ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਰੇ ਵਿਦਿਆਰਥੀਆਂ ਨੂੰ ਮੇਰੀਆਂ ਦਿਲੋਂ ਸ਼ੁਭਕਾਮਨਾਵਾਂ।
ਤੁਸੀਂ ਸਾਲ ਭਰ ਜੋ ਮਿਹਨਤ ਕੀਤੀ ਹੈ, ਉਹ ਅੱਜ ਤੁਹਾਡੇ ਹੌਸਲੇ ਅਤੇ ਵਿਸ਼ਵਾਸ ਨਾਲ ਜ਼ਰੂਰ ਰੰਗ ਲਿਆਵੇਗੀ।
ਸ਼ਾਂਤ ਮਨ, ਸਾਫ਼ ਸੋਚ ਅਤੇ ਪੂਰੇ ਭਰੋਸੇ ਨਾਲ ਪੇਪਰ ਦਿਓ
ਕਾਮਯਾਬੀ ਤੁਹਾਡੇ ਕਦਮ ਚੁੰਮੇਗੀ।
My heartfelt best wishes to all the students of the Punjab School Education Board.
The hard work you have put in throughout the year will surely bear fruit today through your confidence and determination.
Appear for your exams with a calm mind, clear thoughts, and complete faith in yourself — success will follow you.”
Punjab School Education Board
The Punjab School Education Board came into existence through a legislative enactment in Nov. 1969
ਸਭ ਨੂੰ 77ਵੇਂ ਗਣਤੰਤਰ ਦਿਵਸ ਦੀਆਂ ਦਿਲੋਂ ਵਧਾਈਆਂ! 🇮🇳 ਸਾਡਾ ਸੰਵਿਧਾਨ ਸਾਨੂੰ ਅਧਿਕਾਰਾਂ ਨਾਲ ਨਾਲ ਫ਼ਰਜ਼ਾਂ ਦੀ ਵੀ ਯਾਦ ਦਿਵਾਂਦਾ ਹੈ। ਆਜ਼ਾਦੀ ਦੀ ਅਸਲੀ ਕਦਰ ਤਦੋਂ ਹੈ, ਜਦੋਂ ਅਸੀਂ ਜ਼ਿੰਮੇਵਾਰ ਨਾਗਰਿਕ ਬਣੀਏ। ਪਿਆਰੇ ਵਿਦਿਆਰਥੀਓ, ਤੁਸੀਂ ਦੇਸ਼ ਦਾ ਭਵਿੱਖ ਹੀ ਨਹੀਂ, ਅੱਜ ਦੀ ਤਾਕਤ ਹੋ। ਆਪਣੇ ਗਿਆਨ, ਅਨੁਸ਼ਾਸਨ ਅਤੇ ਨੈਤਿਕ ਮੁੱਲਾਂ ਨਾਲ ਭਾਰਤ ਨੂੰ ਅੱਗੇ ਵਧਾਉਣਾ ਤੁਹਾਡਾ ਮਹੱਤਵਪੂਰਨ ਯੋਗਦਾਨ ਹੈ। ਮਜ਼ਬੂਤ ਸੰਕਲਪ ਨਾਲ ਹੀ ਮਜ਼ਬੂਤ ਭਾਰਤ ਬਣਦਾ ਹੈ।
ਜੈ ਹਿੰਦ! 🇮🇳
Heartfelt greetings to everyone on the 77th Republic Day 🇮🇳
Our Constitution reminds us not only of our rights but also of our duties. True freedom holds meaning only when we become responsible and aware citizens.
Dear students, you are not just the future of the nation—you are its strength today. With your knowledge, discipline, and strong moral values, you play a vital role in taking India forward. A strong nation is built on strong determination.
Jai Hind! 🇮🇳
26/01/2026
🇮🇳 77ਵਾਂ ਗਣਤੰਤਰ ਦਿਵਸ ਮੁਬਾਰਕ!
ਪਿਆਰੇ ਵਿਦਿਆਰਥਿਓ, ਗਣਤੰਤਰ ਦਿਵਸ ਸਾਨੂੰ ਭਾਰਤ ਦੇ ਸੰਵਿਧਾਨ ਦੀ ਮਹਾਨਤਾ ਯਾਦ ਦਿਲਾਉਂਦਾ ਹੈ, ਜੋ ਸਾਨੂੰ ਅਧਿਕਾਰਾਂ ਦੇ ਨਾਲ-ਨਾਲ ਫਰਜ਼ਾਂ ਦੀ ਵੀ ਸਿੱਖਿਆ ਦਿੰਦਾ ਹੈ। ਆਓ ਸੱਚਾਈ, ਅਨੁਸ਼ਾਸਨ ਅਤੇ ਮਿਹਨਤ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਈਏ ਅਤੇ ਦੇਸ਼ ਦੇ ਚੰਗੇ ਭਵਿੱਖ ਲਈ ਅੱਗੇ ਵਧੀਏ।
ਜੈ ਹਿੰਦ!
🇮🇳 Happy 77th Republic Day!
Dear Students, Republic Day reminds us of the greatness of our Constitution, which teaches us not only our rights but also our duties. Let us adopt values of honesty, discipline, and hard work to shape a brighter future for our nation.
Jai Hind!
23/01/2026
ਨਵੀਂ ਉਮੀਦਾਂ, ਨਵੇਂ ਸਪਨੇ, ਬਸੰਤ ਪੰਚਮੀ ਦੀ ਖੁਸ਼ੀ ਨਾਲ…
ਬਸੰਤ ਪੰਚਮੀ ਦੀਆਂ ਲੱਖ ਲੱਖ ਵਧਾਈਆਂ!🪁🪁
New hopes, new dreams, with the joy of Basant Panchami…
Wishing you a very Happy Basant Panchami!
13/01/2026
21 ਕਰਮਚਾਰੀਆਂ ਦੇ ਸੁਪਨੇ ਅੱਜ ਹਕੀਕਤ ਬਣੇ।
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕਰਮਚਾਰੀਆਂ ਨੂੰ ਮਾਨਯੋਗ ਸਿੱਖਿਆ ਮੰਤਰੀ ਪੰਜਾਬ ਸ੍ਰੀ ਹਰਜੋਤ ਸਿੰਘ ਬੈਂਸ ਜੀ ਵੱਲੋਂ ਰੇਗੂਲਰਾਈਜ਼ੇਸ਼ਨ ਸਰਟੀਫਿਕੇਟ ਭੇਟ ਕਰਕੇ ਉਨ੍ਹਾਂ ਦੇ ਸੁਨਹਿਰੇ ਭਵਿੱਖ ਵੱਲ ਮਜ਼ਬੂਤ ਕਦਮ।
ਇਸ ਮੌਕੇ ਡਾ. ਅਮਰਪਾਲ ਸਿੰਘ ਜੀ, ਚੇਅਰਮੈਨ, ਪੰਜਾਬ ਸਕੂਲ ਸਿੱਖਿਆ ਬੋਰਡ ਵੀ ਹਾਜ਼ਰ ਰਹੇ।
The dreams of 21 employees turned into reality today.
Employees of the Punjab School Education Board were presented with regularization certificates by the Hon’ble Education Minister of Punjab, Shri Harjot Singh Bains, marking a strong step towards their secure and prosperous future.
On this occasion, Dr. Amarpal Singh, Chairman, Punjab School Education Board, was also present.
13/01/2026
ਪੰਜਾਬੀ ਵਿਰਾਸਤ, ਲੋਕ-ਨਾਚ ਤੇ ਲੋਕ-ਧੁਨਾਂ ਨਾਲ
ਖੁਸ਼ੀਆਂ ਦਾ ਤਿਉਹਾਰ 🔥
ਸਭ ਨੂੰ ਲੋਹੜੀ ਦੀਆਂ ਲੱਖ ਲੱਖ ਵਧਾਈਆਂ
With Punjabi heritage, folk dances, and traditional melodies,
a festival filled with joy 🔥
Wishing everyone a very Happy Lohri!”
12/01/2026
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਿਦਿਆਰਥੀਆਂ ਦੇ ਅਕਾਦਮਿਕ ਦਸਤਾਵੇਜ਼ਾਂ ਦੀ ਤਸਦੀਕ ਲਈ ਈ-ਸਨਦ ਡਿਜ਼ਿਟਲ ਤਸਦੀਕ ਸੇਵਾ ਦੀ ਸ਼ੁਰੂਆਤ ਕੀਤੀ ਗਈ। ਇਸ ਮਹੱਤਵਪੂਰਨ ਸੇਵਾ ਦਾ ਉਦਘਾਟਨ ਮਾਨਯੋਗ ਸਿੱਖਿਆ ਮੰਤਰੀ ਪੰਜਾਬ ਸ੍ਰੀ ਹਰਜੋਤ ਬੈਂਸ ਜੀ ਵੱਲੋਂ ਕੀਤਾ ਗਿਆ।
ਇਸ ਮੌਕੇ ‘ਤੇ ਡਾ. ਅਮਰਪਾਲ ਸਿੰਘ ਜੀ, ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ, ਸ੍ਰੀ ਹਰਸੁਨਹਿੰਦਰ ਪਾਲ ਸਿੰਘ ਬਰਾੜ (IAS), ਡਾਇਰੈਕਟਰ ਹਾਇਰ ਐਜੂਕੇਸ਼ਨ, ਅਤੇ ਸ੍ਰੀ ਵਿਵੇਕ ਵਰਮਾ, ਐੱਸ.ਆਈ.ਓ. – ਐਨ.ਆਈ.ਸੀ. ਪੰਜਾਬ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ।
ਇਸ ਨਵੀਂ ਪਹਲ ਨਾਲ ਹੁਣ ਵਿਦੇਸ਼ਾਂ ਵਿੱਚ ਵੱਸਦੇ ਅਤੇ ਦੂਰ-ਦਰਾਜ਼ ਇਲਾਕਿਆਂ ਵਿੱਚ ਰਹਿੰਦੇ ਪੁਰਾਣੇ ਅਤੇ ਨਵੇਂ ਵਿਦਿਆਰਥੀ ਆਪਣੇ ਸਰਟੀਫਿਕੇਟਾਂ ਅਤੇ ਮਾਰਕਸ਼ੀਟਾਂ ਦੀ ਤਸਦੀਕ ਲਈ ਘਰ ਬੈਠੇ ਹੀ ਆਨਲਾਈਨ ਅਰਜ਼ੀ ਦੇ ਸਕਣਗੇ। ਪਹਿਲਾਂ ਇਸ ਪ੍ਰਕਿਰਿਆ ਲਈ ਵਿਦਿਆਰਥੀਆਂ ਨੂੰ ਏਜੰਟਾਂ ਰਾਹੀਂ ਅਰਜ਼ੀ ਦੇਣੀ ਪੈਂਦੀ ਸੀ, ਜਿਸ ਨਾਲ ਵਧੇਰੇ ਸਮਾਂ ਲੱਗਦਾ ਅਤੇ ਵਾਧੂ ਖਰਚਾ ਵੀ ਕਰਨਾ ਪੈਂਦਾ ਸੀ।
ਪਰ ਹੁਣ ਇਹ ਪੂਰੀ ਪ੍ਰਕਿਰਿਆ ਆਸਾਨ, ਤੇਜ਼ ਅਤੇ ਪਾਰਦਰਸ਼ੀ ਬਣ ਗਈ ਹੈ। ਇਸ ਸੇਵਾ ਰਾਹੀਂ ਦਸਤਾਵੇਜ਼ਾਂ ਦੀ ਡਿਜ਼ਿਟਲ ਜਾਂਚ ਤੋਂ ਬਾਅਦ ਵਿਦੇਸ਼ ਮੰਤਰਾਲੇ ਵੱਲੋਂ ਅਪੋਸਟਿਲ ਅਤੇ ਪ੍ਰਮਾਣਿਕਤਾ ਦੀ ਸਹੂਲਤ ਵੀ ਉਪਲਬਧ ਕਰਵਾਈ ਜਾਂਦੀ ਹੈ, ਜਿਸ ਨਾਲ ਤਸਦੀਕ ਦੀ ਸਮਾਂ-ਸੀਮਾ ਕਾਫ਼ੀ ਘੱਟ ਹੋ ਗਈ ਹੈ।
The Punjab School Education Board has launched the e-Sanad Digital Verification Service to facilitate the verification of students’ academic documents. This important service was formally inaugurated by the Hon’ble Education Minister of Punjab, Shri Harjot Bains Ji.
On this occasion, Dr. Amarpal Singh Ji, Chairman, Punjab School Education Board; Shri Harsunhinder Pal Singh Brar (IAS), Director Higher Education; and Shri Vivek Verma, SIO – NIC Punjab, were specially present.
With this new initiative, both current and former students—especially those residing abroad or in remote areas—can now apply online from the comfort of their homes for the verification of their certificates and mark sheets. Earlier, students had to rely on agents for this process, which was time-consuming and involved additional expenses.
Now, the entire process has become simple, fast, and transparent. Through this service, after digital verification of documents, the Ministry of External Affairs also provides apostille and attestation facilities, significantly reducing the overall verification timeline.
10/01/2026
ਚੈਅਰਮੈਨ ਡਾ. ਅਮਰਪਾਲ ਸਿੰਘ ਜੀ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੇਰੀਫਿਕੇਸ਼ਨ ਅਤੇ ਸਰਟੀਫਿਕੇਟ ਬ੍ਰਾਂਚ ਦੀ ਸਮੀਖਿਆ ਕੀਤੀ ਗਈ। ਪਹਿਲਾਂ ਇਹ ਸਾਰਾ ਕੰਮ ਆਫ਼ਲਾਈਨ ਪ੍ਰਣਾਲੀ ਅਧੀਨ ਹੋਣ ਕਰਕੇ ਕਾਫ਼ੀ ਸਮਾਂ ਲੈਂਦਾ ਸੀ। ਹੁਣ ਡਿਜ਼ਿਟਲ ਤਕਨਾਲੋਜੀ ਨੂੰ ਅਪਣਾਉਂਦਿਆਂ ਨਵੇਂ ਕੰਪਿਊਟਰ ਸਿਸਟਮ ਸਥਾਪਿਤ ਕੀਤੇ ਗਏ ਹਨ, ਜਿਸ ਨਾਲ ਸਾਰਾ ਕੰਮ ਆਨਲਾਈਨ ਕਰਕੇ ਪ੍ਰਕਿਰਿਆ ਨੂੰ ਹੋਰ ਤੇਜ਼, ਸੁਗਮ ਅਤੇ ਪ੍ਰਭਾਵਸ਼ਾਲੀ ਬਣਾਇਆ ਗਿਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਭਵਿੱਖ ਵਿੱਚ ਵੀ ਵਿਦਿਆਰਥੀਆਂ ਅਤੇ ਜਨਤਾ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਲਈ ਅਜਿਹੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਰਹਿਣਗੀਆਂ।
Chairman Dr. Amarpal Singh reviewed the Verification and Certificate Branch of the Punjab School Education Board. Earlier, since all the work was carried out under an offline system, the process used to take a considerable amount of time.
Now, by adopting digital technology, new computer systems have been installed, enabling the entire process to be conducted online. This has made the system faster, more convenient, and more efficient.
The Punjab School Education Board will continue to make such efforts in the future to provide better services to students and the general public.
07/01/2026
ਸਿੱਖਿਆ ਵਿੱਚ ਨਵੀਂ ਸੋਚ, ਨਵਾਂ ਦਿਸ਼ਾ-ਨਿਰਦੇਸ਼।
ਚੈਅਰਮੈਨ ਡਾ. ਅਮਰਪਾਲ ਸਿੰਘ ਜੀ ਦੀ ਅਗਵਾਈ ਹੇਠ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਆਯੋਜਿਤ ਮੀਟਿੰਗ ਦੌਰਾਨ NEP 2020 ਅਨੁਸਾਰ ਸਕੂਲੀ ਪਾਠਕ੍ਰਮ ਨੂੰ ਹੋਰ ਅਰਥਪੂਰਨ ਬਣਾਉਣ ’ਤੇ ਵਿਚਾਰ ਕੀਤਾ ਗਿਆ।
ਇਸ ਮਹੱਤਵਪੂਰਨ ਮੀਟਿੰਗ ਵਿੱਚ ਸ਼੍ਰੀ ਬਾਲ ਮੁਕੰਦ ਸ਼ਰਮਾ ਜੀ, ਚੈਅਰਮੈਨ, ਪੰਜਾਬ ਸਟੇਟ ਫੂਡ ਕਮਿਸ਼ਨ, ਸ਼੍ਰੀਮਤੀ ਸ਼ਾਲਿਨੀ ਗੋਇਲ ਭੱਲਾ ਜੀ, ਫਾਊਂਡਰ ਅਤੇ ਮੈਨੇਜਿੰਗ ਡਾਇਰੈਕਟਰ, ਇੰਟਰਨੈਸ਼ਨਲ ਕੌਂਸਲ ਫਾਰ ਸਰਕੁਲਰ ਇਕਾਨਮੀ, ਨਵੀਂ ਦਿੱਲੀ,
ਅਤੇ ਸ਼੍ਰੀ ਮਰਵਾਹਾ ਜੀ, ਸਾਬਕਾ ਚੈਅਰਮੈਨ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਵਿਸ਼ੇਸ਼ ਹਾਜ਼ਰੀ ਰਹੀ।
ਇਸ ਮੀਟਿੰਗ ਵਿੱਚ ਇਹ ਵਿਸਥਾਰ ਨਾਲ ਚਰਚਾ ਹੋਈ ਕਿ ਕਿਵੇਂ ਬੇਕਾਰ ਜਾਂ ਅਣਵਰਤੋਂ ਵਿੱਚ ਪਈਆਂ ਵਸਤੂਆਂ ਨੂੰ ਰਚਨਾਤਮਕ ਢੰਗ ਨਾਲ ਵਰਤ ਕੇ ਵਿਦਿਆਰਥੀਆਂ ਦੀ ਸਿੱਖਣ ਪ੍ਰਕਿਰਿਆ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾ ਸਕਦਾ ਹੈ।
ਅਧਿਆਪਕ ਤਾਲੀਮ, ਪਾਠਕ੍ਰਮ ਵਿਕਾਸ, ਪ੍ਰੋਜੈਕਟ ਅਧਾਰਿਤ ਸਿੱਖਿਆ ਅਤੇ ਅੰਤਰਰਾਸ਼ਟਰੀ ਸਿੱਖਿਆ ਕੰਸਲ ਰਾਹੀਂ ਸਿੱਖਿਆ ਨੂੰ ਗਲੋਬਲ ਪੱਧਰ ਨਾਲ ਜੋੜਨ ਦੀ ਦੂਰਦਰਸ਼ੀ ਸੋਚ ਇਸ ਮੀਟਿੰਗ ਦਾ ਕੇਂਦਰ ਰਹੀ।
New thinking in education, new direction.
During the meeting organized by the Punjab School Education Board under the leadership of Chairman Dr. Amarpal Singh, it was discussed to make the school curriculum more meaningful as per NEP 2020.
In this important meeting, Shri Bal Mukand Sharma Ji, Chairman, Punjab State Food Commission, Smt. Shalini Goyal Bhalla Ji, Founder and Managing Director, International Council for Circular Economy, New Delhi,
and Shri Marwaha Ji, Former Chairman, Punjab Pollution Control Board were present.
In this meeting, it was discussed in detail how the learning process of students can be made more effective by using useless or unused items in a creative way.
The visionary thinking of connecting education with the global level through teacher training, curriculum development, project-based education and International Education Council was the focus of this meeting.
02/01/2026
ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ 20 ਸਾਲਾਂ ਤੋਂ ਬੰਦ ਪਈਆਂ ਲਿਫਟਾਂ ਨਵੀਂ ਤਕਨਾਲੋਜੀ ਨਾਲ ਮੁੜ ਚਾਲੂ।
2 ਨਵੀਆਂ ਲਿਫਟਾਂ ਹੁਣ ਪੂਰੀ ਤਰ੍ਹਾਂ ਚਾਲੂ ਹਨ। 3 ਹੋਰ ਲਿਫਟਾਂ ਅਗਲੇ 2 ਹਫ਼ਤਿਆਂ ਵਿੱਚ ਸਥਾਪਿਤ ਕਰਕੇ ਲੋਕਾਂ ਨੂੰ ਸਮਰਪਿਤ ਕਰ ਦਿੱਤੀਆਂ ਜਾਣਗੀਆਂ।
In Punjab School Education Board, Non-functional lifts for 20 years restored with latest technology
2 new lifts are now fully operational. 3 more lifts will be installed and dedicated to the public within the next 2 weeks.
02/01/2026
ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ 20 ਸਾਲਾਂ ਤੋਂ ਬੰਦ ਪਈਆਂ ਲਿਫਟਾਂ ਨਵੀਂ ਤਕਨਾਲੋਜੀ ਨਾਲ ਮੁੜ ਚਾਲੂ।
2 ਨਵੀਆਂ ਲਿਫਟਾਂ ਹੁਣ ਪੂਰੀ ਤਰ੍ਹਾਂ ਚਾਲੂ ਹਨ। 3 ਹੋਰ ਲਿਫਟਾਂ ਅਗਲੇ 2 ਹਫ਼ਤਿਆਂ ਵਿੱਚ ਸਥਾਪਿਤ ਕਰਕੇ ਲੋਕਾਂ ਨੂੰ ਸਮਰਪਿਤ ਕਰ ਦਿੱਤੀਆਂ ਜਾਣਗੀਆਂ।
In Punjab School Education Board, Non-functional lifts for 20 years restored with latest technology
2 new lifts are now fully operational. 3 more lifts will be installed and dedicated to the public within the next 2 weeks.
Click here to claim your Sponsored Listing.
Location
Category
Contact the school
Telephone
Website
Address
Punjab School Education Board Vidya Bhawan, Phase-8, SAS Nagar (Mohali)
Mohali
160062