28/09/2022
ਵਾਟਸਐਪ ਤੋਂ ਕਾਪੀ
ਅਸੀਂ, ਜਿਹੜੇ 1980-1985ਦੇ ਵਿਚ ਜਨਮੇ ਹਾਂ, ਸਾਨੂੰ ਵਿਸ਼ੇਸ਼ ਅਸ਼ੀਰਵਾਦ ਪ੍ਰਾਪਤ ਹੈ।
ਅਤੇ ਅਜਿਹਾ ਵੀ ਨਹੀਂ ਕਿ ਸਾਨੂੰ ਮਾਡਰਨ ਸਹੂਲਤਾਂ ਤੋਂ ਕੋਈ ਐਲਰਜੀ ਜਾਂ ਪਰਹੇਜ ਹੈ
ਸਾਨੂੰ ਕਦੇ ਜਾਨਵਰਾਂ ਵਾਂਗ ਕਿਤਾਬਾਂ ਦੇ ਬੋਝ ਨੂੰ ਢੋਹ ਕੇ ਸਕੂਲ ਨਹੀਂ ਜਾਣਾ ਪਿਆ, ਬੱਸ ਕੈਦਾ ਤੇ ਸਲੇਟ ਫੱਟੀ ਨਾਲ ਪੜ੍ਹਾਈ ਕੀਤੀ ਹੈ।
ਅਸੀਂ ਦਾਦਾ ਦਾਦੀ, ਭੂਆ, ਮਾਸੀਆਂ, ਮਾਮੀਆਂ ਦਾ ਭਰਪੂਰ ਪਿਆਰ ਮਿਲਿਆ, ਛੁੱਟੀਆਂ ਚ ਅਸੀਂ ਹਿੱਲ ਸਟੇਸ਼ਨ ਤੇ ਨਹੀਂ ਬਲਕਿ ਰਿਸ਼ਤੇਦਾਰੀਆਂ ਚ ਘੁੰਮਣ ਜਾਂਦੇ ਸੀ।
ਸਾਨੂੰ ਮਾਂ ਤੋਂ ਇਲਾਵਾਂ ਦਾਦੀ ਚਾਚੀ ਤੋਂ ਵੀ ਮਾਂ ਵਾਲਾ ਹੀ ਪਿਆਰ ਮਿਲਿਆ,
ਸਾਡੇ ਵੇਲੇ ਆਂਡ ਗਵਾਂਡ ਚ ਜਾਕੇ ਖੇਡਣ ਨਾਲ ਖਤਰਾ ਤੇ ਡਰ ਨਹੀਂ ਹੁੰਦਾ ਸੀ। ਕਈ ਵਾਰ ਤਾਂ ਗਵਾਂਢੀਆਂ ਦੇ ਘਰੋਂ ਸੁੱਤੇ ਹੀ ਆਪਣੇ ਘਰੇ ਚੁੱਕ ਲਿਆਉਣਾ ਪੇਂਦਾਂ ਸੀ।
ਸਕੂਲੋਂ ਘਰ ਆਕੇ ਅੱਧੀ ਰਾਤ ਤੱਕ ਗਲੀਆਂ ਚ ਖੇਡਦੇ ਫਿਰਦੇ ਰਹਿੰਦੇ ਸੀ। ਸਾਡੇ ਵੇਲੇ ਜਾਤ ਤੇ ਸਟੇਟਸ ਦੇਖ ਕੇ ਦੋਸਤ ਨਹੀਂ ਬਣਦੇ ਦੀ।
ਅਸੀਂ ਆਪਣੇ ਅਸਲ ਯਾਰਾਂ ਨਾਲ ਖੇਡਦੇ ਸੀ, ਨੈੱਟ ਤੇ ਬਣਦੇ ਦੋਸਤਾਂ ਨਾਲ ਨਹੀਂ।
ਸਾਡੇ ਵੇਲੇ ਜਿਥੇ ਮਰਜੀ ਜਿਸ ਮਰਜੀ ਨਲਕੇ ਤੋਂ ਪਾਣੀ ਪੀਣਾ ਠੀਕ ਹੁੰਦਾ ਸੀ, ਅਸੀਂ ਬੋਤਲਾਂ ਚ ਪਾਣੀ ਨਹੀਂ ਲੈਕੇ ਘੁੰਮਦੇ ਸੀ।
ਅਸੀਂ ਖ਼ੁਦ ਖੇਤ ਚੋ ਤੋੜ ਕੇ ਗੰਨੇ ਚੂਪਦੇ ਸੀ, ਸਾਡੇ ਵੇਲੇ ਗੰਨੇ ਦੇ ਜੂਸ ਤੇ ਪੈਕਟਾਂ ਚ ਬੰਦ ਜੂਸ ਨਹੀਂ ਮਿਲਦੇ ਸੀ।
ਸਾਡੇ ਵੇਲੇ ਲੱਸੀ ਨਾਲ ਗੁੜ ਖਾਕੇ ਅਸੀਂ ਬਿਮਾਰ ਨਹੀਂ ਪੈਂਦੇ ਸੀ। ਘਰ ਦਾਲ ਸਬਜ਼ੀ ਨਾ ਬਣੀ ਹੋਣ ਤੇ ਬੇਹੀ ਰੋਟੀ ਤੇ ਲੂਣ ਮਿਰਚ ਭੁੱਕ ਕੇ ਡਾਲਡਾ ਘਿਓ ਲਗਾ ਵੀ ਰੋਟੀ ਪਰੌਂਠੇ ਵਰਗੀ ਲਗਦੀ ਸੀ।
ਅਸੀਂ ਪਲੇਟ ਭਰ ਭਰ ਮਿੱਠਾ ਤੇ ਚੌਲ ਖਾਕੇ ਵੀ ਮੋਟੇ ਨਹੀਂ ਹੋਏ ਸੀ।
ਨੰਗੇ ਪੈਰੀਂ ਘੁੰਮਣ ਤੇ ਵੀ ਕਦੇ ਸਾਡੇ ਪੈਰ ਖਰਾਬ ਨਹੀਂ ਹੁੰਦੇ ਸੀ।
ਤੰਦਰੁਸਤ ਰਹਿਣ ਲਈ ਸਾਨੂੰ ਬਾਹਰੀ Supplements ਨਹੀਂ ਲੈਣੇ ਪੈਂਦੇ ਸੀ
ਖੇਡਣ ਲਈ ਅਸੀਂ ਆਪਣੇ ਖਿਲੌਣੇ ਖ਼ੁਦ ਬਣਾਉਂਦੇ ਸੀ, ਸਾਇਕਲ ਦੇ ਟਾਇਰ ਤੇ ਇੱਟ ਦੀ ਗੱਡੀ ਬਣਾਉਣ ਤੇ ਘੁਮਾਉਣ ਚ ਅਸੀਂ ਇੰਜੀਨੀਅਰ ਨੰਬਰ 1 ਹੁੰਦੇ ਸੀ।
ਸਾਡੇ ਚ ਤਿੰਨ 4 ਸਕੇ ਭੈਣ ਭਰਾਵਾਂ ਦੇ ਇੱਕ ਥਾਨ ਚੋ ਬਣਾਏ ਕਪੜੇ ਸਾਡੀ ਸ਼ਾਨ ਹੁੰਦੇ ਸੀ, ਇਸ ਨਾਲ ਸਾਡੇ ਚ ਆਪਸੀ ਪਿਆਰ ਤੇ ਏਕੇ ਵਾਲੀ ਭਾਵਨਾ ਆਉਂਦੀ ਸੀ।
ਸਾਡੇ ਬਿਮਾਰ ਹੋਣ ਤੇ ਡਾਕਟਰ ਸਾਡੇ ਘਰ ਆਉਂਦਾ ਸੀ, ਅਸੀਂ ਡਾਕਟਰ ਕੋਲ ਨਹੀਂ ਜਾਂਦੇ ਸੀ।
ਅਸੀਂ ਆਪਣੇ ਦੋਸਤ ਦੇ ਘਰ ਬਿਨਾ ਸੱਦੇ ਤੇ ਬਿਨਾ ਦੱਸੇ ਜਾਂਦੇ ਸੀ। ਦੋਸਤ ਦੇ ਘਰ ਹੀ ਓਹਨਾ ਨਾਲ ਖਾਣਾ ਖਾਂਦੇ ਸੀ। ਦੋਸਤਾਂ ਨੂੰ ਫੋਨ ਕਰਕੇ ਘਰ ਆਉਣ ਦੀ ਪਰਮੀਸ਼ਨ ਨਹੀਂ ਲੈਣੀ ਪੈਂਦੀ ਸੀ।
ਸਕੂਲ ਚ ਕੁੱਟ ਪੈਣ ਤੇ ਸਾਡੇ ਮਾਪੇ ਸਕੂਲ ਜਾਕੇ ਹੰਗਾਮਾ ਨਹੀਂ ਕਰਦੇ ਸੀ ਬਲਕਿ ਸਾਡੇ ਟੀਚਰ ਤੋਂ ਵੱਧ ਮਾਰ ਸਾਡੇ ਮਾਪਿਆ ਤੋਂ ਪੈਂਦੀ ਸੀ।
ਇਸ ਤਰਾਂ ਨਾਲ ਅਸੀਂ ਇਕ ਅਨੋਖੀ ਤੇ ਸਮਝਦਾਰ ਪੀੜ੍ਹੀ ਹਾਂ , ਅਸੀਂ ਇੱਕ ਤਰਾਂ ਦੀ ਇਹ ਆਖ਼ਿਰੀ ਪੀੜ੍ਹੀ ਵੀ ਹਾਂ ਜਿਨ੍ਹਾਂ ਨੇ ਮਾਪਿਆ ਦਿੱਤੀ ਸਿੱਖਿਆ ਤਾਂ ਸੁਣੀ ਤੇ ਸਮਝੀ ਹੈ ਅਤੇ ਹੁਣ ਬਚਿਆਂ ਦਿੱਤੀ ਸਿੱਖਿਆ ਵੀ ਸੁਣ ਰਹੇ ਹਾਂ।