ETT 6635 Teacher Union-Punjab

ETT 6635 Teacher Union-Punjab ETT 6635 TEACHER UNION PUNJAB

*ਯੂਨੀਅਨ ਦੇ ਅਣਥੱਕ ਯਤਨਾਂ ਨੂੰ ਪਿਆ ਬੂਰ: ਮਨਜੀਤ ਸਿੰਘ ਅਤੇ ਹੋਰ (CWP-25584-2025) ਕੇਸ ਦੇ ਸਪੀਕਿੰਗ ਆਰਡਰ ਹੋਏ ਜਾਰੀ*ਅਧਿਆਪਕ ਯੂਨੀਅਨ ਵੱਲੋਂ...
08/06/2026

*ਯੂਨੀਅਨ ਦੇ ਅਣਥੱਕ ਯਤਨਾਂ ਨੂੰ ਪਿਆ ਬੂਰ: ਮਨਜੀਤ ਸਿੰਘ ਅਤੇ ਹੋਰ (CWP-25584-2025) ਕੇਸ ਦੇ ਸਪੀਕਿੰਗ ਆਰਡਰ ਹੋਏ ਜਾਰੀ*
ਅਧਿਆਪਕ ਯੂਨੀਅਨ ਵੱਲੋਂ ਲਗਾਤਾਰ ਕੀਤੇ ਜਾ ਰਹੇ ਸੰਘਰਸ਼ ਅਤੇ ਵਿਭਾਗ ਨਾਲ ਕੀਤੀਆਂ ਸਫਲ ਮੀਟਿੰਗਾਂ ਸਦਕਾ ਅੱਜ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ। ਯੂਨੀਅਨ ਵੱਲੋਂ ਮਾਨਯੋਗ ਅਦਾਲਤ ਵਿੱਚ ਲਗਾਏ ਗਏ ਕੇਸ ‘ਮਨਜੀਤ ਸਿੰਘ ਅਤੇ ਹੋਰ (CWP-25584-2025)’ ਦੇ ਸਪੀਕਿੰਗ ਆਰਡਰ (Speaking Orders) ਅੱਜ ਵਿਭਾਗ ਵੱਲੋਂ ਅਧਿਕਾਰਤ ਤੌਰ ‘ਤੇ ਜਾਰੀ ਕਰ ਦਿੱਤੇ ਗਏ ਹਨ। ਇਸ ਫੈਸਲੇ ਨਾਲ ਅਧਿਆਪਕ ਵਰਗ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਇਹ ਆਰਡਰ ਜਾਰੀ ਕਰਵਾਉਣ ਲਈ ਜਥੇਬੰਦੀ ਵੱਲੋਂ ਪਿਛਲੇ ਕੁਝ ਸਮੇਂ ਤੋਂ ਸਿੱਖਿਆ ਵਿਭਾਗ ਅਤੇ ਵਿੱਤ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਲਗਾਤਾਰ ਮੀਟਿੰਗਾਂ ਅਤੇ ਫ਼ੋਨ ‘ਤੇ ਰਾਬਤਾ ਬਣਾਇਆ ਹੋਇਆ ਸੀ।
*ਯੂਨੀਅਨ ਵੱਲੋਂ ਸਮੇਂ-ਸਮੇਂ ‘ਤੇ ਕੀਤੇ ਗਏ ਯਤਨਾਂ ਅਤੇ ਮੀਟਿੰਗਾਂ ਦਾ ਵੇਰਵਾ ਹੇਠ ਅਨੁਸਾਰ ਹੈ:*

* *22 ਅਪ੍ਰੈਲ 2026:* ਜ਼ਿਲ੍ਹਾ ਪ੍ਰਧਾਨ ਮੋਹਾਲੀ ਮਨਪ੍ਰੀਤ ਸਿੰਘ ਦੀ ਅਗਵਾਈ ਵਿੱਚ ਡਿਪਾਰਟਮੈਂਟ ਦੇ ਉੱਚ ਅਧਿਕਾਰੀਆਂ ਨਾਲ ਪਹਿਲੇ ਗੇੜ ਦੀ ਅਹਿਮ ਮੀਟਿੰਗ ਕੀਤੀ ਗਈ।

* *4 ਮਈ 2026:* ਸੂਬਾ ਜਨਰਲ ਸਕੱਤਰ ਸ਼ਲਿੰਦਰ ਕੰਬੋਜ਼ ਅਤੇ ਸੂਬਾ ਮੀਡੀਆ ਇੰਚਾਰਜ ਦਾਨਿਸ਼ ਭੱਟੀ ਦੀ ਅਗਵਾਈ ਵਿੱਚ ਡੀ.ਪੀ.ਆਈ. (DPI) ਮੈਡਮ ਨਾਲ ਵਿਸ਼ੇਸ਼ ਮੀਟਿੰਗ ਕਰਕੇ ਕੇਸ ਦੀ ਪੈਰਵੀ ਕੀਤੀ ਗਈ।

* *7 ਮਈ 2026:* ਸੀਨੀਅਰ ਅਧਿਆਪਕ ਆਗੂ ਮਨਿੰਦਰਜੀਤ ਸਿੰਘ ਅਤੇ ਮੈਂਬਰ ਹਿਊਮਨ ਰਾਈਟਸ ਮੈਡਮ ਹਰਪਾਲ ਕੌਰ ਦੀ ਅਗਵਾਈ ਹੇਠ ਵਿੱਤ ਵਿਭਾਗ ਦੇ ਐਡੀਸ਼ਨਲ ਚੀਫ਼ ਸਕੱਤਰ ਸ਼੍ਰੀ ਆਲੋਕ ਸ਼ੇਖਰ ਨਾਲ ਮੁਲਾਕਾਤ ਕਰਕੇ ਮਾਮਲੇ ਨੂੰ ਜਲਦ ਹੱਲ ਕਰਨ ਦੀ ਮੰਗ ਰੱਖੀ ਗਈ।

* *13 ਮਈ 2026:* ਸੂਬਾ ਪ੍ਰਧਾਨ ਦੀਪਕ ਕੰਬੋਜ਼ ਅਤੇ ਸੂਬਾ ਵਿੱਤ ਸਕੱਤਰ ਨਿਰਮਲ ਜ਼ੀਰਾ ਦੀ ਅਗਵਾਈ ਵਿੱਚ ਇੱਕ ਵਾਰ ਫਿਰ ਡੀ.ਪੀ.ਆਈ. ਮੈਡਮ ਨਾਲ ਮੀਟਿੰਗ ਕਰਕੇ ਦਬਾਅ ਬਣਾਇਆ ਗਿਆ।

* *5 ਜੂਨ 2026:* ਵਿਭਾਗ ਨਾਲ ਹੋਈ ਅੰਤਿਮ ਮੀਟਿੰਗ ਦੌਰਾਨ ਇਹ ਪੁਖ਼ਤਾ ਜਾਣਕਾਰੀ ਪ੍ਰਾਪਤ ਹੋਈ ਕਿ ਵਿੱਤ ਵਿਭਾਗ ਵੱਲੋਂ ਕੇਸ ਨਾਲ ਸਬੰਧਿਤ ਆਰਡਰ ਸਿੱਖਿਆ ਵਿਭਾਗ ਨੂੰ ਭੇਜ ਦਿੱਤੇ ਗਏ ਹਨ, ਜਿਸ ਦੇ ਸਿੱਟੇ ਵਜੋਂ ਅੱਜ ਇਹ ਸਪੀਕਿੰਗ ਆਰਡਰ ਜਾਰੀ ਹੋ ਗਏ ਹਨ।
*ਇਸ ਤੋਂ ਇਲਾਵਾ ਮੋਹਾਲੀ ਤੇ ਪਟਿਆਲਾ ਕਮੇਟੀ ਵੱਲੋਂ ਵੀ ਸਮੇਂ ਸਮੇਂ ਤੇ ਵਿਭਾਗ ਨਾਲ ਰਾਬਤਾ ਬਣਾਇਆ ਜਾਂਦਾ ਰਿਹਾ।*

ਯੂਨੀਅਨ ਦੀ ਲੀਡਰਸ਼ਿਪ ਵੱਲੋ ਆਪ ਸਮੂਹ ਸਾਥੀਆਂ ਨੂੰ ਬਹੁਤ ਬਹੁਤ ਵਧਾਈਆ ਇਹ ਜਿੱਤ ਸਾਥੀਆਂ ਦੇ ਵਿਸ਼ਵਾਸ ਅਤੇ ਜਥੇਬੰਦੀ ਦੀ ਸਹੀ ਰਣਨੀਤੀ ਸਦਕਾ ਸੰਭਵ ਹੋਈ ਹੈ। ਯੂਨੀਅਨ ਭਵਿੱਖ ਵਿੱਚ ਵੀ ਆਪ ਸਭ ਮੁਲਾਜ਼ਮਾਂ ਦੇ ਹੱਕਾਂ ਲਈ ਇਸੇ ਤਰ੍ਹਾਂ ਪੂਰੀ ਤਨਦੇਹੀ ਨਾਲ ਲੜਦੀ ਰਹੇਗੀ।

ਵੱਲੋਂ:
ਸੂਬਾ ਕਮੇਟੀ,
ਈ ਟੀ ਟੀ 6635 ਅਧਿਆਪਕ ਯੂਨੀਅਨ, ਪੰਜਾਬ।

31/05/2026

ਕੁੱਝ ਹੀ ਸਮੇ ਬਾਅਦ ਚੰਡੀਗੜ੍ਹ ਮੁੱਖ ਮੰਤਰੀ(ਪੰਜਾਬ) ਦੇ ਘਰ ਵੱਲ ਕੀਤਾ ਜਾਵੇਗਾ ਕੂਚ।

29/05/2026

31 ਮਈ ਮੋਹਾਲੀ ਚੱਲੋ! 📢
ਧਰਨੇ ਸੰਬੰਧੀ ਵਿਸ਼ੇਸ਼ ਅਪੀਲ
ਵੱਲੋਂ: ਸ਼ਲਿੰਦਰ ਕੰਬੋਜ਼ (ਸੂਬਾ ਜਨਰਲ ਸਕੱਤਰ)
ਈ.ਟੀ.ਟੀ. 6635 ਅਧਿਆਪਕ ਯੂਨੀਅਨ, ਪੰਜਾਬ
ਮੁੱਖ ਮੰਗਾਂ-
* 🛑 ਪੁਰਾਣੀ ਪੈਨਸ਼ਨ ਸਕੀਮ (OPS) ਨੂੰ ਮੁੜ ਬਹਾਲ ਕਰਵਾਉਣ ਲਈ।
* 🛑 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ‘ਤੇ ਕੇਂਦਰੀ ਪੈਟਰਨ ਰੱਦ ਕਰਕੇ **ਪੰਜਾਬ ਦਾ 6ਵਾਂ ਪੇਅ-ਸਕੇਲ** ਲਾਗੂ ਕਰਵਾਉਣ ਲਈ।
* 🛑 ਮੁਲਾਜ਼ਮ ਵਿਰੋਧੀ 17/07/2020 ਦਾ ਨੋਟੀਫਿਕੇਸ਼ਨ ਮੁੱਢੋਂ ਰੱਦ ਕਰਵਾਉਣ ਲਈ।
* 🛑 ਰੋਕੇ ਹੋਏ ਡੀ.ਏ. (DA) ਅਤੇ ਬਾਕੀ ਸਾਰੇ ਭੱਤੇ ਤੁਰੰਤ ਜਾਰੀ ਕਰਵਾਉਣ ਲਈ।
* 🛑 ਰੀ-ਕਾਸਟ (Re-cast) ਅਧਿਆਪਕਾਂ ਅਤੇ ਸਾਰੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਵਾਉਣ ਲਈ।
ਸਮੂਹ ਅਧਿਆਪਕਾਂ ਅਤੇ ਮੁਲਾਜ਼ਮ ਸਾਥੀਆਂ ਨੂੰ ਬੇਨਤੀ:
ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਅਤੇ ਵਾਅਦਾ-ਖਿਲਾਫ਼ੀ ਵਿਰੁੱਧ ਆਰ-ਪਾਰ ਦੀ ਲੜਾਈ ਦਾ ਸਮਾਂ ਆ ਗਿਆ ਹੈ। ਸਮੂਹ ਜ਼ਿਲ੍ਹਿਆਂ ਤੋਂ ਬੱਸਾਂ ਦੇ ਪ੍ਰਬੰਧ ਕੀਤੇ ਗਏ ਹਨ। ਅਧਿਆਪਕ ਅਤੇ ਮੁਲਾਜ਼ਮ ਵਰਗ ਆਪਣੀਆਂ ਜਥੇਬੰਦੀਆਂ ਨਾਲ ਤਾਲਮੇਲ ਕਰਕੇ 31 ਮਈ ਨੂੰ ਵੱਡੀ ਗਿਣਤੀ ਵਿੱਚ ਮੋਹਾਲੀ ਧਰਨੇ ਵਿੱਚ ਸ਼ਾਮਲ ਹੋਣ!
ਜੈ ਜਨਤਾ, ਜੈ ਸੰਘਰਸ਼! ✊
ਜਿੱਤ ਲੜਦੇ ਲੋਕਾਂ ਦੀ!

ਚੱਲੋ ਮੋਹਾਲੀ ……..
28/05/2026

ਚੱਲੋ ਮੋਹਾਲੀ ……..

ਚੱਲੋ ਮੋਹਾਲੀ…..
28/05/2026

ਚੱਲੋ ਮੋਹਾਲੀ…..

14/05/2026

17 ਮਈ ਚੱਲੋ ਮੋਹਾਲੀ …..

ਅੱਜ ਈਟੀਟੀ 6635 ਅਧਿਆਪਕ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ,ਜਿਲ੍ਹਾ ਕਮੇਟੀਆਂ ਅਤੇ ਬਲਾਕ ਕਮੇਟੀਆਂ ਦੀ ਆਨਲਾਈਨ ਮੀਟਿੰਗ ਕੀਤੀ ਗਈ ਜਿਸ ਵਿੱਚ ਅਗਲੇ ...
11/05/2026

ਅੱਜ ਈਟੀਟੀ 6635 ਅਧਿਆਪਕ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ,ਜਿਲ੍ਹਾ ਕਮੇਟੀਆਂ ਅਤੇ ਬਲਾਕ ਕਮੇਟੀਆਂ ਦੀ ਆਨਲਾਈਨ ਮੀਟਿੰਗ ਕੀਤੀ ਗਈ ਜਿਸ ਵਿੱਚ ਅਗਲੇ 4 ਦਿਨਾਂ ਲਈ ਗਰਾਂਊਂਡ ਲੈਵਲ ਤੇ ਕੰਮ ਕਰਨ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਅਹਿਦ ਕੀਤਾ ਗਿਆ ਕਿ 6635 ਯੂਨੀਅਨ ਵੱਲੋਂ 17 ਮਈ ਦੇ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਸ਼ਾਮਿਲ ਕਰਵਾਈ ਜਾਵੇਗੀ।

10/05/2026
ਪ੍ਰੈੱਸ ਨੋਟ6635 ਈ.ਟੀ.ਟੀ. ਅਧਿਆਪਕ ਯੂਨੀਅਨ ਵੱਲੋਂ 107 ਅਧਿਆਪਕਾਂ ਦੀ ਨੌਕਰੀ ਬਚਾਉਣ ਲਈ 13 ਮੈਂਬਰੀ ਕੋਆਰਡੀਨੇਸ਼ਨ ਕਮੇਟੀ ਦਾ ਗਠਨਪੰਜਾਬ (10 ਮ...
10/05/2026

ਪ੍ਰੈੱਸ ਨੋਟ
6635 ਈ.ਟੀ.ਟੀ. ਅਧਿਆਪਕ ਯੂਨੀਅਨ ਵੱਲੋਂ 107 ਅਧਿਆਪਕਾਂ ਦੀ ਨੌਕਰੀ ਬਚਾਉਣ ਲਈ 13 ਮੈਂਬਰੀ ਕੋਆਰਡੀਨੇਸ਼ਨ ਕਮੇਟੀ ਦਾ ਗਠਨ
ਪੰਜਾਬ (10 ਮਈ, 2025): ਅੱਜ ਈ.ਟੀ.ਟੀ. 6635 ਅਧਿਆਪਕ ਯੂਨੀਅਨ ਪੰਜਾਬ ਦੀ ਇੱਕ ਅਹਿਮ ਮੀਟਿੰਗ ਸੂਬਾ ਪ੍ਰਧਾਨ *ਦੀਪਕ ਕੰਬੋਜ਼* ਦੀ ਅਗਵਾਈ ਹੇਠ ਆਨਲਾਈਨ ਮਾਧਿਅਮ ਰਾਹੀਂ ਹੋਈ। ਇਸ ਮੀਟਿੰਗ ਵਿੱਚ ‘107 ਰਿਕਾਸਟ ਸੂਚੀ’ (Recast List) ਕਾਰਨ ਪ੍ਰਭਾਵਿਤ ਹੋ ਰਹੇ ਅਧਿਆਪਕਾਂ ਦੀ ਨੌਕਰੀ ‘ਤੇ ਬਣੇ ਖ਼ਤਰੇ ਬਾਰੇ ਗੰਭੀਰ ਵਿਚਾਰ-ਵਟਾਂਦਰਾ ਕੀਤਾ ਗਿਆ।
ਇਸ ਸੰਘਰਸ਼ ਨੂੰ ਤਿੱਖਾ ਕਰਨ ਅਤੇ ਵਿਭਾਗੀ ਕਾਰਵਾਈਆਂ ਦਾ ਪੁਰਜ਼ੋਰ ਵਿਰੋਧ ਕਰਨ ਲਈ ਇੱਕ *13 ਮੈਂਬਰੀ ਕੋਆਰਡੀਨੇਸ਼ਨ ਕਮੇਟੀ* ਦਾ ਗਠਨ ਕੀਤਾ ਗਿਆ ਹੈ। ਇਸ ਕਮੇਟੀ ਵਿੱਚ ਹੇਠ ਲਿਖੇ ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ ਹੈ:
*13 ਮੈਂਬਰੀ ਕੋਆਰਡੀਨੇਸ਼ਨ ਕਮੇਟੀ ਦੇ ਨਾਮ:*
1. ਦੀਪਕ ਕੰਬੋਜ਼ (ਸੂਬਾ ਪ੍ਰਧਾਨ)
2. ਰਤਨਦੀਪ ਸੇਠੀ
3. ਸੁਨੀਲ ਕੰਬੋਜ
4. ਸੁਖਦੀਪ ਕੌਰ
5. ਵੰਦਨਾ ਸ਼ਰਮਾ
6. ਮਮਤਾ ਰਾਣੀ
7. ਸ਼ਰਨਦੀਪ ਬਰਾੜ
8. ਰਾਜਵੀਰ ਕੌਰ
9. ਸਮਾਇਲ
10. ਸੱਤਿਆਵਾਨ
11. ਪ੍ਰੀਤੀ ਕੌਰ
12. ਧਰਮਿੰਦਰ
13. ਸਨੀ ਸੇਤੀਆ
* ਇਹ ਕਮੇਟੀ ਆਉਣ ਵਾਲੇ ਦਿਨਾਂ ਵਿੱਚ ਵੱਖ-ਵੱਖ ਅਧਿਆਪਕ ਜਥੇਬੰਦੀਆਂ ਨਾਲ ਤਾਲਮੇਲ ਕਰਕੇ ਸਾਂਝਾ ਸੰਘਰਸ਼ ਵਿੱਢਣ ਲਈ ਪੂਰੀ ਤਰ੍ਹਾਂ ਤਿਆਰ ਹੈ।
* ਸੂਬਾ ਪ੍ਰਧਾਨ ਦੀਪਕ ਕੰਬੋਜ਼ ਨੇ ਕਿਹਾ ਕਿ 6635 ਭਰਤੀ ਅਧੀਨ ਕੰਮ ਕਰ ਰਹੇ ਅਧਿਆਪਕਾਂ ਦੀ ਨੌਕਰੀ ‘ਤੇ ਆਏ ਇਸ ਖ਼ਤਰੇ ਨੂੰ ਯੂਨੀਅਨ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕਰੇਗੀ ਅਤੇ ਹਰ ਪੱਧਰ ‘ਤੇ ਲੜਾਈ ਲੜੀ ਜਾਵੇਗੀ।
ਯੂਨੀਅਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ 107 ਰਿਕਾਸਟ ਸੂਚੀ ਵਾਲੇ ਅਧਿਆਪਕਾਂ ਦੇ ਮਸਲੇ ਦਾ ਤੁਰੰਤ ਹੱਲ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਵਿੱਚ ਸਰਕਾਰ ਨੂੰ ਤਿੱਖੇ ਰੋਸ ਦਾ ਸਾਹਮਣਾ ਕਰਨਾ ਪਵੇਗਾ।
ਇਸ ਮੌਕੇ ਤੇ ਸੂਬਾ ਕਮੇਟੀ ਮੈਂਬਰ ਸਲਿੰਦਰ ਕੰਬੋਜ਼,ਨਿਰਮਲ ਜ਼ੀਰਾ, ਦੇਸ ਰਾਜ, ਜੱਗਾ ਬੋਹਾ, ਦਾਨਿਸ਼ ਭੱਟੀ ਅਤੇ ਆਦਿ ਮੈਂਬਰ ਸ਼ਾਮਿਲ ਸਨ।
ਵੱਲੋਂ:
ਮੀਡੀਆ ਸੈੱਲ, ਈ.ਟੀ.ਟੀ. 6635 ਅਧਿਆਪਕ ਯੂਨੀਅਨ, ਪੰਜਾਬ

Address

Mansa
151505

Alerts

Be the first to know and let us send you an email when ETT 6635 Teacher Union-Punjab posts news and promotions. Your email address will not be used for any other purpose, and you can unsubscribe at any time.

Shortcuts

Share

Category