MHSB Government Senior Secondary School, Channuwala

  • Home
  • India
  • Moga
  • MHSB Government Senior Secondary School, Channuwala

MHSB Government Senior Secondary School, Channuwala ਸਰਕਾਰੀ ਸਕੂਲ, ਬਿਹਤਰੀਨ ਸਕੂਲ

ਦੂਰਦਰਸ਼ਨ ਰਾ

14/08/2026

ਸਤਿ ਸ਼੍ਰੀ ਆਕਾਲ ਜੀ,
ਮੇਰੇ ਪਿੰਡ ਦੇ ਪਤਵੰਤੇ ਸੱਜਣਾਂ ਦੇ ਸਨਮੁੱਖ ਫਿਰਤੋਂ ਅਪੀਲ ਹੈ ਕਿ ਪੁਰਾਣੇ 5KW ਦੇ ਜਨਰੇਟਰ ਨੂੰ 6 ਦਿਨ ਪਹਿਲਾਂ ਹੀ ਰਿਪੇਅਰ ਕਰਵਾਇਆ ਸੀ ਪਰ ਕੱਲ੍ਹ ਫਿਰ ਜਵਾਬ ਦੇ ਗਿਆ ।
ਅਸੀਂ ਸਾਰੇ ਪਿੰਡ ਨੂੰ ਬੇਨਤੀ ਕਰਦੇ ਹਾਂ ਕਿ ਇਹ ਮਸਲਾ ਆਪਾਂ ਰਲ ਮਿਲ ਕੇ ਹੀ ਹੱਲ ਕਰਾਂਗੇ……ਜੀ ਟੀ ਬੀ ਗੜ੍ਹ ਰੋਡੇ ਵਿੱਚ ਐਨ ਆਰ ਆਈ ਤੇ ਪਿੰਡ ਦੇ ਯੂਥ ਦੀ 150-200 ਦੀ ਟੀਮ ਬਣੀ ਹੋਈ ਹੈ,ਜਿਸ ਵਿੱਚ ਪਿੰਡ ਦੇ ਸਿਆਣੇ ਤੇ ਸੂਝਵਾਨ ਲੋਕ ਵੀ ਸ਼ਾਮਲ ਹਨ ।
ਇਹ ਟੀਮ ਆਪ ਕੰਮ ਕਰਵਾਉਂਦੀ ਹੈ…..ਤੇ ਓਨਾ ਵੱਡੇ ਵੱਡੇ ਕੰਮ ਕਰ ਲਏ ਹਨ ।
ਸੋ ਸਾਰੇ ਐਨ ਆਰ ਆਈ ਵੀਰ ਤੇ ਪਰਿਵਾਰ….ਪਿੰਡ ਦੇ ਸਾਡੇ ਪਰਿਵਾਰ ਆਪ ਅੱਗੇ ਆਉਣ ਤੇ ਵੱਡੇ ਕੰਮ ਨੂੰ ਨੇਪਰੇ ਚਾੜੀਏ।
ਗਰਮੀ ਚ ਨਿੱਕੇ ਬੱਚੇ ਕਈ ਵਾਰ ਧਿਹਾਏ ਰਹਿੰਦੇ ਹਨ….ਇਨੀ ਗਰਮੀ ਵਿੱਚ ਬਿਨਾਂ ਪੱਖੇ ਤੋਂ ਰਹਿਣਾ ਪੈਂਦਾ ਹੈ ।
ਸੋ ਅਪੀਲ ਹੈ ਜਲਦੀ ਜਨਰੇਟਰ ਦੇ ਕੰਮ ਪੂਰਾ ਕਰਨਾ ਪਵੇਗਾ ।

26/07/2026

ਸਤਿ ਸ਼੍ਰੀ ਅਕਾਲ ਜੀ,
NRI ਵੀਰਾਂ ਤੇ ਪਿੰਡ ਵਾਸੀਆਂ ਨੂੰ ਫਿਰਤੋਂ ਅਪੀਲ ਕੀਤੀ ਜਾ ਰਹੀ ਹੈ ਕਿ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੜ੍ਹਦੇ ਵਿਦਿਆਰਥੀਆਂ ਲਈ ਜਨਰੇਟਰ ਦੀ ਘਾਟ ਹੈ। ਇਸ ਸਬੰਧੀ ਪਹਿਲਾਂ ਵੀ ਤੁਹਾਡੇ ਸਨਮੁੱਖ ਬੇਨਤੀ ਕੀਤੀ ਗਈ ਸੀ ਜਿਸਤੋਂ ਬਾਅਦ ਕੁਝ ਮਾਲੀ ਮਦਦ ਪ੍ਰਾਪਤ ਹੋਈ ਹੈ ।
ਜਿਸ ਵਿੱਚ ਸ. ਜੀਵਨ ਸਿੰਘ ਬਰਾੜ ਅਮਰੀਕਾ ਵਾਲੇ ਵੱਲੋਂ ਤੀਹ ਹਜ਼ਾਰ,ਮੈਡਮ ਰਾਜਵੀਰ ਕੌਰ ਜੀ ਵੱਲੋਂ ਦਸ ਹਜ਼ਾਰ,ਸ. ਅਰਸ਼ਦੀਪ ਸਿੰਘ ਜੀ ਵੱਲੋਂ ਦੱਸ ਹਜ਼ਾਰ,ਸ. ਸੰਦੀਪ ਸਿੰਘ ਮਾਨ ਜੀ ਵੱਲੋਂ ਦੱਸ ਹਜਾਰ ਰੁਪਏ ਦੀ ਸਹਾਇਤਾ ਕੀਤੀ ਗਈ ।
ਅਜੇ ਹੋਰ ਵੀ ਸਹਾਇਤਾ ਦੀ ਲੋੜ ਹੈ,ਸੋ ਕ੍ਰਿਪਾ ਸਕੂਲ ਨਾਲ ਸੰਪਰਕ ਕਰਕੇ ਰਾਸ਼ੀ ਭੇਟ ਕੀਤੀ ਜਾ ਸਕਦੀ ਹੈ ।
ਧੰਨਵਾਦ ਸਾਰੇ ਭੈਣ ਭਰਾਵਾਂ ਤੇ ਸਾਥੀਆਂ ਦਾ ।

16/07/2026

🙏ਇੱਕ ਬੇਨਤੀ ਪਿੰਡ ਦੇ ਸਹਿਯੋਗ ਲਈ 🙏
ਆਪ ਸਭਦੇ ਸਨਮੁੱਖ ਬੇਨਤੀ ਹੈ ਕਿ ਆਪਣੇ ਸਰਕਾਰੀ ਸਕੂਲ ਵਿੱਚ ਜਨਰੇਟਰ ਦੀ ਵੱਡੀ ਘਾਟ ਹੈ।
ਗਰਮੀ ਚ ਕੱਟ ਸਮੇਂ ਵਿਦਿਆਰਥੀ ਆਮ ਤੌਰ ਤੇ ਬਿਮਾਰ ਹੁੰਦੇ ਹਨ,ਜੇਕਰ ਪਾਣੀ ਦੀ ਲੋੜ ਪਵੇ ਤਾਂ ਵੀ ਵੱਡੀ ਸਮੱਸਿਆ ਪੈਦਾ ਹੋ ਜਾਂਦੀ ਹੈ ।
ਇਸ ਸਮੇਂ 5 ਕਿਲੋਵਾਟ ਵਾਲਾ ਜਨਰੇਟਰ ਸਕੂਲ ਦੇ ਸਾਰੇ ਲੋਡ ਨੂੰ ਨਹੀਂ ਚੱਕ ਸਕਦਾ,ਸੋ ਆਪਾਂ ਨੂੰ ਵੱਡੇ ਜਨਰੇਟਰ ਦੀ ਜ਼ਰੂਰਤ ਹੈ ।
ਆਪਾਂ ਸਾਰੇ ਭਰਾ ਰਲ-ਮਿਲਕੇ ਪਿੰਡ ਦੇ ਅਤੇ NRI ਵੀਰਾਂ ਦੇ ਸਹਿਯੋਗ ਨਾਲ ਇਸ ਜਨਰੇਟਰ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹਾਂ ।
ਸਾਰੇ ਪਰਿਵਾਰਾਂ ਨੂੰ ਅਪੀਲ ਹੈ ਕਿ ਗਰੀਬ ਬੱਚਿਆਂ ਦੀ ਮੱਦਦ ਲਈ ਅੱਗੇ ਆਈਏ ਤੇ ਜਨਰੇਟਰ ਦਾ ਹੱਲ ਕਰੀਏ।
NRI ਵੀਰਾਂ ਨੂੰ ਸਕੂਲ ਵੱਲੋਂ ਬੇਨਤੀ ਹੈ ਕਿ ਸਹਾਇਤਾ ਕਰਨ।
ਧੰਨਵਾਦ 🙏
Please Share post….with All NRI CHANNUWALA

18/03/2026

Amritpal Singh Sukhanand

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਨੂੰ ਵਾਲਾ (ਮੋਗਾ) ਵਿਖੇ ਇੰਟਰਐਕਟਿਵ ਫਲੈਟ ਪੈਨਲ (IFPs) ਦਾ ਸਥਾਪਨਾ ਸਮਾਰੋਹ ਪ੍ਰੋਗਰਾਮ  ਆਯੋਜਿਤ ਕੀਤਾ ਗਿਆ ...
18/03/2026

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਨੂੰ ਵਾਲਾ (ਮੋਗਾ) ਵਿਖੇ ਇੰਟਰਐਕਟਿਵ ਫਲੈਟ ਪੈਨਲ (IFPs) ਦਾ ਸਥਾਪਨਾ ਸਮਾਰੋਹ ਪ੍ਰੋਗਰਾਮ ਆਯੋਜਿਤ ਕੀਤਾ ਗਿਆ ।
ਪੰਜਾਬ ਸਰਕਾਰ ਨੇ ਰਾਜ ਭਰ ਦੇ ਲਗਭਗ 5,012 ਸਰਕਾਰੀ ਸੈਕੰਡਰੀ ਸਕੂਲਾਂ ਵਿੱਚ ਕੰਪਿਊਟਰ ਅਤੇ ਲਗਭਗ 3,694 ਸਕੂਲਾਂ ਵਿੱਚ ਇੰਟਰਐਕਟਿਵ ਫਲੈਟ ਪੈਨਲ (IFPs) ਪ੍ਰਦਾਨ ਕਰਕੇ ਕਲਾਸਰੂਮ ਸਿੱਖਿਆ ਨੂੰ ਮਜ਼ਬੂਤ ਕਰਨ ਅਤੇ ਵਿਦਿਆਰਥੀਆਂ ਦੇ ਸਿੱਖਣ ਦੇ ਨਤੀਜਿਆਂ ਨੂੰ ਬਿਹਤਰ ਬਣਾਉਣ ਲਈ ਡਿਜੀਟਲ ਕ੍ਰਾਂਤੀ ਦੀ ਸ਼ੁਰੂਆਤ ਕੀਤੀ ਹੈ। ਇਸ ਪਹਿਲਕਦਮੀ ਦਾ ਉਦੇਸ਼ ਸਰਕਾਰੀ ਸਕੂਲਾਂ ਵਿੱਚ ਡਿਜੀਟਲ ਬੁਨਿਆਦੀ ਢਾਂਚੇ ਨੂੰ ਮਹੱਤਵਪੂਰਨ ਤੌਰ 'ਤੇ ਵਧਾਉਣਾ ਹੈ।
ਇਸੇ ਲੜੀ ਤਹਿਤ ਮਾਸਟਰ ਹਰੀ ਸਿੰਘ ਬਰਾੜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਨੂੰ ਵਾਲਾ (ਮੋਗਾ) ਵਿਖੇ ਸਕੂਲ-ਪੱਧਰੀ ਇੰਟਰਐਕਟਿਵ ਫਲੈਟ ਪੈਨਲਜ਼ (IFPs) ਦਾ ਸਥਾਪਨਾ ਸਮਾਰੋਹ ਪ੍ਰੋਗਰਾਮ 17 ਮਾਰਚ 2026 ਨੂੰ ਆਯੋਜਿਤ ਕੀਤਾ ਗਿਆ । ਜਿਸ ਵਿੱਚ ਭਾਈਚਾਰਕ ਪ੍ਰਤੀਨਿਧੀਆਂ ,ਸਕੂਲ ਅਧਿਆਪਕਾਂ ,ਐਸ ਐਮ ਸੀ ਕਮੇਟੀ ਮੈਂਬਰਾਂ ,ਵਿਦਿਆਰਥੀਆਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੇ ਭਾਗ ਲਿਆ।

27/01/2026
27/11/2025
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਵੇਂ ਵਰ੍ਹੇ ਸ਼ਹੀਦੀ ਪੁਰਬ ਨੂੰ ਸਮਰਪਿਤ , ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਭੇਜੇ ਗਏ ਪਾਠਾਂ ਦੀ ਲੜੀ ਅਧੀਨ ਅ...
27/11/2025

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਵੇਂ ਵਰ੍ਹੇ ਸ਼ਹੀਦੀ ਪੁਰਬ ਨੂੰ ਸਮਰਪਿਤ , ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਭੇਜੇ ਗਏ ਪਾਠਾਂ ਦੀ ਲੜੀ ਅਧੀਨ ਅੱਜ ਮਿਤੀ 27-11-2025 ਨੂੰ ਪੰਦਰਵੇਂ ਦਿਨ ਦਾ ਪਾਠ ਮਾਸਟਰ ਹਰੀ ਸਿੰਘ ਬਰਾੜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਨੂੰਵਾਲਾ -ਮੋਗਾ ਦੀ ਪ੍ਰਾਰਥਨਾ ਸਭਾ ਵਿੱਚ ਸ੍ਰੀਮਤੀ ਕੰਵਲਜੀਤ ਕੌਰ ਲੈਕਚਰਾਰ ਹਿਸਟਰੀ ਵੱਲੋਂ ਵਿਦਿਆਰਥੀਆਂ ਨੂੰ ਸੁਣਾਇਆ ਗਿਆ।

26/11/2025

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਵੇਂ ਵਰ੍ਹੇ ਸ਼ਹੀਦੀ ਪੁਰਬ ਨੂੰ ਸਮਰਪਿਤ , ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਭੇਜੇ ਗਏ ਪਾਠਾਂ ਦੀ ਲੜੀ ਅਧੀਨ ਅੱਜ ਮਿਤੀ 26-11-2025 ਨੂੰ 14ਵੇਂ ਦਿਨ ਦਾ ਪਾਠ ਮਾਸਟਰ ਹਰੀ ਸਿੰਘ ਬਰਾੜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਨੂੰਵਾਲਾ -ਮੋਗਾ ਦੀ ਪ੍ਰਾਰਥਨਾ ਸਭਾ ਵਿੱਚ ਸ੍ਰੀਮਤੀ ਕੰਵਲਜੀਤ ਕੌਰ ਲੈਕਚਰਾਰ ਹਿਸਟਰੀ ਵੱਲੋਂ ਵਿਦਿਆਰਥੀਆਂ ਨੂੰ ਸੁਣਾਇਆ ਗਿਆ।

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਵੇਂ ਵਰ੍ਹੇ ਸ਼ਹੀਦੀ ਪੁਰਬ ਨੂੰ ਸਮਰਪਿਤ , ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਭੇਜੇ ਗਏ ਪਾਠਾਂ ਦੀ ਲੜੀ ਅਧੀਨ ਅ...
26/11/2025

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਵੇਂ ਵਰ੍ਹੇ ਸ਼ਹੀਦੀ ਪੁਰਬ ਨੂੰ ਸਮਰਪਿਤ , ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਭੇਜੇ ਗਏ ਪਾਠਾਂ ਦੀ ਲੜੀ ਅਧੀਨ ਅੱਜ ਮਿਤੀ 26-11-2025 ਨੂੰ 14ਵੇਂ ਦਿਨ ਦਾ ਪਾਠ ਮਾਸਟਰ ਹਰੀ ਸਿੰਘ ਬਰਾੜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਨੂੰਵਾਲਾ -ਮੋਗਾ ਦੀ ਪ੍ਰਾਰਥਨਾ ਸਭਾ ਵਿੱਚ ਸ੍ਰੀਮਤੀ ਕੰਵਲਜੀਤ ਕੌਰ ਲੈਕਚਰਾਰ ਹਿਸਟਰੀ ਵੱਲੋਂ ਵਿਦਿਆਰਥੀਆਂ ਨੂੰ ਸੁਣਾਇਆ ਗਿਆ।

Address

V. P. O Channuwala
Moga
142038

Telephone

+919878200352

Website

Alerts

Be the first to know and let us send you an email when MHSB Government Senior Secondary School, Channuwala posts news and promotions. Your email address will not be used for any other purpose, and you can unsubscribe at any time.

Contact The School

Send a message to MHSB Government Senior Secondary School, Channuwala:

Shortcuts

Share