05/04/2023
ਬਲਾਕ ਨੰਗਲ ਦੇ ਸਰਕਾਰੀ ਸਮਾਰਟ ਪ੍ਰਾਇਮਰੀ ਸਕੂਲ ਸੁਖਸਾਲ ਵਿਖੇ ਸਾਲਾਨਾ ਨਤੀਜਾ ਸਮਾਗਮ ਧੂਮ ਧਾਮ ਨਾਲ ਹੋਇਆ ਸੰਪੰਨ :-ਸਕੂਲੀ ਸਿੱਖਿਆਵਿਭਾਗ ਪੰਜਾਬ ਸਰਕਾਰ ਜੀ ਦੀਆਂ ਵਿਭਾਗੀ ਹਦਾਇਤਾਂ ਅਨੁਸਾਰ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਨੂੰ ਸਰਕਾਰੀ ਸਕੂਲਾਂ ਵਿਚ ਮਿਲਦੀਆਂ ਸਹੂਲਤਾਂ ਅਤੇ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਕੀਤੇ ਜਾ ਰਹੇ ਸਰਕਾਰੀ ਪੱਧਰ ਤੇ ਉਪਰਾਲਿਆਂ ਸਬੰਧੀ ਜਾਗਰੂਕ ਕਰਨ ਹਿੱਤ ਸਕੂਲੀ ਸਿੱਖਿਆਵਿਭਾਗ ਪੰਜਾਬ ਸਰਕਾਰ ਜੀ ਦੀਆਂ ਵਿਭਾਗੀ ਹਦਾਇਤਾਂ ਤਹਿਤ ਜਾਗਰੂਕ ਕਰਨ ਦੇ ਲਈ ਅੱਜ ਬਲਾਕ ਨੰਗਲਦੇ ਸਰਕਾਰੀ ਸਮਾਰਟ ਪ੍ਰਾਇਮਰੀ ਸਕੂਲ ਸੁਖਸਾਲ ਵਿਖੇ ਸਲਾਨਾ ਨਤੀਜਾ ਸਮਾਗਮ ਕਰਵਾਇਆ ਗਿਆ ਜਿਸ ਵਿੱਚ, ਜਿਸ ਵਿੱਚ ਡਾਕਟਰ ਸੰਜੀਵ ਗੌਤਮ ਜੋ ਕਿ ਇੱਕ ਪ੍ਰਸਿੱਧ ਸਮਾਜ ਸੇਵੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਨ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਅਤੇ ਸਮਾਗਮ ਦੀ ਦੀ ਸ਼ੁਰੂਆਤ ਸ਼ਮਾਂ ਰੌਸ਼ਨ ਕਰਕੇ ਕੀਤੀ।ਇਨ੍ਹਾਂ ਤੋਂ ਇਲਾਵਾ , ਬਲਾਕ ਨੰਗਲ ਦੇ ਮਾਣਯੋਗ ਬੀ ਪੀ ਈ ਓ ਸ੍ਰੀ ਯੋਗਰਾਜ ਅਤੇ ਬਲਾਕ ਨੰਗਲ ਦੀ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਮੈਂਬਰ ਬੀ ਐਮ ਟੀ ਅਮਰਜੀਤ ਸਿੰਘ ਸ੍ਰੀ ਅਨਿਲ ਕੁਮਾਰ , ਅਤੇ ਸਕੂਲ ਸਟਾਫ ਚ, ਸ੍ਰੀ ਅਮਰਜੀਤ ਹੈਡ ਟੀਚਰ ਸ਼੍ਰੀਮਤੀ ਨੀਲਮ ਕੁਮਾਰੀ ਸ਼੍ਰੀਮਤੀ ਸੁਖਵਿੰਦਰ ਕੌਰ ਅਤੇ ਸ੍ਰੀਮਤੀ ਮਨਜੀਤ ਕੌਰ , ਤੋਂ ਇਲਾਵਾ ਬੱਚਿਆਂ ਦੇ ਮਾਤਾ ਪਿਤਾ ਤੇ ਇਸ ਪਿੰਡ ਦੇ ਪਤਵੰਤੇ ਸੱਜਣ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰਾਨ ਸਕੂਲ ਦੇ ਮਿਡ ਡੇ ਮੀਲ ਕੁੱਕ ਅਤੇ ਆਂਗਨਵਾੜੀ ਵਰਕਰ ਅਤੇ ਹੈਲਪਰ ਸਾਹਿਬਾਨ ਆਪ ਸਾਰਿਆਂ ਨੇ ਬੜੇ ਜੋਸ਼-ਖਰੋਸ਼ ਨਾਲ ਭਾਗ ਲਿਆ।ਇਸ ਸਮਾਗਮ ਵਿੱਚ ਬੱਚਿਆਂ ਦੀ ਪੇਸ਼ਕਾਰੀ ਦਰਸ਼ਕਾਂ ਨੂੰ ਕੀਲ ਕੇ ਰੱਖਣ ਵਾਲੀ ਸੀ , ਬੱਚਿਆਂ ਦੀ ਗਿੱਧਾ ਅਤੇ ਭੰਗੜਾ ਅਤੇ ਕੋਰੀਓਗ੍ਰਾਫੀਆਂ ਨੇ ਸਾਰੇ ਮਾਪਿਆਂ ਦਾ ਮਨ ਮੋਹ ਲਿਆ। ਇਸ ਮੌਕੇ ਜਿੱਥੇ ਸਕੂਲ ਰਿਪੋਰਟ ਪੜਦਿਆਂ ਸ੍ਰੀ -ਅਮਰਜੀਤ ਨੇ ਆਪਣੇ ਸਕੂਲ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਉਥੇ ਹੀ ਇਸ ਸਕੂਲ ਦੇ ਅਲੱਗ-ਅਲੱਗ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੇ ਬੱਚਿਆਂ ਦਾ ਸਨਮਾਨ ਕੀਤਾ ਗਿਆ । ਇਸ ਮੌਕੇ ਸਨਮਾਨਤ ਬੱਚਿਆਂ ਵਿੱਚ ਰਿਧਿਮਾ ਮੰਨਤ ਚੋਧਰੀ ਗੀਤਾਂਜਲੀ ਗਨਿਕਾ ਸ਼ਰਮਾ ਅੰਸ਼ਕਾ ਰਾਣਾ ਦਾ ਨਾਮ ਵਿਸ਼ੇਸ਼ ਤੌਰ ਤੇ ਵਰਣਨ ਯੋਗ ਹੈ ਇਸ ਮੌਕੇ ਬੀ ਪੀ ਈ ਓ ਨੰਗਲ ਸ੍ਰੀ ਯੋਗਰਾਜ ਜੀ ਨੇ ਮੁੱਖ ਮਹਿਮਾਨ ਜੀ ਨੂੰ ਜੀ ਆਇਆਂ ਨੂੰ ਕਿਹਾ ਤੇ ਇਸ ਮੌਕੇ ਹਾਜ਼ਰੀਨ ਮਾਪਿਆ ਨਾਲ ਮੁਖਾਤਬ ਹੁੰਦੇ ਹੋਏ ਬੀ, ਐਮ. ਟੀ ਅਮਰਜੀਤ ਸਿੰਘ ਅਤੇ ਸ੍ਰੀ ਅਨਿਲ ਕੁਮਾਰ ਨੇ ਸਰਕਾਰੀ ਸਕੂਲਾਂ ਵਿੱਚ ਮਿਲਦੀਆਂ ਸਹੂਲਤਾਂ ਬਾਰੇ ਚਾਨਣਾ ਪਾਇਆ ਗਿਆ ਅਤੇ ਮਾਪਿਆਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿਚ ਦਾਖਲ ਕਰਵਾਉਣ ਹਿੱਤ ਪ੍ਰੇਰਿਤ ਕੀਤਾ ਗਿਆ ਅਤੇ ਬੱਚਿਆਂ ਦੇ, ਉਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਮੁੱਖ ਮਹਿਮਾਨ ਜੀ ਦੁਆਰਾ ਜਿੱਥੇ ਸਕੂਲ ਦੇ ਸਮੁੱਚੇ ਸਟਾਫ ਦੀ ਤਰੀਫ ਕੀਤਿ।ਇਸ ਸਮਾਗਮ ਵਿੱਚ ਬੱਚਿਆਂ ਦੀ ਪੇਸ਼ਕਾਰੀ ਦਰਸ਼ਕਾਂ ਨੂੰ ਕੀਲ ਕੇ ਰੱਖਣ ਵਾਲੀ ਸੀ । ਇਸ ਮੌਕੇ ਮੁੱਖ ਮਹਿਮਾਨ ਜੀ ਦੁਆਰਾ ਜਿੱਥੇ ਸਕੂਲ ਦੇ ਸਮੁੱਚੇ ਸਟਾਫ ਦੀ ਤਾਰੀਫ ਕੀਤੀ ਗਈ ਉੱਥੇ ਹੀ ਹਾਜਰੀਨ ਮਾਪਿਆਂ ਨਾਲ ਉਹਨਾਂ ਦੇ ਬੱਚਿਆਂ ਦੀ ਮਾਨਸਿਕ ਸਿਹਤ ਪੱਖੋਂ ਵੱਡਮੁੱਲੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਕੂਲ ਪ੍ਰਤੀ ਸਮਾਜ ਦੇ ਮੈਂਬਰਾਂ ਦਾ ਸਹਿਯੋਗ ਅਤੇ ਉਤਸ਼ਾਹ ਕਾਬਿਲ ਏ ਤਾਰੀਫ ਸੀ । ਇਸ ਮੌਕੇ ਸੁਖਸਾਲ ਪਿੰਡ ਦੇ ਸਰਪੰਚ ਸ੍ਰੀਮਤੀ ਦਲਜੀਤ ਕੌਰ ਦੇ ਪਤੀ ਸ੍ਰੀ ਸੁਰੇਸ਼ ਰਿੰਪਾ ਜੀ ਦੁਆਰਾ ਸਕੂਲ ਵਿੱਚ ਇੱਕ ਕਮਰਾ ਬਣਾਉਣ ਹਿੱਤ , ਆਪਣੇ ਪਰਿਵਾਰ ਵੱਲੋਂ ਇਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ , ਇਸ ਮੌਕੇ ਬੀ ਪੀ ਈ ਓ ਨੰਗਲ ਅਤੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਨੰਗਲ ਦੁਆਰਾ ਬੱਚਿਆਂ ਦੀ ਹੌਸਲਾਅਫਜਾਈ ਲਈ ਸਕੂਲ ਦੇ ਬੱਚਿਆਂ ਨੂੰ 5100/-ਰੁਪਏ ਦਿਤੇ ਗਏ। ਇਸ ਮੌਕੇ ਹਾਜ਼ਰੀਨ ਮਾਪਿਆਂ ਅਤੇ ਪਿੰਡ ਦੇ ਪਤਵੰਤੇ ਸੱਜਣਾਂ ਦੁਆਰਾ ਬੱਚਿਆਂ ਦੀ ਪੇਸ਼ਕਾਰੀ ਨੂੰ ਦੇਖ ਕੇ ਉਨ੍ਹਾਂ ਨੂੰ ਹੱਲਾਸ਼ੇਰੀ ਦੇਣ ਲਈ ਮੌਕੇ ਤੇ ਹੀ 21000/-ਰੁਪਏ ਬੱਚਿਆਂ ਨੂੰ ਸ਼ਗਨ ਵਜੋਂ ਭੇਂਟਕੀਤੇ ਗਏ। ਸਕੂਲ ਦਾ ਸਮੁੱਚਾ ਸਟਾਫ਼ ਵਧਾਈ ਦਾ ਪਾਤਰ ਹੈ। ਇਸ ਮੌਕੇ ਉਪਰੋਕਤ ਸਖ਼ਸ਼ੀਅਤਾਂ ਤੋਂ ਇਲਾਵਾ ਸਮਾਗਮ ਵਿੱਚ , ਸਤਸੰਗਤ ਦੇ ਮੁਖੀ ਸ਼੍ਰੀਮਤੀ ਰਮਨਦੀਪ ਕੌਰ ਅਤੇ ਅਲੱਗ-ਅਲੱਗ ਸਕੂਲਾਂ ਤੋਂ ਆਏ ਸਟਾਫ਼ ਜਿਨ੍ਹਾਂ ਵਿੱਚ ਸ੍ਰੀ ਤਰਲੋਚਨ ਸਿੰਘ ਭੱਟੀ ਸ਼੍ਰੀਮਤੀ, ਰਮਨਜੀਤ ਕੌਰ ਸੀ ਐਚ ਟੀ ਸ੍ਰੀਮਤੀ ਜਗਮੋਹਣ ਕੌਰ ਸ੍ਰੀਮਤੀ ਰੀਟਾ ਰਾਣੀ ਸ੍ਰੀਮਤੀ ਰੇਖਾ ਸ਼ਰਮਾ ਕੁਮਾਰੀ ਵੰਦਨਾ , ਸ੍ਰੀਮਤੀ ਕਮਲਜੀਤ ਕੌਰਤੋਂ ਇਲਾਵਾ ਪਿੰਡ ਦੇ ਪਤਵੰਤੇ ਸੱਜਣਾਂ ਵਿੱਚ , ਚੌਧਰੀ ਮੋਹਨ ਲਾਲ , ਨੰਬਰਦਾਰ ਬਿਪਨ ਕੁਮਾਰ ਸ੍ਰੀ ਸਤਪਾਲ ਸਾਬਕਾ ਸਰਪੰਚ ਅਜੇ ਚੌਧਰੀ ਅਜੇ ਕੌਸ਼ਲ ਚਮਨ ਲਾਲ ਨਿੱਖਲ ਸ਼ਰਮਾ , ਰੋਕੀ ਛਿੰਦਾ ਚੱਕੀਵਾਲਾ ਵਿਨੋਦ ਕੁਮਾਰ , ਡਾਕਟਰ ਪ੍ਰਿਥਵੀਰਾਜ ਓਕਾਰ ਚੰਦ ਮਨੋਹਰ ਲਾਲ ਪ੍ਰਿਥਵੀਰਾਜ ਓਕਾਰ ਚੰਦ , ਸੁਰਿੰਦਰ ਕੁਮਾਰ ਸ਼ੈਂਪੂ ਤਰਵੇਸ਼ ਸ਼ਰਮਾ , ਸੁਰੇਸ਼ ਕੁਮਾਰ ਪ੍ਰਧਾਨ ਪੱਤਰਕਾਰ ਧਰਮਪਾਲ ਪੱਤਰਕਾਰ , ਰਕੈਸ਼ਸੈਣੀ ਸੁਰੇਸ਼ ਕੁਮਾਰ ਪ੍ਰਧਾਨ ਪੱਤਰਕਾਰ ਧਰਮਪਾਲ ਜੀ , ਪੱਤਰਕਾਰ ਪਰਸ਼ੋਤਮ ਪ੍ਰੇਮ ਚੰਦ ਸ਼ਰਮਾ ਰਾਮ ਕਿਸ਼ੋਰ. ਗੋਲਡੀ ਸ਼ਰਮਾ ਇਲੈਕਟੀਸ਼ਨ ਮਮਤਾ ਸ਼ਰਮਾ ਸੁਮਨ ਚੌਧਰੀ ਮਮਤਾ ਚੌਧਰੀ ਅੰਮ੍ਰਿਤਸੈਣਿ ਮਮਤਾ ਚੌਧਰੀ ਸੋਹਣ ਸਿੰਘ ਚਾਹਲ ਵਿਜੇ ਕੁਮਾਰ ਰੇਸ਼ਮਾ ਦੇਵੀ ਕਿਰਂਨਾ ਵਿਜੇ ਕੁਮਾਰ ਰੇਸ਼ਮਾ ਦੇਵੀ ਕਿਰਨਾਂ ਦੇਵੀ ਸੁਰੈਖਾ ਆਦਿ ਹਾਜਰ ਸਨ। ਸਕੂਲ ਦਾ ਸਮੁੱਚਾ ਸਟਾਫ ਵਧਾਈ ਦਾ ਪਾਤਰ ਹੈ ਜਿਨ੍ਹਾਂ ਨੇ ਇਸ ਕਾਰਜ ਲਈ ਦਿਨ ਰਾਤ ਮਿਹਨਤ ਕਰਕੇ ਇਸ ਸਮਾਗਮ ਨੂੰ ਸਫਲ ਬਣਾਇਆ ਹੈ।