Guru Nanak National College Official

Guru Nanak National College Official

Share

Established in 1969
Renown educational institution of Punjab

09/09/2024

ਗੁਰੂ ਨਾਨਕ ਨੈਸ਼ਨਲ ਕਾਲਜ ਕੋ-ਐਡ ਨਕੋਦਰ ਵਿਚ ਅਧਿਆਪਕ ਦਿਵਸ ਮਨਾਇਆ ਗਿਆ ਕਾਲਜ ਦੇ ਪ੍ਰਿੰਸੀਪਲ ਸ੍ਰੀਮਾਨ ਪ੍ਰਬਲ ਜੋਸ਼ੀ ਵਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਤੇ ਉਨਾਂ ਨੇ ਇਸ ਮੌਕੇ ਅਧਿਆਪਕ ਦਿਵਸ ਦੇ ਸਬੰਧ ਵਿੱਚ ਆਪਣੇ ਵਿਚਾਰ ਸਟਾਫ ਤੇ ਵਿਦਿਆਰਥੀਆਂ ਨਾਲ ਸਾਂਝੇ ਕੀਤੇ ਇਸ ਮੌਕੇ ਵਿਦਿਆਰਥੀਆਂ ਵਲੋਂ ਭਾਸ਼ਣ ਤੇ ਕਵਿਤਾਵਾਂ ਰਾਹੀਂ ਅਧਿਆਪਕਾ ਦੀ ਮਹੱਤਤਾ ਨੂੰ ਬਿਆਨ ਕੀਤਾ ਇਸ ਮੌਕੇ ਅਧਿਆਪਕ ਦਿਵਸ ਨਾਲ ਸਬੰਧਤ ਸਕਿੰਟ ਵੀ ਪੇਸ਼ ਕੀਤੀ ਗਈ ਇਸ ਮੌਕੇ ਕਾਲਜ ਦੇ ਪ੍ਰਧਾਨ ਸਰਦਾਰ ਜਗੀਰ ਸਿੰਘ ਸੋਹੀ, ਸਕੱਤਰ ਗੁਰਪ੍ਰੀਤ ਸਿੰਘ ਸੰਧੂ, ਤੇ ਕਾਰਜਕਾਰੀ ਪ੍ਰਿੰਸੀਪਲ ਸ੍ਰੀਮਾਨ ਪ੍ਰਬਲ ਜੋਸ਼ੀ ਜੀ ਹਾਜ਼ਰ ਹੋਏ ਮੰਚ ਸੰਚਾਲਨ ਦੀ ਭੂਮਿਕਾ ਮੁਸਕਾਨ B. com ਦੀ ਵਿਦਿਆਰਥਣ ਵਲੋਂ ਨਿਭਾਈ ਗਈ ਇਸ ਮੌਕੇ ਸਕੂਲ ਕੋਆਰਡੀਨੇਟਰ ਮੈਡਮ ਖੁਸ਼ਦੀਪ ਕੌਰ ਸਮੂਹ ਸਕੂਲ ਸਟਾਫ ਸਮੂਹ ਕਾਲਜ ਸਟਾਫ ਹਾਜ਼ਰ ਸੀ

Photos from Guru Nanak National College Official's post 09/09/2024

Guru Nanak national college co-ed Nakodar

Photos from Guru Nanak National College Official's post 09/09/2024

ਗੁਰੂ ਨਾਨਕ ਨੈਸ਼ਨਲ ਕਾਲਜ ਕੋ-ਐਡ ਨਕੋਦਰ ਵਿਚ ਆਰਟਸ ਵਿਭਾਗ ਵਲੋਂ ਰੁੱਖਾਂ ਦੇ ਸਬੰਧ ਚ ਸੈਮੀਨਾਰ ਕਰਵਾਇਆ ਗਿਆ ਜਿਸ ਚ ਮੁੱਖ ਮਹਿਮਾਨ ਦੇ ਤੌਰ ਤੇ ਕਾਲਜ ਦੇ ਕਾਰਜ ਕਾਰੀ ਪ੍ਰਿੰਸੀਪਲ ਸ੍ਰੀਮਾਨ ਪ੍ਰਬਲ ਜੋਸ਼ੀ ਜੀ ਪਹੁੰਚੇ ਉਨਾਂ ਨੇ ਵਾਤਾਵਰਣ ਨਾਲ ਸਬੰਧਤ ਜਾਣਕਾਰੀ ਵਿਦਿਆਰਥੀਆਂ ਨਾਲ ਸਾਂਝੀ ਕੀਤੀ ਤੇ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਵਿਦਿਆਰਥੀਆਂ ਨੂੰ ਪ੍ਰੇਰਨਾ ਦਿੱਤੀ ਇਸ ਮੌਕੇ ਵਿਦਿਆਰਥੀਆਂ ਵਲੋਂ ਰੁੱਖਾਂ ਦੀ ਮਹੱਤਤਾ ਨਾਲ ਸਬੰਧਤ ਭਾਸ਼ਣ ਦਿੱਤਾ ਗਿਆ ਤੇ ਰੁੱਖਾਂ ਨਾਲ ਸਬੰਧਤ ਕਵਿਤਾਵਾਂ ਦਾ ਉਚਾਰਨ ਕੀਤਾ ਗਿਆ ਮੰਚ ਸੰਚਾਲਨ ਦੀ ਭੂਮਿਕਾ ਰਾਜਨੀਤੀ ਸ਼ਾਸਤਰ ਵਿਭਾਗ ਦੇ ਮੁਖੀ ਪ੍ਰੋ ਮਨਪ੍ਰੀਤ ਕੌਰ ਵਲੋਂ ਨਿਭਾਈ ਗਈ ਇਸ ਮੌਕੇ ਸਕੂਲ ਕੋਆਰਡੀਨੇਟਰ ਮੈਡਮ ਖੁਸ਼ਦੀਪ ਕੌਰ, ਆਰਟਸ ਵਿਭਾਗ ਵਲੋਂ ਪ੍ਰੋ ਮਨਿੰਦਰ ਕੌਰ ਪ੍ਰੋ ਮਨਪ੍ਰੀਤ ਕੌਰ ਪ੍ਰੋ ਰਮਨਦੀਪ, ਪ੍ਰੋ ਹਰਜਿੰਦਰ ਕੌਰ,ਪ੍ਰੋ ਦੀਪਿਕਾ ਕਮਾਰਸ ਵਿਭਾਗ ਵਲੋਂ ਪ੍ਰੋ ਮੇਨਕਾ ਧੀਰ, ਪ੍ਰੋ ਭਵਨੀਤ ਕੌਰ ਆਦਿ ਹਾਜ਼ਰ ਸਨ ਇਹ ਸਾਰਾ ਸਮਾਗਮ ਅਰਥ ਸ਼ਾਸਤਰ ਵਿਭਾਗ ਦੀ ਮੁਖੀ ਪ੍ਰੋ ਮਨਿੰਦਰ ਕੌਰ ਦੀ ਨਿਗਰਾਨੀ ਹੇਠ ਕਰਵਾਇਆ ਗਿਆ

Photos from Guru Nanak National College Official's post 12/08/2024

Guru nanak national college co-ed nakodar

Photos from Guru Nanak National College Official's post 12/08/2024

ਗੁਰੂ ਨਾਨਕ ਨੈਸ਼ਨਲ ਕਾਲਜ ਕੋ-ਐਡ ਨਕੋਦਰ ਚ ਤੀਆਂ ਦਾ ਤਿਉਹਾਰ ਮਨਾਇਆ ਗਿਆ

Photos from Guru Nanak National College Official's post 29/07/2024
Photos from Guru Nanak National College Official's post 14/04/2024

ਗੁਰੂ ਨਾਨਕ ਨੈਸ਼ਨਲ ਕਾਲਜ ਕੋ-ਐਡ) ਨਕੋਦਰ ਅਤੇ ਕਾਲਜੀਏਟ ਸਕੂਲ ਵਿੱਚ ਆਰਟਸ ਵਿਭਾਗ ਵੱਲੋਂ ਵਿਸਾਖੀ ਦਾ ਤਿਉਹਾਰ ਮਨਾਇਆ ਗਿਆ ਜਿਸ ਵਿੱਚ ਵੱਖ-ਵੱਖ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਕਵਿਤਾ ਮੁਕਾਬਲਾ ਅਤੇ ਭਾਸ਼ਣ ਮੁਕਾਬਲਾ ਕਰਵਾਇਆ ਗਿਆ। ਜਿਸ ਦੀ ਜਜਮੈਂਟ ਪ੍ਰੋ. ਸ਼ਲਿੰਦਰ ਸ਼ਾਰਦਾ ਅਤੇ ਪ੍ਰੋ. ਜਸਪ੍ਰੀਤ ਕੌਰ ਨੇ ਕੀਤੀ ਜਿਸ ਵਿੱਚ ਪਹਿਲਾ ਸਥਾਨ ਅਮਰੀਕ ਸਿੰਘ ਦੂਜਾ ਸਥਾਨ ਤਾਨੀਆ ਤੇ ਅਸ਼ਮੀਤ ਅਤੇ ਤੀਜਾ ਸਥਾਨ ਦਲਜੀਤ ਨੇ ਹਾਸਲ ਕੀਤਾ। ਇਹਨਾਂ ਮੁਕਾਬਲਿਆਂ ਤੋਂ ਇਲਾਵਾ ਵਿਦਿਆਰਥੀਆਂ ਦੇ ਮਨੋਰੰਜਨ ਲਈ ਲੋਕ ਗੀਤ ਭੰਗੜਾ ਅਤੇ ਗਿੱਧਾ ਕਰਵਾਇਆ ਗਿਆ। ਵਿਸਾਖੀ ਦੇ ਸੰਬੰਧ ਵਿੱਚ ਪ੍ਰੋ. ਮਨਪ੍ਰੀਤ ਕੌਰ ਨੇ ਆਪਣੇ ਵਿਚਾਰ ਸਾਂਝੇ ਕੀਤੇ ਇਸ ਮੌਕੇ ਕਾਲਜ ਦੇ ਪ੍ਰਧਾਨ ਸ. ਜਗੀਰ ਸਿੰਘ ਸੋਹੀ ਸਕੱਤਰ ਗੁਰਪ੍ਰੀਤ ਸਿੰਘ ਸੰਧੂ ਖ਼ਜਾਨਚੀ ਸੁਖਬੀਰ ਸਿੰਘ ਸੰਧੂ , ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਸ਼੍ਰੀ ਪ੍ਰਬਲ ਕੁਮਾਰ ਜੋਸ਼ੀ ਅਤੇ ਸਕੂਲ ਕੋਆਰਡੀਨੇਟਰ ਖੁਸ਼ਦੀਪ ਕੌਰ ਆਦਿ ਹਾਜ਼ਰ ਸਨ। ਪ੍ਰੋ. ਮਨਿੰਦਰ ਕੌਰ ,ਪ੍ਰੋ. ਰਮਨਦੀਪ ,ਪ੍ਰੋ. ਮਨਪ੍ਰੀਤ ਕੌਰ ,ਪ੍ਰੋ. ਦੀਪਿਕਾ ,ਪ੍ਰੋ. ਮਨਪ੍ਰੀਤ ਸਿੰਘ ਦੀ ਦੇਖਰੇਖ ਹੇਠ ਇਹ ਸਾਰਾ ਸਮਾਗਮ ਕਰਵਾਇਆ ਗਿਆ। ਇਸ ਵਿੱਚ ਮੰਚ ਸੰਚਾਲਨ ਪ੍ਰਿਅੰਕਾ ਅਤੇ ਅਮਨਦੀਪ ਵਿਦਿਆਰਥਣਾਂ ਵੱਲੋਂ ਕੀਤਾ ਗਿਆ ਇਸ ਮੌਕੇ ਸਮੁੱਚਾ ਸਕੂਲ ਸਟਾਫ ਤੇ ਸਮੁੱਚਾ ਕਾਲਜ ਸਟਾਫ ਹਾਜ਼ਰ ਸੀ।

12/04/2024

ਗੁਰੂ ਨਾਨਕ ਨੈਸ਼ਨਲ ਕਾਲਜ (ਕੋ- ਐਡ) ਨਕੋਦਰ ਵਿੱਚ ਕਾਲਜ ਦੇ ਅਰਥਸ਼ਾਸਤਰ ਵਿਭਾਗ ਵੱਲੋਂ ਵਿਸਾਖੀ ਦੇ ਸੰਬੰਧ ਵਿੱਚ ਮਾਡਲ ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ ਵਿਦਿਆਰਥੀਆਂ ਨੇ ਕਾਫੀ ਦਿਲਚਸਪੀ ਦਿਖਾਈ ਇਸ ਮੁਕਾਬਲੇ ਦੀ ਜੱਜਮੈਂਟ ਡਾ. ਹਰਨੇਕ ਸਿੰਘ ਹੇਅਰ ਤੇ ਪ੍ਰੋ. ਦੀਪਿਕਾ ਵੱਲੋਂ ਕੀਤੀ ਗਈ। ਇਸ ਮੌਕੇ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਸ਼੍ਰੀ ਪ੍ਰਬਲ ਕੁਮਾਰ ਜੋਸ਼ੀ ਤੇ ਸਕੂਲ ਦੇ ਕੋਆਰਡੀਨੇਟਰ ਸ਼੍ਰੀਮਤੀ ਖੁਸ਼ਦੀਪ ਕੌਰ ਨੇ ਵਿਦਿਆਰਥੀਆਂ ਦਾ ਹੌਸਲਾ ਵਧਾਇਆ। ਇਸ ਮੁਕਾਬਲੇ ਵਿੱਚ ਪਹਿਲਾ ਸਥਾਨ ਸਾਨੀਆ, ਅਰਸ਼ਦੀਪ ਤੇ ਨਿਸ਼ਾ ਨੇ ਪ੍ਰਾਪਤ ਕੀਤਾ ਦੂਜਾ ਸਥਾਨ ਈਸ਼ਾ ਤੇ ਨਵਪ੍ਰੀਤ ਨੇ ਪ੍ਰਾਪਤ ਕੀਤਾ ਤੇ ਤੀਜਾ ਸਥਾਨ ਧਰਮਵੀਰ ਸਿੰਘ, ਵਿਨਾਯਕ ਤੇ ਅਭਿਨਵ ਨੇ ਪ੍ਰਾਪਤ ਕੀਤਾ। ਇਹ ਸਮਾਗਮ ਅਰਥਸ਼ਾਸਤਰ ਵਿਭਾਗ ਦੇ ਮੁਖੀ ਪ੍ਰੋ. ਮਨਿੰਦਰ ਕੌਰ ਦੀ ਦੇਖਰੇਖ ਹੇਠ ਕਰਵਾਇਆ ਗਿਆ। ਇਸ ਮੌਕੇ ਪ੍ਰੋ. ਰਮਨਦੀਪ, ਪ੍ਰੋ. ਮਨਪ੍ਰੀਤ ਕੌਰ ਅਤੇ ਪ੍ਰੋ. ਸਾਕਸ਼ੀ ਮਹਾਜਨ ਆਦਿ ਹਾਜਰ ਸਨ

03/04/2024

~ਗੁਰੂ ਨਾਨਕ ਨੈਸ਼ਨਲ ਕਾਲਜ ਨਕੋਦਰ ਦੀ 54ਵੀਂ ਸਲਾਨਾ ਅਥਲੈਟਿਕ ਮੀਟ ਵਿੱਚ ਲੜਕਿਆਂ ਵਿਚੋਂ ਹਰਕੀਰਤ ਸਿੰਘ ਅਤੇ ਲੜਕੀਆਂ ਵਿਚੋਂ ਸੋਨੀਆ ਬੈਸਟ ਐਥਲੀਟ ਬਣੇ
ਗੁਰੂ ਨਾਨਕ ਨੈਸ਼ਨਲ ਕਾਲਜ ਦੇ ਖ਼ੇਡ ਵਿਭਾਗ ਵੱਲੋਂ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ. ਡਾ. ਇੰਦਰਜੀਤ ਸਿੰਘ ਅਤੇ ਡਾ. ਚਰਨਜੀਤ ਕੌਰ ਦੀ ਨਿਗਰਾਨੀ ਹੇਠ ਕਾਲਜ ਵਿੱਚ ਦੋ ਰੋਜ਼ਾ 54ਵੀਂ ਸਲਾਨਾ ਅਥਲੈਟਿਕ ਮੀਟ ਕਾਲਜ ਦੀ ਖ਼ੇਡ ਗਰਾਉਂਡ ਵਿੱਚ ਕਰਵਾਈ ਗਈ । ਇਸ ਅਥਲੈਟਿਕ ਮੀਟ ਵਿੱਚ ਖਿਡਾਰੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ । ਇਸ ਅਥਲੈਟਿਕ ਮੀਟ ਦੇ ਬੈਸਟ ਐਥਲੀਟ ਬਣਨ ਦਾ ਮਾਣ ਲੜਕਿਆਂ ਵਿਚੋਂ ਬੀ.ਏ. ਸਮੈਸਟਰ ਚੌਥਾ ਦੇ ਵਿਦਿਆਰਥੀ ਹਰਕੀਰਤ ਸਿੰਘ ਅਤੇ ਲੜਕੀਆਂ ਵਿਚੋਂ ਬੀ.ਐਸ.ਸੀ. ਸਮੈਸਟਰ ਦੂਜਾ ਦੀ ਵਿਦਿਆਰਥਣ ਸੋਨੀਆ ਨੇ ਹਾਸਿਲ ਕੀਤਾ । ਲੜਕਿਆਂ ਦੇ 100 ਮੀਟਰ ਰੇਸ ਮੁਕਾਬਲੇ ਵਿੱਚ ਹਰਕੀਰਤ ਸਿੰਘ ਨੇ ਪਹਿਲਾ, ਉਦੇਸ਼ ਮਹਿਮੀ ਨੇ ਦੂਸਰਾ ਅਤੇ ਸੰਨੀ ਨੇ ਤੀਸਰਾ ਸਥਾਨ, 200 ਮੀਟਰ ਰੇਸ ਵਿੱਚ ਮਗਨਦੀਪ ਸਿੰਘ ਨੇ ਪਹਿਲਾ, ਦਿਲਜੀਤ ਸਿੰਘ ਨੇ ਦੂਸਰਾ ਅਤੇ ਮੋਹਿਤ ਭਾਰਤੀ ਨੇ ਤੀਸਰਾ ਸਥਾਨ, ਜੈਵਲਿਨ ਥਰੋ ਵਿੱਚ ਰਾਹੁਲ ਨੇ ਪਹਿਲਾ, ਭਾਰਤ ਜੱਖੂ ਨੇ ਦੂਸਰਾ ਅਤੇ ਧਨਵੀਰ ਸਿੰਘ ਨੇ ਤੀਸਰਾ, ਸ਼ਾਟ-ਪੁੱਟ ਵਿੱਚ ਹਰਕੀਰਤ ਸਿੰਘ ਨੇ ਪਹਿਲਾ, ਨਮਨ ਜੋਸ਼ੀ ਨੇ ਦੂਸਰਾ ਅਤੇ ਲੋਕੇਸ਼ ਕੁਮਾਰ ਨੇ ਤੀਸਰਾ ਸਥਾਨ ਹਾਸਿਲ ਕੀਤਾ । ਲੜਕੀਆਂ ਦੇ 100 ਮੀਟਰ ਰੇਸ ਵਿੱਚ ਰਾਜਵੀਰ ਨੇ ਪਹਿਲਾ, ਨੇਹਾ ਨੇ ਦੂਸਰਾ ਅਤੇ ਤਾਨੀਆ ਨੇ ਤੀਸਰਾ ਸਥਾਨ, 200 ਮੀਟਰ ਰੇਸ ਵਿੱਚ ਸੋਨੀਆ ਨੇ ਪਹਿਲਾ, ਰਾਜਵੀਰ ਨੇ ਦੂਸਰਾ ਅਤੇ ਨਵਪ੍ਰੀਤ ਨੇ ਤੀਸਰਾ ਸਥਾਨ, ਲੰਮੀ ਛਾਲ ਵਿੱਚ ਸੋਨੀਆ ਨੇ ਪਹਿਲਾ, ਨੇਹਾ ਨੇ ਦੂਸਰਾ ਅਤੇ ਸਿਮਰਨਪ੍ਰੀਤ ਕੌਰ ਨੇ ਤੀਸਰਾ, ਸ਼ਾਟ-ਪੁੱਟ ਵਿੱਚ ਰਜਨੀ ਨੇ ਪਹਿਲਾ, ਜੈਸਮੀਨ ਆਹੀਰ ਨੇ ਦੂਸਰਾ ਅਤੇ ਸਿਮਰਨਪ੍ਰੀਤ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ ਇਸ ਤੋਂ ਇਲਾਵਾ ਬਹੁਤ ਸਾਰੇ ਈਵੈਂਟਸ ਵਿੱਚ ਵਿਦਿਆਰਥੀਆਂ ਨੇ ਵੱਧ ਚੜ ਕੇ ਹਿੱਸਾ ਲਿਆ ਲੜਕਿਆਂ ਦੇ ਰੱਸਾ-ਕੱਸੀ ਮੁਕਾਬਲੇ ਵਿੱਚ ਸਾਹਿਬਜ਼ਾਦਾ ਜੁਝਾਰ ਸਿੰਘ ਹਾਊਸ ਨੇ ਪਹਿਲਾ ਸਥਾਨ ਅਤੇ ਲੜਕੀਆਂ ਦੇ ਰੱਸਾ-ਕੱਸੀ ਮੁਕਾਬਲੇ ਵਿੱਚ ਬੇਬੇ ਨਾਨਕੀ ਹਾਊਸ ਨੇ ਪਹਿਲਾ ਸਥਾਨ ਹਾਸਿਲ ਕੀਤਾ । ਇਸ ਮੌਕੇ ਸਮੂਹ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਨੇ ਪੂਰਨ ਸਹਿਯੋਗ ਦਿੱਤਾ । ਕਾਲਜ ਦੇ ਪ੍ਰਧਾਨ ਸ. ਜਗੀਰ ਸਿੰਘ ਸੋਹੀ, ਸਕੱਤਰ ਸ. ਗੁਰਪ੍ਰੀਤ ਸਿੰਘ ਸੰਧੂ, ਖਜਾਨਚੀ ਸ. ਸੁਖਬੀਰ ਸਿੰਘ ਸੰਧੂ ਅਤੇ ਕਾਰਜਕਾਰੀ ਪ੍ਰਿੰਸੀਪਲ ਸ੍ਰੀ ਪ੍ਰਬਲ ਕੁਮਾਰ ਜੋਸ਼ੀ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਅੱਗੇ ਤੋਂ ਖੇਡਾਂ ਵਿੱਚ ਹੋਰ ਵੱਧ ਚੜ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ।

Photos from Guru Nanak National College Official's post 02/04/2024

ਵਿਹੜਾ ਮੈਂ ਮੱਲਿਆ ਸ਼ਾਨੋ ਸ਼ੌਕਤ ਨਾਲ ਸਮਾਪਤ

02/04/2024
29/03/2024

ਪੰਜਾਬੀ ਸਰਵ ਕਲਾ ਸਾਹਿਤ ਅਕਾਦਮੀ ਰਜਿ ਫਿਲੌਰ ਵਲੋਂ ਬੀਤੇ ਦਿਨੀਂ ਕਰਤਾਰ ਪੈਲਸ ਨਕੋਦਰ ਵਿੱਚ ਵੱਖ ਵੱਖ ਕਾਲਜਾਂ ਦੇ ਲੋਕ ਗੀਤ, ਦਸਤਾਰਬੰਦੀ, ਗਿੱਧਾ, ਭਾਸ਼ਣ ਦੇ ਮੁਕਾਬਲੇ ਕਰਵਾਏ ਗਏ ਜਿਸ ਚ ਗੁਰੂ ਨਾਨਕ ਨੈਸ਼ਨਲ ਕਾਲਜ ਕੋ-ਐਡ ਨਕੋਦਰ ਦੇ ਵਿਦਿਆਰਥੀਆਂ ਨੇ ਭਾਸ਼ਣ ਮੁਕਾਬਲੇ ਚ ਪਹਿਲਾਂ ਸਥਾਨ ਅਮਰੀਕ ਨੇ 3100 ਰਾਸ਼ੀ ਨਾਲ ਹਾਸਿਲ ਕੀਤਾ ਦੂਜਾ ਸਥਾਨ ਜੋਬਨਪ੍ਰੀਤ ਨੇ 2100 ਰਾਸ਼ੀ ਨਾਲ ਹਾਸਿਲ ਕੀਤਾ ਕਾਲਜ ਕਮੇਟੀ ਦੇ ਪ੍ਰਧਾਨ ਸਰਦਾਰ ਜਗੀਰ ਸਿੰਘ ਸੋਹੀ , ਸਕੱਤਰ ਗੁਰਪ੍ਰੀਤ ਸਿੰਘ ਸੰਧੂ, ਖ਼ਜ਼ਾਨਚੀ ਸੁਖਬੀਰ ਸਿੰਘ ਸੰਧੂ ਤੇ ਕਾਰਜਕਾਰੀ ਪ੍ਰਿੰਸੀਪਲ ਸ਼੍ਰੀਮਾਨ ਪ੍ਰਬਲ ਕੁਮਾਰ ਜੋਸ਼ੀ ਜੀ ਨੇ ਕਾਲਜ ਦਾ ਨਾਮ ਰੌਸ਼ਨ ਕਰਨ ਤੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਕਾਲਜ ਵਿੱਚ ਵਿਦਿਆਰਥੀ ਨਾਲ ਯਾਦਗਾਰੀ ਤਸਵੀਰ ਵਿਚ ਕਾਰਜਕਾਰੀ ਪ੍ਰਿੰਸੀਪਲ ਸ਼੍ਰੀਮਾਨ ਪ੍ਰਬਲ ਕੁਮਾਰ ਜੋਸ਼ੀ ਜੀ, ਪ੍ਰੋ ਬਲਜੀਤ ਸਿੰਘ, ਪ੍ਰੋ ਰੁਪਿੰਦਰ ਕੌਰ, ਪ੍ਰੋ ਨੇਹਾ ਕੰਡਾ, ਪ੍ਰੋ ਮਨਪ੍ਰੀਤ ਕੌਰ ਹਾਜ਼ਰ ਸਨ

Want your school to be the top-listed School/college in Nakodar?

Click here to claim your Sponsored Listing.

Location

Telephone

Address


Guru Nanak National College Near Jalandhar Bi-pass, Nakodar
Nakodar
144040