Govt primary smart school Chander-Ferozepur

Govt primary smart school Chander-Ferozepur GPS Chander
ghall khurd (Ferozepur)

“ਸਾਡੇ ਲਈ ਤੁਹਾਡੀ ਕੀਮਤੀ ਹਾਜ਼ਰੀ ਅਤੇ ਸ਼ਮੂਲੀਅਤ ਬਹੁਤ ਅਹਿਮ ਹੈ।”🙏🙏🙏🙏🙏
19/12/2025

“ਸਾਡੇ ਲਈ ਤੁਹਾਡੀ ਕੀਮਤੀ ਹਾਜ਼ਰੀ ਅਤੇ ਸ਼ਮੂਲੀਅਤ ਬਹੁਤ ਅਹਿਮ ਹੈ।”
🙏🙏🙏🙏🙏

ਅੱਜ ਮਿਤੀ 25/08/2025 ਨੂੰ ਰਾਜਵੀਰ ਕੌਰ ਨੇ ਬਲਾਕ ਪੱਧਰੀ ਕਵਿਤਾ ਮੁਕਾਬਲੇ ਵਿੱਚ ਆਪਣੀ ਕਾਬਲਿਯਤ ਤੇ ਮੇਹਨਤ ਨਾਲ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ...
25/08/2025

ਅੱਜ ਮਿਤੀ 25/08/2025 ਨੂੰ ਰਾਜਵੀਰ ਕੌਰ ਨੇ ਬਲਾਕ ਪੱਧਰੀ ਕਵਿਤਾ ਮੁਕਾਬਲੇ ਵਿੱਚ ਆਪਣੀ ਕਾਬਲਿਯਤ ਤੇ ਮੇਹਨਤ ਨਾਲ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ। ਉਸਦੀ ਇਸ ਸਫਲਤਾ ਦੇ ਪਿੱਛੇ ਉਸਦੇ ਗਾਈਡ ਅਧਿਆਪਕ ਸ਼੍ਰੀ ਭਾਰਤ ਭੂਸ਼ਨ ਦਾ ਵੀ ਮਹੱਤਵਪੂਰਨ ਯੋਗਦਾਨ ਹੈ, ਜਿਨ੍ਹਾਂ ਨੇ ਉਸਨੂੰ ਹਰ ਪੱਖੋਂ ਪ੍ਰੇਰਿਤ ਕਰਦੇ ਹੋਏ ਮੰਚ ਲਈ ਤਿਆਰ ਕੀਤਾ। ਸਕੂਲ ਮੁੱਖੀ ਸ. ਸੁਖਮਿੰਦਰ ਸਿੰਘ ਨੇ ਦੋਹਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਉਪਲਬਧੀ ਸਕੂਲ ਲਈ ਮਾਣ ਵਾਲੀ ਗੱਲ ਹੈ ਤੇ ਹੋਰ ਬੱਚਿਆਂ ਲਈ ਪ੍ਰੇਰਨਾ ਦਾ ਸਰੋਤ ਹੈ।

ਮਿਤੀ 23/08/2025 ਨੂੰ ਸੈਂਟਰ ਸਕੂਲ ਮੁਦਕੀ ਵਿੱਚ ਕਰਵਾਏ ਗਏ ਕਵਿਤਾ ਮੁਕਾਬਲੇ ਵਿੱਚ ਸਾਡੇ ਸਕੂਲ ਦੀ ਵਿਦਿਆਰਥਣ ਰਾਜਵੀਰ ਕੌਰ ਨੇ ਸ਼ਾਨਦਾਰ ਪ੍ਰਦਰਸ...
24/08/2025

ਮਿਤੀ 23/08/2025 ਨੂੰ ਸੈਂਟਰ ਸਕੂਲ ਮੁਦਕੀ ਵਿੱਚ ਕਰਵਾਏ ਗਏ ਕਵਿਤਾ ਮੁਕਾਬਲੇ ਵਿੱਚ ਸਾਡੇ ਸਕੂਲ ਦੀ ਵਿਦਿਆਰਥਣ ਰਾਜਵੀਰ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੂਜਾ ਸਥਾਨ ਹਾਸਲ ਕੀਤਾ। ਸਕੂਲ ਮੁਖੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਰਾਜਵੀਰ ਕੌਰ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਉਨ੍ਹਾਂ ਨੇ ਗਾਈਡ ਅਧਿਆਪਕ ਭਾਰਤ ਭੂਸ਼ਨ ਦੀ ਵੀ ਪ੍ਰਸ਼ੰਸਾ ਕੀਤੀ, ਜਿਨ੍ਹਾਂ ਦੀ ਰਹਿਨੁਮਾਈ ਅਤੇ ਪ੍ਰੇਰਨਾ ਨਾਲ ਇਹ ਉਪਲਬਧੀ ਸੰਭਵ ਹੋਈ। ਸਕੂਲ ਮੁਖੀ ਨੇ ਰਾਜਵੀਰ ਕੌਰ ਅਤੇ ਉਸਦੇ ਗਾਈਡ ਅਧਿਆਪਕ ਭਾਰਤ ਭੂਸ਼ਨ ਦੋਹਾਂ ਨੂੰ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ।

ਸਕੂਲ ਦੇ ਬੱਚਿਆਂ ਦੀ ਕਾਮਯਾਬੀ ਨਾਲ ਨਾਂ ਰੌਸ਼ਨਸਕੂਲ ਮੁੱਖੀ ਸ. ਸੁਖਮਿੰਦਰ ਸਿੰਘ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਸਰਕਾਰੀ ਪ੍ਰਾਇਮਰੀ ਸਕੂਲ, ਚੰਦੜ ...
05/08/2025

ਸਕੂਲ ਦੇ ਬੱਚਿਆਂ ਦੀ ਕਾਮਯਾਬੀ ਨਾਲ ਨਾਂ ਰੌਸ਼ਨ

ਸਕੂਲ ਮੁੱਖੀ ਸ. ਸੁਖਮਿੰਦਰ ਸਿੰਘ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਸਰਕਾਰੀ ਪ੍ਰਾਇਮਰੀ ਸਕੂਲ, ਚੰਦੜ ਦੇ ਬੱਚਿਆਂ ਨੇ 05 ਅਗਸਤ ਨੂੰ ਕਰਵਾਏ ਗਏ ਕਲੱਸਟਰ ਪੱਧਰੀ ਕੁਇਜ਼ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਿਲ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ।
ਇਹ ਸਫਲਤਾ ਅਧਿਆਪਕ ਸ਼੍ਰੀ ਭਾਰਤ ਭੂਸ਼ਨ ਦੀ ਮਿਹਨਤ, ਦ੍ਰਿੜ਼ ਨਿਸ਼ਠਾ ਅਤੇ ਬੱਚਿਆਂ ਦੀ ਲਗਨ ਦਾ ਨਤੀਜਾ ਹੈ।
ਸ੍ਰੀ ਭਾਰਤ ਭੂਸ਼ਨ ਇੱਕ ਸਮਰਪਿਤ, ਮੇਹਨਤੀ ਅਤੇ ਪ੍ਰੇਰਣਾਦਾਇਕ ਅਧਿਆਪਕ ਹਨ, ਜੋ ਹਮੇਸ਼ਾ ਬੱਚਿਆਂ ਨੂੰ ਗੁਣਵੱਤਾਪੂਰਨ ਸਿੱਖਿਆ ਦੇਣ ਲਈ ਕੋਸ਼ਿਸ਼ਰਤ ਰਹਿੰਦੇ ਹਨ। ਉਹਨਾਂ ਦੀ ਅਗਵਾਈ ਹੇਠ ਬੱਚਿਆਂ ਨੇ ਨਿਰੰਤਰ ਅਭਿਆਸ ਕੀਤਾ ਅਤੇ ਮੁਕਾਬਲੇ ਲਈ ਬਹੁਤ ਚੰਗੀ ਤਿਆਰੀ ਕੀਤੀ।

ਇਸ ਮੌਕੇ 'ਤੇ ਜੇਤੂ ਬੱਚਿਆਂ ਨੂੰ BPEO ਸ੍ਰੀ ਅੰਮ੍ਰਿਤਪਾਲ ਬਰਾੜ ਜੀ ਅਤੇ ਸੈਂਟਰ ਮੁੱਖੀ ਸ੍ਰੀ ਬਿਬੇਕ ਨੰਦ ਜੀ ਅਤੇ ਸਮੂਹ ਸੈਂਟਰ ਵੱਲੋਂ ਸਨਮਾਨਿਤ ਕੀਤਾ ਗਿਆ। ਇਹ ਮਾਣਪੱਤਰ ਸਿਰਫ ਬੱਚਿਆਂ ਲਈ ਹੀ ਨਹੀਂ, ਸਗੋਂ ਪੂਰੇ ਸਕੂਲ ਲਈ ਮਾਣ ਦਾ ਵਿਸ਼ਾ ਬਣਿਆ।

ਅੱਜ ਮਾਣਯੋਗ MLA ਸ਼੍ਰੀ ਰਜਨੀਸ਼ ਦਹੀਆ ਜੀ, ਬੀਪੀਈਓ ਸ੍ਰੀ ਅੰਮ੍ਰਿਤਪਾਲ ਸਿੰਘ ਬਰਾੜ ਜੀ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਚੰਦੜ ਦੀ  ਚਾਰਦੀਵਾਰੀ  ਦਾ...
31/05/2025

ਅੱਜ ਮਾਣਯੋਗ MLA ਸ਼੍ਰੀ ਰਜਨੀਸ਼ ਦਹੀਆ ਜੀ, ਬੀਪੀਈਓ ਸ੍ਰੀ ਅੰਮ੍ਰਿਤਪਾਲ ਸਿੰਘ ਬਰਾੜ ਜੀ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਚੰਦੜ ਦੀ ਚਾਰਦੀਵਾਰੀ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸਰਪੰਚ ਸ਼੍ਰੀ ਗੁਰਨਾਮ ਸਿੰਘ ,ਸੀਐਚਟੀ ਬਿਬੇਕਾਨੰਦ ਜੀ, ਹੈੱਡ ਟੀਚਰ ਸ ਸੁਖਮਿੰਦਰ ਸਿੰਘ, ਅਧਿਆਪਕ ਭਾਰਤ ਭੂਸ਼ਨ, ਰਾਜਨ ਨਰੂਲਾ, ਗੁਰਮੇਲ ਸਿੰਘ, ਬੀ ਐੱਮ ਟੀ ਹਰਵਿੰਦਰ ਸਿੰਘ,ਸੁਖਚਰਨ ਸਿੰਘ, ਬਲਜੀਤ ਸਿੰਘ,ਐਸਐਮਸੀ ਚੇਅਰਮੈਨ ਬਾਦਲ ਸਿੰਘ,ਸਮੂਹ ਪੰਚਾਇਤ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

ਅੱਜ ਮਿਤੀ 28 ਨਵੰਬਰ 2024 ਨੂੰ ਆਪਣੇ ਪਿੰਡ ਦੀ ਪਹਿਲੀ ਸਰਵ - ਸਹਿਮਤੀ ਨਾਲ ਬਣੀ ਨਵੀਂ ਪੰਚਾਇਤ ਨੂੰ ਸਕੂਲ ਵਿੱਚ  ਬੁਲਾ ਕੇ ਸਾਰੇ ਸਟਾਫ਼ ਵੱਲੋਂ ਉ...
28/11/2024

ਅੱਜ ਮਿਤੀ 28 ਨਵੰਬਰ 2024 ਨੂੰ ਆਪਣੇ ਪਿੰਡ ਦੀ ਪਹਿਲੀ ਸਰਵ - ਸਹਿਮਤੀ ਨਾਲ ਬਣੀ ਨਵੀਂ ਪੰਚਾਇਤ ਨੂੰ ਸਕੂਲ ਵਿੱਚ ਬੁਲਾ ਕੇ ਸਾਰੇ ਸਟਾਫ਼ ਵੱਲੋਂ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਾਰੇ ਪੰਚਾਇਤ ਮੈਂਬਰਾਂ ਨੇ ਸਕੂਲ ਦੀ ਬੇਹਤਰੀ ਲਈ ਆਪਣੇ ਕੀਮਤੀ ਸੁਝਾਅ ਦਿੱਤੇ ਅਤੇ ਇਸ ਮੌਕੇ ਸਕੂਲ ਮੁਖੀ ਵੱਲੋਂ ਸਕੂਲ ਦੀ ਬੇਹਤਰੀ ਲਈ ਮੰਗ ਪੱਤਰ ਦਿੱਤਾ । ਇਸ ਮੰਗ ਪੱਤਰ ਨੂੰ ਸਰਪੰਚ ਗੁਰਨਾਮ ਸਿੰਘ ਚੰਦੜ੍ਹ ਜੀ ਤੇ ਸਮੂਹ ਪੰਚ ਸਾਹਿਬਾਨ ਵੱਲੋਂ ਬਹੁਤ ਵਧੀਆ ਹੁੰਗਾਰਾ ਮਿਲਿਆ ਤੇ ਉਹਨਾਂ ਨੇ ਵਿਸ਼ਵਾਸ਼ ਦਵਾਇਆ ਕੇ ਸਾਰੀਆਂ ਮੰਗਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ । ਉਹਨਾਂ ਵੱਲੋਂ ਸਮੂਹ ਸਕੂਲ ਸਟਾਫ਼ ਦੀਆਂ ਸਕੂਲ ਦੀ ਬੇਹਤਰੀ ਲਈ ਅਤੇ ਬੱਚਿਆਂ ਦੀ ਪੜ੍ਹਾਈ ਦੇ ਪੱਧਰ ਨੂੰ ਦੇਖਦੇ ਹੋਏ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਲਈ ਉਹਨਾਂ ਦੀ ਪ੍ਰਸੰਸਾ ਕੀਤੀ।

Address

Mudki
142060

Opening Hours

Monday 8am - 2pm
Tuesday 8am - 2pm
Wednesday 8am - 2pm
Thursday 8am - 2pm
Friday 8am - 2pm
Saturday 8am - 2pm

Telephone

+919814728774

Website

Alerts

Be the first to know and let us send you an email when Govt primary smart school Chander-Ferozepur posts news and promotions. Your email address will not be used for any other purpose, and you can unsubscribe at any time.

Shortcuts

Share

Category