27/09/2023
ਬੁਢਲਾਡਾ ਦੇ ਟੇਬਲ ਟੈਨਿਸ ਖਿਡਾਰੀਆਂ ਲਈ ਖੁਸ਼ਖਬਰੀ***** ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਜ਼ਿਲ੍ਹਾ ਮਾਨਸਾ ਟੇਬਲ ਟੈਨਿਸ ਐਸੋਸੀਏਸ਼ਨ ਵਲੋਂ ਬੁਢਲਾਡਾ ਵਿਖੇ ਇਕ ਟੇਬਲ ਟੈਨਿਸ ਕੋਚਿੰਗ ਸੈਂਟਰ ਖੋਲਿਆ ਜਾ ਰਿਹਾ ਹੈ। ਇਸ ਮੰਤਵ ਲਈ ਸ਼ੁਰੂਆਤ ਵਿਚ ਦੋ ਟੇਬਲ ਮੰਗਵਾਏ ਜਾ ਚੁੱਕੇ ਹਨ ਅਤੇ ਦੋ ਹੋਰ ਟੇਬਲਾਂ ਲਈ ਵੀ ਸਾਡੇ ਕੋਲ਼ ਜਗ੍ਹਾ ਹੈ, ਜਲਦੀ ਹੀ ਦੋ ਹੋਰ ਟੇਬਲ ਮੰਗਵਾ ਲਏ ਜਾਣਗੇ ਇਸ ਕੋਚਿੰਗ ਸੈਂਟਰ ਲਈ ਰਜਿਸਟ੍ਰੇਸ਼ਨ ਸ਼ੁਰੂ ਹੈ ਅਤੇ ਕੁਝ ਖਿਡਾਰੀਆਂ ਨੇ ਰਜਿਸਟ੍ਰੇਸ਼ਨ ਕਰਵਾ ਵੀ ਲਈ ਹੈ। ਕੋਚਿੰਗ ਦੀ ਸ਼ੁਰੂਆਤ ਮਿਤੀ 02/10/2023 ਤੋਂ ਕੀਤੀ ਜਾਵੇਗੀ ਕਿਉਂਕਿ ਮਿਤੀ 28/09/2023 ਤੋਂ 01/10/2023 ਤੱਕ ਖੇਲੋ ਪੰਜਾਬ ਦੇ ਜ਼ਿਲ੍ਹਾ ਪੱਧਰੀ ਟੇਬਲ ਟੈਨਿਸ ਮੁਕਾਬਲੇ ਕਰਵਾਉਣ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਵਲੋਂ ਜ਼ਿਲ੍ਹਾ ਟੇਬਲ ਟੈਨਿਸ ਐਸੋਸੀਏਸ਼ਨ ਨੂੰ ਦਿਤੀ ਗਈ ਹੈ।ਇਹ ਮੁਕਾਬਲੇ ਮਾਨਸਾ ਵਿਖੇ ਹੋਣਗੇ। ਖਿਡਾਰੀਆਂ ਵਿੱਚ ਕੋਚਿੰਗ ਸੈਂਟਰ ਖੁੱਲਣ ਕਾਰਨ ਬਹੁਤ ਉਤਸ਼ਾਹ ਹੈ।ਇਸ ਵਿਚ ਹਾਲੇ ਸੀਟਾਂ ਸੀਮਤ ਹਨ। ਰਜਿਸਟ੍ਰੇਸ਼ਨ ਪਹਿਲਾਂ ਆਓ ਪਹਿਲਾਂ ਪਾਓ ਦੇ ਆਧਾਰ ਤੇ ਹੋਵੇਗੀ।ਇਸ ਲਈ ਖਿਡਾਰੀਆਂ ਨੂੰ ਬੇਨਤੀ ਹੈ ਕਿ ਜਲਦੀ ਰਜਿਸਟ੍ਰੇਸ਼ਨ ਕਰਵਾ ਲੈਣ। ਵਧੀਕ ਜਾਣਕਾਰੀ ਲਈ ਸੰਪਰਕ ਕਰੋ ਕੇਵਲ ਗਰਗ ਜਰਨਲ ਸਕੱਤਰ 9815891191