31/03/2022
ਜੇ ਐਫ ਐਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ, ਵਿਚ ਅੱਜ ਸਲਾਨਾ ਨਤੀਜਾ 2022 ਐਲਾਨਿਆ ਗਿਆ।
ਅੱਜ ਮਿਤੀ 31 ਮਾਰਚ 2022 ਨੂੰ ਜੇ ਐਫ ਐਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ, ਵਿਚ ਸਲਾਨਾ ਨਤੀਜਾ ਐਲਾਨਿਆ ਗਿਆ। ਪ੍ਰਿੰਸੀਪਲ ਸ੍ਰੀ ਦਲਜੀਤ ਸਿੰਘ ਬੋਲਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਾਲ ਮਾਰਚ 2022ਦੇ ਸਲਾਨਾ ਨਤੀਜੇ ਕਰਨ ਐਲਾਨੇ ਗਏ ਜਮਾਤ LKG,UKG, ਪਹਿਲੀ ਤੋਂ ਪੰਜਵੀਂ , 6ਵੀਂ ,7ਵੀਂ,9ਵੀਂ ,11ਵੀਂ ਦੇ ਨਤੀਜੇ ਐਲਾਨੇ ਗਏ। ਜਮਾਤ ਵਿੱਚੋ ਕ੍ਰਮਵਾਰ ਪਹਿਲਾ, ਦੂਜਾ, ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਚਿੰਨ੍ਹ ਦੇ ਕੇ ਹੋਸਲਾ ਵਧਾਇਆ ਗਿਆ।ਇਸ ਸਮਾਗਮ ਵਿੱਚ ਵਿਦਿਆਰਥੀਆਂ ਦੇ ਮਾਪਿਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਸਮਾਗਮ ਦੇ ਸ਼ੁਰੂਆਤ ਵਿੱਚ ਹਰਜੀਤ ਸਿੰਘ ਨੇ ਮਾਪਿਆਂ ਨਾਲ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਸਕੂਲ ਦੀ ਚੋਣ ਵਧੀਆ ਤਰੀਕੇ ਨਾਲ ਕਰਨੀ ਚਾਹੀਦੀ ਹੈ। ਸਕੂਲ ਦੇ ਪਿਛਲੇ ਨਤੀਜੇ, ਖੇਡਾਂ ਵਿੱਚ ਸਥਾਨ , ਵਿੱਦਿਅਕ ਮੁਕਾਬਲਿਆਂ ਵਿੱਚ ਸਥਾਨਾਂ ਉਤੇ ਸਕੂਲ ਦੇ ਅਨੁਸ਼ਾਸਨ ਉਤੇ ਝਾਤੀ ਮਾਰ ਲੈਣੀ ਚਾਹੀਦੀ ਹੈ।ਉਪਰੰਤ ਪਿ੍ੰਸੀਪਲ ਦਲਜੀਤ ਸਿੰਘ ਬੋਲਾ ਨੇ ਮਾਪਿਆਂ ਦੇ ਰੂ ਬ ਰੂ ਹੁੰਦਿਆਂ ਕਿਹਾ ਕਿ ਅਸੀਂ ਤੁਹਾਡੀ ਸੇਵਾ ਵਿੱਚ ਹਰ ਸਮੇਂ ਹਾਜਰ ਰਹਿੰਦੇ ਹਾਂ ਦੇ ਸਾਡੇ ਵਿੱਚ ਕੋਈ ਕਮੀਂ ਤੁਹਾਨੂੰ ਦਿੱਸਦੀ ਹੈ ਤਾਂ ਉਹ ਬੇਝਿਜਕ ਸਾਨੂੰ ਦੱਸੋ ਅਸੀਂ ਤੁਹਾਡੇ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਵਾਧੂ ਸਮਾਂ ਵੀ ਲਗਾਉਂਦੇ ਹਾਂ। ਆਪਣੇ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਖਾਲਸਾ ਸਕੂਲ ਵਿੱਚ ਜਰੂਰ ਦਾਖਲ ਕਰਾਓ ਤਾਂ ਜ਼ੋ ਉਹਨਾਂ ਦੇ ਵਿੱਦਿਆ ਦੇ ਖੇਤਰ ਵਿਚ, ਖੇਡਾਂ ਦੇ ਖੇਤਰ ਵਿਚ ਅਤੇ ਵਿੱਦਿਅਕ ਮੁਕਾਬਲਿਆਂ ਦੇ ਖੇਤਰਾਂ ਵਿੱਚ ਵਿਕਾਸ ਹੋ ਸਕੇ। ਉਹਨਾਂ ਨੇ ਇਹ ਵੀ ਦੱਸਿਆ ਕਿ ਸਕੂਲ ਵਿੱਚ ਕਾਮਰਸ ਗਰੁੱਪ ਵੀ ਚੱਲ ਰਿਹਾ ਹੈ। ਨਤੀਜੇ ਇਸ ਪ੍ਰਕਾਰ ਹੈ
:- LKG ਜਮਾਤ ਵਿੱਚੋਂ ਤੀਜਾ ਸਥਾਨ ਨਵੀਨ ਕੁਮਾਰ, ਤਰਨ ਯਾਦਵ ਦੂਜਾ ਸਥਾਨ,ਨਵੀਨ ਕੁਮਾਰ ਪਹਿਲਾ, UKG ਜਮਾਤ ਵਿੱਚੋਂ ਤੀਜਾ ਸਥਾਨ ਜਸਕੀਰਤ ਸਿੰਘ ,ਦੂਜਾ ਸਥਾਨ ਪਰੀਆਂਸ਼ , ਪਹਿਲਾ ਸਥਾਨ ਗੁਰਲੀਨ ਕੌਰ, ਪਹਿਲੀ ਜਮਾਤ ਵਿੱਚੋਂ ਤੀਜਾ ਸਥਾਨ ਕਵੀਤਾ,ਸ਼ਿਵਮ ਦੂਜਾ ਸਥਾਨ ਜਸਕਰਨ ਸਿੰਘ ਤੇ ਪਹਿਲਾ ਸਥਾਨ ਮਹਿਤ ਗੁਰੂ, ਦੂਜੀ ਜਮਾਤ ਵਿੱਚੋ ਤੀਜਾ ਸਥਾਨ ਅਕਸ਼ੀਤਾ ਨੇਗੀ
ਦੂਜਾ ਸਥਾਨ ਵਿਸ਼ਾਲ ਤੇ ਪਹਿਲਾ ਸਥਾਨ ਦੀਵਯਾਜੋਤ ਕੌਰ, ਜਮਾਤ ਤੀਜੀ ਵਿੱਚੋ ਤੀਜਾ ਸਥਾਨ ਨਿਹਾਲ ਭਾਟੀਆ ਦੂਜਾ ਸਥਾਨ ਸੱਤਿਅਮ ਪਹਿਲਾ ਸਥਾਨ ਰਾਧਾ, ਚੋਥੀ ਜਮਾਤ ਵਿੱਚੋ ਤੀਜਾ ਸਥਾਨ ਅਸ਼ੀਸ਼ ਕੁਮਾਰ ਦੂਜਾ ਸਥਾਨ ਮਾਨਵੀ ਕੁਮਾਰੀ ਤੇ ਪਹਿਲਾ ਸਥਾਨ ਬੇਬੀ ਕੁਮਾਰੀ 6ਵੀਂ ਜਮਾਤ ਵਿੱਚੋ ਸਮੀਰ ਕੁਮਾਰ ਦੁੱਗਲ ਤੀਜਾ ਸਥਾਨ, ਗੁੰਜਨ ਦੂਜਾ ਸਥਾਨ, ਸੁਖਪ੍ਰੀਤ ਕੌਰ ਪਹਿਲਾ ਸਥਾਨ ,7ਵੀਂ ਜਮਾਤ ਵਿੱਚੋ ਰਮਨੀਤ ਕੌਰ ਤੀਜਾ ਸਥਾਨ, ਰੰਜਨਾ ਦੂਜਾ ਸਥਾਨ, ਸ਼ਿਵਾਨੀ ਪਹਿਲਾ ਸਥਾਨ ,9ਵੀਂ ਜਮਾਤ ਵਿੱਚੋ ਸੁਹਾਨੀ ਤੀਜਾ ਸਥਾਨ, ਹਰਪ੍ਰੀਤ ਸਿੰਘ ਦੂਜਾ ਸਥਾਨ, ਖੁਸ਼ੀ ਕੁਮਾਰੀ ਪਹਿਲਾ ਸਥਾਨ, 11ਵੀਂ (ਆਰਟਸ ਗਰੁੱਪ )ਜਮਾਤ ਵਿੱਚੋ ਗੁੱਡੀ ਕੁਮਾਰੀ ਤੀਜਾ ਸਥਾਨ, ਰਾਜਵਿੰਦਰ ਕੌਰ ਦੂਜਾ ਸਥਾਨ, ਸਨੀ ਠਾਕਰ ਪਹਿਲਾ ਸਥਾਨ ,11ਵੀਂ ਜਮਾਤ ਦੇ ਕਾਮਰਸ ਗਰੁੱਪ ਵਿਚੋਂ ਏਂਜਲ ਤੀਜਾ ਸਥਾਨ, ਪਰਮਿੰਦਰ ਦੂਜਾ ਸਥਾਨ, ਪ੍ਰਵੀਨ ਕੁਮਾਰ ਪਹਿਲਾ ਸਥਾਨ ਪ੍ਰਾਪਤ ਕੀਤੇ। ਹੁਣ ਸਕੂਲ ਵਿੱਚ ਨਵੇਂ ਸੈਸ਼ਨ ਤੋਂ ਸਮਾਰਟ ਕਲਾਸਾਂ ਲੱਗਣਗੀਆਂ ਇਸ ਬਾਰੇ ਪਿ੍ੰਸੀਪਲ ਦਲਜੀਤ ਸਿੰਘ ਬੋਲਾ ਨੇ ਬੱਚਿਆਂ ਨੂੰ ਦੱਸਿਆ।ਇਸ ਮੌਕੇ ਸ਼੍ਰੀ ਪ੍ਰੇਮ ਸਿੰਘ ਚੇੜਾ, ਸ਼੍ਰੀ ਮਨਜੀਤ ਸਿੰਘ ਡੀ ਪੀ ਈ, ਸ੍ਰੀ ਰਜਨੀਸ਼ ਕੁਮਾਰ,ਸ੍ਰੀ ਇੰਦਰਜੀਤ, ਸ੍ਰੀ ਹਰਜੀਤ ਸਿੰਘ ,ਮਨਿੰਦਰ ਸਿੰਘ ,ਬਲਵਿੰਦਰ ਸਿੰਘ , ਸ਼੍ਰੀਮਤੀ ਗੁਰਦੀਪ ਕੌਰ ਭੁੱਲਰ, ਸ਼੍ਰੀਮਤੀ ਬਲਵੀਰ ਕੌਰ, ਸ੍ਰੀਮਤੀ ਪੂਜਾ, ਸ਼੍ਰੀਮਤੀ ਨੀਰਜ, ਮਿਸ ਰਿਤੂ, ਮਿਸ ਪੂਜਾ ਅਤੇ ਮਿਸ ਕੰਚਨ, ਸ੍ਰੀਮਤੀ ਰੀਟਾ ਰਾਣੀ ਸ੍ਰੀਮਤੀ ਪਰਮਜੀਤ ਕੌਰ ਸੈਣੀ ,ਸ੍ਰੀਮਤੀ ਪਲਮਿੰਦਰ ਦੇਵੀ,ਸ੍ਰੀਮਤੀ ਪ੍ਰਵੀਨ ਬਾਲਾ, ਮਿਸ ਬਲਜਿੰਦਰ ਕੌਰ,ਮਿਸ ਪਰਵਿੰਦਰ ਕੌਰ ਸ਼ਾਮਿਲ ਸਨ।