾਣ, ਪੰਜਾਬ ਵਾਲਾ ਪਤਾ ਹੀ ਰੱਖਣ।
8. ਪੰਜਾਬ ਤੋਂ ਬਾਹਰ ਕਿਸੇ ਹੋਰ ਸੂਬੇ ਦੇ ਵਸਨੀਕਾਂ ਨੂੰ ਉੱਪਰ ਵਾਲੇ ਕਿਸੇ ਸਰਟੀਫਿਕੇਟ ਦੀ ਲੋੜ ਨਹੀਂ ਹੈ।
9. ਜਿੰਨਾਂ ਦਾ BA/B.ed./MA ਦੇ ਕਿਸੇ ਪੇਪਰ ਦਾ ਨਤੀਜਾ ਅਜੇ ਜਾਰੀ ਨਹੀਂ ਹੋਇਆ, ਉਹ ਸੰਬੰਧਤ ਯੂਨੀਵਰਸਟੀ ਦੀ ਪ੍ਰੀਖਿਆ ਸ਼ਾਖਾ ਵਿੱਚ ਨਤੀਜਾ ਜਾਰੀ ਕਰਨ ਦੀ ਬੇਨਤੀ ਲਿਖਤੀ ਰੂਪ ਵਿੱਚ ਜਮ੍ਹਾਂ ਕਰਵਾਉਣ ਜਾਂ ਹੋਰ ਢੁਕਵੀਂ ਚਾਰਾਜੋਈ ਕਰ ਲੈਣ।
10. ਇੱਕ ਹੋਰ ਸਲਾਹ ਕਿ ਆਪਣੇ ਫਾਰਮ 6-7 ਜੁਲਾਈ ਤੋਂ ਬਾਅਦ ਹੀ ਭਰਿਓ।
ਮੈਂ ਇਹ ਗੱਲਾਂ ਆਪਣੇ ਨਿੱਜੀ ਤਜ਼ਰਬੇ ਚੋਂ ਆਖ ਰਿਹਾ ਹਾਂ। ਕਈ ਵਾਰ ਚੁਣੇ ਗਏ ਵਿਦਿਆਰਥੀ ਇਹਨਾਂ ਅਣਗਹਿਲੀਆਂ ਕਾਰਨ ਮੁਕਾਬਲੇ ਤੋਂ ਬਾਹਰ ਹੋ ਜਾਂਦੇ ਹਨ। ਮੇਰਾ ਮਕਸਦ ਸਿਰਫ਼ ਪੜ੍ਹਾਉਣਾ ਹੀ ਨਹੀਂ, ਇਹਨਾਂ ਮਸਲਿਆਂ ਬਾਰੇ ਤੁਹਾਨੂੰ ਜਾਗਰੁਕ ਕਰਨਾ ਵੀ ਹੈ।
ਉਮੀਦ ਹੈ ਕਿ ਇਹਨਾਂ ਗੱਲਾਂ 'ਤੇ ਲਾਜ਼ਮੀ ਧਿਆਨ ਦੇਵੋਗੇ।
ਸ਼ੁਭਇੱਛਾਵਾਂ
ਗੁਰਲਾਲ ਮਾਨ
oSchool Punjab
9478120604