26/09/2026
ਮਾਂ-ਬੋਲੀ ਪੰਜਾਬੀ ਨੂੰ ਸਮਰਪਿਤ ਦਿਵਸ
‘ਮੇਰੀ ਪੰਜਾਬੀ–ਮੇਰਾ ਮਾਣ’ ਦੇ ਸੰਦੇਸ਼ ਨਾਲ ਏਂਜਲਜ਼ ਵਰਲਡ ਸਕੂਲ, ਮੋਰਿੰਡਾ ਵਿਖੇ ਵਿਸ਼ਵ ਪੰਜਾਬੀ ਦਿਵਸ–2026 ਪਿਆਰ, ਸਤਿਕਾਰ ਅਤੇ ਸਮਰਪਣ ਦੀ ਭਾਵਨਾ ਨਾਲ ਮਨਾਇਆ ਗਿਆ। ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੇ ਪੰਜਾਬੀ ਭਾਸ਼ਾ ਪ੍ਰਤੀ ਆਪਣੇ ਪਿਆਰ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਆਪਣੀ ਪਹਿਚਾਣ ਅਤੇ ਵਿਰਸੇ ਵਜੋਂ ਅਪਣਾਉਣ ਦਾ ਸੰਦੇਸ਼ ਦਿੱਤਾ।
ਪੰਜਾਬੀ ਸਾਡੀ ਮਾਂ-ਬੋਲੀ, ਸਾਡੀ ਪਹਿਚਾਣ, ਸਾਡਾ ਵਿਰਸਾ ਅਤੇ ਸਾਡਾ ਮਾਣ ਹੈ। ਆਓ, ਇਸ ਨੂੰ ਪਿਆਰ ਨਾਲ ਬੋਲੀਏ, ਮਾਣ ਨਾਲ ਲਿਖੀਏ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਮਾਣ ਨਾਲ ਪਹੁੰਚਾਈਏ।
#ਵਿਸ਼ਵਪੰਜਾਬੀਦਿਵਸ2026
#ਮੇਰੀਪੰਜਾਬੀਮੇਰਾਮਾਣ
#ਮਾਂਬੋਲੀਪੰਜਾਬੀ