24/07/2015
ਸੰਸਾਰ ਦਾ ਇਤਿਹਾਸ ਖੋਜਣ ਤੋਂ ਪਤਾ ਚਲਦਾ ਹੈ ਕਿ ਸੰਸਾਰ ਵਿੱਚ ਅਜਿਹੇ ਚਾਰ ਮਹਾਂ ਪੁਰਸ਼ ਹੋਏ ਹਨ ਜਿਨ੍ਹਾਂ ਨੂੰ ਇਸ ਸਮਾਜ ਦੇ ਜਨੂੰਨੀ ਹਕਾਮਾਂ ਨੇ ਖੱਲ ਉਤਾਰ ਕੇ ਸ਼ਹੀਦ ਕਰ ਦਿੱਤਾ। ਪਹਿਲਾ ਸ਼ਮਸ ਤਰਬੇਜ਼ ਜਿਨ੍ਹਾਂ ਦਾ ਨਾਂ ਮਖਦੂਮ ਸ਼ਾਹ ਸ਼ਮਸਦੀਨ ਸੀ।ਇਹ ਗਜ਼ਨੀ ਦੇ ਇਲਾਕੇ ਦੇ ਸ਼ਬਜ਼ਵਾਰ ਦੇ ਵਸਨੀਕ ਸਨ। ਭਾਰਤ ਦੀ ਸੈਰ ਕਰਦੇ ਕਰਦੇ ਮਜ਼ਹੱਬੀ ਜਨੂੰਨੀ ਮੌਲਾਨਿਆਂ ਨੇ ਇਸ ਸੰਤ ਦੀ ਮੌਕੇ ਦੇ ਹਾਕਮ ਪਾਸ ਸ਼ਿਕਾਇਤ ਕਰ ਦਿੱਤੀ ਕਿ ਇਹ ਐਨਲਹੱਕ ਆਖਦਾ ਹੈ। ਮੁਲਤਾਨ ਦੇ ਹਾਕਮ ਦੇ ਹੁਕਮ ਅਨੁਸਾਰ ਇਸਦੀ ਖੱਲ ਉਤਰਾਈ ਗਈ। ਏਸ ਸੂਫੀ ਸੰਤ ਸ਼ਮਸ ਤਰਬੇਜ਼ ਨੂੰ ਸ਼ਹੀਦ ਕਰ ਦਿੱਤਾ ਗਿਆ। ਇਸ ਦਾ ਅਸਥਾਨ ਮੁਲਤਾਨ ਵਿੱਚ ਪ੍ਰਸਿਧ ਹੈ। ਇਸ ਦੀ ਸੰਪਰਦਾਏ ਦੇ ਹਿੰਦੂ ਮੁਸਲਮਾਨ ਸ਼ਮਸੀ ਸਦਾਉਂਦੇ ਹਨ।
ਦੂਜੇ ਸ਼ਮਸਦੀਨ ਮੁਹੰਮਦ। ਇਹ ਤਰਬੇਜ਼ ਦਾ ਰਹਿਣ ਵਾਲਾ ਇਕ ਖੁਦਾ ਪ੍ਰਸਤ ਸੰਤ ਸੀ। ਕਹਿੰਦੇ ਹਨ ਕਿ ਇਕ ਵਾਰ ਇਸ ਨੇ ਇਕ ਮੁਰਦੇ ਨੂੰ ਇਹ ਆਖ ਕੇ ਕਿਹਾ ਕਿ ਮੇਰਾ ਹੁਕਮ ਹੈ ਉੱਠ ਖੜਾ ਹੋ। ਇਹ ਆਖਣ ਦੀ ਦੇਰ ਸੀ ਕਿ ਮੁਰਦਾ ਜ਼ਿੰਦਾ ਹੋ ਗਿਆ ਤੇ ਉਠ ਕੇ ਖੜਾ ਹੋ ਗਿਆ। ਇਸ ਅਪਰਾਧ ਵਿੱਚ ਅਲਾਉਦੀਨ ਮੁਹੰਮਦ ਨੇ ਇਸ ਦੀ ਖੱਲ ਉਤਾਰਨ ਦਾ ਹੁਕਮ ਦਿੱਤਾ। ਖੱਲ ਉਤਾਰਨ ਉਪਰੰਤ ਸ਼ਹੀਦ ਕਰਕੇ ਇਕ ਵੈਰਾਨ ਖੂਹ ਵਿੱਚ ਸੁੱਟ ਦਿੱਤਾ ਗਿਆ। ਕਈਆਂ ਲੇਖਕਾਂ ਦਾ ਖਿਆਲ ਹੈ ਕਿ ਖੱਲ੍ਹ ਲਾਹੁਣ ਉਪਰੰਤ ਜਦੋਂ ਸ਼ਮਸ ਤਰਬੇਜ਼ ਨੂੰ ਖੂਹ ਵਿੱਚ ਸੁੱਟ ਦਿੱਤਾ ਗਿਆ। ਇਸ ਭੁੱਖੇ ਸ਼ਮਸ ਤਰਬੇਜ਼ੀ ਦੀ ਮੱਛੀ ਭੁੰਨਣ ਲਈ ਸੂਰਜ ਥੱਲੇ ਉਤਰ ਆਇਆ ਸੀ। ਮੌਲਾਨਾ ਰੂਮੀ ਜੋ ਪ੍ਰਸਿੱਧ ਕਵੀ ਹੋਇਆ ਹੈ ਉਹ ਏਸੇ ਮਹਾਤਮਾ ਦਾ ਚੇਲਾ ਸੀ।
see more ...http://www.babajaisinghjikhalkat.com/
ਪੂਰੀ ਹੋਈ ਰੀਝ ਬੜੇ ਹੀ ਚਿਰਾਂ ਤੋਂ ਮਨ ਵਿੱਚ ਕਈ ਪ੍ਰਕਾਰ ਦੇ ਖਿਆਲ ਉਪਜਦੇ ਬਿਨਸਦੇ, ਜਦੋਂ ਮੈਂ ਖਾਲਸਾ ਪੰਥ ਦੀ ਕਿਸੇ ਜਾਤੀ ਦਾ ਇਤਿਹਾਸ ਪੜ੍ਹਦਾ ਸੁਣਦਾ ਸਾਂ। ਉਸ ਵੇਲੇ ਦਿਲ ਵਿਚ ਕਈ ਪ੍ਰਕਾਰ ਦੀਆਂ ਉਮੰਗਾਂ ਉਠਦੀਆਂ ਕਿ ਅੱਜ ਵਿਗਿਆਨਕ ਯੁੱਗ ਵਿਚ ਹਰ ਜਾਤੀ ਦੇ ਲੋਕ ਸਿੱਖ ਪਰਿਵਾਰ ਵਿਚ ਵਿਚਰਦੇ ਹੋਏ ਆਪੋ ਆਪਣੀਆਂ ਜਾਤਾਂ ਦਾ ਇਤਿਹਾਸ ਲਿਖ ਕੇ ਲੋਕਾਂ ਨੂੰ ਆਪੋ ਆਪਣੀਆਂ ਜਾਤੀ…