07/03/2026
Today was a moment of great pride and happiness for our school as our distinguished alumnus Mr. Amanpreet Singh Gill visited the campus.
We feel truly honored that he is currently serving as a Member of Parliament in Calgary, Canada. Despite his busy schedule, he took time to visit his alma mater and interact with the teachers and students.
His visit was very inspiring for our students. He encouraged them to work hard, dream big, and strive to achieve great success in life.
We are extremely proud of our accomplished alumnus and wish him continued success in his journey.
🙏 Thank you, Mr. Amanpreet Singh Gill, for giving us this proud moment.
🌟
ਅੱਜ ਸਾਡੇ ਸਕੂਲ ਲਈ ਬਹੁਤ ਹੀ ਖੁਸ਼ੀ ਅਤੇ ਮਾਣ ਦੀ ਗੱਲ ਸੀ ਜਦੋਂ ਸਾਡੇ ਸਕੂਲ ਦੇ ਪੁਰਾਣੇ ਵਿਦਿਆਰਥੀ ਮਿਸਟਰ ਅਮਨਪ੍ਰੀਤ ਸਿੰਘ ਗਿੱਲ ਜੀ ਨੇ ਸਕੂਲ ਦਾ ਵਿਸ਼ੇਸ਼ ਦੌਰਾ ਕੀਤਾ।
ਇਹ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਉਹ ਅੱਜਕੱਲ੍ਹ ਕੈਨੇਡਾ ਦੇ ਸ਼ਹਿਰ ਕੈਲਗਰੀ ਵਿੱਚ Member of Parliament ਵਜੋਂ ਸੇਵਾ ਨਿਭਾ ਰਹੇ ਹਨ। ਆਪਣੇ ਬਹੁਤ ਹੀ ਵਿਅਸਤ ਸਮੇਂ ਵਿਚੋਂ ਸਮਾਂ ਕੱਢ ਕੇ ਉਨ੍ਹਾਂ ਨੇ ਆਪਣੇ ਪੁਰਾਣੇ ਸਕੂਲ ਨੂੰ ਯਾਦ ਕੀਤਾ ਅਤੇ ਇੱਥੇ ਆ ਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ।
ਉਨ੍ਹਾਂ ਦੀ ਇਹ ਮੁਲਾਕਾਤ ਸਾਡੇ ਵਿਦਿਆਰਥੀਆਂ ਲਈ ਬਹੁਤ ਹੀ ਪ੍ਰੇਰਣਾਦਾਇਕ ਰਹੀ। ਉਨ੍ਹਾਂ ਨੇ ਬੱਚਿਆਂ ਨੂੰ ਮਿਹਨਤ ਕਰਨ, ਵੱਡੇ ਸੁਪਨੇ ਦੇਖਣ ਅਤੇ ਜੀਵਨ ਵਿੱਚ ਉੱਚੇ ਮਕਾਮ ਹਾਸਲ ਕਰਨ ਲਈ ਪ੍ਰੇਰਿਤ ਕੀਤਾ।
ਸਾਨੂੰ ਆਪਣੇ ਇਸ ਕਾਬਲ ਅਤੇ ਮਾਣਯੋਗ ਪੁਰਾਣੇ ਵਿਦਿਆਰਥੀ ‘ਤੇ ਬਹੁਤ ਮਾਣ ਹੈ ਅਤੇ ਅਸੀਂ ਉਨ੍ਹਾਂ ਦੇ ਸੁਹਾਵਣੇ ਭਵਿੱਖ ਲਈ ਦਿਲੋਂ ਸ਼ੁਭਕਾਮਨਾਵਾਂ ਕਰਦੇ ਹਾਂ।
🙏 ਧੰਨਵਾਦ ਮਿਸਟਰ ਅਮਨਪ੍ਰੀਤ ਸਿੰਘ ਗਿੱਲ ਜੀ, ਸਾਨੂੰ ਇਹ ਮਾਣ ਵਾਲਾ ਮੌਕਾ ਦੇਣ ਲਈ।