ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥
ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥
ਸਿੰਘ ਬੁਕੇ ਮਿਰਗਾਵਲੀ ਭੰਨੀ ਜਾਏ ਨ ਧੀਰ ਧਰੋਆ॥
ਜਿਥੈ ਬਾਬਾ ਪੈਰ ਧਰੈ ਪੂਜਾ ਆਸਣ ਥਾਪਣ ਸੋਆ॥
ਸਿਧ ਆਸਣ ਸਭ ਜਗਤ ਦੇ ਨਾਨਕ ਆਦ ਮਤੇ ਜੇ ਕੋਆ॥
ਘਰ ਘਰ ਅੰਦਰ ਧਰਮਸਾਲ ਹੋਵੈ ਕੀਰਤਨ ਸਦਾ ਵਿਸੋਆ॥
ਬਾਬੇ ਤਾਰੇ ਚਾਰ ਚਕ ਨੌ ਖੰਡ ਪ੍ਰਿਥਮੀ ਸਚਾ ਢੋਆ॥
ਗੁਰਮੁਖ ਕਲਿ ਵਿਚ ਪਰਗਟ ਹੋਆ ॥੨੭॥
ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਾਨ, ਉਤਸ਼ਾਹ ਤੇ ਧੂੰਮ ਧਾਮ ਨਾਲ ਮਨਾਇਆ ਜਾ ਰਿਹਾ ਹੈ । ਇਸ ਦੌਰਾਨ ਸ਼੍ਰੀ ਜਪੁਜੀ ਸਾਹਿਬ ਦੇ ਪਾਠ ਅਤੇ ਕੀਰਤਨ ਮਿਤੀ ੩ ਨਵੰਬਰ ੨੦੧੭ ਦਿਨ ਸ਼ੁਕਰਵਾਰ ਨੂੰ ਸਵੇਰੇ ੯ ਵਜੇ ਗੁਰਦੁਆਰਾ ਸਾਹਿਬ, ਖ਼ਾਲਸਾ ਕਾਲਜ ਪਟਿਆਲਾ ਵਿਖੇ ਕਰਵਾਏ ਜਾ ਰਹੇ ਹਨ। ਸਮੂਹ ਸੰਗਤਾਂ ਤੇ ਗੁਰੂ ਘਰ ਦੇ ਸ਼ਰਧਾਲੂਆਂ ਦੀ ਸੇਵਾ ਵਿਚ ਬੇਨਤੀ ਹੈ ਕਿ ਸਮੂਹ ਮਾਈ ਭਾਈ ਗੁਰੂ ਘਰ ਪਹੁੰਚ ਕੇ ਮਨ ਤਨ ਨਾਲ ਸੇਵਾ ਕਰਨ, ਗੁਰਬਾਣੀ ਸਰਵਣ ਕਰਨ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ।
ਗੁਰੂ ਸਾਹਿਬ ਦਾ ਲੰਗਰ ਅਤੁਟ ਵਰਤੇਗਾ ।
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ ।।
Khalsa College Patiala
Unofficial page of Khalsa College Patiala, One of the Oldest & Leading College of India. Estd Since 1960.
GSSDGS Khalsa College Patiala is one of the premier institutions of higher education in the State and a leading educational institution of Shiromani Gurdwara Parbandhak Committee, Sri Amritsar. Established more than half a century ago, the institution has taken rapid strides in every field and attained the zenith of glory in providing its students time-relevant, market relevant and society relevan
17/10/2017
ਖ਼ਾਲਸਾ ਕਾਲਜ ਪਟਿਆਲਾ
Photo Credits - Harman Tiwana
11/10/2017
The camp is being organised in the College on 12th October at 09:30 am on request by officials of Rajindra Hospital regarding urgent need of blood due to Dengue cases and patients of Thalassemia. The volunteers are requested to reach in time and encourage other students to donate blood as a service to humanity.
31/08/2017
30/04/2017
ਅਕਸਰ ਦਿਖਾਈ ਨਹੀਂ ਦੇਤਾ, ਲੇਕਿਨ ਹੋਤਾ ਜ਼ਰੂਰ ਹੈ, ਹਰ ਖ਼ੁਦਕੁਸ਼ੀ ਕਰਨੇ ਵਾਲੇ ਕਾ, ਕਾਤਿਲ ਹੋਤਾ ਜਰੂਰ ਹੈ.....
May His Soul Rest in Peace ....Harpreet Singh
KHALSA COLLEGE AMRITSAR
ਨਿੱਕੀਆਂ ਜਿੰਦਾ ਵੱਡੇ ਸਾਕੇ - ਅਲੌਕਿਕ ਨਗਰ ਕੀਰਤਨ ਗੁਰਦਵਾਰਾ ਸ਼੍ਰੀ ਫਤਹਿਗੜ੍ਹ ਸਾਹਿਬ ਤੋਂ ਗੁਰਦਵਾਰਾ ਸ਼੍ਰੀ ਜੋਤਿ ਸਰੂਪ ਸਾਹਿਬ 🙏
ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਕੋਟਨ ਕੋਟ ਪ੍ਰਣਾਮ 🙏
1563 ➡ ਇੱਕ ਗਰੀਬ ਕਿਸਾਨ ਸੀ, ਉਸਦੇ ਕੋਲ ਜਮੀਨ ਵੀ ਥੋੜੀ ਸੀ । ਉਸਦੇ ਪਰਿਵਾਰ ਵਿੱਚ ਉਹ, ਉਸਦੀ ਘਰਵਾਲੀ ਅਤੇ ਉਸਦੀ ਇੱਕੋ ਇੱਕ ਧੀ ਸੀ । ਉਹ ਪਰਿਵਾਰ ਇੰਨ੍ਹਾ ਜਿਆਦਾ ਗਰੀਬ ਸੀ ਕਿ ਆਪਣੀ ਕੁੜੀ ਦੀ ਸਕੂਲ ਦੀ ਫੀਸ ਵੀ ਨਹੀਂ ਸੀ ਦੇ ਸਕਦੇ । ਇਸ ਲਈ ਕੁੜੀ ਦੀ ਮਾਂ ਨੇ ਉਸ ਨੂੰ ਬਾਰਵੀਂ ਜਮਾਤ ਤੋਂ ਬਾਅਦ ਹਟਾ ਲਿਆ । ਪਰ ਉਸਦਾ ਗਰੀਬ ਪਿਓ ਚਾਹੁੰਦਾ ਸੀ ਕਿ ਉਹ ਹੋਰ ਪੜ੍ਹੇ ।
ਉਸਦੇ ਪਿਤਾ ਨੇ ਕੁੜੀ ਨੂੰ ਸ਼ਹਿਰ ਦੇ ਇੱਕ ਵਧੀਆ ਨਾਮੀ ਕਾਲਜ ਵਿੱਚ ਪੜ੍ਹਨ ਪਾ ਦਿੱਤਾ । ਜਿੱਥੇ ਓਹਦੀ ਧੀ ਡਾਕਟਰੀ ਦੀ ਪੜ੍ਹਾਈ ਕਰਨ ਲੱਗ ਗਈ ।
ਜਿਸ ਦਿਨ ਪਹਿਲੇ ਸਾਲ ਦੀ ਫੀਸ ਜਮਾਂ ਕਰਵਾਉਣੀ ਸੀ, ਉਸਦਾ ਪਿਓ ਫੀਸ ਭਰ ਕੇ ਘਰ ਆ ਗਿਆ ਤਾਂ ਉਸਦੀ ਘਰਵਾਲੀ ਨੇ ਪੁੱਛਿਆ ਕਿ ਪੈਸੇ ਦੇ ਪ੍ਰਬੰਧ ਕਿੱਥੋਂ ਕੀਤਾ, ਤਾਂ ਉਸਨੇ ਜਵਾਬ ਦਿੱਤਾ ਕਿ ਮੈਂ ਆਪਣੀ ਜਮੀਨ ਗਹਿਣੇ ਰੱਖ ਦਿੱਤੀ ਹੈ । ਜਦ ਸਾਡੀ ਧੀ ਡਾਕਟਰ ਬਣ ਜਾਵੇਗੀ ਤਾਂ ਆਪ ਹੀ ਜਮੀਨ ਛਡਾ ਲਵੇਗੀ ਅਤੇ ਫੇਰ ਆਪਾਂ ਆਪਣਾ ਕੱਚਾ ਘਰ ਵੀ ਪੱਕਾ ਕਰ ਲਵਾਂਗੇ ।
ਉਹ ਦੋਵੇ ਜਦੋਂ ਵੀ ਵਿਹੜੇ ਵਿੱਚ ਇੱਕਠੇ ਬੈਠਦੇ ਤਾਂ ਆਪਣੇ ਆਉਣ ਵਾਲੇ ਚੰਗੇ ਦਿਨਾਂ ਬਾਰੇ ਸੋਚਦੇ ਤੇ ਖੁਸ਼ ਹੋ ਜਾਂਦੇ । ਇਸ ਤਰ੍ਹਾਂ ਸੁਪਨੇ ਸਜਾਉਂਦੇ ਉਨ੍ਹਾਂ ਦੀ ਧੀ ਦਾ ਪਹਿਲਾ ਸਾਲ ਲੰਘ ਗਿਆ ।
ਹੁਣ ਦੂਜੇ ਸਾਲ ਦੀ ਫੀਸ ਭਰਨ ਦਾ ਸਮ੍ਹਾਂ ਆ ਗਿਆ । ਉਹ ਕਿਸਾਨ ਫੀਸ ਭਰ ਕੇ ਘਰ ਆਇਆ ਤਾਂ ਉਸਦੀ ਘਰਵਾਲੀ ਨੇ ਫਿਰ ਪੁੱਛਿਆ ਕਿ ਪੈਸੇ ਦਾ ਪ੍ਰਬੰਧ ਕਿਥੋਂ ਕੀਤਾ ਤਾਂ ਉਸ ਨੇ ਹੱਸ ਕੇ ਜਵਾਬ ਦਿੱਤਾ ਕਿ ਮੈਂ ਹਸਪਤਾਲ 'ਚ ਆਪਣਾ ਖੂਨ ਵੇਚ ਆਇਆ । ਉਸ ਦੀ ਧੀ ਇਸ ਸਭ ਤੋਂ ਅਨਜਾਣ ਸੀ ਕਿ ਉਸ ਦਾ ਪਿਓ ਕਿਵੇਂ ਉਸਦੀ ਫੀਸ ਭਰਦੇ ।
ਹੁਣ ਤੀਜਾ ਅਤੇ ਆਖਰੀ ਸਾਲ ਸੀ । ਪਿਓ ਫੀਸ ਭਰ ਕੇ ਫੇਰ ਘਰ ਆਇਆ । ਉਸ ਦੀ ਘਰਵਾਲੀ ਨੇ ਫੇਰ ਪੁੱਛਿਆ ਕਿ ਇਸ ਵਾਰ ਤਾਂ ਫੀਸ ਜਿਆਦਾ ਸੀ ਫੇਰ ਇੰਨੇ ਪੈਸਿਆਂ ਦਾ ਪ੍ਰਬੰਧ ਕਿੱਥੋਂ ਕੀਤਾ ???
ਪਿਓ ਨੇ ਜਵਾਬ ਦਿੱਤਾ ਮੈਂ ਆਪਣਾ ਗੁਰਦਾ (Kidney) ਵੇਚ ਆਇਆ ਹਾਂ ।
ਵਕਤ ਲੰਘਦਾ ਗਿਆ ।
ਅੱਜ ਉਹ ਦੋਨੋਂ ਮਾਂ-ਪਿਓ ਬੜੇ ਖੁਸ਼ ਸੀ । ਇੰਨੇ ਜਿਆਦਾ ਖੁਸ਼ ਕਿ ਸਭ ਕੁਝ ਭੁੱਲ ਕੇ ਵਾਰ-ਵਾਰ ਬੂਹੇ ਵੱਲ ਦੇਖ ਰਹੇ ਸੀ । ਇਸ ਦਾ ਕਾਰਨ ਇਹ ਸੀ ਕਿ ਅੱਜ ਉਹਨਾਂ ਦੀ ਧੀ ਨੇ ਡਾਕਟਰ ਦੀ ਡਿਗਰੀ ਲੈ ਕੇ ਘਰ ਆਉਣਾ ਸੀ । ਅੱਜ ਉਸ ਪਿਓ ਤੋਂ ਚਾਅ ਨਹੀਂ ਸੀ ਚੁੱਕਿਆ ਜਾ ਰਿਹਾ ਸੀ । ਅੱਜ ਉਹ ਮਹਿਸੂਸ ਕਰ ਰਿਹਾ ਸੀ ਕਿ ਉਸਨੇ ਆਪਣੀ ਧੀ ਨੂੰ ਪੜ੍ਹਾ ਕੇ ਵੱਡੀ ਜਿੱਤ ਪ੍ਰਾਪਤ ਕਰ ਲਈ ਹੈ ।
ਪਰ ਇੰਨੇ ਚਿਰ ਨੂੰ ਇੱਕ ਗੱਡੀ ਘਰ ਦੇ ਬਾਹਰ ਆ ਕੇ ਰੁਕੀ । ਮਾਂ-ਪਿਓ ਖੁਸ਼ੀ-ਖੁਸ਼ੀ ਬਾਹਰ ਆਏ, ਆਪਣੀ ਡਾਕਟਰ ਧੀ ਦਾ ਸਵਾਗਤ ਕਰਨ ਲਈ ਉਨ੍ਹਾਂ ਦੀ ਖੁਸ਼ੀ ਦਾ ਅੰਦਾਜਾ ਨਹੀਂ ਸੀ ਲਗਾਇਆ ਜਾ ਰਿਹਾ ।
ਪਰ ਇਹ ਕੀ ਹੋਇਆ, ਉਸ ਗੱਡੀ ਵਿੱਚ ਕੁੜੀ ਦੀ ਲਾਸ਼ ਘਰ ਆਈ, ਨਾਲ ਇੱਕ ਕਾਗਜ ਦਾ ਟੁਕੜਾ ਵੀ ਸੀ । ਉਸ ਕਾਗਜ ਉੱਪਰ ਲਿਖਿਆ ਸੀ - "ਸਤਵਿੰਦਰ" ਮੈਂ ਤੈਨੂੰ ਬਹੁਤ ਪਿਆਰ ਕਰਦੀ ਸੀ, ਪਰ ਤੂੰ ਕਦੇ ਸਮਝ ਹੀ ਨਹੀਂ ਸਕਿਆ । ਮੈਂ ਤੇਰੇ ਬਿਨ੍ਹਾਂ ਨਹੀਂ ਰਹਿ ਸਕਦੀ । ਇਸ ਲਈ ਮੈਂ ਆਤਮ-ਹੱਤਿਆ ਕਰ ਰਹੀ ਹਾਂ ।
ਇਹ ਕਾਗਜ ਪੜ੍ਹ ਕੇ ਉਸਦੇ ਪਿਓ ਦੀਆਂ ਭੂਬਾਂ ਨਿਕਲ ਗਈਆਂ । ਉਸਨੂੰ ਕੁਝ ਵੀ ਸਮਝ ਨਹੀਂ ਸੀ ਆ ਰਿਹਾ, ਉਸਦੀਆਂ ਅੱਖਾਂ ਅੱਗੇ ਹਨ੍ਹੇਰਾ ਛਾ ਗਿਆ ਸੀ । ਉਸਦਾ ਪਿਓ ਸੋਚ ਰਿਹਾ ਸੀ ਕਿ ਉਸਦੀ ਕੁੜੀ ਨੇ ਆਤਮ-ਹੱਤਿਆ ਕੀਤੀ ਹੈ ਜਾਂ ਉਸਦੇ ਸੁਪਨਿਆਂ ਦੀ ਹੱਤਿਆ ਕੀਤੀ ਹੈ । ਉਸਦਾ ਪਿਓ ਸਮਝ ਨਹੀਂ ਸੀ ਪਾ ਰਿਹਾ ਕਿ ਕਮੀ ਉਸਦੇ ਪਿਆਰ 'ਚ ਸੀ ਜਾਂ ਕਿਸੇ ਸਤਵਿੰਦਰ ਦੇ ।
ਇਹ ਕਹਾਣੀ ਅੱਜ ਦੇ ਸਮਾਜ ਦੇ ਹਾਲਾਤਾਂ ਨੂੰ ਬਿਆਨ ਕਰ ਰਹੀ ਹੈ ।
ਧੰਨਵਾਦ ।
ਭੁੱਲ ਚੁੱਕ ਮੁਆਫ ।
29/11/2016
ਸ਼ੁੱਭ ਸਵੇਰ 🌞
23/11/2016
We all are deeply saddened by the news of your loss.Remembering her wonderful and gentle soul will forever remain in our hearts, May God give her eternal rest and the family the strength to bear the great pain.
May she rest in peace! 😢🙏
Follow us on Instagram
Click here to claim your Sponsored Listing.
Location
Category
Telephone
Address
Khalsa College Patiala Campus, Badungar Road, Near Bank Colony
Patiala
147001