Govt. Primary School, Bhangchari

Govt. Primary School, Bhangchari Govt. Primary School

ਮਾਨਯੋਗ ਕੈਬਨਿਟ ਮੰਤਰੀ ਮੈਡਮ ਬਲਜੀਤ ਕੌਰ ਜੀ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਭੰਗਚੜ੍ਹੀ ਦੀ ਚਾਰਦੀਵਾਰੀ ਦਾ ਉਦਘਾਟਨ ਕੀਤਾ ਗਿਆ ।
16/05/2025

ਮਾਨਯੋਗ ਕੈਬਨਿਟ ਮੰਤਰੀ ਮੈਡਮ ਬਲਜੀਤ ਕੌਰ ਜੀ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਭੰਗਚੜ੍ਹੀ ਦੀ ਚਾਰਦੀਵਾਰੀ ਦਾ ਉਦਘਾਟਨ ਕੀਤਾ ਗਿਆ ।

ਸਰਕਾਰੀ ਪ੍ਰਾਇਮਰੀ ਸਕੂਲ ਭੰਗਚੜੀ ਵਿਖੇ ਮੈਡਮ ਰਮਨਦੀਪ ਕੌਰ ਜੀ ਨੇ ਆਪਣੇ ਜਨਮ ਦਿਨ ਦੀ ਖੁਸ਼ੀ ਸਾਰੇ ਬੱਚਿਆਂ ਨਾਲ ਸਮੋਸੇ ਅਤੇ ਮੋਤੀ ਚੂਰ ਦੇ ਲੱਡੂ ...
23/12/2024

ਸਰਕਾਰੀ ਪ੍ਰਾਇਮਰੀ ਸਕੂਲ ਭੰਗਚੜੀ ਵਿਖੇ ਮੈਡਮ ਰਮਨਦੀਪ ਕੌਰ ਜੀ ਨੇ ਆਪਣੇ ਜਨਮ ਦਿਨ ਦੀ ਖੁਸ਼ੀ ਸਾਰੇ ਬੱਚਿਆਂ ਨਾਲ ਸਮੋਸੇ ਅਤੇ ਮੋਤੀ ਚੂਰ ਦੇ ਲੱਡੂ ਵੰਡ ਕੇ ਸਾਂਝੀ ਕੀਤੀ ।ਸਾਰੇ ਸਟਾਫ ਵੱਲੋਂ ਮੈਡਮ ਰਮਨਦੀਪ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ।

ਪਿੰਡ ਭੰਗਚੜੀ ਦੀ ਨਵੀਂ ਬਣੀ ਪੰਚਾਇਤ ਵਿੱਚ ਸਰਪੰਚ ਸਾਹਿਬ ਤੋਂ ਲੈ ਕੇ ਪੰਚਾਇਤ ਮੈਂਬਰ ਤੱਕ ਲੱਗਭਗ ਸਭ ਹੀ Youngsters ਹਨ ਅਤੇ ਬਹੁਤ ਹੀ ਹਿੰਮਤੀ ...
16/12/2024

ਪਿੰਡ ਭੰਗਚੜੀ ਦੀ ਨਵੀਂ ਬਣੀ ਪੰਚਾਇਤ ਵਿੱਚ ਸਰਪੰਚ ਸਾਹਿਬ ਤੋਂ ਲੈ ਕੇ ਪੰਚਾਇਤ ਮੈਂਬਰ ਤੱਕ ਲੱਗਭਗ ਸਭ ਹੀ Youngsters ਹਨ ਅਤੇ ਬਹੁਤ ਹੀ ਹਿੰਮਤੀ ਅਤੇ ਊਰਜਾ ਨਾਲ ਭਰੇ ਹੋਏ ਹਨ।
ਸਰਕਾਰੀ ਪ੍ਰਾਇਮਰੀ ਸਕੂਲ ਭੰਗਚੜੀ ਦੀ ਬਿਲਡਿੰਗ ਤਾਂ ਬਹੁਤ ਸੋਹਣੀ ਹੈ ਪਰ ਜਗ੍ਹਾ ਨੀਵੀਂ ਹੋਣ ਕਰਕੇ ਇੱਥੇ ਮਿੱਟੀ ਪਾਉਣ ਦੀ ਬਹੁਤ ਲੋੜ ਹੈ।ਸਰਦਾਰ ਇਕਬਾਲ ਸਿੰਘ ਬਰਾੜ ਜੋ ਕਿ ਮੌਜੂਦਾ ਸਰਪੰਚ ਸਾਹਿਬ ਦੇ ਹਮਸਫਰ ਹਨ ਇਸੇ ਸਕੂਲ ਚੋਂ ਪੜ੍ਹੇ ਹੋਏ ਹਨ।ਇਹ ਸਾਡੇ ਸਕੂਲ ਦੀ ਖੁਸ਼ਕਿਸਮਤੀ ਹੀ ਕਹੀ ਜਾ ਸਕਦੀ ਹੈ ਕਿ ਪੰਚਾਇਤ ਬਣਨ ਤੋਂ ਬਾਅਦ ਸਭ ਤੋਂ ਪਹਿਲਾਂ ਸਾਰੀ ਪੰਚਾਇਤ ਸਕੂਲ ਵਿੱਚ ਆਈ ਅਤੇ ਸਾਨੂੰ ਕਿਹਾ ਕਿ ਸਾਡੀ ਪੰਚਾਇਤ ਦਾ ਸਭ ਤੋਂ ਮੁੱਖ ਕੰਮ ਸਰਕਾਰੀ ਪ੍ਰਾਇਮਰੀ ਸਕੂਲ ਦੀ ਦਿੱਖ ਨੂੰ ਸੋਹਣਾ ਬਣਾਉਣਾ ਹੈ।ਇਹ ਕੰਮ ਅਸੀਂ ਪਹਿਲ ਦੇ ਆਧਾਰ ਤੇ ਕਰਾਂਗੇ।ਉਸੇ ਦਿਨ ਤੋਂ ਸਰਪੰਚ ਸਾਹਿਬ ਲੱਗਭਗ ਹਰ ਦੋ ਦਿਨ ਬਾਅਦ ਸਕੂਲ ਚ ਗੇੜਾ ਜਰੂਰ ਮਾਰਦੇ ਹਨ ਤੇ ਸਕੂਲ ਵਿੱਚ ਕੰਮ ਕਰਵਾਉਣਾ ਸ਼ੁਰੂ ਵੀ ਕਰ ਦਿੱਤਾ ਹੈ।ਚੰਗੀ ਸੋਚ ਅੱਜ ਦੇਖਣ ਨੂੰ ਮਿਲੀ ਜਦੋਂ ਪਿੰਡ ਦੀ ਸਾਫ ਸਫਾਈ ਵੀ ਹੋ ਰਹੀ ਹੈ ਤੇ ਸਾਫ ਸਫਾਈ ਦੌਰਾਨ ਨਿੱਕਲੀ ਮਿੱਟੀ ਸਕੂਲ ਦੀ ਨੀਵੀਂ ਜਗ੍ਹਾ ਤੇ ਸੁੱਟ ਇੱਕ ਪੰਥ ਦੋ ਕਾਜ ਵਾਲੀ ਕਹਾਵਤ ਸਹੀ ਸਾਬਿਤ ਕੀਤੀ।ਸਕੂਲ ਦੀ ਦਿੱਖ ਸੁਧਾਰਨ ਸੰਬੰਧੀ ਸਰਪੰਚ ਸਾਹਿਬ ਅਤੇ ਪੂਰੀ ਪੰਚਾਇਤ ਦਾ ਜਜਬਾ ਕਾਬਿਲ ਏ ਤਾਰੀਫ ਹੈ।ਸਾਨੂੰ ਉਮੀਦ ਨਹੀਂ ਯਕੀਨ ਹੈ ਕਿ ਇਹ ਪੰਚਾਇਤ ਸਕੂਲ ਨੂੰ ਨਮੂਨੇ ਦਾ ਸਕੂਲ ਬਣਾ ਕੇ ਹੋਰਨਾ ਪੰਚਾਇਤਾਂ ਲਈ ਪ੍ੇਰਣਾ ਸਰੋਤ ਬਣੇਗੀ।ਅਜੇ ਤਾਂ ਸ਼ੁਰੂਆਤ ਹੀ ਹੈ ਅੱਗੇ ਅੱਗੇ ਦੇਖਿਓ।ਸਕੂਲ ਦੀਆਂ ਤਸਵੀਰਾਂ ਸਮੇ ਸਮੇਂ ਤੇ ਸਾਝੀਆਂ ਕਰਦੇ ਰਹਾਂਗੇ।

ਸ. ਗੁਰਪ੍ਰੀਤ ਸਿੰਘ (ਈ.ਟੀ.ਟੀ ਅਧਿਆਪਕ) ਦੀ ਯੋਗ ਅਗਵਾਈ ਅਧੀਨ ਅਨੰਦਪੁਰ ਸਾਹਿਬ ਵਿਖੇ ਸਟੇਟ ਪੱਧਰੀ ਖੇਡਾਂ ਵਿੱਚ ਸ ਪ੍ਰ ਸ ਭੰਗਚੜੀ, ਬਲਾਕ ਮੁਕਤਸਰ...
06/11/2024

ਸ. ਗੁਰਪ੍ਰੀਤ ਸਿੰਘ (ਈ.ਟੀ.ਟੀ ਅਧਿਆਪਕ) ਦੀ ਯੋਗ ਅਗਵਾਈ ਅਧੀਨ ਅਨੰਦਪੁਰ ਸਾਹਿਬ ਵਿਖੇ ਸਟੇਟ ਪੱਧਰੀ ਖੇਡਾਂ ਵਿੱਚ ਸ ਪ੍ਰ ਸ ਭੰਗਚੜੀ, ਬਲਾਕ ਮੁਕਤਸਰ 2 ਦੀ ਟੀਮ।

ਸ. ਗੁਰਪ੍ਰੀਤ ਸਿੰਘ (ਈ.ਟੀ.ਟੀ ਅਧਿਆਪਕ) ਦੀ ਯੋਗ ਅਗਵਾਈ ਸਦਕਾ ਸ ਪ੍ਰ ਸ ਭੰਗਚੜੀ ਨੇ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ।
28/10/2024

ਸ. ਗੁਰਪ੍ਰੀਤ ਸਿੰਘ (ਈ.ਟੀ.ਟੀ ਅਧਿਆਪਕ) ਦੀ ਯੋਗ ਅਗਵਾਈ ਸਦਕਾ ਸ ਪ੍ਰ ਸ ਭੰਗਚੜੀ ਨੇ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ।

26/10/2024
ਬਲਾਕ ਪੱਧਰੀ ਤਿੰਨ ਰੋਜ਼ਾ ਬਲਾਕ ਪ੍ਰਾਇਮਰੀਖੇਡਾਂ (ਬਲਾਕ ਮੁਕਤਸਰ -2)
26/10/2024

ਬਲਾਕ ਪੱਧਰੀ ਤਿੰਨ ਰੋਜ਼ਾ ਬਲਾਕ ਪ੍ਰਾਇਮਰੀ
ਖੇਡਾਂ (ਬਲਾਕ ਮੁਕਤਸਰ -2)

ਬਲਾਕ ਪੱਧਰੀ ਖੇਡਾਂ 2024
23/10/2024

ਬਲਾਕ ਪੱਧਰੀ ਖੇਡਾਂ 2024

ਸਰਕਾਰੀ ਪ੍ਰਾਇਮਰੀ ਸਕੂਲ ਭੰਗਚੜੀ ਵਿਖੇ ਬੱਚਿਆਂ ਲਈ ਪੀਣ ਵਾਲੇ ਪਾਣੀ ਦੀ ਬਹੁਤ ਸਮੱਸਿਆ ਸੀ।ਸਕੂਲ ਵਿੱਚ ਨਲਕੇ ਦੀ ਬਹੁਤ ਲੋੜ ਸੀ।ਅਸੀਂ ਆਪਣੀ ਸਮੱਸਿ...
07/08/2024

ਸਰਕਾਰੀ ਪ੍ਰਾਇਮਰੀ ਸਕੂਲ ਭੰਗਚੜੀ ਵਿਖੇ ਬੱਚਿਆਂ ਲਈ ਪੀਣ ਵਾਲੇ ਪਾਣੀ ਦੀ ਬਹੁਤ ਸਮੱਸਿਆ ਸੀ।ਸਕੂਲ ਵਿੱਚ ਨਲਕੇ ਦੀ ਬਹੁਤ ਲੋੜ ਸੀ।ਅਸੀਂ ਆਪਣੀ ਸਮੱਸਿਆ ਆਮ ਆਦਮੀ ਪਾਰਟੀ ਹਲਕਾ ਮਲੋਟ ਦੇ ਯੂਥ ਕੋਆਰਡੀਨੇਟਰ ਅਤੇ ਭੰਗਚੜੀ ਦੇ ਵਸਨੀਕ ਸਰਦਾਰ ਸਿਮਰਨਜੀਤ ਸਿੰਘ ਬਰਾੜ ਦੇ ਧਿਆਨ ਵਿੱਚ ਲਿਆਂਦੀ ।ਇਹਨਾਂ ਨੇ ਤੁਰੰਤ ਹੀ ਸਕੂਲ ਚ ਨਲਕਾ ਲਗਾਉਣ ਦਾ ਜਿੰਮਾ ਲੈ ਕੇ,ਅੱਜ ਆਪਣੇ ਸ਼ਬਦਾਂ ਨੂੰ ਅਮਲੀ ਜਾਮਾ ਪਹਿਨਾ ਦਿੱਤਾ।ਅੱਜ ਇਹਨਾਂ ਦੀ ਬਦੌਲਤ ਸਕੂਲ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਤੋਂ ਨਿਜਾਤ ਮਿਲ ਗਈ।ਬਹੁਤ ਹੀ ਮਿਲਾਪੜੇ ਸੁਭਾਅ ਦੇ ਮਾਲਕ ਬਰਾੜ ਸਾਹਬ ਨੇ ਵਿਸਵਾਸ਼ ਦਵਾਇਆ ਹੈ ਕਿ ਸਕੂਲ ਦੀਆਂ ਜੋ ਵੀ ਸਮੱਸਿਆਵਾਂ ਹਨ ਉਹ ਪਹਿਲ ਦੇ ਆਧਾਰ ਤੇ ਹੱਲ ਕਰਨਗੇ।ਸਮੁੱਚਾ ਸਟਾਫ ਅਤੇ ਬੱਚੇ ਬਰਾੜ ਸਾਹਿਬ ਦੇ ਬਹੁਤ ਧੰਨਵਾਦੀ ਹਨ। ਇਸ ਮੌਕੇ ਮੀਡਿਆ ਸਕੱਤਰ ਕੁਲਵਿੰਦਰ ਸਿੰਘ,ਡਾ.ਜਗਸੀਰ ਸਿੰਘ ,ਸੁਖਦੀਪ ਸਿੰਘ,ਚਰਨਜੀਤ ਸਿੰਘ ਤੇ ਗੁਰਪ੍ਰੀਤ ਸਿੰਘ ਮੌਜੂਦ ਸਨ |

ਅੱਜ ਸਰਕਾਰੀ ਪ੍ਰਾਇਮਰੀ ਸਕੂਲ ਭੰਗਚੜੀ ਵਿਖੇ ਪਿੰਡ ਭੰਗਚੜੀ ਦੇ ਹੀ ਗੁਪਤ ਦਾਨੀ ਦੁਆਰਾ ਲਛਮਨ ਫਤਿਹ ਰਾਹੀਂ ਦੋ ਵਾਟਰਕੂਲਰ ਸਕੂਲ ਨੂੰ ਭੇਂਟ ਕੀਤੇ।ਸਮ...
25/07/2024

ਅੱਜ ਸਰਕਾਰੀ ਪ੍ਰਾਇਮਰੀ ਸਕੂਲ ਭੰਗਚੜੀ ਵਿਖੇ ਪਿੰਡ ਭੰਗਚੜੀ ਦੇ ਹੀ ਗੁਪਤ ਦਾਨੀ ਦੁਆਰਾ ਲਛਮਨ ਫਤਿਹ ਰਾਹੀਂ ਦੋ ਵਾਟਰਕੂਲਰ ਸਕੂਲ ਨੂੰ ਭੇਂਟ ਕੀਤੇ।ਸਮੂਹ ਸਟਾਫ ਤਹਿ ਦਿਲੋਂ ਧੰਨਵਾਦੀ ਹੈ।

ਸਰਕਾਰੀ ਪ੍ਰਾਇਮਰੀ ਸਕੂਲ 'ਭੰਗਚੜੀ' ਦੇ ਸਟਾਫ ਵੱਲੋਂ ਆਪਣੇ ਖਰਚੇ ਤੇ ਸਕੂਲ ਵਿੱਚ ਫੁੱਲਦਾਰ ਪੌਦੇ ਅਤੇ ਛਾਂਦਾਰ ਰੁੱਖ ਲਗਾਏ ਗਏ
10/10/2023

ਸਰਕਾਰੀ ਪ੍ਰਾਇਮਰੀ ਸਕੂਲ 'ਭੰਗਚੜੀ' ਦੇ ਸਟਾਫ ਵੱਲੋਂ ਆਪਣੇ ਖਰਚੇ ਤੇ ਸਕੂਲ ਵਿੱਚ ਫੁੱਲਦਾਰ ਪੌਦੇ ਅਤੇ ਛਾਂਦਾਰ ਰੁੱਖ ਲਗਾਏ ਗਏ

28/09/2023

ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਪ੍ਰੋਗਰਾਮ,ਸਰਕਾਰੀ ਪ੍ਰਾਈਮਰੀ ਸਕੂਲ ਭੰਗਚੜੀ

Address

V. P. O/Bhangchari
Muktsar

Opening Hours

Monday 9am - 3pm
Tuesday 9am - 3pm
Wednesday 9am - 3pm
Thursday 9am - 3pm
Friday 9am - 3pm
Saturday 9am - 3pm

Website

Alerts

Be the first to know and let us send you an email when Govt. Primary School, Bhangchari posts news and promotions. Your email address will not be used for any other purpose, and you can unsubscribe at any time.

Contact The School

Send a message to Govt. Primary School, Bhangchari:

Shortcuts

Share

Category