18/04/2026
ਅੱਜ ਮਿਤੀ 18 ਅਪ੍ਰੈਲ 2026 ਨੂੰ ਸ ਸ ਸ ਖੋਖਰ ਕਲਾਂ ਵਿੱਚ ਪੰਜਾਬ ਸਿੱਖਿਆ ਕ੍ਰਾਂਤੀ ਅਧੀਨ ਬਣੇ ਦੋ ਅਤਿ ਆਧੁਨਿਕ ਕਮਰਿਆਂ ਦਾ ਉਦਘਾਟਨ ਸਮਾਰੋਹ ਸਕੂਲ ਦੇ ਪ੍ਰਿੰਸੀਪਲ ਸ੍ਰੀ ਮਤੀ  ਮੋਨਿਕਾ ਰਾਣੀ ਜੀ ਦੀ ਅਗਵਾਈ ਵਿੱਚ ਕਰਵਾਇਆ ਗਿਆ ਜਿਸ ਵਿੱਚ ਹਲਕਾ ਸਰਦੂਲਗੜ੍ਹ ਦੇ ਵਿਧਾਇਕ ਸ੍ਰੀ  ਗੁਰਪ੍ਰੀਤ ਸਿੰਘ ਬਣਾਵਾਲੀ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਉਹਨਾਂ ਪੰਜਾਬ ਸਰਕਾਰ ਦੀਆਂ ਸਿੱਖਿਆ ਸੰਬੰਧੀ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ ਅਤੇ ਕਮਰਿਆਂ ਦਾ ਉਦਘਾਟਨ ਕੀਤਾ। ਇਸ ਦੌਰਾਨ ਪਿੰਡ ਦੇ ਸਰਪੰਚ ਸਾਹਿਬਾਨ, ਮਾਪੇ ,ਮੈਂਬਰ ਐੱਸਐੱਮਸੀ , ਪੀ ਟੀ ਏ ਕਮੇਟੀ ਅਤੇ ਹੋਰ ਪਤਵੰਤੇ ਸੱਜਣ ਵੀ ਸ਼ਾਮਿਲ ਰਹੇ।