Akal Academy MUKTSAR

Akal Academy MUKTSAR Akal Academy is a chain of 130 co-educational English medium low cost public schools following CBSE curriculum.

30/11/2025

ਕਲਗੀਧਰ ਟਰੱਸਟ ਵੱਲੋਂ ਸੁਨਹਿਰੀ ਮੌਕਾ – ਅਕਾਲ ਅਕੈਡਮੀਆਂ ਵਿੱਚ ਭਰਤੀ ਸ਼ੁਰੂ! 🌟

ਪੰਜਾਬ ਭਰ ਦੀਆਂ ਅਕਾਲ ਅਕੈਡਮੀਆਂ ਲਈ ਸਿਕਿਊਰਿਟੀ ਗਾਰਡਾਂ ਅਤੇ ਗੰਨਮੈਨਾਂ ਦੀ ਲੋੜ ਹੈ।

🔹 ਯੋਗਤਾ:
✔ 10ਵੀ
✔ 12ਵੀ+
✔ ਰਿਟਾਇਰਡ ਫੌਜੀਆਂ ਨੂੰ ਪਹਿਲ

🔹 ਸਹੂਲਤਾਂ:
✔ ਚੰਗੀ ਤਨਖਾਹ
✔ ਵਧੀਆ ਰਹਿਣ ਸਹਿਣ
✔ ਹੋਰ ਲਾਭ

ਜੇ ਤੁਸੀਂ ਡਿਊਟੀ ਪ੍ਰਤੀ ਇਮਾਨਦਾਰ, ਜ਼ਿੰਮੇਵਾਰ ਅਤੇ ਸੁਰੱਖਿਆ ਸੇਵਾ ਦਾ ਜਜ਼ਬਾ ਰੱਖਦੇ ਹੋ—
ਤਾਂ ਇਹ ਮੌਕਾ ਤੁਹਾਡੇ ਲਈ ਹੈ!

📞 ਹੋਰ ਜਾਣਕਾਰੀ ਅਤੇ ਅਪਲਾਈ ਕਰਨ ਲਈ ਸੰਪਰਕ ਕਰੋ:
98759-87851

👉 ਜਲਦੀ ਕਰੋ! ਸੀਮਤ ਸਥਾਨ।

Akal Academy is a chain of 130 co-educational English medium low cost public schools following CBSE curriculum.

05/11/2025

ਕਲਿ ਤਾਰਣ ਗੁਰੁ ਨਾਨਕ ਆਇਆ ॥੨੩॥

ਧਰਤੀ ‘ਤੇ ਗੁਰੂ ਨਾਨਕ ਦੇਵ ਜੀ ਦੇ ਆਗਮਨ ਨਾਲ ਮਨੁੱਖਤਾ ਨੂੰ ਨਵਾਂ ਦਿਸ਼ਾ-ਨਿਰਦੇਸ਼ ਮਿਲਿਆ। ਉਨ੍ਹਾਂ ਨੇ ਸੱਚ, ਨਿਆਂ ਤੇ ਪ੍ਰੇਮ ਦਾ ਮਾਰਗ ਵਿਖਾ ਕੇ ਅਗਿਆਨਤਾ ਤੇ ਅਹੰਕਾਰ ਨੂੰ ਦੂਰ ਕੀਤਾ।
ਗੁਰੂ ਜੀ ਨੇ ਸਾਰੇ ਮਨੁੱਖਾਂ ਨੂੰ ਇਕਸਾਰਤਾ, ਸੇਵਾ ਤੇ ਨਿਮਰਤਾ ਦਾ ਪਾਠ ਪੜ੍ਹਾਇਆ। 556ਵੇਂ ਪ੍ਰਕਾਸ਼ ਪੁਰਬ ਦੇ ਪਵਿੱਤਰ ਅਵਸਰ ‘ਤੇ ਆਓ, ਅਸੀਂ ਗੁਰੂ ਜੀ ਦੇ ਸਿਧਾਂਤਾਂ ਨੂੰ ਆਪਣੇ ਜੀਵਨ ਵਿੱਚ ਅਪਣਾਈਏ, ਚੜ੍ਹਦੀ ਕਲਾ ਵਿੱਚ ਰਹੀਏ ਅਤੇ ਹਮੇਸ਼ਾ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ।

05/11/2025

ਸਤਿਗੁਰ ਨਾਨਕ ਪ੍ਰਗਟਿਆ,
ਮਿਟੀ ਧੁੰਧੁ ਜਗਿ ਚਾਨਣੁ ਹੋਆ।।

ਧਰਤੀ ‘ਤੇ ਉਤਰਿਆ ਨੂਰ ਨਾਨਕ ਦਾ, ਮਿਟਾਇਆ ਅਗਿਆਨਤਾ ਦਾ ਅੰਧਕਾਰ, ਪ੍ਰੇਮ, ਸੱਚ ਤੇ ਨਿਆਂ ਦੀ ਜੋਤ ਜਗਾ ਕੇ ਮਨੁੱਖਤਾ ਨੂੰ ਏਕਤਾ ਦਾ ਪਾਠ ਪੜ੍ਹਾਇਆ।

ਧੰਨ-ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਦੇ ਪਵਿੱਤਰ ਅਵਸਰ ‘ਤੇ ਆਓ, ਗੁਰੂ ਜੀ ਦੇ ਉਪਦੇਸ਼ਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਕੇ ਚੜ੍ਹਦੀਕਲਾ ਵਿੱਚ ਰਹੀਏ ਤੇ ਸਰਬੱਤ ਦਾ ਭਲਾ ਮੰਗੀਏ।

ਅਕਾਲ ਅਕੈਡਮੀ ਮੁਕਤਸਰ ਦੇ ਵਿਦਿਆਰਥੀਆਂ ਨੇ ਨੈਸ਼ਨਲ ਪੱਧਰ ਦੇ ਗਤਕਾ ਮੁਕਾਬਲਿਆਂ ਵਿੱਚ ਮੱਲ੍ਹਾਂ ਮਾਰੀਆਂ। ਜ਼ਿਕਰਯੋਗ ਹੈ ਕਿ ਇਨ੍ਹਾਂ ਵਿਦਿਆਰਥੀ ਨੇ...
18/10/2025

ਅਕਾਲ ਅਕੈਡਮੀ ਮੁਕਤਸਰ ਦੇ ਵਿਦਿਆਰਥੀਆਂ ਨੇ ਨੈਸ਼ਨਲ ਪੱਧਰ ਦੇ ਗਤਕਾ ਮੁਕਾਬਲਿਆਂ ਵਿੱਚ ਮੱਲ੍ਹਾਂ ਮਾਰੀਆਂ। ਜ਼ਿਕਰਯੋਗ ਹੈ ਕਿ ਇਨ੍ਹਾਂ ਵਿਦਿਆਰਥੀ ਨੇ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਦਿੱਲੀ ਵਿਖੇ ਹੋ ਰਹੇ ਗਤਕਾ ਮੁਕਾਬਲਾ ਵਿੱਚ ਭਾਗ ਲਿਆ। ਜਿਸ ਵਿੱਚ ਅੰਡਰ 14 ਫਰੀ ਸੋਟੀ ਟੀਮ ਵਿੱਚ ਵਿਦਿਆਰਥੀ ਨਵਦੀਪ ਸਿੰਘ ਜਮਾਤ ਅੱਠਵੀਂ ਨੇ ਗੋਲਡ ਮੈਡਲ ਹਾਸਲ ਕੀਤਾ ਅਤੇ ਫਰੀ ਸੋਟੀ ਵਿਅਕਤੀਗਤ ਮੁਕਾਬਲੇ ਵਿੱਚ ਵਿਦਿਆਰਥੀ ਹਰਗੁਣਬੀਰ ਸਿੰਘ ਜਮਾਤ ਅੱਠਵੀਂ ਨੇ ਗੋਲਡ ਮੈਡਲ ਹਾਸਲ ਕੀਤਾ । ਇਸ ਸ਼ਾਨਦਾਰ ਸਫਲਤਾ ਪ੍ਰਾਪਤੀ ਲਈ ਸਕੂਲ ਪ੍ਰਿੰਸੀਪਲ ਸ੍ਰੀਮਤੀ ਸਿੰਬਲਪ੍ਰੀਤ ਕੌਰ ਗਰੇਵਾਲ ਜੀ ਨੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ । ਭਵਿੱਖ ਵਿੱਚ ਹੋਰ ਮਿਹਨਤ ਕਰਕੇ ਉੱਚੇ ਮੁਕਾਮ ਸਰ ਕਰਨ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਕੋਚ ਸਰਬਦੀਪ ਸਿੰਘ , ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।

30/09/2025

ਟੁੱਟੀਆਂ ਉਮੀਦਾਂ ਤੋਂ ਨਵਾਂ ਆਸਰਾ - In just 96 hours, sewa rebuilt homes and healed hearts

16/09/2025

ਮੁੜ ਵਸੇਬੇ ਪੰਜਾਬ ਲਈ — ਹੜ੍ਹ ਤੋਂ ਬਾਅਦ ਨਵੀਂ ਸ਼ੁਰੂਆਤ | Dr. Davinder Singh shares vision to rebuild 500 flood-hit homes in Phase 2

ਸਾਡਾ ਪੰਜਾਬ, ਸਾਡੀ ਜ਼ਿੰਮੇਵਾਰੀ – ਅਸੀ ਹਮੇਸ਼ਾ ਨਾਲ ਹਾਂ
Our Punjab, Our Responsibility – We Are Always With You.

03/09/2025

Students of Akal Academy are spreading awareness on floods — their causes, precautions, and the urgent need to stand with Punjab.

ਸਾਡਾ ਪੰਜਾਬ, ਸਾਡੀ ਜ਼ਿੰਮੇਵਾਰੀ – ਅਸੀ ਹਮੇਸ਼ਾ ਨਾਲ ਹਾਂ

Our Punjab, Our Responsibility – We Are Always With You.

ਅਕਾਲ ਅਕੈਡਮੀ ਮੁਕਤਸਰ ਦੇ ਵਿਦਿਆਰਥੀਆਂ ਨੇ ਗੱਤਕਾ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। 10ਵੀਂ ਪੰਜਾਬ ਰਾਜ ਚੈਂਪੀਅਨਸ਼ਿਪ ਗੱਤਕਾ 22 ਤੋਂ 24...
28/08/2025

ਅਕਾਲ ਅਕੈਡਮੀ ਮੁਕਤਸਰ ਦੇ ਵਿਦਿਆਰਥੀਆਂ ਨੇ ਗੱਤਕਾ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। 10ਵੀਂ ਪੰਜਾਬ ਰਾਜ ਚੈਂਪੀਅਨਸ਼ਿਪ ਗੱਤਕਾ 22 ਤੋਂ 24 ਅਗਸਤ ਤੱਕ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਈ। ਇਹ ਰਾਜ ਪੱਧਰੀ ਮੁਕਾਬਲੇ ਪੰਜਾਬ ਗੱਤਕਾ ਫੈਡਰੇਸ਼ਨ ਆਫ ਇੰਡੀਆ ਅਤੇ ਪੰਜਾਬ ਗੱਤਕਾ ਐਸੋਸੀਏਸ਼ਨ ਵੱਲੋਂ ਕਰਵਾਏ ਗਏ। ਜਿਸ ਵਿੱਚ ਅਕਾਲ ਅਕੈਡਮੀ ਮੁਕਤਸਰ ਦੇ ਵਿਦਿਆਰਥੀਆਂ ਨੇ ਮੁਕਾਬਲੇ ਸਰ ਕੀਤੇ। ਜ਼ਿਕਰਯੋਗ ਹੈ ਕਿ ਅੰਡਰ-11 ਗੱਤਕਾ ਪ੍ਰਦਰਸ਼ਨ ਟੀਮ ਵਿੱਚ ਦਾਤਪ੍ਰੀਤ ਸਿੰਘ ਜਮਾਤ ਛੇਵੀਂ ,ਅੰਸ਼ਵੀਰ ਜਮਾਤ ਚੌਥੀ ,ਸੁਬੇਗ ਸਿੰਘ ਜਮਾਤ ਪੰਜਵੀਂ ਨੇ ਸਥਾਨ ਦੂਜਾ ਹਾਸਲ ਕੀਤਾ। ਅੰਡਰ-14 ਵਿੱਚ (ਲੜਕੀਆਂ) ਵਿੱਚੋਂ ਫ੍ਰੀ ਸੋਟੀ ਟੀਮ ਵਿੱਚ ਗੁਰਸਿਮਰਨ ਕੌਰ ਜਮਾਤ ਸੱਤਵੀਂ ਨੇ ਦੂਜਾ ਸਥਾਨ ਹਾਸਲ ਕੀਤਾ।
ਅੰਡਰ-14 ਵਰਗ (ਲੜਕੇ) ਹਰਗੁਣਵੀਰ ਸਿੰਘ ਜਮਾਤ ਅੱਠਵੀਂ ਨੇ ਵਿਅਕਤੀਗਤ ਪ੍ਰਦਰਸ਼ਨ ਵਿੱਚ ਪਹਿਲਾ ਸਥਾਨ ਅਤੇ ਫ੍ਰੀ ਸੋਟੀ ਟੀਮ ਵਿੱਚ ਤੀਜਾ ਸਥਾਨ ਹਾਸਲ ਕੀਤਾ ਅਤੇ ਹੁਣ ਹਰਗੁਣਵੀਰ ਸਿੰਘ ਦੀ ਨੈਸ਼ਨਲ ਪੱਧਰੀ ਮੁਕਾਬਲਿਆਂ ਲਈ ਚੋਣ ਹੋ ਗਈ ਹੈ
ਵਿਦਿਆਰਥੀ ਆਰਵਨ ਸਿੰਘ ਜਮਾਤ ਅੱਠਵੀਂ ਅਤੇ ਨਵਦੀਪ ਸਿੰਘ ਜਮਾਤ ਅੱਠਵੀਂ ਨੇ ਫ੍ਰੀ ਸੋਟੀ ਟੀਮ ਵਿੱਚ ਤੀਜਾ ਸਥਾਨ ਹਾਸਲ ਕੀਤਾ ਹੈ।
ਸਕੂਲ ਪ੍ਰਿੰਸੀਪਲ ਸ੍ਰੀਮਤੀ ਸਿੰਬਲਪ੍ਰੀਤ ਕੌਰ ਗਰੇਵਾਲ ਜੀ ਨੇ ਜੇਤੂ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਕੀਤੀ। ਵਧੇਰੇ ਮਿਹਨਤ ਅਤੇ ਸਵੈ – ਵਿਸ਼ਵਾਸ ਨਾਲ ਨੈਸ਼ਨਲ ਪੱਧਰ ਦੀ ਤਿਆਰੀ ਕਰਨ ਲਈ ਪ੍ਰੇਰਨਾ ਦਿੱਤੀ। ਇਸ ਮੌਕੇ ਵਿਦਿਆਰਥੀ ਅਤੇ ਸਮੂਹ ਸਟਾਫ਼ ਮੈਂਬਰ ਸ਼ਾਮਲ ਸਨ।

Address

Malout Road, Sri Muktsar Sahib, Muktsar Rural
Muktsar
152026

Opening Hours

Monday 9am - 2pm
Tuesday 9am - 2pm
Wednesday 9am - 2pm
Thursday 9am - 2pm
Friday 9am - 2pm
Saturday 9am - 2pm

Telephone

+918360316200

Alerts

Be the first to know and let us send you an email when Akal Academy MUKTSAR posts news and promotions. Your email address will not be used for any other purpose, and you can unsubscribe at any time.

Contact The School

Send a message to Akal Academy MUKTSAR:

Shortcuts

Share

Category