Government Senior Secondary School, Mehron

Government Senior Secondary School, Mehron This is the official page of Gsss Mehron, Moga.

ਸਫ਼ਲਤਾ ਦੀ ਕਹਾਣੀ, ਤਸਵੀਰਾਂ ਦੀ ਜ਼ੁਬਾਨੀ.....ਸਸਸਸ ਮਹਿਰੋਂ ਦੇ ਬੋਰਡ ਪ੍ਰੀਖਿਆਵਾਂ ਦੇ ਸਮੂਹ ਟਾਪਰ ਵਿਦਿਆਰਥੀਆਂ ਅਤੇ ਮਾਣਮੱਤੇ ਮਾਪਿਆਂ ਨੂੰ ਦਿਲੀ...
05/06/2025

ਸਫ਼ਲਤਾ ਦੀ ਕਹਾਣੀ, ਤਸਵੀਰਾਂ ਦੀ ਜ਼ੁਬਾਨੀ.....

ਸਸਸਸ ਮਹਿਰੋਂ ਦੇ ਬੋਰਡ ਪ੍ਰੀਖਿਆਵਾਂ ਦੇ ਸਮੂਹ ਟਾਪਰ ਵਿਦਿਆਰਥੀਆਂ ਅਤੇ ਮਾਣਮੱਤੇ ਮਾਪਿਆਂ ਨੂੰ ਦਿਲੀ ਮੁਬਾਰਕਬਾਦ 💐💐🎉👏💕🏆🎖️

ਰਾਹੀ ਤੂੰ ਰੁਕਣਾ ਨਾ ਨਿੱਤ ਦੇ ਮੁਸਾਫ਼ਿਰ ਨਿਰਾਸ਼ਾ ਦੇ ਨਜ਼ਦੀਕ ਢੁੱਕਦੇ ਨਹੀਂ ਹੁੰਦੇ....ਇਹ ਧਰਤੀ, ਉਹ ਚੰਦਾ, ਹਵਾ ਤੇ ਸਿਤਾਰੇ ਸਦਾ ਚੱਲਦੇ ਰਹਿੰਦੇ,...
05/06/2025

ਰਾਹੀ ਤੂੰ ਰੁਕਣਾ ਨਾ ਨਿੱਤ ਦੇ ਮੁਸਾਫ਼ਿਰ
ਨਿਰਾਸ਼ਾ ਦੇ ਨਜ਼ਦੀਕ ਢੁੱਕਦੇ ਨਹੀਂ ਹੁੰਦੇ....
ਇਹ ਧਰਤੀ, ਉਹ ਚੰਦਾ, ਹਵਾ ਤੇ ਸਿਤਾਰੇ
ਸਦਾ ਚੱਲਦੇ ਰਹਿੰਦੇ, ਇਹ ਰੁਕਦੇ ਨਹੀਂ ਹੁੰਦੇ...

ਇਸ ਸਫ਼ਰ ਦੀਆਂ ਝਲਕਾਂ ਆਉਂਦੇ ਦਿਨਾਂ ਵਿੱਚ ਸਾਂਝੀਆਂ ਕਰਦੇ ਰਹਾਂਗੇ.... ਇਸ ਸ਼ਾਨਦਾਰ ਸਫ਼ਰ ਨੂੰ ਕਦਮ ਦਰ ਕਦਮ ਅੱਗੇ ਵਧਾਉਣ ਵਾਲੇ ਸਾਰੇ ਸਹਿਯੋਗੀਆਂ ਦਾ ਸ਼ੁਕਰਾਨਾ 🙏🙏

ਸਮਾਈਲ ਵੁਮੈਨ ਵੈਲਫ਼ੇਅਰ ਸੋਸਾਇਟੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ 🙏🙏  ਵਿਦਿਆਰਥੀਆਂ ਦੇ ਰੌਸ਼ਨ ਭਵਿੱਖ ਦੇ ਰਾਹ ਦਸੇਰੇ ਬਣਨ ਲਈ ਤੁਹਾਡਾ ਯੋਗਦ...
31/05/2025

ਸਮਾਈਲ ਵੁਮੈਨ ਵੈਲਫ਼ੇਅਰ ਸੋਸਾਇਟੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ 🙏🙏 ਵਿਦਿਆਰਥੀਆਂ ਦੇ ਰੌਸ਼ਨ ਭਵਿੱਖ ਦੇ ਰਾਹ ਦਸੇਰੇ ਬਣਨ ਲਈ ਤੁਹਾਡਾ ਯੋਗਦਾਨ ਮੀਲ ਪੱਥਰ ਸਾਬਿਤ ਹੋਵੇਗਾ 💐💐

ਸ ਅਜਮੇਰ ਸਿੰਘ ਗਿੱਲ ਸਪੁੱਤਰ ਸ ਗੁਰਨਾਮ ਸਿੰਘ ਗਿੱਲ ਜੀ ਪਿਛਲੇ ਦਿਨੀਂ ਆਪਣੇ ਹੋਣਹਾਰ ਪੁੱਤਰ ਨਾਲ ਸਾਡੇ ਸਕੂਲ ਦੇ ਵਿਹੜੇ ਆਏ ਅਤੇ ਸਾਡੇ ਨਾਲ ਬਹੁਤ...
28/05/2025

ਸ ਅਜਮੇਰ ਸਿੰਘ ਗਿੱਲ ਸਪੁੱਤਰ ਸ ਗੁਰਨਾਮ ਸਿੰਘ ਗਿੱਲ ਜੀ ਪਿਛਲੇ ਦਿਨੀਂ ਆਪਣੇ ਹੋਣਹਾਰ ਪੁੱਤਰ ਨਾਲ ਸਾਡੇ ਸਕੂਲ ਦੇ ਵਿਹੜੇ ਆਏ ਅਤੇ ਸਾਡੇ ਨਾਲ ਬਹੁਤ ਸਾਰੀਆਂ ਗੱਲਾਂ, ਯਾਦਾਂ ਸਾਂਝੀਆਂ ਕੀਤੀਆਂ l ਸਕੂਲ ਦੀ ਬਦਲੀ ਨੁਹਾਰ ਨੂੰ ਦੇਖ ਕੇ ਜਿੱਥੇ ਉਨ੍ਹਾਂ ਖੁਸ਼ੀ ਮਹਿਸੂਸ ਕੀਤੀ ਓਥੇ ਹੀ ਸਮੂਹ ਸਟਾਫ਼ ਨੂੰ ਆਪਣੀ ਮਿਹਨਤ ਤੇ ਰਸ਼ਕ ਹੋਇਆ l ਸ ਅਜਮੇਰ ਸਿੰਘ ਗਿੱਲ ਜੀ ਵਲੋਂ ਸਕੂਲ ਦੇ ਵਿਕਾਸ ਹਿੱਤ 11000/- ਰੁਪਏ ਦੀ ਰਾਸ਼ੀ ਭੇਂਟ ਕੀਤੀ ਗਈ l ਅਸੀਂ ਸਮੂਹ ਸਟਾਫ਼ ਮੈਂਬਰ ਸ ਅਜਮੇਰ ਸਿੰਘ ਗਿੱਲ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਤਹਿ ਦਿਲੋਂ ਸ਼ੁਕਰਾਨਾ ਕਰਦੇ ਹਾਂ l ਸ ਮਨਦੀਪ ਸਿੰਘ ਗਿੱਲ ਜੀ ਦਾ ਵਿਸ਼ੇਸ਼ ਧੰਨਵਾਦ ਕਿ ਉਨ੍ਹਾਂ ਨੇ ਸਕੂਲ ਦੀ ਨੁਹਾਰ ਬਦਲਣ ਵਿਚ ਹਰ ਕਦਮ ਸਾਡਾ ਸਾਥ ਦਿੱਤਾ 🙏🙏

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਰੋਂ ਦੇ ਅਫੀਸ਼ੀਅਲ ਫੇਸਬੁੱਕ ਪੇਜ ਨਾਲ ਜੁੜੇ ਸਾਰੇ ਮੈਂਬਰਾਂ ਨੂੰ ਬੇਨਤੀ ਹੈ ਕਿ ਸਕੂਲ ਦਾ ਪਹਿਲਾਂ ਚੱਲ ਰਿਹਾ ਫ...
15/05/2025

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਰੋਂ ਦੇ ਅਫੀਸ਼ੀਅਲ ਫੇਸਬੁੱਕ ਪੇਜ ਨਾਲ ਜੁੜੇ ਸਾਰੇ ਮੈਂਬਰਾਂ ਨੂੰ ਬੇਨਤੀ ਹੈ ਕਿ ਸਕੂਲ ਦਾ ਪਹਿਲਾਂ ਚੱਲ ਰਿਹਾ ਫੇਸਬੁੱਕ ਪੇਜ ਤਕਨੀਕੀ ਖਰਾਬੀ ਕਰਕੇ ( ਜਾਂ ਸ਼ਰਾਰਤੀ ਅਨਸਰਾਂ ਵਲੋਂ ) ਹੈਕ ਕਰ ਲਿਆ ਗਿਆ ਹੈ I ਜੇਕਰ ਕਿਸੇ ਨੂੰ ਵੀ ਸਕੂਲ ਦੇ ਪੁਰਾਣੇ ਪੇਜ ਤੋਂ ਸਕੂਲ ਲਈ ਦਾਨ ਰਾਸ਼ੀ ਜਾਂ ਕਿਸੇ ਵੀ ਹੋਰ ਤਰ੍ਹਾਂ ਦੀ ਪੋਸਟ/ ਸੁਨੇਹਾ ਪ੍ਰਾਪਤ ਹੁੰਦਾ ਹੈ ਤਾਂ ਕਿਰਪਾ ਕਰਕੇ ਨੋਟ ਕੀਤਾ ਜਾਵੇ ਕਿ ਅਜਿਹੇ ਸੁਨੇਹੇ ਜਾਂ ਪੋਸਟ ਨਾਲ ਸਕੂਲ ਦਾ ਕੋਈ ਸਬੰਧ ਨਹੀਂ ਹੋਵੇਗਾ l 🙏🙏

ਆਪ ਸਭ ਨੂੰ ਜਾਣ ਕੇ ਖੁਸ਼ੀ ਹੋਵੋਗੀ ਆਪਣੀ ਸੰਸਥਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਰੋਂ ਦੇ ਸਾਲ 2024 -25 ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦ...
15/05/2025

ਆਪ ਸਭ ਨੂੰ ਜਾਣ ਕੇ ਖੁਸ਼ੀ ਹੋਵੋਗੀ ਆਪਣੀ ਸੰਸਥਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਰੋਂ ਦੇ ਸਾਲ 2024 -25 ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰਵੀਂ ਸ਼੍ਰੇਣੀ ਦੇ ਕੁੱਲ 57 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ I ਮਿਤੀ 14-05- 2025 ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਘੋਸ਼ਿਤ ਕੀਤੇ ਗਏ I ਨਤੀਜੇ ਵਿੱਚ ਸਕੂਲ ਦੇ ਵਿਦਿਆਰਥੀਆਂ
*ਹਰਮਨਦੀਪ ਕੌਰ ਸਾਇੰਸ ਗਰੁੱਪ (93.40%)ਪਹਿਲਾ ਸਥਾਨ*
*ਅਜਿੰਦਰਪਾਲ ਸਿੰਘ ਸਾਇੰਸ ਗਰੁੱਪ (86.80%)ਦੂਜਾ ਸਥਾਨ*
*ਸੰਦੀਪ ਕੌਰ ਕਾਮਰਸ ਗਰੁੱਪ (83.80%)ਤੀਜਾ ਸਥਾਨ* ਪ੍ਰਾਪਤ ਕੀਤਾ।
ਸਕੂਲ ਦੇ 06 ਵਿਦਿਆਰਥੀਆਂ ਨੇ 80% ਤੋਂ ਵੱਧ ਅੰਕ ਪ੍ਰਾਪਤ ਕੀਤੇ
ਸਕੂਲ ਦੇ 33 ਵਿਦਿਆਰਥੀਆਂ ਨੇ 60% ਤੋਂ ਵੱਧ ਅੰਕ ਲੈ ਕੇ ਪਹਿਲੇ ਦਰਜੇ ਨਾਲ ਜਮਾਤ ਪਾਸ ਕਰਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਰੋਂ ਦਾ ਮਾਣ ਵਧਾਇਆ। ਸਮੁੱਚੇ ਸਕੂਲ ਦਾ ਨਤੀਜਾ 100% ਰਿਹਾ।🙏🏻

Address

Village/Mehron
Moga
142001

Website

Alerts

Be the first to know and let us send you an email when Government Senior Secondary School, Mehron posts news and promotions. Your email address will not be used for any other purpose, and you can unsubscribe at any time.

Shortcuts

Share

Category