Bhai Gurdial Singh Khalsa

Bhai Gurdial Singh Khalsa ਕਰਨਾ ਸਿੱਖੀ ਦਾ ਪ੍ਰਚਾਰ ਸਾਰੀ ਦੁਨੀਆਂ ਦੇ ਵਿਚਕਾਰ..
ਸਿੱਖ ਵਿਰਸਾ ਹੈ ਸਭ ਤੋਂ ਨਿਆਰਾ ਆਓ ਬਣੀਏ ਪਿਆਰੇ ਦਾ ਪਿਆਰਾ

ਪ੍ਰਗਟ ਭਏ ਗੁਰੁ ਤੇਗ ਬਹਾਦਰ ਸਗਲ ਸ੍ਰਿਸ਼ਟਿ ਪੈ ਢਾਪੀ ਚਾਦਰ।।.ਕਵੀ ਸੈਨਾਪਤੀ (ਸ੍ਰੀ ਗੁਰ ਸੋਭਾ)...ਇਤਿਹਾਸਕ ਜਾਣਕਾਰੀ ਧੰਨ ਗੁਰੂ ਤੇਗ ਬਹਾਦੁਰ ਸਾਹ...
07/04/2026

ਪ੍ਰਗਟ ਭਏ ਗੁਰੁ ਤੇਗ ਬਹਾਦਰ ਸਗਲ ਸ੍ਰਿਸ਼ਟਿ ਪੈ ਢਾਪੀ ਚਾਦਰ।।.ਕਵੀ ਸੈਨਾਪਤੀ (ਸ੍ਰੀ ਗੁਰ ਸੋਭਾ)...

ਇਤਿਹਾਸਕ ਜਾਣਕਾਰੀ ਧੰਨ ਗੁਰੂ ਤੇਗ ਬਹਾਦੁਰ ਸਾਹਿਬ ਜੀ 🙏
ਪਾਵਨ ਨਾਮ:-
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ

ਪਾਤਸ਼ਾਹੀ : ਨੌਵੀਂ

ਪ੍ਰਕਾਸ਼ ਦਿਵਸ: 1621 ਈ: (ਸੰਮਤ 1678)

ਪ੍ਰਕਾਸ਼ ਅਸਥਾਨ : ਗੁਰੂ ਕੇ ਮਹਿਲ, ਸ੍ਰੀ ਅੰਮ੍ਰਿਤਸਰ ਸਾਹਿਬ

ਸਤਿਕਾਰਯੋਗ ਪਿਤਾ ਜੀ ਦਾ ਨਾਂ :
ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ
ਸਤਿਕਾਰਯੋਗ ਮਾਤਾ ਜੀ ਦਾ ਨਾਂ : ਧੰਨ ਧੰਨ ਮਾਤਾ ਨਾਨਕੀ ਜੀ
ਸਤਿਕਾਰਯੋਗ ਸੁਪਤਨੀ ਜੀ ਦਾ ਨਾਂ : ਧੰਨ ਧੰਨ ਮਾਤਾ ਗੁਜਰ ਕੌਰ ਜੀ
ਸਤਿਕਾਰਯੋਗ ਸੰਤਾਨ : ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

ਸਤਿਕਾਰਯੋਗ ਪੋਤਰੇ

ਧੰਨ ਧੰਨ ਬਾਬਾ ਅਜੀਤ ਸਿੰਘ ਜੀ, ਧੰਨ ਧੰਨ ਬਾਬਾ ਜੁਝਾਰ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਹਿ ਸਿੰਘ ਜੀ

ਸਤਿਕਾਰਯੋਗ ਭਰਾ

ਧੰਨ ਧੰਨ ਬਾਬਾ ਗੁਰਦਿੱਤਾ ਜੀ, ਧੰਨ ਧੰਨ ਬਾਬਾ ਅਟੱਲ ਰਾਏ ਜੀ, ਧੰਨ ਧੰਨ ਬਾਬਾ ਅਣੀ ਰਾਏ ਜੀ, ਧੰਨ ਧੰਨ ਬਾਬਾ ਸੂਰਜ ਮੱਲ ਜੀ

ਸਤਿਕਾਰਯੋਗ ਭੈਣ ਜੀ : ਧੰਨ ਧੰਨ ਬੀਬੀ ਵੀਰੋ ਜੀ

ਸਤਿਕਾਰਯੋਗ ਜੀਜਾ ਜੀ : ਧੰਨ ਧੰਨ ਭਾਈ ਸਾਧੂ ਜੀ

ਸਤਿਕਾਰਯੋਗ ਭਾਣਜੇ

ਧੰਨ ਧੰਨ ਭਾਈ ਸੰਗੋ ਸ਼ਾਹ ਜੀ, ਧੰਨ ਧੰਨ ਭਾਈ ਜੀਤ ਮੱਲ ਜੀ, ਧੰਨ ਧੰਨ ਭਾਈ ਗੁਲਾਬ ਚੰਦ ਜੀ, ਧੰਨ ਧੰਨ ਭਾਈ ਮਾਹਰੀ ਚੰਦ ਜੀ, ਧੰਨ ਧੰਨ ਭਾਈ ਗੰਗਾ ਰਾਮ ਜੀ


ਸਤਿਕਾਰਯੋਗ ਸੱਸ/ਸਹੁਰਾ

ਸੱਸ : ਧੰਨ ਧੰਨ ਮਾਤਾ ਬਿਸ਼ਨ ਕੌਰ ਜੀ

ਸਹੁਰਾ : ਧੰਨ ਧੰਨ ਭਾਈ ਲਾਲ ਚੰਦ ਜੀ

ਸਹੁਰਾ ਪਰਿਵਾਰ ਦਾ ਨਿਵਾਸ

ਪਹਿਲਾਂ ਲਖਨੌਰ ਜ਼ਿਲ੍ਹਾ ਅੰਬਾਲਾ ਫਿਰ ਕਰਤਾਰਪੁਰ ਜ਼ਿਲ੍ਹਾ ਜਲੰਧਰ

ਵਿਆਹ ਅਸਥਾਨ

ਗੁਰਦੁਆਰਾ ਨਿਵਾਸ ਅਤੇ ਵਿਆਹ ਅਸਥਾਨ ਜਗਤ ਮਾਤਾ ਗੁਜਰ ਕੌਰ ਜੀ ਕਰਤਾਰਪੁਰ, ਜ਼ਿਲ੍ਹਾ ਜਲੰਧਰ

ਵਿਆਹ ਦੀ ਤਾਰੀਖ : 15 ਅੱਸੂ 1689


ਨਗਰ ਵਸਾਇਆ

ਸ੍ਰੀ ਅਨੰਦਪੁਰ ਸਾਹਿਬ

(ਰਾਣੀ ਚੰਪਾ ਤੋਂ ਜ਼ਮੀਨ ਲੈ ਕੇ ਭਾਈ ਗੁਰਦਿੱਤਾ ਜੀ ਤੋਂ ਮੋੜੀ ਗੱਡੀ ਤੇ ਪਹਿਲਾ ਨਾਂ ਚੱਕ ਨਾਨਕੀ ਰੱਖਿਆ ।)

ਪਾਵਨ ਨਗਰ ਜਿੱਥੇ ਨੌਵੇਂ ਪਾਤਸ਼ਾਹ ਜ਼ਿਆਦਾ ਸਮਾਂ ਰਹੇ

ਸ੍ਰੀ ਅੰਮ੍ਰਿਤਸਰ ਸਾਹਿਬ, ਬਾਬਾ ਬਕਾਲਾ ਸਾਹਿਬ, ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਪਟਨਾ ਸਾਹਿਬ, ਅਸਾਮ ਆਗਰਾ, ਦਿੱਲੀ, ਪੰਜਾਬ ਦਾ ਮਾਲਵਾ ਇਲਾਕਾ ਨੌਵੇਂ ਪਾਤਸ਼ਾਹ ਜੀ ਦੇ ਕੁਝ ਚੋਣਵੇਂ ਪਿਆਰੇ ਸਿੱਖ ਬਾਬਾ ਮੱਖਣ ਸ਼ਾਹ ਲੁਬਾਣਾ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਭਾਈ ਜੈਤਾ ਜੀ, ਬਾਬਾ ਲੱਖੀ ਸ਼ਾਹ ਵਣਜਾਰਾ ਜੀ, ਭਾਈ ਉਦੈ ਸਿੰਘ ਜੀ, ਭਾਈ ਗੁਰਦਿੱਤਾ ਜੀ, ਭਾਈ ਘਨੱਈਆ ਜੀ, ਭਾਈ ਮੀਂਹਾਂ ਜੀ, ਭਾਈ ਫੱਗੂ ਮੱਲ ਜੀ

ਗੁਰ ਲਾਧੋ ਰੇ । ਗੁਰ ਲਾਧੋ ਰੇ ।

ਗੁਰਿਆਈ ਦਿਵਸ

1664 रीमही

(ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ ਬੰਸ ਵਿੱਚੋਂ ਧੰਨ ਧੰਨ ਭਾਈ ਗੁਰਦਿੱਤਾ ਜੀ ਨੇ ਗੁਰਿਆਈ ਤਿਲਕ ਲਗਾਇਆ)

ਗੁਰਿਆਈ ਅਸਥਾਨ : ਬਾਬਾ ਬਕਾਲਾ ਸਾਹਿਬ

ਗੁਰਿਆਈ ਸਮੇਂ ਮੌਜੂਦ ਸਤਿਕਾਰਯੋਗ ਪ੍ਰਮੁੱਖ ਗੁਰਮੁੱਖ ਪਿਆਰੇ

ਗੁਰੂ ਸਾਹਿਬ ਦੀਆਂ ਪਿਆਰੀਆਂ ਸਿੱਖ ਸੰਗਤਾਂ ਸਮੇਤ ਧੰਨ ਧੰਨ ਭਾਈ ਦਰਗਾਹ ਮੱਲ ਜੀ, ਧੰਨ ਧੰਨ ਭਾਈ ਗੜ੍ਹੀਆ ਜੀ, ਧੰਨ ਧੰਨ ਭਾਈ ਗੁਰਦਿੱਤਾ ਜੀ, ਧੰਨ ਧੰਨ ਬਾਬਾ ਮੱਖਣ ਸ਼ਾਹ ਲੁਬਾਣਾ ਜੀ

ਗੁਰਿਆਈ ਸਮਾਂ :

ਤਕਰੀਬਨ ਗਿਆਰ੍ਹਾਂ ਸਾਲ(1664 ਤੋਂ 1675 ਤੱਕ)

ਨੌਵੇਂ ਪਾਤਸ਼ਾਹ ਜੀ ਨੂੰ ਪ੍ਰਗਟ ਕਰਨ ਵਾਲੇ ਸਤਿਕਾਰਯੋਗ ਗੁਰਮੁੱਖ ਪਿਆਰੇ ਧੰਨ ਧੰਨ ਬਾਬਾ ਮੱਖਣ ਸ਼ਾਹ ਲਬਾਣਾ ਜੀ


ਭਾਈ ਫੇਰੂ ਜੀ ਦੀ ਸੱਚੀ ਕਮਾਈ ਤੋਂ ਖੁਸ਼ ਹੋ ਕੇ ਨੌਵੇਂ ਪਾਤਸ਼ਾਹ ਦਾ ਬਚਨ ਭਾਈ ਫੇਰੂ ਤੇਰੀ ਸਚੀ ਦਾਹੜੀ । ਭਾਈ ਫੇਰੂ ਤੇਰੀ ਸੇਵਾ ਗਾਹੜੀ । ਭਾਈ ਫੇਰੂ ਤੇਰੀ ਕਰਣੀ ਸਾਰੀ । ਭਾਈ ਫੇਰੂ ਜਗ ਤੁਲਹਾ ਭਾਰੀ ।

ਭਾਈ ਫੇਰੂ ਤੇਰੇ ਤੋਂ ਸਤਿਗੁਰੂ ਬਲਿਹਾਰੀ ।

ਨੌਵੇਂ ਪਾਤਸ਼ਾਹ ਜੀ ਦੀ ਵੱਲੇ ਪਿੰਡ ਪ੍ਰਤੀ ਅਸੀਸ ਰੂਪੀ ਬਖਸ਼ਸ਼ ਵੱਲਾ ਗੁਰੂ ਕਾ ਗੱਲਾ ।

ਮਾਈ ਹਰਿਹਾਂ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਗੁਰੂ ਸਾਹਿਬ ਜੀ ਦੀ ਅਸੀਸ ਮਾਈਆਂ ਰੱਬ ਰਜਾਈਆਂ ਭਗਤੀ ਲਾਈਆਂ ।

ਪਟਨਾ ਸ਼ਹਿਰ ਬਾਰੇ ਗੁਰੂ ਸਾਹਿਬ ਦਾ ਬਚਨ

ਪਟਣਾ ਗੁਰੂ ਕਾ ਘਰੁ ਹੇ

ਪਟਨਾ ਸਾਹਿਬ ਦੀ ਸੰਗਤ ਪ੍ਰਤੀ ਨੌਵੇਂ ਪਾਤਸ਼ਾਹ ਜੀ ਦਾ ਬਚਨ ਜਿੱਥੇ ਸਤਿ ਸੰਗਤ ਹੋਵੇਗੀ, ਉਥੇ ਮੇਰਾ ਵਾਸਾ ਅਤੇ ਦਰਸ਼ਨ ਹੋਣਗੇ।


ਨੌਵੇਂ ਪਾਤਸ਼ਾਹ ਜੀ ਦੀ ਪਾਵਨ ਬਾਣੀ

59 ਸ਼ਬਦ ਅਤੇ 57 ਸਲੋਕ

ਨੌਵੇਂ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀ ਰਾਗ-ਵੰਡ

ਗਉੜੀ ਰਾਗ ਵਿੱਚ 9 ਸ਼ਬਦ

ਤਿਲੰਗ ਰਾਗ ਵਿੱਚ 3 ਸ਼ਬਦ

ਆਸ ਰਾਗ ਵਿੱਚ 1 ਸ਼ਬਦ

ਬਿਲਾਵਲ ਰਾਗ ਵਿੱਚ 3 ਸ਼ਬਦ

ਦੇਵਗੰਧਾਰੀ ਰਾਗ ਵਿੱਚ 3 ਸ਼ਬਦ

ਰਾਮਕਲੀ ਰਾਗ ਵਿੱਚ 3 ਸ਼ਸ਼ਦ

ਬਿਹਾਗੜਾ ਰਾਗ ਵਿੱਚ 1 ਸ਼ਬਦ

ਮਾਰੂ ਰਾਗ ਵਿੱਚ 3 ਸ਼ਬਦ

ਸੋਰਠਿ ਰਾਗ ਵਿੱਚ 12 ਸ਼ਬਦ

ਬਸੰਤ ਹਿੰਡੋਲ ਰਾਗ ਵਿੱਚ 1 ਸ਼ਬਦ

ਧਨਾਸਰੀ ਰਾਗ ਵਿੱਚ 4 ਸ਼ਬਦ

ਬਸੰਤ ਰਾਗ ਵਿੱਚ 4 ਸ਼ਬਦ

ਜੈਤਸਰੀ ਰਾਗ ਵਿੱਚ 3 ਸ਼ਬਦ

ਸਾਰੰਗ ਰਾਗ ਵਿੱਚ 4 ਸ਼ਬਦ

ਟੋਡੀ ਰਾਗ ਵਿੱਚ 1 ਸ਼ਬਦ

ਜੈਜਾਵੰਤੀ ਰਾਗ ਵਿੱਚ 4 ਸ਼ਬਦ

(ਜੈਜਾਵੰਤੀ ਰਾਗ ਵਿੱਚ ਕੇਵਲ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਹੀ ਬਾਣੀ ਰਚੀ
.....
#ਕਰਨਾਸਿੱਖੀਦਾਪ੍ਰਚਾਰਸਾਰੀਦੁਨੀਆਦੇਵਿਚਕਾਰ
#ਪਿਆਰੇਦਾਪਿਆਰਾ
#ਧੰਨਗੁਰੂਤੇਗਬਹਾਦੁਰਸਾਹਿਬਜੀ




ਤਿਲਕ ਜੰਵੂ ਰਾਖਾ ਪ੍ਰਭ ਤਾ ਕਾ ॥ ਕੀਨੋ ਬਡੋ ਕਲੂ ਮਹਿ ਸਾਕਾ ॥ਸਾਧਨ ਹੇਤਿ ਇਤੀ ਜਿਨਿ ਕਰੀ ॥ ਸੀਸੁ ਦੀਆ ਪਰ ਸੀ ਨ ਉਚਰੀ ॥ ੧੩॥ਧਰਮ ਹੇਤਿ ਸਾਕਾ ਜਿਨ...
25/11/2025

ਤਿਲਕ ਜੰਵੂ ਰਾਖਾ ਪ੍ਰਭ ਤਾ ਕਾ ॥ ਕੀਨੋ ਬਡੋ ਕਲੂ ਮਹਿ ਸਾਕਾ ॥

ਸਾਧਨ ਹੇਤਿ ਇਤੀ ਜਿਨਿ ਕਰੀ ॥ ਸੀਸੁ ਦੀਆ ਪਰ ਸੀ ਨ ਉਚਰੀ ॥ ੧੩॥

ਧਰਮ ਹੇਤਿ ਸਾਕਾ ਜਿਨਿ ਕੀਆ ॥ ਸੀਸੁ ਦੀਆ ਪਰ ਸਿਰਰੁ ਨ ਦੀਆ ॥




ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ।।ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਸੰਗਤਾਂ ਨੂੰ ਲੱਖ ਲੱਖ ਵਧ...
05/11/2025

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ।।
ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ...
#ਗੁਰੂਨਾਨਕਦੇਵਜੀ


ਵਾਹਿਗੁਰੂ ਜੀ...
03/09/2025

ਵਾਹਿਗੁਰੂ ਜੀ...

ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਣ ਜੀ..ਆਪਣੀ ਜਾਣਕਾਰੀ ਸਾਂਝੀ ਕਰੋਂ ਜੀ...1. ਪਹਿਲਾ...
24/08/2025

ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਣ ਜੀ..
ਆਪਣੀ ਜਾਣਕਾਰੀ ਸਾਂਝੀ ਕਰੋਂ ਜੀ...
1. ਪਹਿਲਾਂ ਪ੍ਰਕਾਸ਼ ਕਿਥੇ ਹੋਇਆ ਸੀ ?
2. ਪਹਿਲੇ ਗ੍ਰੰਥੀ ਕੌਣ ਸਨ ?
3. ਪਹਿਲੇ ਲਿਖਾਰੀ ਕੌਣ ਸਨ ?


#ਕਰਨਾਸਿੱਖੀਦਾਪ੍ਰਚਾਰਸਾਰੀਦੁਨੀਆਂਦੇਵਿਚਕਾਰ






ਪਿੰਡ ਮਨਸੂਰਵਾਲ ਕਲਾਂ, ਜ਼ੀਰਾ, ਫਿਰੋਜ਼ਪੁਰ  ਵਿਖੇ ਕੌਣ ਬਣੇਗਾ ਪਿਆਰੇ ਦਾ ਪਿਆਰਾ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਕਈ ਬੱਚਿਆਂ ਨੇ ਸਿੱਖੀ ਵਿਰਸਾ ...
19/08/2025

ਪਿੰਡ ਮਨਸੂਰਵਾਲ ਕਲਾਂ, ਜ਼ੀਰਾ, ਫਿਰੋਜ਼ਪੁਰ ਵਿਖੇ ਕੌਣ ਬਣੇਗਾ ਪਿਆਰੇ ਦਾ ਪਿਆਰਾ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਕਈ ਬੱਚਿਆਂ ਨੇ ਸਿੱਖੀ ਵਿਰਸਾ ਜਾਣਿਆ। ਜਿਨ੍ਹਾਂ ਵਿੱਚੋਂ 20 ਦੇ ਕਰੀਬ ਬੱਚਿਆਂ ਅਤੇ ਸੰਗਤਾਂ ਨੇ ਅੰਮ੍ਰਿਤ ਛੱਕਣ ਦਾ ਪ੍ਰਣ ਕੀਤਾ ਅਤੇ ਇੱਕ ਵੀਰ ਨੇ ਕੇਸ ਨਾ ਕਟਾਉਣ ਦਾ ਪ੍ਰਣ ਕੀਤਾ ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਸਹਿਯੋਗ ਬਾਬਾਸ਼ਿੰਦਰ ਸਿੰਘ ਜੀ (ਗੁਰੂ ਕੇ ਵਜ਼ੀਰ) ਅਤੇਨਗਰਨਿਵਾਸੀਸੰਗਤਾਂ ਵੱਲੋ ਬਹੁਤ ਵਧੀਆ ਸਾਥ ਦਿੱਤਾ ਗਿਆ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹੁਤ ਵਧੀਆ ਢੰਗ ਨਾਲ ਸਾਥ ਦਿੱਤਾ ਸਮੂਹ ਨਗਰ ਨਿਵਾਸੀ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਵਾਹਿਗੁਰੂ ਸਭਨਾਂ ਨੂੰ ਚੜਦੀ ਕਲਾ ਵਿੱਚ ਰੱਖਣ ਜੀ.
ਭਾਈ ਗੁਰਦਿਆਲ ਸਿੰਘ ਖ਼ਾਲਸਾ ਸਨੌਰ ਪਟਿਆਲੇ ਵਾਲੇ
088376 82513











#ਕਰਨਾਸਿੱਖੀਦਾਪ੍ਰਚਾਰਸਾਰੀਦੁਨੀਆਂਦੇਵਿਚਕਾਰ

#ਕੌਣਬਣੇਗਾਪਿਆਰੇਦਾਪਿਆਰਾ



#ਪਿੰਡ









09/08/2025

Waheguru ji...

ਪਿੰਡ ਮਨੋਲੀ ਸੁਰਤ, ਬਨੂੜ ਵਿਖੇ ਕੌਣ ਬਣੇਗਾ ਪਿਆਰੇ ਦਾ ਪਿਆਰਾ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ 100 ਦੇ ਕਰੀਬ ਬੱਚਿਆਂ ਨੇ ਸਿੱਖੀ ਵਿਰਸਾ ਜਾਣਿਆ...
25/07/2025

ਪਿੰਡ ਮਨੋਲੀ ਸੁਰਤ, ਬਨੂੜ ਵਿਖੇ ਕੌਣ ਬਣੇਗਾ ਪਿਆਰੇ ਦਾ ਪਿਆਰਾ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ 100 ਦੇ ਕਰੀਬ ਬੱਚਿਆਂ ਨੇ ਸਿੱਖੀ ਵਿਰਸਾ ਜਾਣਿਆ। ਜਿਨ੍ਹਾਂ ਵਿੱਚੋਂ 20 ਦੇ ਬੱਚਿਆਂ ਅਤੇ ਸੰਗਤਾਂ ਨੇ ਅੰਮ੍ਰਿਤ ਛੱਕਣ ਦਾ ਪ੍ਰਣ ਕੀਤਾ ਅਤੇ 1 ਵੀਰ ਨੇ ਕੇਸ ਨਾ ਕਟਾਉਣ ਦਾ ਪ੍ਰਣ ਕੀਤਾ ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਸਹਿਯੋਗ ਭਾਈ ਸਤਨਾਮ ਸਿੰਘ ਜੀ (ਗੁਰੂ ਕੇ ਵਜ਼ੀਰ ) ਅਤੇ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਬਹੁਤ ਵਧੀਆ ਢੰਗ ਨਾਲ ਸਾਥ ਦਿੱਤਾ ਸਮੂਹ ਨਗਰ ਨਿਵਾਸੀ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਜੀ ਵਾਹਿਗੁਰੂ ਸਭਨਾਂ ਨੂੰ ਚੜਦੀ ਕਲਾ ਵਿੱਚ ਰੱਖਣ ਜੀ.
ਭਾਈ ਗੁਰਦਿਆਲ ਸਿੰਘ ਖ਼ਾਲਸਾ ਸਨੌਰ ਪਟਿਆਲੇ ਵਾਲੇ
088376 82513











#ਕਰਨਾਸਿੱਖੀਦਾਪ੍ਰਚਾਰਸਾਰੀਦੁਨੀਆਂਦੇਵਿਚਕਾਰ

#ਕੌਣਬਣੇਗਾਪਿਆਰੇਦਾਪਿਆਰਾ



#ਪਿੰਡ










ਪਿੰਡ ਪੱਕੀ ਨੇੜੇ ਬੱਲੂਆਣਾ ਮਲੋਟ ਤੋਂ ਅਬੋਹਰ ਰੋਡ ਵਿਖੇ ਕੌਣ ਬਣੇਗਾ ਪਿਆਰੇ ਦਾ ਪਿਆਰਾ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ 100 ਦੇ ਕਰੀਬ ਬੱਚਿਆਂ ...
22/07/2025

ਪਿੰਡ ਪੱਕੀ ਨੇੜੇ ਬੱਲੂਆਣਾ ਮਲੋਟ ਤੋਂ ਅਬੋਹਰ ਰੋਡ ਵਿਖੇ ਕੌਣ ਬਣੇਗਾ ਪਿਆਰੇ ਦਾ ਪਿਆਰਾ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ 100 ਦੇ ਕਰੀਬ ਬੱਚਿਆਂ ਨੇ ਸਿੱਖੀ ਵਿਰਸਾ ਜਾਣਿਆ। ਜਿਨ੍ਹਾਂ ਵਿੱਚੋਂ 20 ਦੇ ਬੱਚਿਆਂ ਅਤੇ ਸੰਗਤਾਂ ਨੇ ਅੰਮ੍ਰਿਤ ਛੱਕਣ ਦਾ ਪ੍ਰਣ ਕੀਤਾ ਅਤੇ 1 ਵੀਰ ਨੇ ਕੇਸ ਨਾ ਕਟਾਉਣ ਦਾ ਪ੍ਰਣ ਕੀਤਾ ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਸਹਿਯੋਗ ਬਾਬਾ ਜਸਵੰਤ ਸਿੰਘ ਜੀ (ਗੁਰੂ ਕੇ ਵਜ਼ੀਰ ) ਵੱਲੋ ਬਹੁਤ ਵਧੀਆ ਸਾਥ ਦਿੱਤਾ ਗਿਆ ਅਤੇ ਸ.ਅਰੁਨਪ੍ਰੀਤ ਸਿੰਘ ਜੀ ਨੇ ਬਹੁਤ ਵਧੀਆ ਢੰਗ ਨਾਲ ਸਾਥ ਦਿੱਤਾ ਸਮੂਹ ਨਗਰ ਨਿਵਾਸੀ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਜੀ ਵਾਹਿਗੁਰੂ ਸਭਨਾਂ ਨੂੰ ਚੜਦੀ ਕਲਾ ਵਿੱਚ ਰੱਖਣ ਜੀ.
ਭਾਈ ਗੁਰਦਿਆਲ ਸਿੰਘ ਖ਼ਾਲਸਾ ਸਨੌਰ ਪਟਿਆਲੇ ਵਾਲੇ
088376 82513











#ਕਰਨਾਸਿੱਖੀਦਾਪ੍ਰਚਾਰਸਾਰੀਦੁਨੀਆਂਦੇਵਿਚਕਾਰ

#ਕੌਣਬਣੇਗਾਪਿਆਰੇਦਾਪਿਆਰਾ



#ਪਿੰਡ









ਪਿੰਡ ਅਮਰ ਸਿੰਘ ਵਾਲਾ , ਹਨੂੰਮਾਨਗੜ੍ਹ ਰਾਜਸਥਾਨ ਵਿਖੇ ਕੌਣ ਬਣੇਗਾ ਪਿਆਰੇ ਦਾ ਪਿਆਰਾ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ 400 ਦੇ ਕਰੀਬ ਬੱਚਿਆਂ ਨ...
14/07/2025

ਪਿੰਡ ਅਮਰ ਸਿੰਘ ਵਾਲਾ , ਹਨੂੰਮਾਨਗੜ੍ਹ ਰਾਜਸਥਾਨ ਵਿਖੇ ਕੌਣ ਬਣੇਗਾ ਪਿਆਰੇ ਦਾ ਪਿਆਰਾ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ 400 ਦੇ ਕਰੀਬ ਬੱਚਿਆਂ ਨੇ ਸਿੱਖੀ ਵਿਰਸਾ ਜਾਣਿਆ। ਜਿਨ੍ਹਾਂ ਵਿੱਚੋਂ 40 ਦੇ ਬੱਚਿਆਂ ਅਤੇ ਸੰਗਤਾਂ ਨੇ ਅੰਮ੍ਰਿਤ ਛੱਕਣ ਦਾ ਪ੍ਰਣ ਕੀਤਾ ਅਤੇ 3/4 ਵੀਰਾਂ ਨੇ ਕੇਸ ਨਾ ਕਟਾਉਣ ਦਾ ਪ੍ਰਣ ਕੀਤਾ ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਸਹਿਯੋਗ ਬਾਬਾ ਹਰਦੇਵ ਸਿੰਘ ਜੀ (ਗੁਰੂ ਕੇ ਵਜ਼ੀਰ ਸਿੱਖ ਪ੍ਰਚਾਰਕ) ਵੱਲੋ ਬਹੁਤ ਵਧੀਆ ਸਾਥ ਦਿੱਤਾ ਗਿਆ ਅਤੇ ਸ੍ਰੀ ਮਾਨ ਸੰਤ ਬੂਟਾ ਸਿੰਘ ਜੀ ਵਲੋਂ ਸਾਰੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਨੌਜਵਾਨ ਵੀਰਾਂ ਨੇ ਬਹੁਤ ਵਧੀਆ ਢੰਗ ਨਾਲ ਸਾਥ ਦਿੱਤਾ ਸਮੂਹ ਨਗਰ ਨਿਵਾਸੀ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਜੀ ਵੀਰ ਜਸਕਰਨ ਸਿੰਘ ਤੇ ਬਲਕਰਨ ਸਿੰਘ ਜੀ ਨੇ ਬਹੁਤ ਵਧੀਆ ਸਾਥ ਦਿਤਾ ਵਾਹਿਗੁਰੂ ਸਭਨਾਂ ਨੂੰ ਚੜਦੀ ਕਲਾ ਵਿੱਚ ਰੱਖਣ ਜੀ.
ਭਾਈ ਗੁਰਦਿਆਲ ਸਿੰਘ ਖ਼ਾਲਸਾ ਸਨੌਰ ਪਟਿਆਲੇ ਵਾਲੇ
088376 82513











#ਕਰਨਾਸਿੱਖੀਦਾਪ੍ਰਚਾਰਸਾਰੀਦੁਨੀਆਂਦੇਵਿਚਕਾਰ

#ਕੌਣਬਣੇਗਾਪਿਆਰੇਦਾਪਿਆਰਾ



#ਪਿੰਡ









Address

Patiala

Alerts

Be the first to know and let us send you an email when Bhai Gurdial Singh Khalsa posts news and promotions. Your email address will not be used for any other purpose, and you can unsubscribe at any time.

Shortcuts

Share

Category