06/06/2023
~~~~~~~~~~~
------- *ਵਿਚਾਰ* -----
~~~~~~~~~~~
* *ਸਿਆਣਪ* ....
ਜ਼ਿੰਦਗੀ ਤਰੱਕੀ ਦੇ ਰਾਹ ਮਸਤਾਨੀ ਚਾਲ ਠੂੰਮਕ ਠੂੰਮਕ ਕਰਦੀ ਸਿਆਣਪ ਨਾਲ ਹੀ ਲੰਘ ਸਕਦੀ ਹੈ।
ਠੇਡੇ ਖਾਂਦੀ ਜ਼ਿੰਦਗੀ ਟੇਢੇ ਮੇਢੇ ਮੋੜ ਕਟਦੀ ਤਜ਼ਰਬੇ ਕਰਦੀ ਅਖੀਰ ਸਿਆਣਪ ਦੇ ਪਾਲੇ ਆ ਖੜਦੀ ਹੈ।ਹੁਣ ਦੂੱਜਿਆ ਨੂੰ ਮੱਤਾਂ ਦੇਣ ਵਾਲੀ ਸਿਆਣਪ ਮੂੰਹ ਚੜ ਆਪ ਮੁਹਾਰੇ ਬੋਲਦੀ ਹੈ।
ਜ਼ਿੰਦਗੀ ਦੇ ਕੁੱਝ ਪਲ ਗੂੜ ਸਿਆਣਪਾਂ ਤੋਂ ਬਿਨਾਂ ਵੀ ਲੰਘਾਓ।ਬਚਪਨ ਵਾਂਗ।ਆਨੰਦ ਆਵੇਗਾ।
ਸਿਆਣਪ ਦੁੱਜਿਆਂ ਲਈ ਨਾ ਵਰਤੋ।ਹਜ਼ਮ ਨਹੀਂ ਆਉਂਦੀ।ਕਦਰ ਵੀ ਘਟੇਗੀ।ਪਛਤਾਵਾ ਪੱਲੇ ਪਵੇਗਾ। ਜਦੋਂ ਸਿਆਣਪ ਅਪਣੇ ਲਈ ਵਰਤਣੀ ਆਗੀ ਤਾਂ ਸਮਝੋ ਜ਼ਿੰਦਗੀ ਦਾ ਮੋਰਚਾ ਫਤਹਿ॥
~~~~~~~~~~~
** *ਸ਼ਰਮ* ...
ਜ਼ਿੰਦਗੀ 'ਚ ਕੋਈ ਅਜਿਹਾ ਕਾਰਜ ਨਾ ਕਰੋ ਜੋ ਤੁਹਾਨੂੰ ਖੁੱਦ ਹੀ ਸ਼ਰਮਿੰਦਾ ਹੋਣਾ ਪਵੇ।
ਅਪਣਾ ਕੰਮ ਖੁੱਦ ਕਰਨ 'ਚ ਕਦੀ ਸ਼ਰਮ ਨਾ ਮੰਨੋ।ਮਾਣ ਮਹਿਸੂਸ ਕਰੋ। ਵੱਡਿਆਂ ਦੀ ਅੱਖ ਦੀ ਸ਼ਰਮ ਮੰਨਣਾ ਵੀ ਸਿਆਣਪ ਹੀ ਹੁੰਦੈ।
ਲੋੜ ਮੁਤਾਬਕ ਬੋਲਣ ਤੋਂ ਕਦੀ ਸ਼ਰਮ ਨਾ ਕਰੋ।
ਝੇਪ ਅਤੇ ਸ਼ਰਮ 'ਚ ਫਰਕ ਹੁੰਦੈ। ਝੇਪ ਗੱਲ ਕਹਿਣ ਨੀ ਦਿੰਦੀ ਸ਼ਰਮ ਵੇਲੇ ਬੰਦਾ ਗੱਲ ਖੁੱਦ ਨੀ ਕਹਿ ਸਕਦਾ।
ਤਰਕ ਭਰਪੂਰ ਗੱਲ ਰੱਖਣ ਤੋਂ ਕਦੀ ਸ਼ਰਮ ਨਾ ਕਰੋ।
ਮਹਿਫਿਲ 'ਚ ਬੈਠਿਆਂ ਵੱਡੇ ਛੋਟੇ ਦੀ ਸ਼ਰਮ ਮੰਨਦਿਆਂ ਗੱਲ ਕਰਨਾ ਸਿਆਣਪ ਹੁੰਦੀ ਹੈ॥
~~~~ ~~~~~~~
=====Deol======