Ett Tet Pass Union Punjab

Ett Tet Pass Union Punjab ਬੇਰੁਜ਼ਗਾਰ ਅਧਿਆਪਕਾਂ ਦੀਆਂ ਹੱਕੀ ਮੰਗਾਂ ਨੂੰ ਸਮਰਪਿਤ

1 ਮਈ 2026 ਨੂੰ ਸੰਗਰੂਰ ਵਿਖੇ ਹੋਏ ਰੋਸ਼ ਪ੍ਰਦਰਸਨ ਦੀ ਪ੍ਰੈੱਸ ਕਵਰੇਜ।
06/05/2026

1 ਮਈ 2026 ਨੂੰ ਸੰਗਰੂਰ ਵਿਖੇ ਹੋਏ ਰੋਸ਼ ਪ੍ਰਦਰਸਨ ਦੀ ਪ੍ਰੈੱਸ ਕਵਰੇਜ।

03/05/2026

1ਮਈ 2026 ਦੇ ਧਰਨੇ ਵਿੱਚ ਸ਼ਮੂਲੀਅਤ ਕਰਨ ਤੋਂ ਬਾਅਦ ਈ.ਟੀ.ਟੀ.ਟੈੱਟ ਪਾਸ ਕੇਡਰ ਦੇ ਲਈ ਅਪੀਲ!

ਮਿਤੀ 01/05/2026 ਨੂੰ ਜਿੱਥੇ ਪੂਰੇ ਵਿਸ਼ਵ ਵਿੱਚ ਮਜ਼ਦੂਰ ਦਿਵਸ ਮਨਾਇਆ ਜਾਂਦਾ ਹੈ ਓਥੇ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ ਪੰਜਾਬ ਦੀਆਂ ਸੰਘਰ...
03/05/2026

ਮਿਤੀ 01/05/2026 ਨੂੰ ਜਿੱਥੇ ਪੂਰੇ ਵਿਸ਼ਵ ਵਿੱਚ ਮਜ਼ਦੂਰ ਦਿਵਸ ਮਨਾਇਆ ਜਾਂਦਾ ਹੈ ਓਥੇ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ ਪੰਜਾਬ ਦੀਆਂ ਸੰਘਰਸ਼ੀਲ ਜੱਥੇਬੰਦੀਆਂ ਨੇ ਆਪੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ਼ ਮੁਜਾਹਰੇ ਕੀਤੇ।
ਇਸ ਵਿੱਚ ਈ.ਟੀ.ਟੀ.ਟੈੱਟ ਪਾਸ ਯੂਨੀਅਨ ਨੇ ਸ਼ਮੂਲੀਅਤ ਕੀਤੀ ਤੇ ਆਪਣੀ ਭਰਤੀ ਦੀ ਮੰਗ ਪ੍ਰਸ਼ਾਸਨ ਦੇ ਸਾਹਮਣੇ ਰੱਖੀ।
ਸੂਬਾ ਆਗੂ ਜਸਪ੍ਰੀਤ ਸ਼ੈਣੀ ਨੇ ਆਖਿਆ ਕਿ ਜੇ ਸਰਕਾਰ ਜਲਦੀ ਮੰਗ ਨਹੀਂ ਮੰਨਦੀ ਤਾਂ ਓਹ ਆਪਣੇ ਸੰਘਰਸ਼ ਦਾ ਘੇਰਾ ਵਿਸ਼ਾਲ ਕਰਨਗੇ।

28/04/2026

ਸੂਬਾ ਆਗੂ ਜਸਪ੍ਰੀਤ ਸ਼ੈਣੀ(ਸੰਗਰੂਰ) 1 ਮਈ 2026 ਨੂੰ ਸੰਗਰੂਰ ਵਿਖੇ ਹੋ ਰਹੇ ਰੋਸ਼ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਣ ਦੀ ਅਪੀਲ ਕਰਦੇ ਹੋਏ।

28/04/2026

ਯੂਨੀਅਨ ਆਗੂਆਂ ਨੇ 1 ਮਈ 2026 ਦੇ ਧਰਨੇ ਸੰਬੰਧੀ ਵਰਧਮਾਨ ਕੈਰੀਅਰ ਪਲੇਸ ਪਟਿਆਲਾ ਵਿਖੇ ਜਾ ਕੇ ਵਿਦਿਆਰਥੀਆਂ ਨੂੰ ਧਰਨੇ ਵਿੱਚ ਸ਼ਮੂਲੀਅਤ ਕਰਨ ਸੰਬੰਧੀ ਅਪੀਲ ਕੀਤੀ।

ਸਰਕਾਰ ਦੀ ਬੇਰੁਖ਼ੀ ਤੋਂ ਨਰਾਜ਼ ਬੇਰੁਜ਼ਗਾਰ ਅਧਿਆਪਕ ਆਗੂਆਂ ਨੇ 1 ਮਈ 2026 ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਧਰਨਾ ਪ੍ਰਦਰਸ਼ਨ ਕਰਨ ਦਾ ਕੀ...
28/04/2026

ਸਰਕਾਰ ਦੀ ਬੇਰੁਖ਼ੀ ਤੋਂ ਨਰਾਜ਼ ਬੇਰੁਜ਼ਗਾਰ ਅਧਿਆਪਕ ਆਗੂਆਂ ਨੇ 1 ਮਈ 2026 ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਧਰਨਾ ਪ੍ਰਦਰਸ਼ਨ ਕਰਨ ਦਾ ਕੀਤਾ ਐਲਾਨ।
ਸਮੂਹ ਬੇਰੁਜ਼ਗਾਰ ਈ ਟੀ ਟੀ ਟੈੱਟ ਪਾਸ ਅਧਿਆਪਕਾਂ ਨੂੰ ਧਰਨੇ ਵਿੱਚ ਸ਼ਾਮਿਲ ਹੋਣ ਦੀ ਅਪੀਲ।

ਝੂਠੀ ਸਿੱਖਿਆ ਕ੍ਰਾਂਤੀ ਤੇ ਮੰਥਨ!ਈ ਟੀ ਟੀ ਟੈੱਟ ਪਾਸ ਯੂਨੀਅਨ ਪੰਜਾਬ ਦੇ ਵੱਲੋਂ ਸਰਕਾਰ ਦੁਆਰਾ ਪ੍ਰਚਾਰੀ ਜਾ ਰਹੀ ਝੂਠੀ ਸਿੱਖਿਆ ਕ੍ਰਾਂਤੀ ਤੇ ਅੱਜ...
28/04/2026

ਝੂਠੀ ਸਿੱਖਿਆ ਕ੍ਰਾਂਤੀ ਤੇ ਮੰਥਨ!
ਈ ਟੀ ਟੀ ਟੈੱਟ ਪਾਸ ਯੂਨੀਅਨ ਪੰਜਾਬ ਦੇ ਵੱਲੋਂ ਸਰਕਾਰ ਦੁਆਰਾ ਪ੍ਰਚਾਰੀ ਜਾ ਰਹੀ ਝੂਠੀ ਸਿੱਖਿਆ ਕ੍ਰਾਂਤੀ ਤੇ ਅੱਜ ਬਠਿੰਡਾ ਦੇ ਚਿਲਡਰਨ ਪਾਰਕ ਵਿੱਚ ਮੰਥਨ ਕੀਤਾ ਗਿਆ।
ਯੂਨੀਅਨ ਆਗੂਆਂ ਨੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਸਰਕਾਰ ਦੁਆਰਾ ਸਿੱਖਿਆ ਦੇ ਸੰਬੰਧੀ ਬਹੁਤ ਵੱਡੇ ਪੱਧਰ ਤੇ ਕ੍ਰਾਂਤੀਕਾਰੀ ਬਦਲਾਵ ਨੂੰ ਪ੍ਰਚਾਰਿਆ ਜਾ ਰਿਹਾ ਹੈ ਪਰ ਸਰਕਾਰ ਨੇ ਕੋਈ ਵੀ ਅਧਿਆਪਕ ਭਰਤੀ ਨੂੰ ਜਾਰੀ ਨਹੀਂ ਕੀਤਾ।
ਸਰਕਾਰ ਬੇਰੁਜ਼ਗਾਰ ਅਧਿਆਪਕਾਂ ਨਾਲ ਕੋਝਾ ਮਜ਼ਾਕ ਕਰ ਰਹੀ ਹੈ।

ਈ ਟੀ ਟੀ ਟੈੱਟ ਪਾਸ ਯੂਨੀਅਨ ਵੱਲੋਂ ਸਰਕਾਰ ਦੁਆਰਾ ਪ੍ਰਚਾਰੀ ਜਾ ਰਹੀ ਝੂਠੀ ਸਿੱਖਿਆ ਕ੍ਰਾਂਤੀ ਅਤੇ ਖ਼ਾਲੀ ਆਸਾਮੀਆਂ ਭਰਨ ਤੋਂ ਮੁਨਕਰ ਹੋਈ ਸਰਕਾਰ ਤ...
27/04/2026

ਈ ਟੀ ਟੀ ਟੈੱਟ ਪਾਸ ਯੂਨੀਅਨ ਵੱਲੋਂ ਸਰਕਾਰ ਦੁਆਰਾ ਪ੍ਰਚਾਰੀ ਜਾ ਰਹੀ ਝੂਠੀ ਸਿੱਖਿਆ ਕ੍ਰਾਂਤੀ ਅਤੇ ਖ਼ਾਲੀ ਆਸਾਮੀਆਂ ਭਰਨ ਤੋਂ ਮੁਨਕਰ ਹੋਈ ਸਰਕਾਰ ਤੋਂ ਆਪਣੀਆਂ ਮੰਗਾਂ ਮਨਵਾਉਣ ਲਈ ਬਠਿੰਡਾ ਵਿਖੇ ਸੱਦੀ ਮੀਟਿੰਗ ਦੀ ਪ੍ਰੈੱਸ ਕਵਰੇਜ।

ਈ ਟੀ ਟੀ ਟੈੱਟ ਪਾਸ ਯੂਨੀਅਨ ਪੰਜਾਬ ਦੇ ਸੂਬਾ ਆਗੂ ਬਲਵੰਤ ਪਟਿਆਲਾ ਵੱਲੋਂ ਹਲਕਾ ਵਿਧਾਇਕ ਸ਼ੁਤਰਾਣਾ ਰਾਹੀਂ ਸਿੱਖਿਆ ਮੰਤਰੀ ਪੰਜਾਬ ਦੇ ਨਾਮ ਮੰਗ ਪੱ...
26/04/2026

ਈ ਟੀ ਟੀ ਟੈੱਟ ਪਾਸ ਯੂਨੀਅਨ ਪੰਜਾਬ ਦੇ ਸੂਬਾ ਆਗੂ ਬਲਵੰਤ ਪਟਿਆਲਾ ਵੱਲੋਂ ਹਲਕਾ ਵਿਧਾਇਕ ਸ਼ੁਤਰਾਣਾ ਰਾਹੀਂ ਸਿੱਖਿਆ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਦਿੱਤਾ ਗਿਆ ਕਿ ਪ੍ਰਾਇਮਰੀ ਅਧਿਆਪਕਾਂ ਦੀਆਂ ਖ਼ਾਲੀ ਪਈਆ ਆਸਾਮੀਆਂ ਨੂੰ ਭਰਿਆ ਜਾਵੇ।

ਸੰਗਰੂਰ ਦੀ ਧਰਤੀ ਤੇ ਗੱਜੇ ਬੇਰੁਜ਼ਗਾਰ ਅਧਿਆਪਕ*ਪੰਜਾਬ ਵਿੱਚ ਫ਼ੋਕੀ ਸਿੱਖਿਆ ਕ੍ਰਾਂਤੀ ਦਾ ਦਿਵਾਲਾ ਨਿਕਲ ਚੁੱਕਾ ਹੈ ਤੇ ਬੇਰੁਜ਼ਗਾਰ ਸੜਕਾਂ ਤੇ ਰੁ...
26/04/2026

ਸੰਗਰੂਰ ਦੀ ਧਰਤੀ ਤੇ ਗੱਜੇ ਬੇਰੁਜ਼ਗਾਰ ਅਧਿਆਪਕ*
ਪੰਜਾਬ ਵਿੱਚ ਫ਼ੋਕੀ ਸਿੱਖਿਆ ਕ੍ਰਾਂਤੀ ਦਾ ਦਿਵਾਲਾ ਨਿਕਲ ਚੁੱਕਾ ਹੈ ਤੇ ਬੇਰੁਜ਼ਗਾਰ ਸੜਕਾਂ ਤੇ ਰੁਲਣ ਲਈ ਮਜਬੂਰ ਹੋ ਰਹੇ ਹਨ।ਆਮ ਆਦਮੀ ਪਾਰਟੀ ਦੀ ਸਰਕਾਰ ਜ਼ੋ ਕਿ ਸੱਤਾ ਵਿੱਚ ਵਧੀਆ ਉੱਚ ਸਿੱਖਿਆ ਪ੍ਰਣਾਲੀ ਦਾ ਵਾਅਦਾ ਕਰਕੇ ਆਈ ਸੀ ਪਰ ਸਰਕਾਰ ਵੱਲੋਂ ਕੋਈ ਵੀ ਅਧਿਆਪਕ ਭਰਤੀ ਨਹੀਂ ਕੀਤੀ ਗਈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਈ ਟੀ ਟੀ ਟੈੱਟ ਪਾਸ ਯੂਨੀਅਨ ਦੇ ਸੂਬਾ ਆਗੂਆਂ ਨੇ ਕੀਤਾ।
ਯੂਨੀਅਨ ਆਗੂਆਂ ਨੇ ਅੱਗੇ ਗੱਲ ਕਰਦਿਆਂ ਕਿਹਾ ਕਿ ਨਾਕਾਮ ਸਿੱਖਿਆ ਮੰਤਰੀ ਆਪਣੇ ਹੰਕਾਰ ਵਿੱਚ ਇੰਨਾ ਮਸਤ ਹੈ ਕਿ ਉਹ ਕਿਸੇ ਵੀ ਯੂਨੀਅਨ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ ਤੇ ਬੇਰੁਜ਼ਗਾਰ ਅਧਿਆਪਕ ਲਗਾਤਾਰ ਧਰਨੇ ਪ੍ਰਦਰਸ਼ਨ ਕਰਕੇ ਆਪਣਾ ਵਿਰੋਧ ਦਰਜ਼ ਕਰਵਾ ਰਹੇ ਹਨ।
ਯੂਨੀਅਨ ਆਗੂਆਂ ਨੇ ਕਿਹਾ ਕਿ ਜੇਕਰ ਈ ਟੀ ਟੀ ਦੀਆਂ ਆਸਾਮੀਆਂ ਜਲਦੀ ਜਾਰੀ ਨਹੀਂ ਕਰਦੀ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।

Address

ਪਟਿਆਲਾ
Patiala

Website

Alerts

Be the first to know and let us send you an email when Ett Tet Pass Union Punjab posts news and promotions. Your email address will not be used for any other purpose, and you can unsubscribe at any time.

Shortcuts

Share

Category