Punjabi university patiala

Punjabi university patiala

Share

punjabi university patiala

Photos from Punjabi university patiala's post 01/06/2025

ਪੰਜਾਬੀ ਯੂਨੀਵਰਸਿਟੀ ਦੀ ਤੀਰਅੰਦਾਜ਼ ਪੂਜਾ ਨੇ ਇਟਲੀ ਦੇ ਰੋਮ ਵਿਖੇ ਹੋਏ European Para Archery World Ranking Tournament ਵਿੱਚ ਤਿੰਨ ਤਗ਼ਮੇ ਜਿੱਤ ਲਏ ਹਨ। ਉਸ ਦੇ ਕੋਚ ਸਰਿੰਦਰ ਸਿੰਘ ਰੰਧਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਨੇ ਵਿਅਕਤੀਗਤ ਤੌਰ ਉੱਤੇ ਕਾਂਸੀ ਤਗ਼ਮਾ, ਵਿਮੈਨ'ਜ਼ ਡਬਲ ਟੀਮ ਵਿੱਚ ਕਾਂਸੀ ਤਗ਼ਮਾ ਅਤੇ ਮਿਕਸਡ ਟੀਮ ਵਿੱਚ ਚਾਂਦੀ ਤਗ਼ਮਾ ਜਿੱਤਿਆ ਹੈ।
ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਅਤੇ ਡਾਇਰੈਕਟਰ ਸਪੋਰਟਸ ਡਾ. ਗੁਰਦੀਪ ਕੌਰ ਰੰਧਾਵਾ ਨੇ ਪੂਜਾ ਅਤੇ ਉਸ ਦੇ ਕੋਚ ਸਰਿੰਦਰ ਸਿੰਘ ਰੰਧਾਵਾ ਨੂੰ ਇਸ ਪ੍ਰਾਪਤੀ ਉੱਤੇ ਵਧਾਈ ਦਿੱਤੀ।
Punjabi University archer Pooja has won three medals in the European Para Archery World Ranking Tournament held in Rome, Italy. Her coach Mr. Surinder Singh Randhawa informed that these achievements are in the form of Individual Bronze, Women's Double Team Bronze, Mixed Team Silver.
Vice Chancellor Dr. Jagdeep Singh and Director Sports Dr. Gurdeep Kaur Randhawa congratulated Pooja and her coach Surinder Singh Randhawa on this achievement.

01/06/2025

ਪੰਜਾਬੀ ਯੂਨੀਵਰਸਿਟੀ ਦੀ ਤੀਰਅੰਦਾਜ਼ ਪਰਨੀਤ ਕੌਰ ਨੇ ਸੋਨੀਪਤ ਵਿਖੇ ਹੋਏ 'ਵਰਲਡ ਗੇਮਜ਼ 2025' ਦੇ ਟਰਾਇਲ ਦੌਰਾਨ ਪਹਿਲਾ ਸਥਾਨ ਹਾਸਲ ਕਰ ਕੇ ਚੀਨ ਦੇ ਚੇਂਗਦੂ ਸ਼ਹਿਰ ਵਿੱਚ 7 ਅਗਸਤ ਤੋਂ 17 ਅਗਸਤ 2025 ਤੱਕ ਹੋਣ ਵਾਲੀਆਂ ਇਨ੍ਹਾਂ ਖੇਡਾਂ ਵਿੱਚ ਭਾਰਤ ਦੀ ਨੁਮਾਇੰਦਗੀ ਲਈ ਆਪਣੀ ਥਾਂ ਬਣਾ ਲਈ ਹੈ। ਉਸ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ਼ ਭਾਰਤ ਲਈ ਕੋਟਾ ਸਥਾਨ ਵੀ ਜਿੱਤਿਆ ਹੈ।
ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਅਤੇ ਡਾਇਰੈਕਟਰ ਸਪੋਰਟਸ ਡਾ. ਗੁਰਦੀਪ ਕੌਰ ਰੰਧਾਵਾ ਨੇ ਪਰਨੀਤ ਕੌਰ ਅਤੇ ਉਸ ਦੇ ਕੋਚ ਸਰਿੰਦਰ ਸਿੰਘ ਰੰਧਾਵਾ ਨੂੰ ਇਸ ਉਪਲਬਧੀ ਉੱਤੇ ਵਧਾਈ ਦਿੱਤੀ।
Punjabi University archer Preneet Kaur has secured her place to represent India in the World Games 2025 from August 7 to 17, 2025 in Chengdu, China by securing first place during the trials held in Sonipat. She has also secured a quota place for India with her stellar performance.
Vice Chancellor Dr. Jagdeep Singh and Director Sports Dr. Gurdeep Kaur Randhawa congratulated Preneet Kaur and her coach Surinder Singh Randhawa on this achievement.

Photos from Punjabi university patiala's post 31/10/2024

ਐੱਨ. ਸੀ. ਟੀ. ਈ., ਨਵੀਂ ਦਿੱਲੀ ਵੱਲੋਂ ਮਨਾਏ ਜਾ ਰਹੇ 'ਚੌਕਸੀ ਜਾਗਰੂਕਤਾ ਹਫ਼ਤੇ' (Vigilence Awareness Week 2024) ਤਹਿਤ ਯੂਨੀਵਰਸਿਟੀ ਦੇ ਸਿੱਖਿਆ ਅਤੇ ਸਮੁਦਾਇ ਸੇਵਾ ਵਿਭਾਗ ਵਿਖੇ ਸਮੂਹ ਸਟਾਫ਼, ਖੋਜਾਰਥੀਆਂ ਅਤੇ ਵਿਦਿਆਰਥੀਆਂ ਵੱਲੋਂ ਇਸ ਨਾਲ਼ ਸੰਬੰਧਤ ਵਿਸ਼ੇ ਬਾਰੇ ਸੰਕਲਪ ਲਿਆ ਗਿਆ। ਕੇਂਦਰੀ ਵਿਜੀਲੈਂਸ ਕਮਿਸ਼ਨ (ਸੀ.ਵੀ.ਸੀ.) ਵੱਲੋਂ ਆਯੋਜਿਤ ਇਸ ਪਹਿਲਕਦਮੀ ਦਾ ਇਸ ਵਾਰ ਦਾ ਵਿਸ਼ਾ 'ਰਾਸ਼ਟਰ ਦੀ ਖੁਸ਼ਹਾਲੀ ਲਈ ਅਖੰਡਤਾ ਦਾ ਸੱਭਿਆਚਾਰ' ਰੱਖਿਆ ਗਿਆ ਹੈ। ਕੁੱਝ ਤਸਵੀਰਾਂ:

Photos from Punjabi university patiala's post 31/10/2024

ਮਨੋਵਿਗਿਆਨ ਵਿਭਾਗ ਵਿਖੇ ਅੱਜ ਵਿਦਿਆਰਥੀਆਂ ਅਤੇ ਸਟਾਫ਼ ਵੱਲੋਂ 'ਗਰੀਨ ਦੀਵਾਲੀ' ਮਨਾਉਣ ਨੂੰ ਉਤਸ਼ਾਹਿਤ ਕਰਦੇ ਹੋਏ ਪੌਦੇ ਵੰਡੇ ਗਏ ਅਤੇ ਨੌਜਵਾਨ ਪੀੜ੍ਹੀ ਨੂੰ ਇਸ ਤਿਉਹਾਰ ਮੌਕੇ ਵਾਤਾਵਰਣ ਪ੍ਰਤੀ ਦੋਸਤਾਨਾ ਪਹੁੰਚ ਅਪਨਾਉਣ ਦਾ ਸੁਨੇਹਾ ਦਿੱਤਾ ਗਿਆ। ਕੁੱਝ ਤਸਵੀਰਾਂ:

Photos from Punjabi university patiala's post 31/10/2024

ਯੂਨੀਵਰਸਿਟੀ ਦੇ ਬਨਸਪਤੀ ਵਿਗਿਆਨ ਵਿਭਾਗ ਵੱਲੋਂ ਅੱਜ ਰੰਗੋਲੀ ਅਤੇ ਦੀਵਾ ਸਜਾਵਟ (Diya Decoration) ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ M Sc Part - I, M Sc Part - II, M Sc (FYIC) - IV, MD FYIP - III ਅਤੇ UG PG Programme Hons (with Research) ਦੇ ਵਿਦਿਆਰਥੀਆਂ ਨੇ ਭਾਗ ਲਿਆ। ਕੁੱਝ ਤਸਵੀਰਾਂ:

Photos from Punjabi university patiala's post 13/10/2024

ਪੰਜਾਬੀ ਵਿਭਾਗ ਦੀ ਸਾਹਿਤ ਸਭਾ ਅਤੇ ਅੰਗਰੇਜ਼ੀ ਵਿਭਾਗ ਦੀ ਇੰਗਲਿਸ਼ ਲਿਟਰੇਰੀ ਸੋਸਾਇਟੀ ਵੱਲੋਂ ਸਾਂਝੇ ਰੂਪ ਵਿਚ ਦੋ-ਭਾਸ਼ੀ ਥੀਏਟਰ ਵਰਕਸ਼ਾਪ ਕਰਵਾਈ ਗਈ ਜੋ ਮਹੀਨਾ ਭਰ ਜਾਰੀ ਰਹੀ। ਨੌਜਵਾਨ ਰੰਗਕਰਮੀ ਅਤੇ ਸਟੇਜ ਮਾਹਿਰ ਸਹਿਜ ਅਜੀਜ਼ ਇਸ ਵਰਕਸ਼ਾਪ ਵਿੱਚ ਲਗਾਤਾਰ ਹਰ ਰੋਜ਼ ਹਾਜ਼ਰ ਰਹੇ। ਵਰਕਸ਼ਾਪ ਵਿੱਚ ਭਾਗ ਲੈਣ ਵਾਲ਼ਿਆਂ ਨੇ ਰੂਸੀ ਨਾਟਕਕਾਰ ਐਂਟੋਨ ਪਾਵਲੋਵਿਚ ਚੇਖੋਵ ਦੀਆਂ ਚਾਰ ਛੋਟੀਆਂ ਕਹਾਣੀਆਂ ਨੂੰ ਰੂਪਾਂਤਰਿਤ ਕਰ ਕੇ ਨਾਟਕੀ ਰੂਪ ਦਿੱਤਾ। ਅੰਤਲੇ ਦਿਨ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਗੁਰਮੁਖ ਸਿੰਘ ਅਤੇ ਅੰਗਰੇਜ਼ੀ ਵਿਭਾਗ ਦੇ ਮੁਖੀ ਡਾ. ਜਯੋਤੀ ਪੁਰੀ ਨੇ ਸੰਬੋਧਨ ਕੀਤਾ। ਕੁੱਝ ਤਸਵੀਰਾਂ:

Photos from Punjabi university patiala's post 12/09/2024

ਪੈਰਿਸ ਵਿਖੇ ਪੈਰਾ-ਓਲਿੰਪਕ ਖੇਡਾਂ ਵਿੱਚ ਸੋਨ ਤਗ਼ਮਾ ਜਿੱਤ ਕੇ ਪਰਤੇ ਤੀਰਅੰਦਾਜ਼ ਹਰਵਿੰਦਰ ਸਿੰਘ ਦਾ ਪੰਜਾਬੀ ਯੂਨੀਵਰਸਿਟੀ ਪਹੁੰਚਣ ਉੱਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਤੀਰਅੰਦਾਜ਼ ਹਰਵਿੰਦਰ ਸਿੰਘ ਅਤੇ ਸੈਮੀਫਾਈਨਲ ਤੱਕ ਜਾਣ ਵਾਲ਼ੀ ਤੀਰਅੰਦਾਜ਼ ਪੂਜਾ ਦਾ ਕੈਂਪਸ ਵਿਖੇ ਪੁੱਜਣ ਮੌਕੇ ਮੇਨ ਗੇਟ ਉੱਤੇ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ। ਇਸ ਉਪਰੰਤ ਸਾਇੰਸ ਆਡੀਟੋਰੀਅਮ ਵਿਖੇ ਦੋਹਾਂ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ। ਸਵਾਗਤ ਅਤੇ ਸਨਮਾਨ ਦੇ ਪਲਾਂ ਦੀਆਂ ਕੁੱਝ ਝਲਕਾਂ:

Photos from Punjabi university patiala's post 15/08/2024

ਅੱਜ ਅਜ਼ਾਦੀ ਦਿਵਸ ਦੀ ਸਵੇਰ ਮੌਕੇ ਪੰਜਾਬੀ ਯੂਨੀਵਰਸਿਟੀ ਕੈਂਪਸ ਵਿਖੇ ਡੀਨ ਅਕਾਦਮਿਕ ਪ੍ਰੋ. ਨਰਿੰਦਰ ਮੁਲਤਾਨੀ ਨੇ ਤਿਰੰਗਾ ਲਹਿਰਾਇਆ। ਹਰ ਸਾਲ ਵਾਂਗ ਇਸ ਵਾਰ ਵੀ ਯੂਨੀਵਰਸਿਟੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਬੱਚਿਆਂ ਨੇ ਇਸ ਮੌਕੇ ਹੋਣ ਵਾਲ਼ੀ ਪਰੇਡ ਵਿੱਚ ਭਾਗ ਲਿਆ। ਇਸ ਮੌਕੇ ਰਜਿਸਟਰਾਰ ਪ੍ਰੋ. ਸੰਜੀਵ ਪੁਰੀ ਅਤੇ ਹੋਰ ਅਧਿਕਾਰੀ ਹਾਜ਼ਰ ਰਹੇ।

14/08/2024

ONLINE COUNSELLING NOTICE FOR OTHER STATES STUDENTS FOR ITEP COURSE

ਪੰਜਾਬੀ ਯੂਨੀਵਰਸਿਟੀ ਦੇ ਸਿੱਖਿਆ ਅਤੇ ਸੁਮਦਾਇ ਸੇਵਾਵਾਂ ਵਿਭਾਗ ਵਿਖੇ ਚਾਰ ਸਾਲਾ ITEP BA BEd Course ਸੰਬੰਧੀ ਕੌਂਸਲਿੰਗ ਦੇ ਆਖਰੀ ਦਿਨ 16 ਅਗਸਤ 2024 ਨੂੰ ਪੰਜਾਬ ਤੋਂ ਬਾਹਰਲੇ ਭਾਵ ਹੋਰ ਸੂਬਿਆਂ ਦੇ ਵਿਦਿਆਰਥੀਆਂ ਲਈ online counselling ਦਾ ਵੀ ਪ੍ਰਬੰਧ ਹੈ।

The counselling for admission to Four year ITEP BABEd Course (Secondary Stage) is being done by Department of Education and Community Service, Punjabi University, Patiala. There is a provision of online counselling for the applicants of this course who are from other states ( outside Punjab) on August 16, 2024 . The admission to this course at Department of Education and Community Service, Punjabi University, Patiala will be done on the basis of the marks obtained in NCET, 2024 .

Photos from Punjabi university patiala's post 14/08/2024

ਪੰਜਾਬੀ ਯੂਨੀਵਰਸਿਟੀ, ਗੁਰੂ ਕਾਸ਼ੀ ਕੈੰਪਸ ਦੇ ਬਿਜ਼ਨਸ ਸਟੱਡੀਜ਼ ਵਿਭਾਗ ਵੱਲੋਂ ਨਵੇਂ ਵਿਦਿਆਰਥੀਆਂ ਲਈ ਦੋ ਰੋਜ਼ਾ Orientation ਪ੍ਰੋਗਰਾਮ ਕਰਵਾਇਆ ਗਿਆ। ਵਿਭਾਗ ਮੁਖੀ ਪ੍ਰੋ. ਆਨੰਦ ਬਾਂਸਲ ਨੇ ਸਵਾਗਤੀ ਭਾਸ਼ਣ ਦੌਰਾਨ ਵਿਦਿਆਰਥੀਆਂ ਨੂੰ ਮਿਹਨਤ ਕਰਦੇ ਰਹਿਣ ਲਈ ਪ੍ਰੇਰਿਆ। ਡਾ. ਵਿਕਾਸ ਦੀਪ ਨੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਅਤੇ ਵਿਭਾਗ ਬਾਰੇ ਜਾਣੂ ਕਰਵਾਇਆ। ਕੁੱਝ ਤਸਵੀਰਾਂ:

Photos from Punjabi university patiala's post 14/08/2024

ਪੰਜਾਬੀ ਯੂਨੀਵਰਸਿਟੀ ਦੇ ਐੱਨ. ਐੱਸ. ਐੱਸ. ਵਿਭਾਗ ਵੱਲੋਂ ਰੈੱਡ ਰਿਬਨ ਕਲੱਬ ਅਤੇ ਏਕ ਭਾਰਤ ਸ੍ਰੇਸ਼ਟ ਭਾਰਤ ਕਲੱਬ ਦੇ ਸਹਿਯੋਗ ਨਾਲ਼ 'ਹਰ ਘਰ ਤਿਰੰਗਾ' ਮੁਹਿੰਮ ਬਾਰੇ ਕੈਂਪਸ ਵਿੱਚ ਜਾਗਰੂਕਤਾ ਰੈਲੀ ਕੱਢੀ ਗਈ।
ਕੁੱਝ ਤਸਵੀਰਾਂ:

05/08/2024

ਐੱਨ. ਐੱਸ. ਐੱਸ. ਕੋਆਰਡੀਨੇਟਰ ਵਜੋਂ ਅਹੁਦਾ ਸੰਭਾਲ਼ਦੇ ਹੋਏ ਸਿਵਲ ਇੰਜਨੀਅਰਿੰਗ ਵਿਭਾਗ ਦੇ ਅਧਿਆਪਕ ਡਾ. ਅਨਹਦ ਸਿੰਘ ਗਿੱਲ:

Want your school to be the top-listed School/college in Patiala?

Click here to claim your Sponsored Listing.

Location

Website

Address


Patiala