23/12/2014
ਖੌਰੇ ਕਾਹਦਾ ਨੇ ਕਰਦੇ ਹੰਕਾਰ ਬੰਦੇ
ਪੜ੍ਹੇ ਲਿਖੇ ਨੇ ਮੂਰਖ ਗਵਾਰ ਬੰਦੇ
ਇੱਕ ਭਾਈ ਨੇ ਭਾਈ ਨੂ ਮਾਰ ਦਿੱਤਾ
ਕੱਲ ਪੜ੍ਹਦੇ ਪਏ ਸੀ ਅਖਬਾਰ ਬੰਦੇ
ਕੌਮੀ ਏਕਤਾ ਦੀ ਗੱਲ ਤਾਂ ਦੂਰ ਯਾਰੋ
ਰਲ ਕੇ ਖੜ੍ਹਦੇ ਨਹੀਂ ਕਿਤੇ ਚਾਰ ਬੰਦੇ
ਮਾੜੇ ਅੱਗੇ ਹੀ ਲਲਕਰੇ ਮਾਰਦੇ ਨੇ
ਤਕੜੇ ਅੱਗੇ ਨਹੀ ਚੁੱਕਦੇ ਹਥਿਆਰ ਬੰਦੇ
ਮਾੜੇ ਬੰਦਿਆਂ ਨੂ ਦੁਨੀਆ ਤੋਂ ਚੱਕ ਈ ਲੈ
ਬਹੁਤੀ ਦੇਰ ਨਾ ਕਰ, ਚੱਲ ਮਾਰ ਬੰਦੇ
ਜ਼ੁਲਮ ਹੁੰਦੇ ਤੋਂ ਅੱਖਾਂ ਪਏ ਮੀਟਦੇ ਨੇ
ਜ਼ੁਲਮ ਅੱਗੇ ਨਹੀ ਚੁੱਕਦੇ ਹਥਿਆਰ ਬੰਦੇ
ਟਕੇ ਟਕੇ ਪਿਛੇ ਮਰਦੇ ਮੈਂ ਦੇਖੇ ਆ
ਐਥੇ ਕਹਿੰਦੇ ਕਹੌਂਦੇ ਸਰਦਾਰ ਬੰਦੇ
ਜਾਵਣ ਕਬਰਾਂ ਤੇ ਗੁਰੂਘਰ ਵੀ ਜਾਵਣ
ਇਸ ਪਾਰ ਤੇ ਨਾ ਓਸ ਪਾਰ ਬੰਦੇ .........................