16/09/2024
ਵਾਦ -ਵਿਵਾਦ ਤੋਂ ਵਿਹਲੇ ਹੋ ਕੇ ,
ਜੇ ਕਿਧਰੇ ਸੰਵਾਦ ਕਰਨਗੇ
ਹੌਲ਼ੀ-ਹੌਲ਼ੀ ਗੱਲ ਤੁਰੇਗੀ ,
ਲੋਕੀਂ ਤੈਨੂੰ ਯਾਦ ਕਰਨਗੇ।
ਤੇਰੇ ਮਗਰੋਂ ਇਸ ਦੁਨੀਆਂ ਦਾ ,
ਕੀ ਹੋਵੇਗਾ ਇਹ ਨਾ ਸੋਚ
ਤੇਰੇ ਹੁੰਦਿਆਂ ਕੀ ਨਹੀਂ ਹੋਇਆ ,
ਜੋ ਤੇਰੇ ਤੋਂ ਬਾਅਦ ਕਰਨਗੇ ।