29/05/2018
12ਵੀਂ ਦੇ ਨਤੀਜਿਆਂ 'ਚ ਡਿਪਸ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ
ਅਨਮੋਲ ਸਿੰਘ ਚਾਹਲ , ਨੂਰਮਹਿਲ , - 12 ਵੀਂ ਜਮਾਤ ਦੇ ਨਤੀਜਿਆਂ ਵਿਚ ਹਰ ਸਾਲ ਦੀ ਤਰ੍ਹਾਂ ਡਿਪਸ ਸਕੂਲ ਦੇ ਵਿਦਿਆਰਥੀਆਂ ਦਾ ਨਤੀਜਾ ਸ਼ਾਨਦਾਰ ਰਿਹਾ । ਇਨ੍ਹਾਂ ਨਤੀਜਿਆਂ ਵਿਚ ਸਾਇੰਸ ਵਿਭਾਗ ਦੇ ਵਿਦਿਆਰਥੀ ਪ੍ਰਿੰਸ ਸ਼ਰਮਾ ਨੇ 96.5 ਫੀਸਦੀ ਅੰਕ ਹਾਸਲ ਕਰਕੇ ਪਹਿਲਾ ਸਥਾਨ ਹਾਸਲ ਕੀਤਾ । ਪ੍ਰਭਲੀਨ ਕੌਰ ਨੇ 93 ਫੀਸਦੀ ਅੰਕ ਹਾਸਲ ਕਰਕੇ ਦੂਸਰਾ ਤੇ ਅਸ਼ੀਸ਼ ਕੁਮਾਰ ਬੰਗੜ ਨੇ 88.6 ਅੰਕ ਹਾਸਲ ਕਰਕੇ ਤੀਸਰਾ ਸਥਾਨ ਹਾਸਲ ਕੀਤਾ । ਕਾਮਰਸ ਵਿਭਾਗ ਦੀ ਵਿਦਿਆਰਥਣ ਲਵਲੀਨ ਕੌਰ ਨੇ 90.02 ਫੀਸਦੀ ਅੰਕ ਹਾਸਲ ਕਰਕੇ ਪਹਿਲਾ , ਪਵਨਜੀਤ ਕੌਰ ਨੇ 84 ਫੀਸਦੀ ਹਾਸਲ ਕਰਕੇ ਦੂਸਰਾ ਤੇ ਹਰਜੋਤ ਸਿੰਘ ਨੇ 82.4 ਫੀਸਦੀ ਅੰਕ ਹਾਸਲ ਕਰਕੇ ਤੀਸਰਾ ਸਥਾਨ ਹਾਸਲ ਕੀਤਾ ਹੈ । ਇਸ ਤੋਂ ਇਲਾਵਾ ਹਰਨੂਰ ਕੌਰ , ਹਰਮਨ ਰੰਧਾਵਾ ਤੇ ਸੰਜਨਾ ਧਾਰੀਵਾਲ ਨੇ 80 ਫੀਸਦੀ ਤੋਂ ਉੱਪਰ ਅੰਕ ਹਾਸਲ ਕੀਤੇ । ਬਿਹਤਰ ਪ੍ਰਦਸ਼ਨ ਕਰਕੇ ਆਪਣੇ ਸਕੂਲ ਤੇ ਮਾਪਿਆਂ ਦਾ ਨਾਮ ਰੌਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਕੂਲ ਪ੍ਰਿੰਸੀਪਲ ਊਸ਼ਾ ਪਰਮਾਰ ਨੇ ਵਧਾਈ ਦਿੰਦਿਆ ਕਿਹਾ ਸਕੂਲ ਦੇ ਬਿਹਤਰ ਨਤੀਜੇ ਮਿਹਨਤੀ ਸਟਾਫ ਵਲੋਂ ਵਧੀਆ ਢੰਗ ਨਾਲ ਕਰਵਾਈ ਪੜ੍ਹਾਈ ਤੇ ਵਿਦਿਆਰਥੀਆਂ ਵਲੋਂ ਲਗਨ ਨਾਲ ਕੀਤੀ ਤਿਆਰੀ ਦੇ ਸਦਕਾ ਹਾਸਲ ਹੋਏ ਹਨ । ਉਨ੍ਹਾਂ ਨੇ ਵਿਦਿਆਰਥੀਆਂ ਦੇ ਭਵਿੱਖ ਵਿਚ ਵੀ ਬਿਹਤਰ ਪ੍ਰਦਸ਼ਨ ਲਈ ਕਾਮਨਾ ਕੀਤੀ ।