UGC net punjabi / Master ਕੇਡਰ punjabi

UGC net punjabi / Master ਕੇਡਰ punjabi ugc net punjabi...master kedar punjabi..ugc net master kedar ....punjab master kedar

13/05/2026
ਜਸਵੰਤ ਸਿੰਘ ਨੇਕੀ ਦੀਆਂ ਦੋ ਮਹੱਤਵਪੂਰਨ ਪੁਸਤਕਾਂ।1)ਗੁਰਮਤਿ ਮਨੋਵਿਗਿਆਨ2)ਕੋਈ ਨਾਉ ਨ ਜਾਣੈ ਮੇਰਾ 1) "ਗੁਰਮਤਿ ਮਨੋਵਿਗਿਆਨ" ਜਸਵੰਤ ਸਿੰਘ ਨੇਕੀ ...
15/06/2024

ਜਸਵੰਤ ਸਿੰਘ ਨੇਕੀ ਦੀਆਂ ਦੋ ਮਹੱਤਵਪੂਰਨ ਪੁਸਤਕਾਂ।
1)ਗੁਰਮਤਿ ਮਨੋਵਿਗਿਆਨ
2)ਕੋਈ ਨਾਉ ਨ ਜਾਣੈ ਮੇਰਾ

1) "ਗੁਰਮਤਿ ਮਨੋਵਿਗਿਆਨ" ਜਸਵੰਤ ਸਿੰਘ ਨੇਕੀ ਦੀ ਆਲੋਚਨਾਤਮਕ ਪੁਸਤਕ ਹੈ। ਇਸ ਵਿੱਚ ਡਾਕਟਰ ਜਸਵੰਤ ਸਿੰਘ ਨੇਕੀ ਨੇ ਗੁਰਮਤ ਦੇ ਵੱਖ-ਵੱਖ ਸੰਕਲਪਾਂ ਨੂੰ ਮਨੋਵਿਗਿਆਨ ਦੀ ਵਿਧੀ ਨਾਲ ਤੁਲਨਾਤਮਕ ਪੱਧਰ ਉੱਪਰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ। ਆਧੁਨਿਕ ਅਤੇ ਮੱਧਕਾਲੀ ਫਲਸਫੇ ਨੂੰ ਤੁਲਨਾਤਮਕ ਪੱਧਰ ਉੱਪਰ ਬਹੁਤ ਹੀ ਬਰੀਕੀ ਨਾਲ ਹੈ। ਇਸ ਪੁਸਤਕ ਵਿੱਚ ਅਧਿਆਤਮਕ ਅਭਿਆਸ,ਮੁਕਤੀ,ਚੇਤਨਾ, ਜਪਜੀ ਦੇ ਪੰਜ ਖੰਡਾਂ, ਅਧਿਆਤਮਕ ਸੁਰਤੀ ਅਤੇ ਅਧਿਆਤਮਿਕ ਮਾਰਗ ਆਦਿ ਬਾਰੇ ਬਹੁਤ ਵਿਸਥਾਰ ਪੂਰਵਕ ਚਰਚਾ ਕੀਤੀ ਗਈ ਹੈ।
2)"ਕੋਈ ਨਾਉ ਨ ਜਾਣੈ ਮੇਰਾ" ਜਸਵੰਤ ਸਿੰਘ ਨੇਕੀ ਦੀ ਇੱਕ ਹੋਰ ਮਹੱਤਵਪੂਰਨ ਪੁਸਤਕ ਹੈ। ਇਹ ਪੁਸਤਕ ਜਸਵੰਤ ਸਿੰਘ ਨੇਕੀ ਦੀ ਕਾਵਿ ਸਵੈਜੀਵਨੀ ਹੈ। ਇਸ ਪੁਸਤਕ ਵਿੱਚ ਕੁੱਲ ਚਾਰ ਪੁਸਤਕਾਂ ਹਨ ਜਿਨਾਂ ਵਿੱਚ ਪੜਾਅ ਦਰ ਪੜਾਅ ਡਾਕਟਰ ਜਸਵੰਤ ਸਿੰਘ ਨੇਕੀ ਦੀ ਜ਼ਿੰਦਗੀ ਬਾਰੇ ਉਹਨਾਂ ਦੀਆਂ ਸਵੈ ਟਿੱਪਣੀਆਂ ਮਿਲਦੀਆਂ ਹਨ। ਪੰਜਾਬੀ ਸਾਹਿਤ ਦੇ ਸਵੈਜੀਵਨੀ ਇਤਿਹਾਸ ਵਿੱਚ ਬਹੁਤ ਘੱਟ ਸਵੈਜੀਵੀਆਂ ਹਨ ਜੋ ਕਾਵ ਰੂਪ ਵਿੱਚ ਲਿਖੀਆਂ ਗਈਆਂ ਹਨ।

ਮੈਂ ਅਯਨਘੋਸ਼ ਨਹੀਂ ਸੁਖਜੀਤ ਦਾ ਕਹਾਣੀ ਸੰਗ੍ਰਹਿ ਹੈ ਜੋ 2019 ਵਿੱਚ ਪ੍ਰਕਾਸ਼ਿਤ ਹੋਇਆ। ਇਸ ਕਹਾਣੀ ਸੰਗ੍ਰਹਿ ਵਿੱਚ ਕੁੱਲ ਛੇ ਕਹਾਣੀਆਂ ਹਨ ਜੋ ਪੰਜ...
20/02/2024

ਮੈਂ ਅਯਨਘੋਸ਼ ਨਹੀਂ ਸੁਖਜੀਤ ਦਾ ਕਹਾਣੀ ਸੰਗ੍ਰਹਿ ਹੈ ਜੋ 2019 ਵਿੱਚ ਪ੍ਰਕਾਸ਼ਿਤ ਹੋਇਆ। ਇਸ ਕਹਾਣੀ ਸੰਗ੍ਰਹਿ ਵਿੱਚ ਕੁੱਲ ਛੇ ਕਹਾਣੀਆਂ ਹਨ ਜੋ ਪੰਜਾਬ ਅਤੇ ਸਾਡੇ ਦੇਸ਼ ਵਿੱਚ ਵਾਪਰ ਰਹੀਆਂ ਵੱਖ ਵੱਖ ਘਟਨਾਵਾਂ ਅਤੇ ਸਿਰਜੇ ਜਾ ਰਹੇ ਨਸ਼ੇ ਦੇ ਸੱਭਿਆਚਾਰ ਅਤੇ ਹੋਰ ਨਿਵੇਕਲੇ ਸੱਭਿਆਚਾਰਾਂ ਉੱਪਰ ਚੋਟ ਕਰਦੀਆਂ ਹਨ। ਸੁਖਜੀਤ ਦੀ ਹਮੇਸ਼ਾ ਤੋਂ ਇਹ ਖਾਸੀਅਤ ਰਹੀ ਹੈ ਕਿ ਉਸ ਦੀਆਂ ਕਹਾਣੀਆਂ ਇੱਕ ਵੱਖਰੇ ਮਾਪਦੰਡ ਨਾਲ ਸਮਾਜਿਕ ਆਰਥਿਕ ਰਾਜਨੀਤਿਕ ਅਤੇ ਸੱਭਿਆਚਾਰਕ ਸਰੋਕਾਰਾਂ ਰਾਹੀਂ ਸਮਾਜ ਵਿੱਚ ਫੈਲ ਰਹੀਆਂ ਕੁਰੀਤੀਆਂ ਅਤੇ ਬਣੀਆਂ ਹੋਈਆਂ ਬਾਇਨਰੀਆਂ ਨੂੰ ਤੋੜਦੀਆਂ ਨਜ਼ਰ ਆਉਂਦੀਆਂ ਹਨ।

ਪ੍ਰਕਾਸ਼ਕ: ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 175 ਪਏ

ਤਿੰਨ ਰੋਜ਼ਾ ਵਿਸ਼ਵ ਪੰਜਾਬੀ ਕੈਨਫਰਾਂਸ ਮੌਕੇ ਮਸ਼ਹੂਰ ਸਿੱਖ ਸਕਾਲਰ ਡਾ. ਹਰਪਾਲ ਸਿੰਘ ਪੰਨੂ ਅਤੇ ਡਾ. ਸ਼ਿੰਦਰਪਾਲ ਸਿੰਘ ਹੋਰਾਂ ਨਾਲ ਸੈਸ਼ਨ ਚੇਅਰ ਕਰਨ ਦ...
20/02/2024

ਤਿੰਨ ਰੋਜ਼ਾ ਵਿਸ਼ਵ ਪੰਜਾਬੀ ਕੈਨਫਰਾਂਸ ਮੌਕੇ ਮਸ਼ਹੂਰ ਸਿੱਖ ਸਕਾਲਰ ਡਾ. ਹਰਪਾਲ ਸਿੰਘ ਪੰਨੂ ਅਤੇ ਡਾ. ਸ਼ਿੰਦਰਪਾਲ ਸਿੰਘ ਹੋਰਾਂ ਨਾਲ ਸੈਸ਼ਨ ਚੇਅਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ ... ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 💐

19/02/2024

ਜਲਦੀ ਹੀ ਪੰਜਾਬੀ ਸਾਹਿਤ, ਕਵਿਤਾ, ਕਹਾਣੀ, ਆਲੋਚਨਾ, ਨਿਬੰਧ, ਸਫ਼ਰਨਾਮਾ, ਨਾਵਲ ਆਦਿ ਤੇ ਲੜੀਵਾਰ ਲੈਕਚਰ ਸ਼ੁਰੂ ਕਰਨ ਜਾ ਰਹੇ ਹਾਂ। ਇਸ ਲੈਕਚਰ ਲੜੀ ਦਾ ਅਧਾਰ ਯੂ.ਜੀ.ਸੀ.ਨੈੱਟ ਪੰਜਾਬੀ ਅਤੇ ਮਾਸਟਰ ਕੇਡਰ ਪੰਜਾਬੀ ਦਾ ਸਲੇਬਸ ਰਹੇਗਾ।ਤੁਹਾਡੇ ਸਾਥ ਦੀ ਬਹੁਤ ਲੋੜ ਰਹੇਗੀ।
ਧੰਨਵਾਦ।
ਸੁਖਜਿੰਦਰ ਸਿੰਘ (ਐਮ.ਏ, ਐਮ.ਫਿਲ,ਯੂ.ਜੀ.ਸੀ.ਨੈੱਟ,JRF, ਪੀ. ਐਚ. ਡੀ)

29/07/2021
23/03/2020

ਪੰਜਾਬੀ ਨਾਵਲ ਪੰਜਾਬੀ ਭਾਸ਼ਾ ਵਿੱਚ ਲਿਖੇ ਨਾਵਲਾਂ ਨੂੰ ਕਿਹਾ ਜਾਂਦਾ ਹੈ। ਇਸ ਵਿੱਚ ਅਨੁਵਾਦਿਤ ਨਾਵਲ ਵੀ ਸ਼ਾਮਿਲ ਕੀਤੇ ਜਾਂਦੇ ਹਨ ਕਿਉਂਕਿ ਉਹ ਵੀ ਅਨੁਵਾਦ ਹੋਈ ਭਾਸ਼ਾ ਵਿੱਚ ਉਸ ਤੋਂ ਬਾਅਦ ਲਿਖੇ ਜਾਣ ਵਾਲੇ ਨਾਵਲਾਂ ਉੱਤੇ ਪ੍ਰਭਾਵ ਪਾਉਂਦੇ ਹਨ ਅਤੇ ਇਸ ਤਰ੍ਹਾਂ ਇਹ ਉਸ ਵਿਸ਼ੇਸ਼ ਭਾਸ਼ਾ ਦੇ ਸਾਹਿਤ ਵਿੱਚ ਨਿਰੰਤਰਾ ਪ੍ਰਦਾਨ ਕਰਦੇ ਹਨ।

ਇਤਿਹਾਸ
1849 ਵਿੱਚ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ ਹੋਣ ਤੋਂ ਬਾਅਦ ਉਹਨਾਂ ਨੇ ਆਪਣੇ ਵਿਸ਼ੇਸ਼ ਹਿੱਤਾਂ ਦੀ ਪੂਰਤੀ ਲਈ ਪੱਛਮੀ ਸਿੱਖਿਆ ਪ੍ਰਣਾਲੀ ਸ਼ੁਰੂ ਕੀਤੀ। ਧਰਮ ਪ੍ਰਚਾਰ ਲਈ ਈਸਾਈ ਮਿਸ਼ਨਰੀਆਂ ਨੇ ਵੱਖ-ਵੱਖ ਸਾਹਿਤ ਰੂਪਾਂ ਦੀ ਵਰਤੋਂ ਸ਼ੁਰੂ ਕੀਤੀ। ਪੰਜਾਬੀ ਦਾ ਸਭ ਤੋਂ ਪਹਿਲਾ ਅਨੁਵਾਦਿਤ ਨਾਵਲ ਮਸੀਹੀ ਮੁਸਾਫ਼ਰ ਦੀ ਯਾਤਰਾ ਬਣਿਆ ਜੋ ਕਿ ਮੂਲ ਰੂਪ ਵਿੱਚ ਜੌਨ ਬਨੀਅਨ ਦੁਆਰਾ ਅੰਗਰੇਜ਼ੀ ਵਿੱਚ "ਪਿਲਗਰਿਮਜ਼ ਪ੍ਰੋਗਰੈਸ"(Pilgrim's Progress) ਦੇ ਨਾਮ ਨਾਲ ਲਿਖਿਆ ਗਿਆ। ਇਸਤੋਂ ਬਾਅਦ ਦੂਜਾ ਨਾਵਲ ਜਯੋਤਿਰੁਦਯ (1882) ਮੰਨਿਆ ਜਾਂਦਾ ਹੈ ਜਿਸ ਬਾਰੇ ਅਨੁਮਾਨ ਲਗਾਇਆ ਜਾਂਦਾ ਹੈ ਕਿ ਇਹ ਮਿਸ਼ਨਰੀਆਂ ਦੁਆਰਾ ਪਹਿਲਾਂ ਬੰਗਾਲੀ ਵਿੱਚ ਲਿਖਵਾਇਆ ਗਿਆ ਅਤੇ ਫ਼ਿਰ ਪੰਜਾਬੀ ਵਿੱਚ ਅਨੁਵਾਦ ਕਰਵਾਇਆ ਗਿਆ।[1]

ਗੁਰਪਾਲ ਸਿੰਘ ਸੰਧੂ ਨੇ ਆਪਣੀ ਕਿਤਾਬ ਪੰਜਾਬੀ ਨਾਵਲ ਦਾ ਇਤਿਹਾਸ ਵਿੱਚ ਪੰਜਾਬੀ ਨਾਵਲ ਨੂੰ ਹੇਠਲੇ ਚਾਰ ਭਾਗਾਂ ਵਿੱਚ ਵੰਡਿਆ ਹੈ[2]:-

ਮੁੱਢਲਾ ਪੰਜਾਬੀ ਨਾਵਲ

ਮੁੱਢਲੇ ਦੌਰ ਦੇ ਪੰਜਾਬੀ ਨਾਵਲ ਵਿੱਚ ਧਰਮ ਕੇਂਦਰ ਵਿੱਚ ਰਹਿੰਦਾ ਹੈ ਅਤੇ ਇਹਨਾਂ ਨੂੰ ਲਿਖਣ ਦਾ ਮਕਸਦ ਮਨੋਰੰਜਨ ਨਹੀਂ ਸਗੋਂ ਉਪਦੇਸ਼ਤਮਕ ਹੈ। ਇਹਨਾਂ ਦਾ ਸਿੱਧਾ ਸਿੱਧਾ ਸਬੰਧ ਲੋਕਾਂ ਨੂੰ ਸਿੱਖੀ ਨਾਲ ਜੋੜਨਾ ਹੈ। ਇਸ ਦੌਰ ਦਾ ਮੁੱਖ ਨਾਵਲਕਾਰ ਭਾਈ ਵੀਰ ਸਿੰਘ ਹੈ ਜਿਸਦੇ ਨਾਵਲ "ਸੁੰਦਰੀ" ਨੂੰ ਪੰਜਾਬੀ ਦਾ ਪਹਿਲਾ ਮੌਲਿਕ ਨਾਵਲ ਮੰਨਿਆ ਜਾਂਦਾ ਹੈ। ਇਸ ਤੋਂ ਬਿਨਾਂ ਮੋਹਨ ਸਿੰਘ ਵੈਦ ਦਾ ਨਾਵਲ "ਦੰਪਤੀ ਪਿਆਰ" ਅਤੇ ਚਰਨ ਸਿੰਘ ਸ਼ਹੀਦ ਦੇ ਨਾਵਲ "ਦਲੇਰ ਕੌਰ" ਤੇ "ਬੀਬੀ ਰਣਜੀਤ ਕੌਰ" ਵੀ ਇਸੇ ਦੌਰ ਵਿੱਚ ਸ਼ਾਮਿਲ ਹੁੰਦੇ ਹਨ। ਇਹਨਾਂ ਨਾਵਲਾਂ ਵਿੱਚ ਨਾਇਕ ਅਤੇ ਖਲਨਾਇਕ ਸਪਸ਼ਟ ਹੈ ਅਤੇ ਨਾਇਕ ਦੀ ਜਿੱਤ ਹੀ ਹੁੰਦੀ ਹੈ।

ਵਿਅਕਤੀਵਾਦੀ ਆਦਰਸ਼ਵਾਦੀ ਨਾਵਲ

ਪੰਜਾਬੀ ਨਾਵਲ ਦੇ ਦੂਜਾ ਦੌਰ ਵਿੱਚ ਧਰਮ ਦੀ ਜਗ੍ਹਾ ਸਮਾਜਿਕ ਸਮੱਸਿਆਵਾਂ ਕੇਂਦਰ ਵਿੱਚ ਆ ਜਾਂਦੀਆਂ ਹਨ ਅਤੇ ਇਹਨਾਂ ਦਾ ਹੱਲ ਆਦਰਸ਼ਵਾਦੀ ਪਾਤਰਾਂ ਦੀ ਸਿਰਜਣਾ ਨਾਲ ਕੀਤਾ ਜਾਂਦਾ ਹੈ। ਇਸ ਦੌਰ ਦਾ ਪਹਿਲਾ ਨਾਵਲ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੁਆਰਾ ਲਿਖਿਆ ਅਣਵਿਆਹੀ ਮਾਂ ਮੰਨਿਆ ਜਾਂਦਾ ਹੈ। ਇਸਤੋਂ ਬਾਅਦ ਨਾਨਕ ਸਿੰਘ ਦੇ ਨਾਵਲ ਚਿੱਟਾ ਲਹੂ, ਪਵਿੱਤਰ ਪਾਪੀ, ਗਗਨ ਦਮਾਮਾ ਬਾਜਿਆ ਆਦਿ ਵੇਖੇ ਜਾ ਸਕਦੇ ਹਨ। ਸੰਤ ਸਿੰਘ ਸੇਖੋਂ ਨੇ ਲਹੂ ਮਿੱਟੀ ਅਤੇ ਬਾਬਾ ਉਸਮਾਨ ਵਰਗੇ ਨਾਵਲ ਲਿਖੇ। ਜਸਵੰਤ ਸਿੰਘ ਕੰਵਲ ਨੇ ਰੋਮਾਂਸਵਾਦੀ ਆਦਰਸ਼ਵਾਦੀ ਨਾਵਲ ਲਿਖੇ ਜਿਹਨਾਂ ਵਿੱਚ ਸੱਚ ਨੂੰ ਫ਼ਾਂਸੀ, ਪੂਰਨਮਾਸ਼ੀ, ਰਾਤ ਬਾਕੀ ਹੈ ਆਦਿ ਵੇਖੇ ਜਾ ਸਕਦੇ ਹਨ। ਇਹਨਾਂ ਤੋਂ ਬਿਨਾਂ ਸੁਰਿੰਦਰ ਸਿੰਘ ਨਰੂਲਾ ਅਤੇ ਨਰਿੰਦਰ ਪਾਲ ਸਿੰਘ ਵੀ ਇਸੇ ਦੌਰ ਦੇ ਨਾਵਲਕਾਰ ਹਨ।

ਪ੍ਰਗਤੀਵਾਦੀ ਯਥਾਰਥਵਾਦੀ

ਇਸ ਦੌਰ ਵਿੱਚ ਆਦਰਸ਼ਵਾਦੀ ਅਤੇ ਰੋਮਾਂਸਵਾਦੀ ਜੀਵਨ ਦਾ ਚਿਤਰਨ ਕਰਨ ਦੀ ਜਗ੍ਹਾ ਉੱਤੇ ਜੀਵਨ ਦਾ ਵਿਸਤਾਰ ਯਥਾਰਥ ਦੇ ਪੱਧਰ ਉੱਤੇ ਕੀਤਾ ਜਾਣਾ ਸ਼ੁਰੂ ਹੋਇਆ। ਇਸ ਵਿੱਚ ਗੁਰਦਿਆਲ ਸਿੰਘ ਦੇ ਨਾਵਲ ਮੜ੍ਹੀ ਦਾ ਦੀਵਾ ਤੇ ਅੰਨ੍ਹੇ ਘੋੜੇ ਦਾ ਦਾਨ ਅਤੇ ਰਾਮ ਸਰੂਪ ਅਣਖੀ ਦਾ ਕੋਠੇ ਖੜਕ ਸਿੰਘ ਵੇਖੇ ਜਾ ਸਕਦੇ ਹਨ। ਔਰਤ ਨਾਵਲਕਾਰਾਂ ਵਿੱਚ ਅੰਮ੍ਰਿਤਾ ਪ੍ਰੀਤਮ ਅਤੇ ਦਲੀਪ ਕੌਰ ਟਿਵਾਣਾ ਨੇ ਆਪਣੇ ਨਾਵਲਾਂ ਵਿੱਚ ਨਾਰੀ ਦੀ ਵਿਸ਼ੇਸ਼ ਪੇਸ਼ਕਾਰੀ ਕੀਤੀ। ਇਹਨਾਂ ਤੋਂ ਬਿਨਾਂ ਇਸ ਦੌਰ ਦੇ ਹੋਰ ਪ੍ਰਮੁੱਖ ਨਵਲਕਾਰਾਂ ਵਿੱਚ ਕਰਤਾਰ ਸਿੰਘ ਦੁੱਗਲ, ਸੋਹਣ ਸਿੰਘ ਸੀਤਲ, ਕਰਮਜੀਤ ਕੁੱਸਾ, ਨਰਿੰਜਨ ਤਸਨੀਮ ਆਦਿ ਸ਼ਾਮਿਲ ਹੁੰਦੇ ਹਨ।

ਉੱਤਰ-ਯਥਾਰਥਵਾਦੀ ਨਾਵਲ

ਇਸ ਦੌਰ ਵਿੱਚ ਬਿਰਤਾਂਤ ਤਕਨੀਕ ਅਤੇ ਵਿਸ਼ਾ ਦੋਨਾਂ ਹੀ ਪੱਖਾਂ ਵਿੱਚ ਤਬਦੀਲੀ ਆਈ। ਇਸ ਵਿੱਚ ਛੋਟੀਆਂ ਪਛਾਣਾਂ ਦੀ ਗੱਲ ਹੋਣੀ ਸ਼ੁਰੂ ਹੋ ਗਈ। ਮਿੱਤਰ ਸੈਨ ਮੀਤ ਦੇ ਨਾਵਲਾਂ ਕੌਰਵ ਸਭਾ, ਤਫ਼ਤੀਸ਼, ਕਟਹਿਰਾ ਆਦਿ ਵਿੱਚ ਅਦਾਲਤ ਅਤੇ ਪੁਲਸ ਪ੍ਰਸ਼ਾਸਨ ਦਾ ਚਿਤਰਨ ਕੀਤਾ ਗਿਆ ਹੈ। ਰਿਸ਼ਤਾ-ਨਾਤਾ ਪ੍ਰਬੰਧ ਵਿੱਚ ਆਇਆਂ ਤਬਦੀਲੀਆਂ ਨੂੰ ਦੇਖਦੇ ਹੋਏ ਇੰਦਰ ਸਿੰਘ ਖਾਮੋਸ਼ ਨੇ ਇੱਕ ਤਾਜ ਮਹਿਲ ਹੋਰ, ਕਾਫ਼ਰ ਮਸੀਹਾ, ਬੁੱਕਲ ਦਾ ਰਿਸ਼ਤਾ ਆਦਿ ਵਰਗੇ ਨਾਵਲ ਲਿਖੇ। ਬਲਦੇਵ ਸਿੰਘ ਸੜਕਨਾਮਾ ਨੇ ਵੇਸਵਾ ਜੀਵਨ ਬਾਰੇ ਲਾਲ ਬੱਤੀ ਨਾਵਲ ਲਿਖਿਆ ਅਤੇ ਇਸਤੋਂ ਬਿਨਾਂ "ਦੂਸਰੀ ਹੀਰੋਸ਼ੀਮਾ", "ਜੀ.ਟੀ. ਰੋਡ" ਅਤੇ "ਅੰਨਦਾਤਾ" ਵਰਗੇ ਨਾਵਲ ਲਿਖੇ। ਇਹਨਾਂ ਨਾਵਲਕਾਰਾਂ ਤੋਂ ਬਿਨਾਂ ਇਸ ਦੌਰ ਵਿੱਚ ਜਸਬੀਰ ਮੰਡ, ਸ਼ਾਹ ਚਮਨ, ਬਲਜਿੰਦਰ ਨਸਰਾਲੀ ਆਦਿ ਨਾਵਲਕਾਰ ਸ਼ਾਮਿਲ ਹੁੰਦੇ ਹਨ।

14/04/2018

ਕਿਸ਼ਨ ਸਿੰਘ**

ਡਾ. ਕਿਸ਼ਨ ਸਿੰਘ (10 ਅਗਸਤ 1911 – 27 ਨਵੰਬਰ 1993) ਮਾਰਕਸਵਾਦ ਤੋਂ ਪ੍ਰਭਾਵਿਤ ਪੰਜਾਬੀ ਆਲੋਚਕ ਅਤੇ ਉੱਘਾ ਵਿਦਵਾਨ ਸੀ।

ਕਿਸ਼ਨ ਸਿੰਘ
ਜਨਮ 10 ਅਗਸਤ 1911
ਪਿੰਡ ਬਰਵਾਲਾ, (ਜ਼ਿਲ੍ਹਾ ਅੰਮ੍ਰਿਤਸਰ)
ਮੌਤ 27 ਨਵੰਬਰ 1993 (ਉਮਰ 82)
ਕੌਮੀਅਤ ਭਾਰਤੀ
ਕਿੱਤਾ ਸਾਹਿਤ ਆਲੋਚਕ, ਅਧਿਆਪਕ

**ਰਚਨਾਵਾਂ

1)ਸਾਹਿਤ ਦੇ ਸੋਮੇ
2)ਸਾਹਿਤ ਦੀ ਸਮਝ
3)ਗੁਰਬਾਣੀ ਦਾ ਸੱਚ
4)ਗੁਰਦਿਆਲ ਸਿੰਘ ਦੀ ਨਾਵਲ ਚੇਤਨਾ
5)ਆਏ ਇਨਕਲਾਬ ਕੁਰਾਹੇ ਕਿਉਂ?
6)ਕਲਚਰਲ ਇਨਕਲਾਬ
7)ਸਚੁ ਪੁਰਾਣਾ ਨਾ ਥੀਐ

14/04/2018

**ਸੰਤ ਸਿੰਘ ਸੇਖੋਂ

"ਸੰਤ ਸਿੰਘ ਸੇਖੋਂ (ਪੰਜਾਬੀ ਸਾਹਿਤ ਵਿੱਚ ਆਲੋਚਨਾ ਕਾਰਜ)
ਸੰਤ ਸਿੰਘ ਸੇਖੋਂ (30 ਮਈ 1908-7 ਅਕਤੂਬਰ 1997) ਪੰਜਾਬੀ ਦੇ ਇੱਕ ਨਾਟਕਕਾਰ, ਗਲਪ-ਲੇਖਕ ਅਤੇ ਖੋਜੀ ਆਲੋਚਕ ਸਨ। ਇਸਨੂੰ 1972 ਵਿੱਚ ਨਾਟਕ ਮਿੱਤਰ ਪਿਆਰਾ ਲਈ ਸਾਹਿਤ ਆਕਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। 1987 ਵਿੱਚ ਇਸਨੂੰ ਭਾਰਤ ਦਾ ਸਭ ਤੋਂ ਵੱਡਾ ਨਾਗਰਿਕ ਪੁਰਸਕਾਰ "ਪਦਮ ਸ਼੍ਰੀ" ਦਿੱਤਾ ਗਿਆ।

ਸੰਤ ਸਿੰਘ ਸੇਖੋਂ**

ਸੰਤ ਸਿੰਘ ਸੇਖੋਂ
ਜਨਮ: 30 ਮਈ 1908
ਫ਼ੈਸਲਾਬਾਦ ਜ਼ਿਲ੍ਹਾ ਲਾਇਲਪੁਰ (ਪਾਕਿਸਤਾਨ)
ਮੌਤ: 7 ਅਕਤੂਬਰ 1997
ਕਾਰਜ_ਖੇਤਰ: ਲੇਖਕ
ਰਾਸ਼ਟਰੀਅਤਾ: ਭਾਰਤੀ
ਭਾਸ਼ਾ: ਪੰਜਾਬੀ
ਕਾਲ: 1930-1997
ਵਿਸ਼ਾ: ਕਹਾਣੀ, ਵਾਰਤਿਕ

ਰਚਨਾਵਾਂ **

*ਨਾਵਲ

1)ਲਹੂ ਮਿੱਟੀ
2)ਬਾਬਾ ਅਸਮਾਨ

*ਕਹਾਣੀ ਸੰਗ੍ਰਹ

1)ਕਾਮੇ ਤੇ ਯੋਧੇ
2)ਸਮਾਚਾਰ
3)ਬਾਰਾਂਦਰੀ
4)ਅੱਧੀ ਵਾਟ
5)ਤੀਜਾ ਪਹਿਰ
6)ਸਿਆਣਪਾਂ

*ਇਕਾਂਗੀ

1)ਛੇ ਘਰ (1941)
2)ਤਪਿਆ ਕਿਉਂ ਖਪਿਆ (1950)
3)ਨਾਟ ਸੁਨੇਹੇ (1954)
4)ਸੁੰਦਰ ਪਦ (1956)
5)ਵਿਉਹਲੀ (ਕਾਵਿ ਨਾਟਕ)
6)ਬਾਬਾ ਬੋਹੜ (ਕਾਵਿ ਨਾਟਕ)

*ਨਾਟਕ

1)ਭੂਮੀਦਾਨ
2)ਕਲਾਕਾਰ (1945)
3)ਨਲ ਦਮਯੰਤੀ (1960)
4)ਨਾਰਕੀ (1953)

*ਇਤਿਹਾਸਕ ਨਾਟਕ

1)ਮੁਇਆਂ ਸਾਰ ਨਾ ਕਾਈ (1954)
2)ਬੇੜਾ ਬੰਧ ਨਾ ਸਕਿਓ (1954)
3)ਵਾਰਿਸ (1955)
4)ਬੰਦਾ ਬਹਾਦਰ (1985)
5)ਵੱਡਾ ਘੱਲੂਘਾਰਾ (1986)
6)ਮਿੱਤਰ ਪਿਆਰਾ (1971)

*ਖੋਜ ਤੇ ਆਲੋਚਨਾ

1)ਸਾਹਿਤਾਰਥ
2)ਪ੍ਰਸਿੱਧ ਪੰਜਾਬੀ ਕਵੀ
3)ਪ੍ਰਗਤੀ ਪੰਧ
4)ਪੰਜਾਬੀ ਕਾਵਿ ਸ਼੍ਰੋਮਣੀ
5)ਹੀਰ ਵਾਰਿਸ
6)ਨਾਵਲ ਤੇ ਪਲਾਟ

*ਅਨੁਵਾਦ

1)ਅੰਤੋਨੀ ਤੇ ਕਲਪੋਤਰਾ (ਵਿਲੀਅਮ ਸ਼ੈਕਸਪੀਅਰ)
2)ਐਨਾ ਕੈਰਿਨੀਨਾਂ (ਟਾਲਸਟਾਏ)
3)ਫ਼ਾਊਸਤ (ਗੈਟੇ)

09/04/2018

ਗੁਰੂ ਗ੍ਰੰਥ ਸਾਹਿਬ ਸਿੱਖਾਂ ਦਾ ਸਭ ਤੋਂ ਮਹਾਨ ਗ੍ਰੰਥ ਹੈ। ਗੁਰੂ ਅਰਜਨ ਦੇਵ ਜੀ ਨੇ ਇਸ ਮਹਾਨ ਗ੍ਰੰਥ ਦਾ ਸੰਕਲਨ 1601 ਵਿੱਚ ਸ਼ੁਰੂ ਕੀਤਾ ਅਤੇ 2 ਅਗਸਤ 1604 ਨੂੰ ਸੰਪੰਨ ਕੀਤਾ। ਇਸ ਮਹਾਨ ਗ੍ਰੰਥ ਦੀ ਲੇਖਣੀ ਦਾ ਕਾਰਜ ਭਾਈ ਗੁਰਦਾਸ ਨੇ ਕੀਤਾ। ਇਸ ਵਿੱਚ ਪਹਿਲਾਂ ਪੰਜ ਗੁਰੂਆਂ ਦੀ ਬਾਣੀ ਦਰਜ ਸੀ; ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਨੇ ਇਸ ਵਿੱਚ ਅਕਤੂਬਰ 1708 ਨੂੰ [[ਗੁਰੂ ਤੇਗ ਬਹਾਦਰ)ਦੀ ਬਾਣੀ ਸ਼ਾਮਲ ਕੀਤੀ। ਗੁਰੂ ਗ੍ਰੰਥ ਸਾਹਿਬ ਵਿੱਚ ਛੇ ਗੁਰੂ ਸਹਿਬਾਨਾਂ ਤੋਂ ਇਲਾਵਾ 15 ਭਗਤਾਂ, 11 ਭੱਟਾਂ ਤੇ ਤਿੰਨ(ਕੲੀ ਜਗਾ ਚਾਰ) ਗੁਰੂ ਘਰ ਦੇ ਸਿੱਖ ਸ਼ਰਧਾਲੂਆਂ ਦੀ ਬਾਣੀ ਦਰਜ ਹੈ, ਜੋ ਹੇਠ ਲਿਖੇ ਪ੍ਰਕਾਰ ਹੈ-

**ਗੁਰੂ ਨਾਨਕ ਦੇਵ

1*. ਜਪੁ : 38 ਪਉੜੀਆਂ, 2 ਸਲੋਕ, 1 ਮੂਲ ਮੰਤਰ = 41

2*. ਸਿਰੀ ਰਾਗੁ: 33 ਪਦੇ (ਤ੍ਰਿਪਦੇ 2, ਚਉਪਦੇ 28, ਪੰਚਨਦੇ 31), 18 ਪਦੀਆਂ (ਸਪਤਪਦੀ 1, ਅਸ਼ਟਪਦੀਆਂ 14, ਨੌਪਦੀ 1, ਦਸਪਦੀ 1, ਚਉਬੀਸਪਦੀ 1), 2 ਪਾਰੇ (ਚਉਪਦਾ 1, ਪੰਚਪਦਾ 1) 7 ਸਲੋਕ= 74

3*. ਮਾਝ ਰਾਗੁ: 1 ਅਸ਼ਟਪਦੀ, 24 ਪਉੜੀਆ, 46 ਸਲੋਕ = 74

4*. ਗਉੜੀ ਰਾਗੁ: 20 ਪਦੇ (ਤ੍ਰਿਪਦੇ 2, ਚਉਪਦੇ 15, ਪੰਚਪਦਾ 1, ਛੇ ਪਦੇ 12) 18ਪਦੀਆਂ (ਅਸ਼ਟਪਦੀਆਂ 12, ਨੌਪਦੀਆਂ 5, ਬਾਰਹਪਦੀ 1), 2 ਛੰਤ= 40

5*. ਆਸਾ ਰਾਗੁ: 1 ਸੋਦਰੁ, 39 ਪਦੇ (ਚੁਪਦੇ 2, ਤ੍ਰਿਪਦਾ 1, ਚਉਪਦੇ 30, ਪੰਚਪਦੇ 5, ਛਿਪਦਾ 1) 22 ਪਦੀਆਂ (ਸਪਤਪਦੀਆਂ 2, ਅਸ਼ਅਪਦੀਆਂ 16, ਨੌਪਦੀਆ 2,ਚਸਪਦੀਆਂ 2) 5 ਛੰਤ, 24 ਪਉੜੀਆਂ ਅਤੇ 45 ਸਲੋਕ=171.

6*. ਗੂਜਰੀ ਰਾਗੁ: 2 ਚਉਪਦੇ, 5 ਅਸ਼ਟਪਦੀਆਂ = 7

7*. ਬਿਹਾਗੜਾ ਰਾਗੁ: 2 ਸਲੋਕ = 2

8*. ਵਡਹੰਸ ਰਾਗੁ: 3 ਪਦੇ (ਇਕਪਦਾ 1, ਚਉਪਦੇ 2) 2 ਛੰਤ, 5 ਅਣਾਹੁਣੀਆ, 3 ਸਲੋਕ= 13.

9*. ਸੋਰਠਿ ਰਾਗੁ: 12 ਪਦੇ (ਚਉਪਦੇ 9, ਪੰਚਪਦੇ 3, 4 ਪਦੀਆਂ,) (ਅਸ਼ਟੀਪਦੀਆਂ 3, ਦਸਪਦੀ 1), 2 ਸਲੋਕ=18

10*. ਧਨਾਸਰੀ ਰਾਗੁ: 9 ਪਦੇ (ਚਉਪਦਾ 7, ਪੰਚਪਦੇ 2) 2 ਅਸ਼ਟਪਦੀਆਂ, 3 ਛੰਤ (ਚਉਪਦਾ 1,ਪੰਚਪਦਾ 2=14.

11*. ਤਿਲੰਗ ਰਾਗੁ: 5 ਪਦੇ (ਚੁਪਦਾ 1, ਤ੍ਰਿਪਦਾ 1, ਚਉਪਦੇ 3), 1 ਪਦੀ = 6

12*. ਸੂਹੀ ਰਾਗੁ: 9 ਪਦੇ (ਇਕਪਦਾ 1, ਚਉਪਦੇ 6, ਪੰਚਪਦਾ 1, ਛਿਪਦਾ 1), 5 ਅਸ਼ਟਪਦੀਆ 2 ਕੁਚਜੀ-ਸੁਚਜੀ, 5 ਛੰਤ 21 ਸਲੋਕ =42

13*. ਬਿਲਾਵਲ ਰਾਗੁ: 4 ਚਉਪਦੇ, 2 ਅਸ਼ਟਪਦੀਆਂ, 20 ਪਦ, 2 ਛੰਤ, 2 ਸਲੋਕ =30

14*. ਰਾਮਕਲੀ ਰਾਗੁ: 11 ਪਦੇ (ਤ੍ਰਿਪਦਾ 1, ਬਾਹਰਪਦੀ 1, 4 ਚੀਸਪਦੀ 1), 54 ਪਦ (ਓ ਅੰਕਾਰ ਦੇ), 73 ਪਦ (ਸਿਧ ਗੋਸਟਿ ਦੇ), 19 ਸਲੋਕ = 166.

15*. ਮਾਰੂ ਰਾਗੂ: 12 ਪਦੇ (ਤ੍ਰਿਪਦਾ 1, ਚਉਪਦੇ 7, ਪੰਚਪਦੇ-3, ਤ੍ਰਿਪਦਾ 1) 11ਪਦੀਆਂ (ਸਪਤਪਦੀ 1, ਅਸ਼ਟਪਦੀਆਂ 8, ਨੌਪਦੀ 1, ਬਾਰਹਪਦੀ 1), 22 ਸੋਲਹੇ, 18 ਸਲੋਕ=63।

16*. ਤੁਖਾਰੀ ਰਾਗੁ: 5 ਛੰਤ (ਚਉਪਦੇ ਤ, ਪੰਚਪਦੇ 2) 17 ਪਦ ਬਾਰਹਮਾਹ= 22.

17*. ਭੈਰਉ ਰਾਗੁ: 8 ਪਦੇ (ਚਉੁਪਦੇ 7, ਪੰਚਪਦਾ 1), 1 ਪਦੀ =3

18*. ਬਸੰਤ ਰਾਗੁ: 10 ਪਦੇ (ਤ੍ਰਿਪਦਾ 1, ਚਉਪਦੇ 9), 8 ਪਦੀਆਂ (ਅਸ਼ਟਪਦੀਆਂ 7, ਦਸਪਦੀ 1) = 18।

19*. ਮਲ੍ਹਾਰ ਰਾਗੁ: 9 ਪਦੇ (ਚਉਪਦੇ 8, ਪੰਚਪਦਾ 1) 5 ਪਦੀਆਂ (ਅਸ਼ਟਪਦੀਆਂ 3, ਨੌਪਦੀ ਦਸਪਦੀ 1), 27 ਪਉੜੀਆਂ ਤੇ 24 ਸਲੋਕ=65.

20*. ਪਰਭਾਤੀ ਰਾਗੁ: 17 ਪਦੇ (ਚਉਪਦੇ 13, ਪੰਚਪਦੇ 4), 7 ਅਸ਼ਟਪਦੀਆਂ =24

21*. ਸਾਰੰਗ ਰਾਗੁ: 3 ਚਉਪਦੇ, 2 ਅਸ਼ਟਪਦੀਆਂ, 35 ਸਲੋਕ=38.

22*. ਸਲੋਕ ਸਹਸਕ੍ਰਿਤੀ: 3 ਸਲੋਕ

23*. ਸਲੋਕ ਵਾਰਾਂ ਤੇ ਵਧੀਕ: 32 ਸਲੋਕ

**ਗੁਰੂ ਅੰਗਦ ਦੇਵ

ਗੁਰੂ ਅੰਗਦ ਦੇਵ ਨੇ 63 ਸਲੋਕਾਂ ਦੀ ਰਚਨਾ ਕੀਤੀ ਹੈ। ਜੋ ਕਿਸੇ ਰਾਗੁ ਅਧੀਨ ਨਹੀਂ ਆਉਂਦੇ ਬਲ ਕਿ ਹੋਰ ਗੁਰੂ ਕਵੀਆਂ ਦੀਆਂ ਵਾਰਾਂ ਦੇ ਨਾਲ ਅੰਕਿਤ ਕੀਤੇ ਗਏ ਹਨ।

**ਗੁਰੂ ਅਮਰਦਾਸ

1*. ਸਿਰੀ ਰਾਗੁ: 31 ਪਦੇ, 8 ਬਹੁਪਦੀਆਂ, 33 ਸਲੋਕ

2*. ਮਾਝੁ ਰਾਗੁ: 32 ਬਹੁਪਦੀਆਂ ਤੇ 3 ਸਲੋਕ

3*. ਗਉੜੀ ਰਾਗੁ: 18 ਪਦੇ, 9 ਬਹੁਪਦੀਆਂ, 5 ਛੰਤ ਅਤੇ 7 ਸਲੋਕ

4*. ਆਸਾ ਰਾਗੁ: 12 ਪਦੇ, 15 ਬਹੁਤਪਦੀਆਂ, 2 ਛੰਤ, 1 ਕਾਫੀ, 1 ਪੱਟੀ (18 ਪਉੜੀਆਂ)

5*. ਗੂਜਰੀ ਰਾਗੁ: 7 ਪਦੇ, 1 ਬਹੁਪਦੀ, 43 ਸਲੋਕ, 22 ਪਉੜੀਆਂ।

6*. ਬਿਹਾਗੜਾ ਰਾਗੁ: 33 ਸਲੋਕ

7*. ਵਡਹੰਸ ਰਾਗੁ: 9 ਪਦੇ, 2 ਬਹੁਪਦੀਆਂ, 6 ਛੰਤ, 4 ਅਲਾਹੁਣੀਆਂ, 40 ਸਲੋਕ

8*. ਸੋਰਠਿ ਰਾਗੁ: 12 ਪਦੇ, 3 ਬਹੁਪਦੀਆਂ, 48 ਸਲੋਕ

9*. ਧਨਾਸਰੀ ਰਾਗੁ: 9 ਪਦੇ।

10*. ਸੂਹੀ ਰਾਗੁ: 4 ਬਹੁਪਦੀਆਂ, 7 ਛੰਤ, 15 ਸਲੋਕ, 20 ਪਉੜੀਆਂ,

11*. ਬਿਲਾਵਲੁ ਰਾਗੁ: 6 ਪਦੇ, 1 ਬਹੁਪਦੀ, 1 ਸਤਵਾਰਾ, 24 ਸਲੋਕ

12*. ਰਾਮਕਲੀ ਰਾਗੁ: 6 ਪਦੇ, 1 ਬਹੁਪਦੀ, 1ਸਤਵਾਰਾ, 24 ਸਲੋਕ 21 ਪਾਉੜੀਆਂ

13*. ਮਾਰੂ ਰਾਗੁ: 5 ਪਦੇ, 1 ਬਹੁਪਦੀ, 24 ਸੋਲਹੇ, 23 ਸਲੋਕ, 22 ਪਾਉੜੀਆਂ।

14*. ਭੈਰਉ ਰਾਗੁ: 21 ਪਦੇ, 2 ਬਹੁਪਦੀਆਂ

15*. ਬਸੰਤੁ ਰਾਗੁ: 20 ਪਦੇ।

16*. ਸਾਰੰਗ ਰਾਗੁ: 3 ਬਹੁਪਦੀਆਂ, 23 ਸਲੋਕ

17*. ਮਲ੍ਹਾਰ ਰਾਗੁ: 13 ਪਦੇ, 3 ਬਹੁਪਦੀਆਂ, 27 ਸਲੋਕ,

18*. ਪ੍ਰਭਾਤੀ ਰਾਗੁ: 7 ਪਦੇ, 2 ਬਹੁਪਦੀਆਂ,

19*. ਸਲੋਕ ਵਾਰਾਂ ਤੋਂ ਵਧੀਕ: 67

20*. ਅਨੰਦ ਸਾਹਿਬ

21*. ਵਾਰ ਕਵਿ
ਗੂਜਰੀ ਕੀ ਵਾਰ (22 ਪਉੜੀਆਂ) ਸੂਹੀ ਕੀ ਵਾਰ (20 ਪਉੜੀਆਂ) ਰਾਮਕਲੀ ਕੀ ਵਾਰ ਮਹਲਾ 3 (21 ਪਉੜੀਆਂ) ਮਾਰੂ ਕੀ ਵਾਰ (22 ਪਉੜੀਆਂ)

22*. ਪੱਟੀ: (18 ਪਦਿਆਂ ਚ)

23*. ਅਲਾਹੁਣੀਆਂ

24*. ਸਲੋਕ ਵਾਰਾ ਤੇ ਵਧੀਕ: ਮਹਲਾ 3

**ਗੁਰੂ ਰਾਮਦਾਸ

ਗੁਰੂ ਰਾਮਦਾਸ ਨੇ 30 ਰਾਗਾਂ ਚ ਬਾਣੀ ਦੀ ਰਚਨਾਂ ਕੀਤੀ ਹੈ। ਆਪ ਨੇ 678 ਸ਼ਬਦਾ ਦੀ ਰਚਨਾ ਕੀਤੀ ਹੈ। ਆਪ ਨੇ ਕੁੱਲ 264 ਸ਼ਬਦਾਂ, 58 ਅਸ਼ਟਪਦੀਆਂ, 38 ਛੰਤਾਂ, 183 ਪਉੜੀਆਂ, ਤੇ ਵਾਰਾਂ ਨਾਲ ਅੰਕਿਤ 105 ਸਲੋਕਾਂ ਤੇ ਵਾਰਾਂ ਦੀ ਰਚਨਾ ਕੀਤੀ ਹੈ-

1*. ਸਿਰੀਰਾਗ ਕੀ ਵਾਰ (ਮਹੱਲਾ ਚੌਥਾ)
2*. ਗਉੜੀ ਕੀ ਵਾਰ (ਮਹੱਲਾ ਚੌਥਾ)
3*. ਬਿਹਰਾੜੇ ਕੀ ਵਾਰ
4*. ਵਡਹੰਸ ਕੀ ਵਾਰ
5*. ਸੋਰਠਿ ਕੀ ਵਾਰ
6*. ਸਾਰੰਗ ਕੀ ਵਾਰ
7*. ਬਿਲਾਵਲ ਕੀ ਵਾਰ
8*. ਕਾਨੜੇ ਕੀ ਵਾਰ (15 ਪਉੜੀਆਂ)
ਕੁੱਝ ਹੋਰ ਲੋਕ ਕਾਵਿ ਰੂਪ:

(ੳ) ਛੰਤ: (ਸਿਰੀਰਾਗੁ ਮਹੱਲਾ 4, ਪੰਨਾ (78)
(ਅ) ਕਰਹਲੇ:- (ਰਾਗ ਗਾਉੜੀ ਪੂਰਬੀ ਮਹੱਲਾ 4, ਪੰਨਾ (234)
(ੲ) ਘੋੜੀਆਂ
(ਸ) ਪਹਿਰੇ

**ਗੁਰੂ ਅਰਜਨ ਦੇਵ

ਕੁੱਲ ਸ਼ਬਦ 2218 ਸੰਕਲਿਤ ਕੀਤੇ। ਗੁਰੂ ਜੀ ਨੇ 30 ਰਾਗਾਂ ਚ ਬਾਣੀ ਰਚੀ। 31 ਵਾਂ ਰਾਗ, (ਜੈਜਾਵੰਤੀ) ਬਾਅਦ ਚ ਗੁਰੂ ਗ੍ਰੰਥ ਸਾਹਿਬ ਦਾ ਅੰਗ ਬਣਿਆ ਜਦੋਂ ਗੁਰੂ ਗੋਬਿੰਦ ਸਿੰਘ ਨੇ ਦਮਦਮੀ ਬੀੜ ਤਿਆਰ ਕਰਵਾਈ। ਸ੍ਰੀ ਗੁਰੂ ਗ੍ਰੰਥ ਸਹਿਬ `ਚ ਦਰਜ ਸ਼ਬਦ = 1322 ਅਸ਼ਟਪਦੀਆਂ= 45 ਛੰਤ= 63 ਵਾਰਾਂ (ਛੇ)= 117 ਪਉੜੀਆਂ ਵਾਰਾਂ ਵਿਚਲੇ ਸਲੋਕ= 252 ਭਾਗਤ ਬਾਣੀ ਵਿੱਚ ਸ਼ਬਦ= 3 ਸਲੋਕ ਸਹਸਕ੍ਰਿਤੀ = 67 ਗਾਥਾ ਮਹੱਲਾ ਪੰਜਵਾਂ = 24 ਫੁਨਹੇ ਮਹੱਲਾ ਪੰਜਵਾਂ= 23 ਸਲੋਕ ਵਾਰਾਂ ਤੇ ਵਧੀਕ= 22 ਮੁੰਦਾਵਣੀ ਤੇ ਅੰਤਿਮ ਸਲੋਕ= 2

1*. ਬਾਰਹਮਾਹਾ ਮਾਝ: (14 ਪਦੇ)

2*. ਬਾਵਨ ਅੱਖਰੀ: 52 ਅੱਖਰਾਂ ਦੀ ‘ਵਰਣਮਾਲਾ` ਨੂੰ ਬਾਣਨ ਅੱਖਰੀ ਕਿਹਾ ਜਾਂਦਾ ਹੈ।

3*. ਸੁਖਮਨੀ: ਸਿਰਲੇਖ-ਗਉੜੀ ਸੁਖਮਨੀ ਮਹੱਲਾ ਪੰਜਵਾਂ (24 ਅਸ਼ਟਪਦੀਆਂ)

4*. ਥਿਤੀ ਗਉੜੀ ਮਹੱਲਾ ਪੰਜਵਾਂ (17 ਪਉੜੀਆਂ)

5*. ਛੇ ਵਾਰਾਂ:
ੳ) ਗਉੜੀ ਕੀ ਵਾਰ
ਅ) ਗੂਜਰੀ ਕੀ ਵਾਰ
ੲ) ਜੈਤਸਰੀ ਕੀ ਵਾਰ
ਸ) ਰਾਮਕਲੀ ਕੀ ਵਾਰ
ਹ) ਮਾਰੂ ਵਾਰ ਮਹੱਲਾ ਪੰਜਵਾਂ ਛਖਣੇ ਮਹੱਲਾ ਪੰਜਵਾ
ਕ) ਬਸੰਤ ਕੀ ਵਾਰ ਮਹੱਲਾਂ ਪੰਜਵਾਂ
6*. ਮੁੰਦਾਵਣੀ ਮਹਲਾ ਪੰਜਵਾਂ

**ਗੁਰੂ ਤੇਗ ਬਹਾਦਰ

ਗੁਰੂ ਤੇਗ ਬਹਾਦਰ ਨੇ 15 ਰਾਗਾਂ, 59 ਸ਼ਬਦਾ, 57 ਸਲੋਕਾਂ ਦੀ ਰਚਨਾ ਕੀਤੀ। ਗੁਰੂ ਗੋਬਿੰਦ ਸਿੰਘ ਜੀ ਨੇ 1706 ਚ ਭਾਈ ਮਨੀ ਸਿੰਘ ਤੋਂ ਲੇਖਣ ਕਰਵਾਇਆ।

1*. ਰਾਗੁ ਗਉੜੀ- 9 ਸ਼ਬਦ
2*. ਰਾਗੁ ਆਸਾ- 1 ਸ਼ਬਦ
3*. ਰਾਗੁ ਦੇਵਗੰਧਾਰੀ- 3 ਸ਼ਬਦ
4*. ਰਾਗੁ ਬਿਹਾਰਾੜਾ- 1 ਸ਼ਬਦ
5*. ਰਾਗੁ ਸੋਰਠਿ- 12 ਸ਼ਬਦ
6*. ਰਾਗੁ ਧਨਾਸਰੀ - 4 ਸ਼ਬਦ
7*. ਰਾਗੁ ਜੈਤਸਰੀ - 3 ਸ਼ਬਦ
8*. ਰਾਗੁ ਟੋਡੀ- 1 ਸ਼ਬਦ
9*. ਰਾਗੁ ਤਿਲੰਗ (ਕਾਫੀ) - 3 ਸ਼ਬਦ
10*. ਰਾਗੁ ਬਲਾਵਲੁ - 3 ਸ਼ਬਦ
11*. ਰਾਗੁ ਰਾਮਕਲੀ - 3 ਸ਼ਬਦ
12*. ਰਾਗੁ ਮਾਰੂ- 3 ਸ਼ਬਦ
13*. ਰਾਗੁ ਬਸੰਤ - 5 ਸ਼ਬਦ
14*. ਰਾਗੁ ਸਾਰੰਗ- 4 ਸ਼ਬਦ
15*. ਰਾਗਾਂ ਵਿੱਚ ਕੁੱਲ ਸ਼ਬਦ - 59
16*. ਰਾਗਾਂ ਤੋਂ ਬਾਹਰ ਕੁੱਲ ਸਲੋਕ - 57

Address

Muktsar
152025

Website

Alerts

Be the first to know and let us send you an email when UGC net punjabi / Master ਕੇਡਰ punjabi posts news and promotions. Your email address will not be used for any other purpose, and you can unsubscribe at any time.

Shortcuts

Share

Category